(Source: ECI/ABP News/ABP Majha)
ਪੰਜਾਬ ਹਰਿਆਣਾ ਹਾਈਕੋਰਟ ਦਾ ਸਖਤ ਫੈਸਲਾ, ਝੂਠੀ ਸ਼ਾਨ ਲਈ ਧੀ ਦਾ ਕਤਲ ਕਰਵਾਉਣ ਵਾਲੀ ਮਾਂ ਰਹਿਮ ਦੀ ਹੱਕਦਾਰ ਨਹੀਂ
ਆਪਣੀ ਕੁੱਖ ਤੋਂ ਜਿਸ ਬੇਟੀ ਨੂੰ ਜਨਮ ਦਿੱਤਾ, ਝੂਠੀ ਸ਼ਾਨ ਲਈ ਉਸ ਦੀ ਹੱਤਿਆ ਕਰਵਾਉਣ ਦੀ ਮੁਲਜ਼ਮ ਮਾਂ ਦੀ ਨਿਯਮਤ ਜ਼ਮਾਨਤ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤਾ।
ਚੰਡੀਗੜ੍ਹ: ਆਪਣੀ ਕੁੱਖ ਤੋਂ ਜਿਸ ਬੇਟੀ ਨੂੰ ਜਨਮ ਦਿੱਤਾ, ਝੂਠੀ ਸ਼ਾਨ ਲਈ ਉਸ ਦੀ ਹੱਤਿਆ ਕਰਵਾਉਣ ਦੀ ਮੁਲਜ਼ਮ ਮਾਂ ਦੀ ਨਿਯਮਤ ਜ਼ਮਾਨਤ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤਾ। ਐਫਆਈਆਰ ਅਨੁਸਾਰ 8 ਅਗਸਤ 2018 ਨੂੰ ਪਟੀਸ਼ਨਕਰਤਾ ਦੀ ਧੀ ਮਮਤਾ ਨੂੰ ਨਾਰੀ ਨਿਕੇਤਨ ਕਰਨਾਲ ਤੋਂ ਜੁਵੇਨਾਈਲ ਜਸਟਿਸ ਬੋਰਡ ਰੋਹਤਕ ਦੇ ਸਾਹਮਣੇ ਪੇਸ਼ ਕਰਨ ਲਈ ਸ਼ਿਕਾਇਤਕਰਤਾ ਲੈ ਕੇ ਆਈ ਸੀ। ਸ਼ਿਕਾਇਤਕਰਤਾ ਖੁਦ ਇੱਕ ਕਾਂਸਟੇਬਲ ਸੀ ਤੇ ਉਸ ਦੇ ਨਾਲ ਐਸਆਈ ਨਰਿੰਦਰ ਵੀ ਮੌਜੂਦ ਸੀ।
ਜਦੋਂ ਮਮਤਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਵਾਪਸ ਆ ਰਹੇ ਸੀ ਤਾਂ ਉਸ ਦੇ ਗੋਦ ਲੈਣ ਵਾਲੇ ਮਾਪਿਆਂ ਨੇ ਅਦਾਲਤ ਵਿੱਚ ਦੋ ਲੜਕਿਆਂ ਨੂੰ ਇਸ਼ਾਰਾ ਕੀਤਾ ਕਿ ਇਹ ਉਨ੍ਹਾਂ ਦੀ ਧੀ ਹੈ। ਜਦੋਂ ਉਹ ਅਦਾਲਤ ਦੇ ਬਾਹਰ ਸੜਕ 'ਤੇ ਪਹੁੰਚੇ ਤਾਂ ਦੋ ਨੌਜਵਾਨ ਮੋਟਰ ਸਾਈਕਲ 'ਤੇ ਆਏ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਦੌਰਾਨ ਮਮਤਾ ਤੇ ਐਸਆਈ ਨਰਿੰਦਰ ਦੀ ਮੌਤ ਹੋ ਗਈ। ਪਟੀਸ਼ਨਰ ਨੇ ਕਿਹਾ ਕਿ ਉਹ ਆਪਣੀ ਬੇਟੀ ਨੂੰ ਗੋਦ ਲੈ ਚੁੱਕੀ ਹੈ, ਇਸ ਲਈ ਉਸ ਦਾ ਮਮਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮਮਤਾ ਨੇ ਜਾਤੀ ਤੋਂ ਬਾਹਰ ਜਾ ਕੇ ਵਿਆਹ ਕਰਵਾਇਆ ਸੀ, ਇਸ ਨਾਲ ਉਸ ਦੇ ਮਾਪਿਆਂ ਨਾਲ ਸਮਝੌਤਾ ਨਹੀਂ ਹੋਇਆ।
ਇਨ੍ਹਾਂ ਦਲੀਲਾਂ ਨੂੰ ਖਾਰਜ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ ਪਟੀਸ਼ਨਕਰਤਾ ਤੇ ਲੜਕੀ ਨੂੰ ਗੋਦ ਲੈਣ ਵਾਲੇ ਦੋਵੇਂ ਆਪਸ ਵਿਚ ਸਬੰਧਤ ਹਨ। ਲੜਕੀ ਦੇ ਗੋਦ ਲੈਣ ਵਾਲੇ ਮਾਪਿਆਂ ਵੱਲੋਂ ਪਟੀਸ਼ਨਰ ਦੀ ਮਿਲੀਭੁਗਤ ਨਾਲ ਇਹ ਸਾਜ਼ਿਸ਼ ਰਚੀ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਅਜਿਹੀ ਕਾਰਵਾਈ ਹੋਣ ਦੀ ਸੂਰਤ ਵਿੱਚ ਪਟੀਸ਼ਨਰ ਹਾਈ ਕੋਰਟ ਤੋਂ ਕਿਸੇ ਕਿਸਮ ਦੀ ਰਹਿਮ ਦਾ ਹੱਕਦਾਰ ਨਹੀਂ ਹੈ। ਹਾਈ ਕੋਰਟ ਨੇ ਇਨ੍ਹਾਂ ਟਿੱਪਣੀਆਂ ਨਾਲ ਪਟੀਸ਼ਨ ਖਾਰਜ ਕਰ ਦਿੱਤੀ।
ਇਹ ਵੀ ਪੜ੍ਹੋ : Income Tax Raid: ਇਨਕਮ ਟੈਕਸ ਵਿਭਾਗ ਨੇ ਯੂਨੀਕੋਰਨ ਗਰੁੱਪ 'ਤੇ ਛਾਪਾ ਮਾਰ ਕੇ ਜ਼ਬਤ ਕੀਤੀ ਇੱਕ ਕਰੋੜ ਦੀ ਨਕਦੀ, ਲੱਖਾਂ ਦੇ ਗਹਿਣੇ ਵੀ ਬਰਾਮਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490