SYL ਨੂੰ ਲੈਕੇ ਦਿੱਲੀ 'ਚ ਬੈਠਕ ਖ਼ਤਮ, ਮੀਟਿੰਗ ਤੋਂ ਬਾਅਦ ਬੋਲੇ ਸੀਐਮ ਮਾਨ, ਕਿਹਾ- ਪੰਜਾਬ ਦੇ ਕੋਲ ਡੈਮ ਨੇ, ਪੰਜਾਬ ਪਾਣੀਆਂ ਨੂੰ ਰੋਕ...
Punjab News: ਦਿੱਲੀ ਵਿੱਚ ਅੱਜ ਇੱਕ ਵਾਰ ਫਿਰ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਵਿਚਕਾਰ ਸਤਲੁਜ-ਯਮੁਨਾ ਲਿੰਕ (SYL) ਨਹਿਰ ਨੂੰ ਲੈ ਕੇ ਮੀਟਿੰਗ ਹੋਈ।

Punjab News: ਦਿੱਲੀ ਵਿੱਚ ਅੱਜ ਇੱਕ ਵਾਰ ਫਿਰ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਵਿਚਕਾਰ ਸਤਲੁਜ-ਯਮੁਨਾ ਲਿੰਕ (SYL) ਨਹਿਰ ਨੂੰ ਲੈ ਕੇ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ।
ਪ੍ਰਧਾਨ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਇੰਡਸ ਟ੍ਰੀਟੀ ਰੱਦ ਹੋ ਜਾਂਦੀ ਹੈ ਤਾਂ ਪਾਣੀ ਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਵਿਵਾਦ ਸਿਰਫ਼ 2-3 MAF ਦਾ ਹੈ, ਪਰ ਇਸ ਨਾਲ 24 MAF ਪਾਣੀ ਆ ਜਾਵੇਗਾ। ਟਰੰਪ ਕੁਝ ਐਲਾਨ ਨਾ ਕਰ ਦੇਵੇ, ਪਰ ਜੇਕਰ ਟ੍ਰੀਟੀ ਰੱਦ ਹੋ ਜਾਂਦੀ ਹੈ ਤਾਂ ਪਾਣੀ ਮਿਲ ਜਾਵੇਗਾ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਚਿਨਾਬ ਨਦੀਆਂ ਦਾ ਪਾਣੀ ਡਾਈਵਰਟ ਕੀਤਾ ਜਾਵੇ, ਪੰਜਾਬ ਦੇ ਕੋਲ ਡੈਮ ਹਨ, ਪੰਜਾਬ ਪਾਣੀਆਂ ਨੂੰ ਰੋਕ ਸਕਦਾ ਹੈ। ਅਸੀਂ ਸੁਪਰੀਮ ਕੋਰਟ 'ਚ ਆਪਣਾ ਜਵਾਬ ਲਿਖਤੀ ਰੁਪ 'ਚ ਦਿਆਂਗੇ।
ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੁਝ ਚੀਜ਼ਾਂ ਹੱਲ ਹੋ ਰਹੀਆਂ ਹਨ। ਗੱਲਬਾਤ ਕੁਝ ਕਦਮ ਅੱਗੇ ਵਧੀ ਹੈ। ਸਾਨੂੰ ਇਹ ਵਿਰਾਸਤ ਵਿੱਚ ਮਿਲਿਆ ਹੈ, ਪਰ ਇਹ ਮੁੱਦਾ ਦੋਵਾਂ ਰਾਜਾਂ ਲਈ ਇੱਕ ਨਾਸੁਰ ਬਣ ਗਿਆ ਹੈ। ਅੱਜ ਦੀ ਗੱਲਬਾਤ ਵਿੱਚ ਕੁਝ ਨੁਕਤੇ ਉਭਰ ਕੇ ਸਾਹਮਣੇ ਆਏ ਹਨ, ਜਿਸ ਨਾਲ ਕੁਝ ਹੱਲ ਨਿਕਲ ਸਕਦਾ ਹੈ।
13 ਤਰੀਕ ਤੋਂ ਪਹਿਲਾਂ ਇੱਕ ਵਾਰ ਫਿਰ ਹੋਵੇਗੀ ਬੈਠਕ
ਮੁੱਖ ਮੰਤਰੀ ਮਾਨ ਨੇ ਕਿਹਾ ਕਿ 5ਵੀਂ ਮੀਟਿੰਗ ਹੋਈ। ਜਿਸ ਵਿੱਚ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਮਾਮਲਾ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈ। ਅੱਜ ਗੱਲਬਾਤ ਚੰਗੇ ਮਾਹੌਲ ਵਿੱਚ ਹੋਈ। ਸੁਣਵਾਈ ਦੀ ਤਰੀਕ 13 ਅਗਸਤ ਹੈ। ਮਾਣਯੋਗ ਅਦਾਲਤ ਨੇ ਕਿਹਾ ਸੀ ਕਿ ਗੱਲਬਾਤ ਇੱਕ ਬੈਠਕ ਵਿੱਚ ਕੀਤੀ ਜਾਵੇ ਤਾਂ ਬਿਹਤਰ ਹੋਵੇਗਾ।
ਇਸ ਵੇਲੇ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਹੈ। ਅਸੀਂ 13 ਤਰੀਕ ਤੋਂ ਪਹਿਲਾਂ ਦੁਬਾਰਾ ਮਿਲਾਂਗੇ। ਦੁਨੀਆ ਉਮੀਦ 'ਤੇ ਟਿਕੀ ਹੋਈ ਹੈ ਅਤੇ ਮੈਨੂੰ ਉਮੀਦ ਹੈ ਕਿ ਮੈਂ ਪੰਜਾਬ ਦਾ ਪੱਖ ਪੇਸ਼ ਕਰਨ ਵਿੱਚ ਦ੍ਰਿੜ ਰਹਾਂਗਾ ਅਤੇ ਕੇਂਦਰ ਸਰਕਾਰ ਇਸਨੂੰ ਸਮਝੇਗੀ। ਅਸੀਂ ਇੱਕ ਫੂਡ ਬੌਲ ਹਾਂ, ਜਿਸਨੂੰ ਪਾਣੀ ਦੀ ਲੋੜ ਹੈ। ਰਿਪੇਰੀਅਨ ਲਾਜ 'ਤੇ 25 ਸਾਲਾਂ ਬਾਅਦ ਵਿਚਾਰ ਹੋਣੀ ਚਾਹੀਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















