![ABP Premium](https://cdn.abplive.com/imagebank/Premium-ad-Icon.png)
Punjab news: ਬੇਅਦਬੀ ਕਾਂਡ 'ਚ ਭਗੌੜਾ ਚੱਲ ਰਹੇ ਪ੍ਰਦੀਪ ਕਲੇਰ ਨੂੰ ਪੁਲਿਸ ਨੇ ਕੀਤਾ ਕਾਬੂ, ਦੋ ਦਿਨ ਦਾ ਰਿਮਾਂਡ ਕੀਤਾ ਹਾਸਲ
Punjab news: ਬਰਗਾੜੀ ਵਿਖੇ 2015 'ਚ ਵਾਪਰੇ ਬੇਅਦਬੀ ਕਾਂਡ ਨਾਲ ਜੁੜੇ ਤਿੰਨ ਮਾਮਲੇ 'ਚ ਨਾਮਜ਼ਦ ਡੇਰਾ ਸਿਰਸਾ ਦੀ ਨੈਸ਼ਨਲ ਕਮੇਟੀ ਦੇ ਮੈਂਬਰ ਪ੍ਰਦੀਪ ਕਲੇਰ ਨੂੰ ਪੁਲਿਸ ਨੇ ਗੁੜਗਾਓਂ ਤੋਂ ਗ੍ਰਿਫ਼ਤਾਰ ਕੀਤਾ ਹੈ।
![Punjab news: ਬੇਅਦਬੀ ਕਾਂਡ 'ਚ ਭਗੌੜਾ ਚੱਲ ਰਹੇ ਪ੍ਰਦੀਪ ਕਲੇਰ ਨੂੰ ਪੁਲਿਸ ਨੇ ਕੀਤਾ ਕਾਬੂ, ਦੋ ਦਿਨ ਦਾ ਰਿਮਾਂਡ ਕੀਤਾ ਹਾਸਲ Pradeep Kaler who was absconding in the beadbi case arrested by police and remanded for two days Punjab news: ਬੇਅਦਬੀ ਕਾਂਡ 'ਚ ਭਗੌੜਾ ਚੱਲ ਰਹੇ ਪ੍ਰਦੀਪ ਕਲੇਰ ਨੂੰ ਪੁਲਿਸ ਨੇ ਕੀਤਾ ਕਾਬੂ, ਦੋ ਦਿਨ ਦਾ ਰਿਮਾਂਡ ਕੀਤਾ ਹਾਸਲ](https://feeds.abplive.com/onecms/images/uploaded-images/2024/02/10/90fa00457d870a003c2d0aec513a44081707569975147647_original.png?impolicy=abp_cdn&imwidth=1200&height=675)
Punjab news: ਬਰਗਾੜੀ ਵਿਖੇ 2015 'ਚ ਵਾਪਰੇ ਬੇਅਦਬੀ ਕਾਂਡ ਨਾਲ ਜੁੜੇ ਤਿੰਨ ਮਾਮਲੇ 'ਚ ਨਾਮਜ਼ਦ ਪ੍ਰਦੀਪ ਕਲੇਰ ਨੂੰ ਪੁਲਿਸ ਨੇ ਗੁੜਗਾਓਂ ਤੋਂ ਗ੍ਰਿਫ਼ਤਾਰ ਕੀਤਾ ਹੈ।
ਦੱਸ ਦਈਏ ਕਿ ਇਨ੍ਹਾਂ ਮਾਮਲਿਆਂ ਵਿੱਚ ਪ੍ਰਦੀਪ ਕਲੇਰ ਵਿਰੁੱਧ FIR ਨੰਬਰ 63, FIR ਨੰਬਰ 117 ਅਤੇ FIR ਨੰਬਰ 128 ਦਰਜ ਸੀ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਰ ਵਿੱਚ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ 'ਚ ਸ਼ਾਮਲ ਹੋਏ ਪਰ੍ਦੀਪ ਕਲੇਰ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।
ਇਸ ਤੋਂ ਬਾਅਦ ਫਰੀਦਕੋਟ ਪੁਲਿਸ ਵੱਲੋ ਇਸ ਨੂੰ ਵੇਰੀਫਾਈ ਕਰਨ ਲਈ ਇੱਕ ਟੀਮ ਬਣਾ ਕੇ ਅਯੁੱਧਿਆ ਭੇਜੀ ਗਈ ਸੀ ਜਿਸ ਨੇ ਜਾਂਚ ਦੌਰਾਨ ਪ੍ਰਦੀਪ ਕਲੇਰ ਨੂੰ ਹਰਿਆਣਾ ਦੇ ਗੁੜਗਾਓਂ ਤੋਂ ਗ੍ਰਿਫ਼ਤਾਰ ਕਰ ਲਿਆ।
ਇਸ ਨੂੰ ਅੱਜ ਫਰੀਦਕੋਟ ਦੀ ਅਦਾਲਤ 'ਚ ਪੇਸ਼ ਕੀਤਾ ਜਿੱਥੇ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਇਸ ਸਬੰਧੀ ਆਈਜੀ ਗੁਰਸ਼ਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਅਦਬੀ ਮਾਮਲੇ ਨਾਲ ਜੁੜੇ ਤਿੰਨ ਮਾਮਲਿਆਂ ਚ ਪ੍ਰਦੀਪ ਕਲੇਰ ਦੀ ਅੱਜ ਗ੍ਰਿਫਤਾਰੀ ਹੋਈ ਹੈ ਜਿਸ ਨੂੰ ਮਾਣਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: Jalandhar News: ਦੁਆਬੇ 'ਚ ਨਹੀਂ ਹੋਵੇਗੀ ਵੇਰਕਾ ਦੇ ਦੁੱਧ ਦੀ ਸਪਲਾਈ, 4 ਜ਼ਿਲ੍ਹਿਆਂ 'ਚ ਸਪਲਾਈ ਹੋਈ ਠੱਪ, ਜਾਣੋ ਕੀ ਹੈ ਕਾਰਨ
ਉਨ੍ਹਾਂ ਦੱਸਿਆ ਕਿ ਭਗੌੜਾ ਕਰਾਰ ਦਿੱਤੇ ਜਾਣ ਤੋਂ ਬਾਅਦ ਲਗਾਤਾਰ ਇਸ ਦੀ ਤਲਾਸ਼ ਜਾਰੀ ਸੀ ਅਤੇ ਹੁਣ ਗੁਪਤ ਜਾਣਕਾਰੀ ਅਤੇ ਟੈਕਨੀਕਲ ਸੈੱਲ ਦੀ ਮਦਦ ਨਾਲ ਪੁਲਿਸ ਇਸ ਨੂੰ ਲੱਭਣ 'ਚ ਕਾਮਯਾਬ ਹੋ ਸਕੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਰਿਮਾਂਡ ਦੌਰਾਨ ਪੁੱਛਗਿੱਛ ਕਰਕੇ ਪਤਾ ਲਗਾਉਣ ਦੀ ਕੋਸ਼ਿਸ ਕੀਤੀ ਜਾਵੇਗੀ ਕਿ ਬੇਅਦਬੀ ਮਾਮਲਿਆਂ 'ਚ ਘੜੀ ਗਈ ਸਾਜ਼ਿਸ਼ 'ਚ ਇਸ ਦੀ ਕੀ ਭੂਮਿਕਾ ਸੀ।
ਇਸ ਦੇ ਨਾਲ ਹੀ ਭਗੌੜਾ ਹੋਣ ਦੌਰਾਨ ਉਹ ਕਿੱਥੇ ਲਾਪਤਾ ਰਿਹਾ। ਇਸ ਦੇ ਨਾਲ ਹੀ ਇਸ ਦੇ 2 ਹੋਰ ਸਾਥੀ ਹਰਸ਼ ਧੂਰੀ ਅਤੇ ਸੰਦੀਪ ਬਰੇਟਾ, ਜੋ ਭਗੌੜੇ ਚੱਲ ਰਹੇ ਹਨ, ਉਨ੍ਹਾਂ ਸਬੰਧੀ ਵੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Punjab News: ਪਟਿਆਲਾ 'ਚ ਹਾਈਵੇਅ ਲੁਟੇਰਾ ਗਿਰੋਹ ਦੇ 5 ਅਪਰਾਧੀ ਅਸਲੇ ਸਮੇਤ ਗ੍ਰਿਫ਼ਤਾਰ, ਜਲੰਧਰ-ਲੁਧਿਆਣਾ 'ਚ ਕਰਨੀਆਂ ਸੀ ਵਾਰਦਾਤਾਂ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)