Punjab Breaking News LIVE: ਆਮ ਆਦਮੀ ਪਾਰਟੀ ਪੰਜਾਬ ਦੇ ਜ਼ੀਰੋ ਬਿਜਲੀ ਬਿੱਲਾਂ ਨਾਲ ਹਰਿਆਣਾ 'ਚ ਦੇਵੇਗੀ ਝਟਕਾ!, ਧੁੰਦ ‘ਚ ਡੋਲੀ ਵਾਲੀ ਕਾਰ ਸਮੇਤ ਚਾਰ ਕਾਰਾਂ ਦੀ ਹੋਈ ਜ਼ਬਰਦਸਤ ਟੱਕਰ, ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਦੇ ਕਰੀਬੀਆਂ ਨੂੰ ਨੋਟਿਸ
Punjab Breaking News: ਆਮ ਆਦਮੀ ਪਾਰਟੀ ਪੰਜਾਬ ਦੇ ਜ਼ੀਰੋ ਬਿਜਲੀ ਬਿੱਲਾਂ ਨਾਲ ਹਰਿਆਣਾ 'ਚ ਦੇਵੇਗੀ ਝਟਕਾ!, ਧੁੰਦ ‘ਚ ਡੋਲੀ ਵਾਲੀ ਕਾਰ ਸਮੇਤ ਚਾਰ ਕਾਰਾਂ ਦੀ ਹੋਈ ਜ਼ਬਰਦਸਤ ਟੱਕਰ, ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਦੇ ਕਰੀਬੀਆਂ ਨੂੰ ਨੋਟਿਸ
LIVE
Background
Punjab Breaking News LIVE, 28 January, 2024: ਆਮ ਆਦਮੀ ਪਾਰਟੀ ਪੰਜਾਬ ਵਿੱਚ ਬਿਜਲੀ ਦੇ ਜ਼ੀਰੋ ਬਿੱਲਾਂ ਨੂੰ ਹਰਿਆਣਾ ਵਿੱਚ ਹਥਿਆਰ ਬਣਾਉਣ ਜਾ ਰਹੀ ਹੈ। ਸੀਐਮ ਭਗਵੰਤ ਮਾਨ ਇੱਕ ਲੱਖ ਦੇ ਕਰੀਬ ਬਿਜਲੀ ਬਿੱਲ ਲੈ ਕੇ ਹਰਿਆਣਾ ਪਹੁੰਚ ਗਏ। ਉਨ੍ਹਾਂ ਨੇ ਬਿੱਲ ਵਿਖਾ ਕੇ ਕਿਹਾ ਕਿ 90 ਫੀਸਦੀ ਪੰਜਾਬੀਆਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ। ਜੇਕਰ ਹਰਿਆਣਾ ਵਿੱਚ ਸਾਰੀ ਸਰਕਾਰ ਬਣੀ ਤਾਂ ਇੱਥੇ ਵੀ ਮੁਫਤ ਬਿਜਲੀ ਦਿੱਤੀ ਜਾਏਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ...90 ਫੀਸਦੀ ਪੰਜਾਬੀਆਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ...ਇਹ ਤੁਹਾਡੇ ਸਾਹਮਣੇ ਇੱਕ ਲੱਖ ਬਿੱਲ ਪਏ ਨੇ...ਇਸ ਤਰ੍ਹਾਂ ਕੋਈ ਸਰਕਾਰ ਦਿਖਾ ਸਕਦੀ ਹੈ? ਉਨ੍ਹਾਂ ਨੇ ਕਿਹਾ ਕਿ ਹੁਣ ਫ਼ੈਸਲਾ ਤੁਸੀਂ ਕਰਨਾ ਹੈ...ਤੁਹਾਨੂੰ ਧਰਮ, ਜਾਤੀ ਜਾਂ ਨਫ਼ਰਤ 'ਤੇ ਰਾਜਨੀਤੀ ਕਰਨ ਵਾਲੀ ਸਰਕਾਰ ਚਾਹੀਦੀ ਹੈ ਜਾਂ ਇਮਾਨਦਾਰ ਤੇ ਲੋਕ ਪੱਖੀ ਫ਼ੈਸਲੇ ਲੈਣ ਵਾਲੀ ਸਰਕਾਰ... CM Bhagwant Mann: ਆਮ ਆਦਮੀ ਪਾਰਟੀ ਪੰਜਾਬ ਦੇ ਜ਼ੀਰੋ ਬਿਜਲੀ ਬਿੱਲਾਂ ਨਾਲ ਹਰਿਆਣਾ 'ਚ ਦੇਵੇਗੀ ਝਟਕਾ!
ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਦੇ ਕਰੀਬੀਆਂ ਨੂੰ ਨੋਟਿਸ
ਕਰੋੜਾਂ ਰੁਪਏ ਦੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ (SIT) ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ (bikram Singh Majithia)ਦੇ ਕਰੀਬੀ ਚਾਰ ਵਿਅਕਤੀਆਂ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਇਨ੍ਹਾਂ ਵਿੱਚ ਉਨ੍ਹਾਂ ਲੋਕਾਂ ਦੇ ਨਾਂ ਵੀ ਸ਼ਾਮਲ ਹਨ ਜੋ ਮਜੀਠੀਆ ਦੇ ਸਾਬਕਾ ਪੀਏ ਅਤੇ ਓਐਸਡੀ ਸਨ।
ਕਿਹੜੇ-ਕਿਹੜੇ ਲੋਕਾਂ ਦੇ ਨਾਂਅ ਹਨ ਸ਼ਾਮਲ
ਇਨ੍ਹਾਂ ਵਿਅਕਤੀਆਂ ਵਿੱਚ ਮੇਜਰ ਸ਼ਿਵਚਰਨ ਸਿੰਘ ਸ਼ਿਵੀ, ਕਰਤਾਰ ਸਿੰਘ, ਤਲਬੀਰ ਸਿੰਘ ਗਿੱਲ ਅਤੇ ਬੁੱਧ ਰਾਮ ਦੇ ਨਾਂਅ ਸ਼ਾਮਲ ਹਨ। ਇਨ੍ਹਾਂ ਲੋਕਾਂ ਨੂੰ 2 ਫਰਵਰੀ ਨੂੰ ਬਿਆਨ ਦੇਣ ਲਈ ਬੁਲਾਇਆ ਗਿਆ ਹੈ। ਇਸ ਤੋਂ ਪਹਿਲਾਂ SIT ਨੇ ਮਜੀਠੀਆ ਤੋਂ ਪੁੱਛਗਿੱਛ ਕੀਤੀ ਸੀ। ਮਜੀਠੀਆ ਤੋਂ ਮਾਮਲੇ ਨਾਲ ਸਬੰਧਤ ਰਿਕਾਰਡ ਵੀ ਤਲਬ ਕੀਤਾ ਗਿਆ ਹੈ। Drugs Case: ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਦੇ ਕਰੀਬੀਆਂ ਨੂੰ ਨੋਟਿਸ, 2 ਫਰਵਰੀ ਨੂੰ ਕੀਤਾ ਤਲਬ, ਜਾਣੋ ਕੌਣ-ਕੌਣ ਸ਼ਾਮਲ ?
ਧੁੰਦ ‘ਚ ਡੋਲੀ ਵਾਲੀ ਕਾਰ ਸਮੇਤ ਚਾਰ ਕਾਰਾਂ ਦੀ ਹੋਈ ਜ਼ਬਰਦਸਤ ਟੱਕਰ
ਪੰਜਾਬ ਵਿੱਚ ਧੁੰਦ ਦਾ ਅਸਰ ਅਜੇ ਵੀ ਪੂਰਾ ਦਿਖਾਈ ਦੇ ਰਿਹਾ ਹੈ ਜਿਸ ਕਾਰਨ ਆਏ ਦਿਨ ਹਾਦਸੇ ਹੋ ਰਹੇ ਹਨ। ਇਸ ਦੌਰਾਨ ਬਰਨਾਲਾ-ਬਠਿੰਡਾ ਕੌਮੀ ਹਾਈਵੇ ਵਿਆਹ ਵਾਲੀ ਗੱਡੀ ਸਮੇਤ ਚਾਰ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ। ਇਹ ਹਾਦਸਾ ਤਪਾ ਮੰਡੀ ਵਿੱਚ ਬਣੇ ਪੁਲ਼ ਉੱਪਰ ਹੋਇਆ। ਇਹ ਕਾਰਾਂ ਪਟਿਆਲਾ ਤੋਂ ਹਨੂੰਮਾਨਗੜ੍ਹ ਜਾ ਜਾ ਰਹੀਆਂ ਸਨ ਜਿਸ ਵੇਲੇ ਇਹ ਹਾਦਸਾ ਵਾਪਰਿਆ। Road Accident: ਧੁੰਦ ‘ਚ ਡੋਲੀ ਵਾਲੀ ਕਾਰ ਸਮੇਤ ਚਾਰ ਕਾਰਾਂ ਦੀ ਹੋਈ ਜ਼ਬਰਦਸਤ ਟੱਕਰ, ਮਸਾਂ ਹੀ ਬਚੀ ਜਾਨ !
Jalandhar News: ਅਮਰੀਕਾ ਤੋਂ NRI ਨੂੰਹ ਨੂੰ ਪੰਜਾਬ ਸੱਦ ਕੇ ਸੱਸ ਤੇ ਸਹੁਰੇ ਨੇ ਕੀਤਾ ਕਤਲ
ਸੁਲਤਾਨਪੁਰ ਲੋਧੀ ਵਿੱਚ ਅਮਰੀਕਾ ਦੀ ਨਾਗਰਿਕ ਰਾਜਦੀਪ ਕੌਰ ਦੀ ਮੌਤ ਬਾਰੇ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਪੁੱਛ-ਪੜਤਾਲ ਵਿੱਚ ਰਾਜਦੀਪ ਦੇ ਸੱਸ ਤੇ ਸਹੁਰੇ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੋਵਾਂ ਨੇ ਹੀ ਗਲਾ ਘੁੱਟ ਕੇ ਉਸ ਦੀ ਹੱਤਿਆ ਕੀਤੀ ਹੈ। ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ ਤੋਂ ਬਾਅਦ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਦੋ ਦਿਨ ਦੇ ਰਿਮਾਂਡ ’ਤੇ ਲਿਆ ਜਿਸ ਤੋਂ ਬਾਅਦ ਪੁੱਛ-ਪੜਤਾਲ ਦੌਰਾਨ ਇਸ ਸਚਾਈ ਦਾ ਖੁਲਾਸਾ ਹੋਇਆ।
Hardeep Nijhar Killing Case: ਆਖਰ ਸੁਧਰਨ ਲੱਗੇ ਭਾਰਤ ਤੇ ਕੈਨੇਡਾ ਦੇ ਰਿਸ਼ਤੇ! ਨਿੱਝਰ ਦੇ ਕਤਲ ਬਾਰੇ ਜੋਡੀ ਥੌਮਸ ਵੱਲੋਂ ਵੱਡਾ ਖੁਲਾਸਾ
ਖਾਲਿਸਤਾਨ ਪੱਖੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਗਰੋਂ ਆਖਰ ਭਰਤ ਤੇ ਕੈਨੇਡਾ ਦੇ ਰਿਸ਼ਤੇ ਸੁਧਰਨ ਲੱਗੇ ਹਨ। ਕਾਫੀ ਸਮਾਂ ਚੱਲੇ ਤਣਾਅ ਮਗਰੋਂ ਦੋਵੇਂ ਦੇਸ਼ ਇੱਕ-ਦੂਜੇ ਪ੍ਰਤੀ ਨਰਮ ਹੋਣ ਲੱਗੇ ਹਨ। ਭਾਰਤ ਵੱਲੋਂ ਨਿੱਝਰ ਦੀ ਹੱਤਿਆ ਸਬੰਧੀ ਜਾਂਚ ਵਿੱਚ ਕੈਨੇਡਾ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਹ ਖੁਲਾਸਾ ਕੈਨੇਡਾ ਦੀ ਸਾਬਕਾ ਸੁਰੱਖਿਆ ਸਲਾਹਕਾਰ ਜੋਡੀ ਥੌਮਸ ਨੇ ਕੀਤਾ ਹੈ।
Tarn Taran: ਜੋੜ ਮੇਲੇ 'ਚੋਂ ਸੰਤ ਭਿੰਡਰਾਂਵਾਲੇ ਦੀ ਤਸਵੀਰ ਉਤਾਰਨ 'ਤੇ ਭੱਖਿਆ ਮਾਹੌਲ, ਚੱਲੀਆਂ ਕਿਰਪਾਨਾਂ, ਵੀਡੀਓ ਹੋਈ ਵਾਇਰਲ, SHO ਜਖ਼ਮੀ
ਤਰਨਤਾਰਨ ਦੇ ਇਤਿਹਾਸਕ ਪਿੰਡ ਪਹੂਵਿੰਡ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੇਲਾ ਲਗਾਇਆ ਗਿਆ ਸੀ। ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਜ਼ਬਰਦਸਤ ਬਹਿਸ ਹੋ ਗਈ।
Road Accident: ਧੁੰਦ ‘ਚ ਡੋਲੀ ਵਾਲੀ ਕਾਰ ਸਮੇਤ ਚਾਰ ਕਾਰਾਂ ਦੀ ਹੋਈ ਜ਼ਬਰਦਸਤ ਟੱਕਰ, ਮਸਾਂ ਹੀ ਬਚੀ ਜਾਨ !
ਪੰਜਾਬ ਵਿੱਚ ਧੁੰਦ ਦਾ ਅਸਰ ਅਜੇ ਵੀ ਪੂਰਾ ਦਿਖਾਈ ਦੇ ਰਿਹਾ ਹੈ ਜਿਸ ਕਾਰਨ ਆਏ ਦਿਨ ਹਾਦਸੇ ਹੋ ਰਹੇ ਹਨ। ਇਸ ਦੌਰਾਨ ਬਰਨਾਲਾ-ਬਠਿੰਡਾ ਕੌਮੀ ਹਾਈਵੇ ਵਿਆਹ ਵਾਲੀ ਗੱਡੀ ਸਮੇਤ ਚਾਰ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ। ਇਹ ਹਾਦਸਾ ਤਪਾ ਮੰਡੀ ਵਿੱਚ ਬਣੇ ਪੁਲ਼ ਉੱਪਰ ਹੋਇਆ। ਇਹ ਕਾਰਾਂ ਪਟਿਆਲਾ ਤੋਂ ਹਨੂੰਮਾਨਗੜ੍ਹ ਜਾ ਜਾ ਰਹੀਆਂ ਸਨ ਜਿਸ ਵੇਲੇ ਇਹ ਹਾਦਸਾ ਵਾਪਰਿਆ।
Drugs Case: ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਦੇ ਕਰੀਬੀਆਂ ਨੂੰ ਨੋਟਿਸ, 2 ਫਰਵਰੀ ਨੂੰ ਕੀਤਾ ਤਲਬ, ਜਾਣੋ ਕੌਣ-ਕੌਣ ਸ਼ਾਮਲ ?
ਕਰੋੜਾਂ ਰੁਪਏ ਦੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ (SIT) ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ (bikram Singh Majithia)ਦੇ ਕਰੀਬੀ ਚਾਰ ਵਿਅਕਤੀਆਂ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਇਨ੍ਹਾਂ ਵਿੱਚ ਉਨ੍ਹਾਂ ਲੋਕਾਂ ਦੇ ਨਾਂ ਵੀ ਸ਼ਾਮਲ ਹਨ ਜੋ ਮਜੀਠੀਆ ਦੇ ਸਾਬਕਾ ਪੀਏ ਅਤੇ ਓਐਸਡੀ ਸਨ।