ਪੜਚੋਲ ਕਰੋ

Punjab Breaking News Live 27 April: ਬਰਨਾਲਾ ਚ ਗੱਜਣਗੇ ਸੀਐਮ ਮਾਨ, ਮੁੰਬਈ ਪੁਲਿਸ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਰਿਸ਼ਤੇਦਾਰ ਅਨਮੋਲ ਬਿਸ਼ਨੋਈ ਨੂੰ ਲੁੱਕਆਊਟ ਨੋਟਿਸ ਕੀਤਾ ਜਾਰੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਮਿਲਿਆ ਹੱਡੀਆਂ ਦਾ ਪਿੰਜਰ

Punjab Breaking News Live: ਬਰਨਾਲਾ ਚ ਗੱਜਣਗੇ CM ਮਾਨ, ਮੁੰਬਈ ਪੁਲਿਸ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਰਿਸ਼ਤੇਦਾਰ ਅਨਮੋਲ ਬਿਸ਼ਨੋਈ ਨੂੰ ਲੁੱਕਆਊਟ ਨੋਟਿਸ ਕੀਤਾ ਜਾਰੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਮਿਲਿਆ ਹੱਡੀਆਂ ਦਾ ਪਿੰਜਰ

Key Events
Punjab Breaking News Live 27 April CM mann rally in barnala mumbai police lookout notice to anmol bishnoi bone skeleton found in guru nanak dev university Punjab Breaking News Live 27 April: ਬਰਨਾਲਾ ਚ ਗੱਜਣਗੇ ਸੀਐਮ ਮਾਨ, ਮੁੰਬਈ ਪੁਲਿਸ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਰਿਸ਼ਤੇਦਾਰ ਅਨਮੋਲ ਬਿਸ਼ਨੋਈ ਨੂੰ ਲੁੱਕਆਊਟ ਨੋਟਿਸ ਕੀਤਾ ਜਾਰੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਮਿਲਿਆ ਹੱਡੀਆਂ ਦਾ ਪਿੰਜਰ
Punjab Breaking News

Background

Punjab Breaking News Live 27 April: ਲੋਕ ਸਭਾ ਚੋਣਾਂ ਵਿੱਚ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਸਿਖਰਾਂ ਉਤੇ ਲਿਜਾਣ ਲਈ 28 ਅਪ੍ਰੈਲ ਨੂੰ ਬਰਨਾਲਾ ਦੇ ਮੈਰੀਲੈਂਡ ਪੈਰਿਸ ਵਿਖੇ ਬਾਅਦ ਦੁਪਹਿਰ ਰੱਖੀ ਰੈਲੀ ਨੂੰ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਸੰਬੋਧਨ ਕਰਨਗੇ। “ਸੰਸਦ ਚ ਵੀ ਭਗਵੰਤ ਮਾਨ” ਮੁਹਿੰਮ ਅਤੇ 13-0 ਦੇ ਟੀਚੇ ਦੀ ਪ੍ਰਾਪਤੀ ਲਈ ਮੁੱਖ ਮੰਤਰੀ ਸਰਕਾਰ ਦੇ ਦੋ ਸਾਲਾਂ ਵਿੱਚ ਕੀਤੇ ਕੰਮਾਂ ਦਾ ਰਿਕਾਰਡ ਰੱਖਣ ਦੇ ਨਾਲ ਵਿਰੋਧੀਆਂ ਦੀ ਪੰਜਾਬ ਵਿਰੋਧੀ ਸੋਚ ਨੂੰ ਬੇਨਕਾਬ ਕਰਨਗੇ। 

AAP Rally: ਮੁੱਖ ਮੰਤਰੀ ਬਰਨਾਲਾ 'ਚ ਮੀਤ ਹੇਅਰ ਦਾ ਵਧਾਉਣਗੇ ਮਾਨ, ਰੱਖੀ ਹੁਣ ਤੱਕ ਦੀ ਸਭ ਤੋਂ ਵੱਡੀ ਰੈਲੀ

Gangster Anmol Bishnoi: ਮੁੰਬਈ ਪੁਲਿਸ ਨੇ ਅਭਿਨੇਤਾ ਸਲਮਾਨ ਖਾਨ ਦੇ ਘਰ ਗੋਲੀਬਾਰੀ ਦੇ ਮਾਮਲੇ ਵਿੱਚ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਰਿਸ਼ਤੇਦਾਰ ਅਨਮੋਲ ਬਿਸ਼ਨੋਈ ਲਈ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਮੁੰਬਈ ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 14 ਅਪ੍ਰੈਲ ਨੂੰ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੇ ਖਿਲਾਫ ਲੁੱਕ ਆਊਟ ਨੋਟਿਸ (ਐੱਲ.ਓ.ਸੀ.) ਜਾਰੀ ਕੀਤਾ ਗਿਆ ਹੈ। ਮੁੰਬਈ ਪੁਲਿਸ ਨੇ ਵੀ ਇਸ ਸਬੰਧੀ ਏਜੰਸੀਆਂ ਨਾਲ ਰਿਪੋਰਟ ਸਾਂਝੀ ਕੀਤੀ ਹੈ। 

Anmol Bishnoi: ਲਾਰੇਂਸ ਬਿਸ਼ਨੋਈ ਦੇ ਭਰਾ ਖਿਲਾਫ਼ ਪੁਲਿਸ ਦਾ ਐਕਸ਼ਨ, ਸਲਮਾਨ ਖ਼ਾਨ ਦੇ ਘਰ ਗੋਲੀਬਾਰੀ ਮਾਮਲੇ 'ਚ ਵੱਡੀ ਕਾਰਵਾਈ

Amritsar News: ਅੰਮ੍ਰਿਤਸਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਮਤੀਰਥ ਰੋਡ ਬਾਈਪਾਸ ਨੇੜੇ ਯੂਆਈਟੀ ਵਿਭਾਗ ਅਤੇ ਹੋਰ ਰਿਹਾਇਸ਼ੀ ਇਲਾਕਿਆਂ ਵਿੱਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਵਿਭਾਗ ਦੇ ਨੇੜੇ ਕ੍ਰਿਕਟ ਗਰਾਊਂਡ ਵਿੱਚ ਮਨੁੱਖੀ ਪਿੰਜਰ ਪਏ ਹੋਣ ਦੀ ਜਾਣਕਾਰੀ ਮਿਲੀ।

ਪ੍ਰਾਪਤ ਜਾਣਕਾਰੀ ਅਨੁਸਾਰ ਜਿਵੇਂ ਹੀ ਵਿਦਿਆਰਥੀਆਂ, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੀ ਆਵਾਜਾਈ ਯੂਆਈਟੀ ਵਿਭਾਗ ਵੱਲ ਸ਼ੁਰੂ ਹੋਈ ਤਾਂ ਵਿਭਾਗ ਦੇ ਕ੍ਰਿਕਟ ਗਰਾਊਂਡ ’ਚ ਇੱਕ ਮਨੁੱਖੀ ਪਿੰਜਰ ਦੇਖਿਆ ਗਿਆ। ਇਸ ਦੀ ਜਾਣਕਾਰੀ ਤੁਰੰਤ ਜੀਐਨਡੀਯੂ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਜੀਐਨਡੀਯੂ ਸੁਰੱਖਿਆ ਵਿਭਾਗ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਦੇਖਿਆ ਕਿ ਆਵਾਰਾ ਕੁੱਤਿਆਂ ਵੱਲੋਂ ਮਨੁੱਖੀ ਪਿੰਜਰ ਨੂੰ ਖਿੱਚ ਕੇ ਲਿਜਾਇਆ ਜਾ ਰਿਹਾ ਸੀ।

Amritsar News: ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਮਿਲਿਆ ਹੱਡੀਆਂ ਦਾ ਪਿੰਜਰ, ਪੁਲਿਸ ਨੇ ਖੰਗਾਲੇ ਨੇੜਲੇ ਇਲਾਕੇ

12:48 PM (IST)  •  27 Apr 2024

Khalistan Slogan: ਬਠਿੰਡਾ 'ਚ ਮਿਨੀ ਸਕੱਤਰੇਤ ਦੀਆਂ ਕੰਧਾਂ 'ਤੇ ਲਿਖੇ ਖਾਲਿਸਤਾਨੀ ਸੰਬੰਧੀ ਨਾਅਰੇ

Pro-Khalistan Slogans In Bathinda: ਬਠਿੰਡਾ ਦੇ ਮਿੰਨੀ ਸਕੱਤਰੇਤ ਕੰਪਲੈਕਸ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਇਲਾਕਾ ਹਾਈ ਸਿਕਿਊਰਿਟੀ ਵਾਲਾ ਏਰੀਆ ਹੈ। ਸਕੱਤਰੇਤ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ADGP) ਦੀ ਰਿਹਾਇਸ਼ ਤੋਂ ਸਿਰਫ਼ 50 ਗਜ਼ ਦੀ ਦੂਰੀ 'ਤੇ ਹੈ ਅਤੇ ਐਸਐਸਪੀ ਦਫ਼ਤਰ ਤੋਂ ਥੋੜ੍ਹੀ ਦੂਰੀ 'ਤੇ ਹੈ। ਫਿਲਹਾਲ ਪੰਜਾਬ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

12:31 PM (IST)  •  27 Apr 2024

Crime News: ਜਲੰਧਰ 'ਚ ਕਤਲ ਕਰਕੇ ਲਾਸ਼ ਨੂੰ ਸਾੜ ਕੇ ਫਿਰ ਨਾਲੇ 'ਚ ਸੁੱਟਿਆ, ਥਾਣੇ ਦੇ ਨੇੜੇ ਕੀਤੀ ਵਾਰਦਾਤ

Crime News: ਜਲੰਧਰ 'ਚ ਆਦਮਪੁਰ ਥਾਣੇ ਦੀ ਅਲਾਵਲਪੁਰ ਚੌਕੀ ਦੇ ਸਾਹਮਣੇ ਗੰਦੇ ਨਾਲੇ 'ਚੋਂ ਇੱਕ ਵਿਅਕਤੀ ਦੀ ਕੱਟੀ ਹੋਈ ਲਾਸ਼ ਬਰਾਮਦ ਹੋਣ 'ਤੇ ਸਨਸਨੀ ਦਾ ਮਾਹੌਲ ਬਣ ਗਿਆ। ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਉਰਫ਼ ਰਿੰਕਾ ਵਾਸੀ ਆਦਮਪੁਰ ਵਜੋਂ ਹੋਈ ਹੈ, ਜੋ ਮਜ਼ਦੂਰੀ ਦਾ ਕੰਮ ਕਰਦਾ ਸੀ। ਲਾਸ਼ ਨੂੰ ਕਤਲ ਵਾਲੀ ਥਾਂ ਦੇ ਨੇੜੇ ਸਾੜ ਦਿੱਤਾ ਗਿਆ ਅਤੇ ਫਿਰ ਨਾਲੇ ਵਿੱਚ ਸੁੱਟ ਦਿੱਤਾ ਗਿਆ। ਕਾਤਲ ਉਸ ਦੇ ਪਿੰਡ ਦਾ ਹੀ ਵਸਨੀਕ ਹੈ। ਪੁਲਿਸ ਪਾਰਟੀ ਘਟਨਾ ਵਾਲੀ ਥਾਂ 'ਤੇ ਜਾਂਚ ਲਈ ਪਹੁੰਚੀ ਸੀ। ਸੂਤਰਾਂ ਮੁਤਾਬਕ ਪੁਲਿਸ ਨੇ ਇਕ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ। ਹਾਲਾਂਕਿ, ਡੀਐਸਪੀ ਆਦਮਪੁਰ ਸੁਮਿਤ ਸੂਦ ਨੇ ਕਿਹਾ- ਅਸੀਂ ਮੁਲਜ਼ਮਾਂ ਦੇ ਬਹੁਤ ਨੇੜੇ ਆ ਗਏ ਹਾਂ। ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Load More
New Update
Sponsored Links by Taboola

ਟਾਪ ਹੈਡਲਾਈਨ

US Deported Indians: ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ! 3155 ਨਾਗਰਿਕ ਡਿਪੋਰਟ
US Deported Indians: ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ! 3155 ਨਾਗਰਿਕ ਡਿਪੋਰਟ
ਪੰਜਾਬ ‘ਚ ਮਿਲਾਵਟਖੋਰੀ ਦੀ ਗੰਦੀ ਖੇਡ; ਕਿਸਾਨਾਂ ਨੂੰ ਵੇਚੀ ਘਟੀਆ ਤੇ ਮਿਲਾਵਟੀ ਖਾਦ, 192 ਕੇਸ ਦਰਜ, 65 ਲਾਇਸੈਂਸ ਮੁਅੱਤਲ, ਫ਼ਸਲਾਂ 'ਤੇ ਮੰਡਰਾ ਰਿਹਾ ਖਤਰਾ!
ਪੰਜਾਬ ‘ਚ ਮਿਲਾਵਟਖੋਰੀ ਦੀ ਗੰਦੀ ਖੇਡ; ਕਿਸਾਨਾਂ ਨੂੰ ਵੇਚੀ ਘਟੀਆ ਤੇ ਮਿਲਾਵਟੀ ਖਾਦ, 192 ਕੇਸ ਦਰਜ, 65 ਲਾਇਸੈਂਸ ਮੁਅੱਤਲ, ਫ਼ਸਲਾਂ 'ਤੇ ਮੰਡਰਾ ਰਿਹਾ ਖਤਰਾ!
ਪੰਜਾਬ ਪੁਲਿਸ ਦੀ ਕਾਨਫਰੰਸ ਕਾਲ ਦੀ FIR ਆਈ ਸਾਹਮਣੇ; AI ਨਾਲ ਬਣਾਉਣ ਦਾ ਆਰੋਪ; SIT ਨੇ ਸੁਖਬੀਰ ਸਿੰਘ ਬਾਦਲ ਸਮੇਤ 6 ਨੂੰ ਕੀਤਾ ਤਲਬ
ਪੰਜਾਬ ਪੁਲਿਸ ਦੀ ਕਾਨਫਰੰਸ ਕਾਲ ਦੀ FIR ਆਈ ਸਾਹਮਣੇ; AI ਨਾਲ ਬਣਾਉਣ ਦਾ ਆਰੋਪ; SIT ਨੇ ਸੁਖਬੀਰ ਸਿੰਘ ਬਾਦਲ ਸਮੇਤ 6 ਨੂੰ ਕੀਤਾ ਤਲਬ
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ ‘ਤੇ ਫਾਇਰਿੰਗ; ਚੇਅਰਮੈਨ ਦੱਸ ਕੇ VIP ਲਾਈਨ 'ਚ ਵੜੇ ਬਦਮਾਸ਼, ID ਕਾਰਡ ਮੰਗਣ ‘ਤੇ ਚਲਾਈਆਂ ਗੋਲੀਆਂ, ਮੱਚਿਆ ਹੜਕੰਪ
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ ‘ਤੇ ਫਾਇਰਿੰਗ; ਚੇਅਰਮੈਨ ਦੱਸ ਕੇ VIP ਲਾਈਨ 'ਚ ਵੜੇ ਬਦਮਾਸ਼, ID ਕਾਰਡ ਮੰਗਣ ‘ਤੇ ਚਲਾਈਆਂ ਗੋਲੀਆਂ, ਮੱਚਿਆ ਹੜਕੰਪ

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
US Deported Indians: ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ! 3155 ਨਾਗਰਿਕ ਡਿਪੋਰਟ
US Deported Indians: ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ! 3155 ਨਾਗਰਿਕ ਡਿਪੋਰਟ
ਪੰਜਾਬ ‘ਚ ਮਿਲਾਵਟਖੋਰੀ ਦੀ ਗੰਦੀ ਖੇਡ; ਕਿਸਾਨਾਂ ਨੂੰ ਵੇਚੀ ਘਟੀਆ ਤੇ ਮਿਲਾਵਟੀ ਖਾਦ, 192 ਕੇਸ ਦਰਜ, 65 ਲਾਇਸੈਂਸ ਮੁਅੱਤਲ, ਫ਼ਸਲਾਂ 'ਤੇ ਮੰਡਰਾ ਰਿਹਾ ਖਤਰਾ!
ਪੰਜਾਬ ‘ਚ ਮਿਲਾਵਟਖੋਰੀ ਦੀ ਗੰਦੀ ਖੇਡ; ਕਿਸਾਨਾਂ ਨੂੰ ਵੇਚੀ ਘਟੀਆ ਤੇ ਮਿਲਾਵਟੀ ਖਾਦ, 192 ਕੇਸ ਦਰਜ, 65 ਲਾਇਸੈਂਸ ਮੁਅੱਤਲ, ਫ਼ਸਲਾਂ 'ਤੇ ਮੰਡਰਾ ਰਿਹਾ ਖਤਰਾ!
ਪੰਜਾਬ ਪੁਲਿਸ ਦੀ ਕਾਨਫਰੰਸ ਕਾਲ ਦੀ FIR ਆਈ ਸਾਹਮਣੇ; AI ਨਾਲ ਬਣਾਉਣ ਦਾ ਆਰੋਪ; SIT ਨੇ ਸੁਖਬੀਰ ਸਿੰਘ ਬਾਦਲ ਸਮੇਤ 6 ਨੂੰ ਕੀਤਾ ਤਲਬ
ਪੰਜਾਬ ਪੁਲਿਸ ਦੀ ਕਾਨਫਰੰਸ ਕਾਲ ਦੀ FIR ਆਈ ਸਾਹਮਣੇ; AI ਨਾਲ ਬਣਾਉਣ ਦਾ ਆਰੋਪ; SIT ਨੇ ਸੁਖਬੀਰ ਸਿੰਘ ਬਾਦਲ ਸਮੇਤ 6 ਨੂੰ ਕੀਤਾ ਤਲਬ
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ ‘ਤੇ ਫਾਇਰਿੰਗ; ਚੇਅਰਮੈਨ ਦੱਸ ਕੇ VIP ਲਾਈਨ 'ਚ ਵੜੇ ਬਦਮਾਸ਼, ID ਕਾਰਡ ਮੰਗਣ ‘ਤੇ ਚਲਾਈਆਂ ਗੋਲੀਆਂ, ਮੱਚਿਆ ਹੜਕੰਪ
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ ‘ਤੇ ਫਾਇਰਿੰਗ; ਚੇਅਰਮੈਨ ਦੱਸ ਕੇ VIP ਲਾਈਨ 'ਚ ਵੜੇ ਬਦਮਾਸ਼, ID ਕਾਰਡ ਮੰਗਣ ‘ਤੇ ਚਲਾਈਆਂ ਗੋਲੀਆਂ, ਮੱਚਿਆ ਹੜਕੰਪ
ਗੋਆ ‘ਚ ਨਾਈਟ ਕਲੱਬ 'ਚ ਸਿਲੰਡਰ ਧਮਾਕਾ, 25 ਲੋਕਾਂ ਦੀ ਦਰਦਨਾਕ ਮੌਤ… CM ਨੇ ਦਿੱਤੇ ਜਾਂਚ ਦੇ ਹੁਕਮ, ਦੇਖੋ ਹਾਦਸੇ ਦਾ ਖੌਫਨਾਕ ਵੀਡੀਓ
ਗੋਆ ‘ਚ ਨਾਈਟ ਕਲੱਬ 'ਚ ਸਿਲੰਡਰ ਧਮਾਕਾ, 25 ਲੋਕਾਂ ਦੀ ਦਰਦਨਾਕ ਮੌਤ… CM ਨੇ ਦਿੱਤੇ ਜਾਂਚ ਦੇ ਹੁਕਮ, ਦੇਖੋ ਹਾਦਸੇ ਦਾ ਖੌਫਨਾਕ ਵੀਡੀਓ
Punjab Weather Today: ਪੰਜਾਬ ‘ਚ ਬਰਫ਼ੀਲੀ ਹਵਾਵਾਂ ਦਾ ਕਹਿਰ, ਇਕਦਮ ਵਧੀ ਠੰਡ, 2 ਦਿਨ ਲਈ ਸ਼ੀਤ ਲਹਿਰ ਦਾ ਯੈਲੋ ਅਲਰਟ, ਆਦਮਪੁਰ ਸਭ ਤੋਂ ਠੰਡਾ; ਆਉਣ ਵਾਲੇ ਦਿਨ ਮੁਸ਼ਕਿਲ ਭਰੇ
Punjab Weather Today: ਪੰਜਾਬ ‘ਚ ਬਰਫ਼ੀਲੀ ਹਵਾਵਾਂ ਦਾ ਕਹਿਰ, ਇਕਦਮ ਵਧੀ ਠੰਡ, 2 ਦਿਨ ਲਈ ਸ਼ੀਤ ਲਹਿਰ ਦਾ ਯੈਲੋ ਅਲਰਟ, ਆਦਮਪੁਰ ਸਭ ਤੋਂ ਠੰਡਾ; ਆਉਣ ਵਾਲੇ ਦਿਨ ਮੁਸ਼ਕਿਲ ਭਰੇ
ਦੋਸਤ ਨਾਲ ਹੱਥ ਮਿਲਾਉਂਦੇ ਜਾਂ ਕੁਰਸੀ ਛੂਹਣ ਨਾਲ ਕਰੰਟ ਕਿਉਂ ਲੱਗਦਾ? ਕਾਰਨ ਹੈਰਾਨ ਕਰ ਦੇਣ ਵਾਲੇ
ਦੋਸਤ ਨਾਲ ਹੱਥ ਮਿਲਾਉਂਦੇ ਜਾਂ ਕੁਰਸੀ ਛੂਹਣ ਨਾਲ ਕਰੰਟ ਕਿਉਂ ਲੱਗਦਾ? ਕਾਰਨ ਹੈਰਾਨ ਕਰ ਦੇਣ ਵਾਲੇ
ਇੰਡੀਗੋ ਦਾ ਸੰਕਟ ਜਾਰੀ, 100 ਤੋਂ ਵੱਧ ਉਡਾਣਾਂ ਰੱਦ, ਕਈ ਸ਼ਹਿਰਾਂ ਦੀ ਹਵਾਈ ਸੇਵਾ ਠੱਪ;  ਇੱਥੇ ਵੇਖੋ ਲਿਸਟ, ਯਾਤਰੀ ਪ੍ਰੇਸ਼ਾਨ
ਇੰਡੀਗੋ ਦਾ ਸੰਕਟ ਜਾਰੀ, 100 ਤੋਂ ਵੱਧ ਉਡਾਣਾਂ ਰੱਦ, ਕਈ ਸ਼ਹਿਰਾਂ ਦੀ ਹਵਾਈ ਸੇਵਾ ਠੱਪ; ਇੱਥੇ ਵੇਖੋ ਲਿਸਟ, ਯਾਤਰੀ ਪ੍ਰੇਸ਼ਾਨ
Embed widget