(Source: ECI/ABP News)
Punjab Assembly Election 2022: ਪੰਜਾਬ 'ਚ ਕੇਜਰੀਵਾਲ ਦਾ ਵੱਡਾ ਦਾਅਵਾ, ਬੋਲੇ-ਕਾਂਗਰਸ ਦੇ 25 MLA ਸੰਪਰਕ 'ਚ, ਚੈਲੇਂਜ ਕਰਦਾ ਹਾਂ ਕਿ ਸ਼ਾਮ ਤਕ...
ਅੰਮ੍ਰਿਤਸਰ 'ਚ ਪ੍ਰੈੱਸ ਕਾਨਫਰੰਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰ ਪਾਰਟੀ 'ਚ ਅਜਿਹਾ ਹੁੰਦਾ ਹੈ ਕਿ ਜਿਸ ਨੂੰ ਟਿਕਟ ਨਹੀਂ ਮਿਲਦੀ, ਉਹ ਨਾਰਾਜ਼ ਹੋ ਜਾਂਦਾ ਹੈ। ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
![Punjab Assembly Election 2022: ਪੰਜਾਬ 'ਚ ਕੇਜਰੀਵਾਲ ਦਾ ਵੱਡਾ ਦਾਅਵਾ, ਬੋਲੇ-ਕਾਂਗਰਸ ਦੇ 25 MLA ਸੰਪਰਕ 'ਚ, ਚੈਲੇਂਜ ਕਰਦਾ ਹਾਂ ਕਿ ਸ਼ਾਮ ਤਕ... Punjab Assembly Election 2022: Kejriwal's big claim in Punjab, deaf-Congress 25 MLAs in contact, challenges that by evening Punjab Assembly Election 2022: ਪੰਜਾਬ 'ਚ ਕੇਜਰੀਵਾਲ ਦਾ ਵੱਡਾ ਦਾਅਵਾ, ਬੋਲੇ-ਕਾਂਗਰਸ ਦੇ 25 MLA ਸੰਪਰਕ 'ਚ, ਚੈਲੇਂਜ ਕਰਦਾ ਹਾਂ ਕਿ ਸ਼ਾਮ ਤਕ...](https://feeds.abplive.com/onecms/images/uploaded-images/2021/11/22/40129497694a3bc91acb918eccaf6d5f_original.jpg?impolicy=abp_cdn&imwidth=1200&height=675)
Punjab Assembly Election 2022: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ, ਪੰਜਾਬ 'ਚ ਦਾਅਵਾ ਕੀਤਾ ਕਿ ਜੇਕਰ ਉਹ MLAs ਨੂੰ ਲੈਣਾ ਸ਼ੁਰੂ ਕਰ ਦਿੰਦੇ ਹਨ ਤਾਂ ਅੱਜ ਸ਼ਾਮ ਤਕ 25 ਕਾਂਗਰਸੀ ਵਿਧਾਇਕ ਉਨ੍ਹਾਂ ਦੀ ਪਾਰਟੀ 'ਚ ਸ਼ਾਮਲ ਹੋ ਜਾਣਗੇ। ਹਾਲਾਂਕਿ ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਦਾ ਕੂੜਾ ਨਹੀਂ ਚੁੱਕਣਾ ਚਾਹੁੰਦੇ।
ਅੰਮ੍ਰਿਤਸਰ 'ਚ ਪ੍ਰੈੱਸ ਕਾਨਫਰੰਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰ ਪਾਰਟੀ 'ਚ ਅਜਿਹਾ ਹੁੰਦਾ ਹੈ ਕਿ ਜਿਸ ਨੂੰ ਟਿਕਟ ਨਹੀਂ ਮਿਲਦੀ, ਉਹ ਨਾਰਾਜ਼ ਹੋ ਜਾਂਦਾ ਹੈ। ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੁਝ ਲੋਕ ਸਹਿਮਤ ਹੁੰਦੇ ਹਨ ਤੇ ਕੁਝ ਲੋਕ ਨਾਰਾਜ਼ ਹੋ ਕੇ ਦੂਜੀ ਪਾਰਟੀ 'ਚ ਸ਼ਾਮਲ ਹੋ ਜਾਂਦੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਬਹੁਤ ਸਾਰੇ ਲੋਕ ਵੀ ਸਾਡੇ ਸੰਪਰਕ 'ਚ ਹਨ ਪਰ ਅਸੀਂ ਉਨ੍ਹਾਂ ਦਾ ਕੂੜਾ ਨਹੀਂ ਚੁੱਕਣਾ ਚਾਹੁੰਦੇ।
"हम Congress का कचरा लेना नहीं चाहते वरना आज शाम तक कांग्रेस के 25 MLA और 2-3 MP AAP में आ जाए..." 🔥
- CM @ArvindKejriwal in Amritsar, Punjab pic.twitter.com/NwexEeRXIS
ਉਨ੍ਹਾਂ ਕਿਹਾ ਕਿ ਜੇਕਰ ਅਸੀਂ ਉਨ੍ਹਾਂ ਦਾ ਕੂੜਾ ਚੁੱਕਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਅੱਜ ਸ਼ਾਮ ਤਕ ਮੈਂ ਚੁਣੌਤੀ ਦਿੰਦਾ ਹਾਂ ਕਿ ਕਾਂਗਰਸ ਦੇ 25 ਵਿਧਾਇਕ ਸਾਡੀ ਪਾਰਟੀ 'ਚ ਸ਼ਾਮਲ ਹੋ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਸਾਡੇ 'ਚੋਂ ਸਿਰਫ਼ ਦੋ ਹੀ ਗਏ ਹਨ, ਮੈਂ 25 ਵਿਧਾਇਕਾਂ ਨੂੰ ਚੁਣੌਤੀ ਦੇ ਰਿਹਾ ਹਾਂ ਅਤੇ 2-3 ਸੰਸਦ ਮੈਂਬਰ ਸਾਡੇ ਸੰਪਰਕ 'ਚ ਹਨ। ਉਹ ਸਾਡੀ ਪਾਰਟੀ 'ਚ ਆਉਣਾ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਅਰਵਿੰਦਰ ਕੇਜਰੀਵਾਲ ਨੇ ਪੰਜਾਬ ਚੋਣਾਂ ਦੇ ਮੱਦੇਨਜ਼ਰ ਅਧਿਆਪਕਾਂ ਲਈ ਵੱਡੇ ਐਲਾਨ ਕੀਤੇ ਉਨ੍ਹਾਂ ਨੇ ਸੂਬੇ ਦੇ ਅਧਿਆਪਕਾਂ ਨੂੰ ਸਮੇਂ 'ਤੇ ਪ੍ਰਮੋਸ਼ਨ ਤੇ ਕੈਸ਼ਲੈੱਸ ਮੈਡੀਕਲ ਸਹੂਲਤ ਸਣੇ ਅੱਠ ਵਾਅਦੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇਥੇ ਅਧਿਆਪਕਾਂ ਦੀ ਹਾਲਤ ਬੇਹੱਦ ਖਰਾਬ ਹੈ ਉਨ੍ਹਾਂ ਨੇ ਕਿਹਾ ਕਿ ਤੁਸੀਂ ਸਰਕਾਰ ਆਉਣ 'ਤੇ ਸਾਰੇ ਅਧਿਆਪਕਾਂ ਨੂੰ ਕਨਫਰਮ ਕੀਤਾ ਜਾਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)