ਕੋਰੋਨਾ ਦੌਰਾਨ ਪਾਕਿਸਤਾਨ ਤੋਂ ਭਾਰਤ ਆਏ 315 ਭਾਰਤੀ ਵਿਦਿਆਰਥੀ ਪੜ੍ਹਾਈ ਪੂਰੀ ਕਰਨ ਲਈ ਵਾਪਸ ਪਰਤੇ
ਲੌਕਡਾਊਨ ਕਾਰਨ ਪਾਕਿਸਤਾਨ ਤੋਂ ਵਾਪਸ ਭਾਰਤ ਆਏ ਵਿਦਿਆਰਥੀ ਹੁਣ ਆਪਣੀ ਪੜਾਈ ਪੂਰੀ ਕਰਨ ਮੁੜ ਪਾਕਿਸਤਾਨ ਜਾ ਰਹੇ ਹਨ। ਕੋਰੋਨਾ ਕਾਰਨ ਇਹ ਸਾਰੇ ਜੰਮੂ ਕਸ਼ਮੀਰ ਦੇ ਵਿਦਿਆਰਥੀ ਆਪਣੇ ਦੇਸ਼ ਪਰਤ ਆਏ ਸੀ
ਅਟਾਰੀ: ਲੌਕਡਾਊਨ ਕਾਰਨ ਪਾਕਿਸਤਾਨ ਤੋਂ ਵਾਪਸ ਭਾਰਤ ਆਏ ਵਿਦਿਆਰਥੀ ਹੁਣ ਆਪਣੀ ਪੜਾਈ ਪੂਰੀ ਕਰਨ ਮੁੜ ਪਾਕਿਸਤਾਨ ਜਾ ਰਹੇ ਹਨ। ਕੋਰੋਨਾ ਕਾਰਨ ਇਹ ਸਾਰੇ ਜੰਮੂ ਕਸ਼ਮੀਰ ਦੇ ਵਿਦਿਆਰਥੀ ਆਪਣੇ ਦੇਸ਼ ਪਰਤ ਆਏ ਸੀ ਪਰ ਹੁਣ ਮਾਹੌਲ ਥੋੜਾ ਕਾਬੂ 'ਚ ਹੋਣ ਮਗਰੋਂ ਇਹ ਸਭ ਪਾਕਿਸਤਾਨ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਜਾ ਰਹੇ ਹਨ।ਇਨ੍ਹਾਂ ਦੇ ਨਾਲ 100 ਪਾਕਿਸਤਾਨੀ ਨਾਗਰਿਕਾਂ ਨੇ ਵੀ ਅੱਜ ਸਰਹੱਦ ਪਾਰ ਕੀਤੀ ਜੋ ਲੌਕਡਾਊਨ ਕਾਰਨ ਭਾਰਤ 'ਚ ਫੱਸ ਗਏ ਸੀ।
ਪਾਕਿਸਤਾਨੀ ਨਾਗਰਿਕਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਹ ਇਲਾਜ ਲਈ ਭਾਰਤ ਆਏ ਸੀ ਅਤੇ ਲੌਕਡਾਊਨ ਕਾਰਨ ਭਾਰਤ ਅੰਦਰ ਫੱਸ ਗਏ ਸੀ। ਉਨ੍ਹਾਂ ਮਦਦ ਲਈ ਭਾਰਤ ਸਰਕਾਰ ਦਾ ਧੰਨਵਾਦ ਵੀ ਕੀਤਾ।
Punjab: 315 students & 100 Pakistani nationals who were stuck in India due to #COVID19 lockdown crossed over to Pakistan via Attari-Wagah border today.
"Came for medical purposes & got stuck amid lockdown. Thankful to India & Pakistan govts for helping," says Pakistani national pic.twitter.com/rphVI5Bxxg — ANI (@ANI) September 30, 2020
ਪਾਕਿਸਤਾਨੀ ਨਾਗਰਿਕ ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਉਹ ਆਪਣੇ ਪਰਵਾਰਿਕ ਮੈਂਬਰ ਦਾ ਕੈਂਸਰ ਦਾ ਇਲਾਜ ਕਰਵਾਉਣ 6 - 7 ਮਹੀਨੇ ਪਹਿਲਾਂ ਭਾਰਤ ਆਏ ਸੀ ਅਤੇ ਹੁਣ ਇਲਾਜ ਕਰਵਾ ਪਰਿਵਾਰ ਵਿੱਚ ਵਾਪਸ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਭਾਰਤ 'ਚ ਮੈਡੀਕਲ ਸੁਵਿਧਾਵਾਂ ਵਧੀਆ ਹੋਣ ਦੇ ਕਾਰਨ ਇੱਥੇ ਇਲਾਜ ਕਰਵਾਉਣ ਆਏ ਸੀ ਅਤੇ ਉਨ੍ਹਾਂ ਨੂੰ ਬਹੁਤ ਚੰਗਾ ਮਾਹੌਲ ਮਿਲਿਆ।
ਅਟਾਰੀ ਸਰਹਦ ਉੱਤੇ ਤਾਇਨਾਤ ਪੰਜਾਬ ਪੁਲਿਸ ਦੇ ਪ੍ਰੋਟੋਕਾਲ ਅਧਿਕਾਰੀ ਅਰੁਨਪਾਲ ਸਿੰਘ ਦਾ ਕਹਿਣਾ ਹੈ ਕਿ ਅੱਜ 100 ਦੇ ਕਰੀਬ ਪਾਕਿਸਤਾਨੀ ਨਾਗਰਿਕ ਅਤੇ 315 ਦੇ ਸਟੂਡੇਂਟ ਪਾਕਿਸਤਾਨ ਜਾ ਰਹੇ ਹਨ ਜਿਨ੍ਹਾਂ ਦਾ ਮੇਡੀਕਲ ਕਰਨ ਦੇ ਬਾਅਦ ਇੰਮੀਗਰੇਸ਼ਨ ਅਤੇ ਕਸਟਮ ਜਾਂਚ ਦੇ ਬਾਅਦ ਸਾਰਿਆਂ ਨੂੰ ਜ਼ੀਰੋ ਲਾਈਨ ਤੋਂ ਪਾਕਿਸਤਾਨ ਭੇਜ ਦਿੱਤਾ ਜਾਵੇਗਾ।