(Source: ECI/ABP News)
Public Holiday: ਕੱਲ੍ਹ ਨੂੰ ਰੱਖੜੀ ਮੌਕੇ ਪੰਜਾਬ ਵਿਚ ਰਹੇਗੀ ਸਰਕਾਰੀ ਛੁੱਟੀ ਜਾਂ ਨਹੀਂ ? ਵੇਖੋ ਨੋਟੀਫਿਕੇਸ਼ਨ
ਦੇਸ਼ ਦੇ ਕਈ ਸੂਬਿਆਂ ਵਿਚ ਭਲਕੇ ਸੋਮਵਾਰ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ। ਜੇਕਰ ਤੁਸੀਂ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਪੂਰਾ ਕਰਨਾ ਹੈ ਤਾਂ ਤੁਹਾਡੇ ਦਿਮਾਗ 'ਚ ਇਹ ਸਵਾਲ ਹੋਵੇਗਾ ਕਿ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਬੰਦ।
![Public Holiday: ਕੱਲ੍ਹ ਨੂੰ ਰੱਖੜੀ ਮੌਕੇ ਪੰਜਾਬ ਵਿਚ ਰਹੇਗੀ ਸਰਕਾਰੀ ਛੁੱਟੀ ਜਾਂ ਨਹੀਂ ? ਵੇਖੋ ਨੋਟੀਫਿਕੇਸ਼ਨ Public Holiday: Tomorrow will be a public holiday in Punjab on the occasion of Rakhi or not? See notification Public Holiday: ਕੱਲ੍ਹ ਨੂੰ ਰੱਖੜੀ ਮੌਕੇ ਪੰਜਾਬ ਵਿਚ ਰਹੇਗੀ ਸਰਕਾਰੀ ਛੁੱਟੀ ਜਾਂ ਨਹੀਂ ? ਵੇਖੋ ਨੋਟੀਫਿਕੇਸ਼ਨ](https://feeds.abplive.com/onecms/images/uploaded-images/2024/08/18/a190fa2305199fee0fc0f0b45c4297661723969910506996_original.jpg?impolicy=abp_cdn&imwidth=1200&height=675)
Raksha Bandhan Holiday 2024: ਸੋਮਵਾਰ ਨੂੰ ਦੇਸ਼ ਭਰ 'ਚ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਦਿਨ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਦੀਆਂ ਹਨ ਅਤੇ ਜੀਵਨ ਭਰ ਉਨ੍ਹਾਂ ਤੋਂ ਪਿਆਰ ਅਤੇ ਸੁਰੱਖਿਆ ਦਾ ਵਾਅਦਾ ਕਰਦੀਆਂ ਹਨ। ਅਜਿਹੇ 'ਚ ਦੇਸ਼ ਦੇ ਕਈ ਸੂਬਿਆਂ ਵਿਚ ਭਲਕੇ ਸੋਮਵਾਰ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ। ਜੇਕਰ ਤੁਸੀਂ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਪੂਰਾ ਕਰਨਾ ਹੈ ਤਾਂ ਤੁਹਾਡੇ ਦਿਮਾਗ 'ਚ ਇਹ ਸਵਾਲ ਹੋਵੇਗਾ ਕਿ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਬੰਦ। ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਦੇਸ਼ ਦੇ ਕਈ ਰਾਜਾਂ ਵਿੱਚ ਛੁੱਟੀ ਹੋਵੇਗੀ। ਇਸ ਦੇ ਨਾਲ ਹੀ, ਕੁਝ ਰਾਜਾਂ ਵਿੱਚ ਬੈਂਕ ਆਮ ਤੌਰ 'ਤੇ ਕੰਮ ਕਰਨਾ ਜਾਰੀ ਰੱਖਣਗੇ।
ਰਕਸ਼ਾ ਬੰਧਨ ਦੇ ਪਵਿੱਤਰ ਤਿਓਹਾਰ ਉਤੇ ਗੁਆਂਢੀ ਸੂਬੇ ਹਰਿਆਣਾ ਵਿਚ ਸਰਕਾਰੀ ਛੁੱਟੀ ਰਹਿਣ ਵਾਲੀ ਹੈ। ਹਾਲਾਂਕਿ ਚੰਡੀਗੜ੍ਹ ਅਤੇ ਪੰਜਾਬ ਵਿਚ ਅਧਿਕਾਰਤ ਛੁੱਟੀ ਕਲੰਡਰ 2024 ਮੁਤਾਬਕ ਰੱਖੜੀ ਮੌਕੇ ਛੁੱਟੀ ਨਹੀਂ ਹੈ। ਸਰਕਾਰੀ ਦਫਤਰ ਅਤੇ ਹੋਰ ਅਦਾਰੇ ਆਮ ਦਿਨਾਂ ਵਾਂਗ ਹੀ ਕੰਮ ਕਰਨਗੇ। ਚੰਡੀਗੜ੍ਹ ਅਤੇ ਪੰਜਾਬ ਵਿਚ ਬੈਂਕਾਂ ਵਿਚ ਵੀ ਛੁੱਟੀ ਨਹੀਂ ਹੈ। ਬੈਂਕ ਵੀ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ
ਇਨ੍ਹਾਂ ਰਾਜਾਂ ਵਿੱਚ 19 ਅਗਸਤ ਨੂੰ ਬੈਂਕ ਬੰਦ ਰਹਿਣਗੇ
ਰਕਸ਼ਾ ਬੰਧਨ ਦੇ ਤਿਉਹਾਰ ਤੋਂ ਇਲਾਵਾ, ਸੋਮਵਾਰ ਨੂੰ ਝੂਲਨਾ ਪੂਰਨਿਮਾ ਅਤੇ ਬੀਰ ਬਿਕਰਮ ਕਿਸ਼ੋਰ ਮਾਨਿਕਿਆ ਬਹਾਦਰ ਦਾ ਜਨਮ ਦਿਨ ਵੀ ਹੈ। ਇਸ ਕਾਰਨ ਦੇਸ਼ ਦੇ ਕਈ ਸ਼ਹਿਰਾਂ ਜਿਵੇਂ ਅਗਰਤਲਾ, ਅਹਿਮਦਾਬਾਦ, ਭੁਵਨੇਸ਼ਵਰ, ਦੇਹਰਾਦੂਨ, ਜੈਪੁਰ, ਕਾਨਪੁਰ, ਲਖਨਊ ਅਤੇ ਸ਼ਿਮਲਾ ਵਿੱਚ ਬੈਂਕ ਬੰਦ ਰਹਿਣਗੇ। ਇਸ ਦੇ ਨਾਲ ਹੀ ਦੇਸ਼ ਦੇ ਹੋਰ ਹਿੱਸਿਆਂ ਵਿੱਚ ਬੈਂਕ ਆਮ ਵਾਂਗ ਕੰਮ ਕਰਨਗੇ।
ਅਗਸਤ ਦੇ ਹੋਰ ਦਿਨ ਹੋਣਗੀਆਂ ਛੁੱਟੀਆਂ
ਕੋਚੀ ਅਤੇ ਤਿਰੂਵਨੰਤਪੁਰਮ ਵਿੱਚ 20 ਅਗਸਤ 2024 ਨੂੰ ਸ਼੍ਰੀ ਨਰਾਇਣ ਗੁਰੂ ਜਯੰਤੀ ਦੇ ਕਾਰਨ ਬੈਂਕ ਬੰਦ ਰਹਿਣਗੇ। ਇਸ ਦੇ ਨਾਲ ਹੀ 24 ਅਗਸਤ ਨੂੰ ਚੌਥਾ ਸ਼ਨੀਵਾਰ ਹੋਣ ਕਾਰਨ ਦੇਸ਼ ਭਰ ਦੇ ਬੈਂਕਾਂ 'ਚ ਛੁੱਟੀ ਰਹੇਗੀ। 25 ਅਗਸਤ ਨੂੰ ਐਤਵਾਰ ਹੋਣ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ।
ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ 26 ਅਗਸਤ ਨੂੰ ਦੇਸ਼ ਭਰ ਵਿੱਚ ਮਨਾਇਆ ਜਾਵੇਗਾ। ਇਸ ਕਾਰਨ ਅਹਿਮਦਾਬਾਦ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਦੇਹਰਾਦੂਨ, ਗੰਗਟੋਕ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਸ਼ਿਮਲਾ, ਪਟਨਾ, ਰਾਏਪੁਰ, ਰਾਂਚੀ ਅਤੇ ਸ਼ਿਲਾਂਗ ਵਿੱਚ ਬੈਂਕ ਬੰਦ ਰਹਿਣਗੇ। ਜੇਕਰ ਤੁਸੀਂ ਅਗਸਤ ਮਹੀਨੇ 'ਚ ਕੋਈ ਜ਼ਰੂਰੀ ਵਿੱਤੀ ਕੰਮ ਪੂਰਾ ਕਰਨਾ ਹੈ, ਤਾਂ ਬੈਂਕ ਛੁੱਟੀਆਂ ਦੀ ਸੂਚੀ ਦੇਖ ਕੇ ਹੀ ਆਪਣੇ ਕੰਮ ਦੀ ਯੋਜਨਾ ਬਣਾਓ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)