ਪਟਵਾਰੀਆਂ ਦੀ ਖਤਮ ਕੀਤੀਆਂ 1056 ਪੋਸਟਾਂ ਨੂੰ ਮੁੜ ਬਹਾਲ ਕਰਨ ਲਈ ਪ੍ਰਤਾਪ ਬਾਜਵਾ ਨੇ ਲਿਖੀ ਸੀਐੱਮ ਮਾਨ ਨੂੰ ਚਿੱਠੀ
Punjab News: ਪੰਜਾਬ ਸਰਕਾਰ ਵੱਲੋਂ ਪਟਵਾਰੀਆਂ ਦੀਆਂ ਅਸਾਮੀਆਂ ਦੀ ਗਿਣਤੀ 4716 ਤੋਂ ਘਟਾਕੇ 3660 ਕਰ ਦਿੱਤੀ ਗਈ ਹੈ, ਸਰਕਾਰ ਦੇ ਨਵੇਂ ਫ਼ੈਸਲੇ ਮੁਤਾਬਕ 1056 ਅਸਾਮੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ।
Punjab News: ਪੰਜਾਬ ਸਰਕਾਰ ਵੱਲੋਂ ਪਟਵਾਰੀਆਂ ਦੀਆਂ ਅਸਾਮੀਆਂ ਦੀ ਗਿਣਤੀ 4716 ਤੋਂ ਘਟਾਕੇ 3660 ਕਰ ਦਿੱਤੀ ਗਈ ਹੈ, ਸਰਕਾਰ ਦੇ ਨਵੇਂ ਫ਼ੈਸਲੇ ਮੁਤਾਬਕ 1056 ਅਸਾਮੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਜਿਸ ਨੂੰ ਲੈ ਕੇ ਵਿਰੋਧੀਆਂ ਵੱਲੋਂ ਸੀਐੱਮ ਦਾ ਘਿਰਾਓ ਕੀਤਾ ਜਾਣ ਲੱਗਿਆ ਹੈ। ਵਿਰੋਧੀ ਦਲ ਆਗੂ ਪ੍ਰਤਾਪ ਬਾਜਵਾ ਵੱਲੋਂ ਇਸ ਬਾਬਤ ਸੀਐੱਮ ਮਾਨ ਨੂੰ ਚਿੱਠੀ ਲਿਖੀ ਗਈ ਹੈ ਜਿਸ 'ਚ ਉਹਨਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਹੈ ਅਤੇ ਇਹਨਾਂ ਪੋਸਟਾਂ ਨੂੰ ਮੁੜ ਬਹਾਲ ਕੀਤਾ ਜਾਵੇ।
Letter to Punjab CM Bhagwant Mann to revisit the decision regarding abolition of 1056 posts of Patwaris. pic.twitter.com/rFtJkXffhz
— Partap Singh Bajwa (@Partap_Sbajwa) August 6, 2022
ਬਾਜਵਾ ਨੇ ਦਲੀਲ ਦਿੱਤੀ ਹੈ ਕਿ ਪੰਜਾਬ ਸਰਕਾਰ ਦੇ ਮਹਿਕਮਿਆਂ ਦੀਆਂ ਖਾਲੀ ਪੋਸਟਾਂ ਨੂੰ ਪਹਿਲ ਦੇ ਆਧਾਰ 'ਤੇ ਭਰਿਆ ਜਾਵੇਗਾ। ਦਸ ਦਈਏ ਕਿ ਪੋਸਟਾਂ ਖਤਮ ਕਰਨ ਨੂੰ ਲੈ ਕੇ ਵੱਖ-ਵੱਖ ਜ਼ਿਲ੍ਹਿਆਂ 'ਚ ਪਟਵਾਰ ਅਤੇ ਕਾਨੂੰਗੋ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਧਰਨੇ ਵੀ ਦਿੱਤੇ ਗਏ । ਪ੍ਰਦਰਸ਼ਨਕਾਰੀਆਂ ਨੇ ਇਸ ਸਬੰਧੀ ਜਾਰੀ ਪੱਤਰਾਂ ਦੀਆਂ ਕਾਪੀਆਂ ਸਾੜੀਆਂ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਪਟਵਾਰੀਆਂ ਦੀਆਂ ਅਸਾਮੀਆਂ ਖਤਮ ਕਰਨ ਦੇ ਹੁਕਮਾਂ ਨੂੰ ਤੁਰੰਤ ਵਾਪਸ ਲਵੇ ਨਹੀਂ ਤਾਂ ਜਲਦੀ ਹੀ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਸੰਘਰਸ਼ ਨੂੰ ਤੇਜ਼ ਕਰਨ ਦਾ ਫੈਸਲਾ ਲਿਆ ਜਾਵੇਗਾ।
ਦਸ ਦਈਏ ਕਿ ਸਰਕਾਰ ਦੇ ਮਾਲ ਵਿਭਾਗ ਵੱਲੋਂ ਜਾਰੀ ਇਸ ਨੋਟੀਫਿਕੇਸ਼ਨ ਅਨੁਸਾਰ ਲੁਧਿਆਣਾ ਲਈ 345, ਤਰਨਤਾਰਨ ਲਈ 178, ਗੁਰਦਾਸਪੁਰ ਲਈ 261, ਪਟਿਆਲਾ ਲਈ 201, ਜਲੰਧਰ ਲਈ 311, ਹੁਸ਼ਿਆਰਪੁਰ ਲਈ 338, ਅੰਮ੍ਰਿਤਸਰ ਲਈ 24, ਪਠਾਨਕੋਟ ਲਈ 77, ਫਤਹਿਗੜ੍ਹ ਸਾਹਿਬ ਲਈ 92 , ਮੁਕਤਸਰ ਲਈ 95, ਫਰੀਦਕੋਟ ਲਈ 72, ਕਪੂਰਥਲਾ ਲਈ 147, ਬਰਨਾਲਾ ਲਈ 92, ਮੋਗਾ ਲਈ 147, ਫਾਜ਼ਿਲਕਾ ਲਈ 121, ਮਾਨਸਾ ਲਈ 99, ਨਵਾਂਸ਼ਹਿਰ ਲਈ 137, ਫ਼ਿਰੋਜ਼ਪੁਰ ਲਈ 118, ਰੋਪੜ, ਬਠਿੰਡਾ ਲਈ 133, ਸੰਗਰੂਰ ਲਈ 168 ਅਤੇ ਮਲੇਰਕੋਟਲਾ ਲਈ 51 ਪੋਸਟਾਂ ਖਤਮ ਹੋ ਜਾਣਗੀਆਂ।