Power cuts: ਪੰਜਾਬ 'ਚ ਲੱਗਣਗੇ ਬਿਜਲੀ ਦੇ ਲੰਬੇ ਲੰਬੇ ਕੱਟ, ਥਰਮਲ ਪਲਾਂਟਾਂ ਦਾ ਆਪ ਹੀ ਦੇਖ ਲਵੋ ਕੀ ਬਣਿਆ ਹੈ ਹਾਲ
Leakage in two thermal plants - ਲਹਿਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਦਾ ਇੱਕ-ਇੱਕ ਯੂਨਿਟ ਬੰਦ ਹੋ ਗਿਆ। ਲਹਿਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਦੇ ਬਾਇਲਰ ਵਿੱਚ ਲੀਕੇਜ ਹੋਣ ਦੇ ਕਾਰਨ ਇੱਕ ਇੱਕ ਯੂਨਿਟ ਬੰਦ ਕਰਨੀ ਪਈ ਹੈ।
Power cuts in Punjab - ਪੰਜਾਬ ਵਿੱਚ ਆਉਂਦੇ ਦਿਨਾਂ ਤੱਕ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਸਕਦੇ ਹਨ। ਕਿਉਂਕਿ ਬਿਜਲੀ ਪੈਦਾ ਕਰਨ ਵਾਲੇ ਥਰਮਲ ਪਲਾਂਟਾਂ ਵਿੱਚ ਲੀਕੇਜ ਦੀ ਸ਼ਿਕਾਇਤ ਸਾਹਮਣੇ ਆਈ ਹੈ। ਜਿਸ ਦੇ ਤਹਿਤ ਲਹਿਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਦਾ ਇੱਕ-ਇੱਕ ਯੂਨਿਟ ਬੰਦ ਹੋ ਗਿਆ। ਲਹਿਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਦੇ ਬਾਇਲਰ ਵਿੱਚ ਲੀਕੇਜ ਹੋਣ ਦੇ ਕਾਰਨ ਇੱਕ ਇੱਕ ਯੂਨਿਟ ਬੰਦ ਕਰਨੀ ਪਈ ਹੈ।
ਅਜਿਹੇ 'ਚ ਲਗਾਤਾਰ ਬਿਜਲੀ ਦੇ ਕੱਟ ਲੱਗ ਰਹੇ ਹਨ। ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਵਾਂ ਪਲਾਂਟਾਂ ਤੋਂ ਇਲਾਵਾ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਇੱਕ ਯੂਨਿਟ ਪਿਛਲੇ ਸਾਲ ਤੋਂ ਬੰਦ ਹੈ, ਜਿਸ ਕਾਰਨ ਪੰਜਾਬ ਵਿੱਚ 1080 ਮੈਗਾਵਾਟ ਬਿਜਲੀ ਦੀ ਘਾਟ ਹੈ।
ਦੂਜੇ ਪਾਸੇ ਮੀਂਹ ਨਾ ਪੈਣ ਕਾਰਨ ਗਰਮੀ ਵਧ ਗਈ ਹੈ, ਉਥੇ ਹੀ ਬਿਜਲੀ ਦੀ ਮੰਗ 14,849 ਮੈਗਾਵਾਟ ਤੱਕ ਪਹੁੰਚ ਗਈ ਹੈ। ਐਤਵਾਰ ਸ਼ਾਮ 5 ਵਜੇ ਤੱਕ 30 ਹਜ਼ਾਰ ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ, ਜਿਨ੍ਹਾਂ 'ਚੋਂ 24 ਹਜ਼ਾਰ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਆਉਣ ਵਾਲੇ ਸਮੇਂ ਵਿੱਚ, 40 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਪੈਂਡਿੰਗ ਹਨ, ਜਿਨ੍ਹਾਂ ਵਿੱਚ ਸ਼ਨੀਵਾਰ ਤੋਂ 33 ਹਜ਼ਾਰ ਸ਼ਿਕਾਇਤਾਂ ਸ਼ਾਮਲ ਹਨ। ਪਾਵਰਕੌਮ ਦੇ ਮੁਲਾਜ਼ਮਾਂ ਨੂੰ ਨੁਕਸ ਠੀਕ ਕਰਨ ਵਿੱਚ ਕਰੀਬ 3 ਘੰਟੇ ਲੱਗ ਗਏ।
ਓਧਰ ਥਰਮਲ ਪਲਾਂਟਾ ਵਿੱਚ ਕੋਲੇ ਦੀ ਕਮੀ ਵੀ ਆ ਸਕਦੀ ਹੈ। ਜਿਸ ਨਾਲ ਬਾਕੀ ਜਿਹੜੇ ਯੂਨਿਟ ਚੱਲ ਰਹੇ ਹਨ ਉਹ ਵੀ ਬੰਦ ਹੋ ਸਕਦੇ ਹਨ। ਇੱਥੇ ਦੱਸ ਦੇਈਏ ਕਿ ਤਲਵੰਡੀ ਸਾਬੋ ਵਿੱਚ 3 ਦਿਨ, ਰਾਜਪੁਰਾ ਐਨਪੀਐਲ ਵਿੱਚ 13 ਦਿਨ, ਜੀਵੀਕੇ ਵਿੱਚ 2 ਦਿਨ, ਰੋਪੜ ਵਿੱਚ 15 ਦਿਨ ਅਤੇ ਲਹਿਰਾ ਵਿੱਚ 27 ਦਿਨਾਂ ਦਾ ਕੋਲੇ ਦਾ ਸਟਾਕ ਬਚਿਆ ਹੈ।
ਹੁਣ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਦੇ ਥਰਮਲ ਕਿੰਨੀ ਬਿਜਲੀ ਪੈਦਾ ਕਰਦੇ ਹਨ ਅਤੇ ਇਹਨਾਂ ਦੀ ਕਿੰਨੀ ਸਮਰਥਾ ਹੈ।
- ਸਭ ਤੋਂ ਪਹਿਲਾਂ ਰੋਪੜ ਥਰਮਲ ਪਲਾਂਟ ਦਾ ਜਿਕਰ ਕਰਕੇ ਹਾਂ, ਰੋਪੜ ਥਰਮਲ ਪਲਾਂਟ 'ਚ ਬਿਜਲੀ ਪੈਦਾ ਕਰਨ ਦੀ ਸਮਰਥਾ 840 ਮੈਗਾਵਾਟ ਹੈ ਅਤੇ 649 ਮੈਗਾਵਾਟ ਬਿਜਲੀ ਪੈਦਾ ਕੀਤਾ ਜਾ ਰਹੀ ਹੈ।
- ਲਹਿਰਾ ਥਰਮਲ ਪਲਾਂਟ ਦੀ ਸਮਰਥਾ 920 ਮੈਗਾਵਾਟ ਅਤੇ 417 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ।
- ਤਲਵੰਡੀ ਸਾਬੋ ਥਰਮਲ ਪਲਾਂਟ ਪੰਜਾਬ ਦੇ ਸਾਰੇ ਪਲਾਂਟਾਂ ਤੋਂ ਵੱਡਾ ਹੈ। ਇਸ ਪਲਾਂਟ ਦੀ ਸਮਰਥਾ ਸਭ ਤੋਂ ਵੱਧ 1980 ਮੈਗਾਵਾਟ ਅਤੇ 1089 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ।
- ਰਾਜਪੁਰਾ ਥਰਮਲ ਪਲਾਂਟ ਦੀ ਸਮਰਥਾ 1400 ਮੈਗਾਵਾਟ ਅਤੇ 1314 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ।
- ਜੀਵੀਕੇ ਥਰਮਲ ਪਲਾਂਟ ਦੀ ਸਮਰਥਾ 540 ਮੈਗਾਵਾਟ ਅਤੇ 410 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ।
- ਹਾਈਡ੍ਰੋ ਥਰਮਲ ਪਲਾਂਟ ਦੀ ਸਮਰਥਾ 1116 ਮੈਗਾਵਾਟ ਅਤੇ 921 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ।