Punjab Breaking News LIVE: ਚੰਡੀਗੜ੍ਹ ਦੀ ਹੱਦ 'ਤੇ ਡਟੇ ਕਿਸਾਨ, ਅੱਜ ਮੀਟਿੰਗ ਮਗਰੋਂ ਤੈਅ ਹੋਵੇਗੀ ਅਗਲੀ ਰਣਨੀਤੀ, ਅੱਜ ਤੋਂ ਸ਼ੁਰੂ ਹੋਵੇਗੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ
Punjab Breaking: ਚੰਡੀਗੜ੍ਹ ਦੀ ਹੱਦ 'ਤੇ ਡਟੇ ਕਿਸਾਨ, ਅੱਜ ਮੀਟਿੰਗ ਮਗਰੋਂ ਤੈਅ ਹੋਵੇਗੀ ਅਗਲੀ ਰਣਨੀਤੀ, ਅੱਜ ਤੋਂ ਸ਼ੁਰੂ ਹੋਵੇਗੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ, ਕੈਨੇਡਾ 'ਚ ਮੁੜ ਖਾਲਿਸਤਾਨੀਆਂ ਦੀ ਧਮਕੀ, ਮੰਦਰ 'ਚ ਕੀਤਾ ਪ੍ਰਦਰਸ਼ਨ
Background
Punjab Breaking News LIVE, 27 November, 2023: ਪੰਜਾਬ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ 27 ਨਵੰਬਰ ਭਾਵ ਅੱਜ ਤੋਂ ਸ਼ੁਰੂ ਹੋਵੇਗੀ। ਯਾਤਰਾ 'ਤੇ ਜਾਣ ਵਾਲੇ ਲੋਕਾਂ ਨੂੰ ਏਸੀ ਧਰਮਸ਼ਾਲਾਵਾਂ 'ਚ ਠਹਿਰਾਇਆ ਜਾਵੇਗਾ। ਭੋਜਨ ਅਤੇ ਸ਼ਰਧਾਲੂ ਕਿੱਟ ਵੀ ਪ੍ਰਦਾਨ ਕੀਤੀ ਜਾਵੇਗੀ। ਵੱਡੀ ਗੱਲ ਇਹ ਹੈ ਕਿ ਜਦੋਂ ਸ਼ਰਧਾਲੂ ਕਿਸੇ ਵੀ ਧਾਰਮਿਕ ਸਥਾਨ 'ਤੇ ਪਹੁੰਚਦੇ ਹਨ ਤਾਂ ਉਥੇ ਤਾਇਨਾਤ ਗਾਈਡ ਉਨ੍ਹਾਂ ਦੀ ਭਾਸ਼ਾ ਵਿੱਚ ਵਿਸਥਾਰਪੂਰਵਕ ਜਾਣਕਾਰੀ ਦੇਣਗੇ। ਇਸ ਤੋਂ ਇਲਾਵਾ ਯਾਤਰਾ ਨੂੰ ਸਫ਼ਲ ਬਣਾਉਣ ਲਈ ਅਧਿਕਾਰੀਆਂ ਦੀ ਡਿਊਟੀ ਵੀ ਲਾਈ ਗਈ ਹੈ।
ਵਿਧਾਨ ਸਭਾ ਹਲਕੇ ਧੂਰੀ ਤੋਂ ਪਹਿਲੀ ਰੇਲ ਗੱਡੀ ਰਵਾਨਾ ਕਰਨਗੇ ਸੀਐਮ ਮਾਨ
ਯੋਜਨਾ ਤਹਿਤ ਪਹਿਲੀ ਰੇਲ ਗੱਡੀ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਲਈ ਜਾਵੇਗੀ। ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਆਪਣੇ ਵਿਧਾਨ ਸਭਾ ਹਲਕੇ ਧੂਰੀ ਤੋਂ ਰੇਲ ਗੱਡੀ ਰਵਾਨਾ ਕਰਨਗੇ। ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਉਨ੍ਹਾਂ ਦੇ ਨਾਲ ਮੌਜੂਦ ਰਹਿਣਗੇ। Punjab: ਅੱਜ ਤੋਂ ਸ਼ੁਰੂ ਹੋਵੇਗੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ, AC ਧਰਮਸ਼ਾਲਾਵਾਂ 'ਚ ਠਹਿਰਣਗੇ ਯਾਤਰੀ, ਮਿਲਣਗੀਆਂ ਇਹ ਸਹੂਲਤਾਂ
ਚੰਡੀਗੜ੍ਹ ਦੀ ਹੱਦ 'ਤੇ ਡਟੇ ਕਿਸਾਨ
ਕਿਸਾਨ ਚੰਡੀਗੜ੍ਹ ਦੀਆਂ ਹੱਦਾਂ 'ਤੇ ਆਣ ਡਟੇ ਹਨ। ਕਿਸਾਨ ਜਥੇਬੰਦੀਆਂ ਵੱਲੋਂ ਐਤਵਾਰ ਤੋਂ ਲੈ ਕੇ ਤਿੰਨ ਰੋਜ਼ਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਮੋਹਾਲੀ ਦੇ 11 ਫੇਸ ਵਿੱਚ ਕਿਸਾਨਾਂ ਵੱਲੋਂ ਸਟੇਜ ਸਜਾ ਲਈ ਗਈ ਗਈ ਹੈ। ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਸਬੰਧਤ ਵੱਡੀ ਗਿਣਤੀ ਕਿਸਾਨ ਮੁਹਾਲੀ ਟਰਾਲੀਆਂ ਭਰ ਕੇ ਪਹੁੰਚ ਰਹੇ ਹਨ।
ਕੈਨੇਡਾ 'ਚ ਮੁੜ ਖਾਲਿਸਤਾਨੀਆਂ ਦੀ ਧਮਕੀ
ਕੈਨੇਡਾ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਇੱਕ ਵਾਰ ਫਿਰ ਕੈਨੇਡੀਅਨ ਹਿੰਦੂਆਂ ਨੂੰ ਧਮਕੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਬੀਤੀ ਸ਼ਾਮ ਖਾਲਿਸਤਾਨੀ ਸਮਰਥਕ ਗ੍ਰੇਟਰ ਟੋਰਾਂਟੋ ਖੇਤਰ ਦੇ ਮਿਸੀਸਾਗਾ ਸਥਿਤ ਕਾਲੀਬਾੜੀ ਮੰਦਿਰ ਪਹੁੰਚੇ ਅਤੇ ਉੱਥੇ ਪ੍ਰਦਰਸ਼ਨ ਕੀਤਾ। ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਸਾਰਿਆਂ ਨੂੰ ਮੰਦਰ ਤੋਂ ਦੂਰ ਰੱਖਿਆ। ਉਨ੍ਹਾਂ ਦੀ ਇਸ ਕਾਰਵਾਈ 'ਤੇ ਸਥਾਨਕ ਲੋਕਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਪ੍ਰਦਰਸ਼ਨਕਾਰੀਆਂ ਨੇ ਤਿਰੰਗੇ ਦਾ ਅਪਮਾਨ ਕੀਤਾ ਅਤੇ ਇੱਕ ਵਾਰ ਫਿਰ ਭਾਰਤ ਨੂੰ ਲਲਕਾਰਿਆ। ਇਸ ਦੇ ਨਾਲ ਹੀ ਖਾਲਿਸਤਾਨੀ ਭਾਰਤੀ ਡਿਪਲੋਮੈਟਾਂ ਨੂੰ ਵੀ ਲਗਾਤਾਰ ਧਮਕੀਆਂ ਦੇ ਰਹੇ ਹਨ। ਲੋਕਾਂ ਨੇ ਦੋਸ਼ ਲਾਇਆ ਕਿ ਖਾਲਿਸਤਾਨ ਸਮਰਥਕ ਮੰਦਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਭਾਰਤੀ ਹਿੰਦੂਆਂ ਨੂੰ ਉਨ੍ਹਾਂ ਦੇ ਸਮਰਥਨ ਵਿੱਚ ਆਉਣ ਦੀ ਮੰਗ ਕਰ ਰਹੇ ਹਨ। Khalistani: ਕੈਨੇਡਾ 'ਚ ਮੁੜ ਖਾਲਿਸਤਾਨੀਆਂ ਦੀ ਧਮਕੀ, ਮੰਦਿਰ 'ਚ ਦਾਖਲ ਹੋ ਕੇ ਕੀਤਾ ਪ੍ਰਦਰਸ਼ਨ
ਪੰਜਾਬ 'ਚ ਨਸ਼ੇ ਦੀ ਸਮੱਸਿਆ 'ਤੇ ਕਾਂਗਰਸ ਨੇ ਘੇਰੀ ਆਪ, ਤਸਕਰਾਂ ਨੂੰ ਫੜ੍ਹਣ ਦੀ ਥਾਂ ਨਸ਼ੇੜੀਆਂ ਨੂੰ...
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਿਆ ਹੈ। ਬਾਜਵਾ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਲੁਧਿਆਣਾ ਵਿੱਚ ਨਸ਼ਾ ਵਿਰੋਧੀ ਰੈਲੀ ਵਿੱਚ ਰੁੱਝੇ ਹੋਏ ਸਨ, ਤਾਂ ਫਾਜ਼ਿਲਕਾ ਜ਼ਿਲ੍ਹੇ ਵਿੱਚ 25 ਅਤੇ 26 ਸਾਲ ਦੇ ਦੋ ਭਰਾਵਾਂ ਦੀਆਂ ਲਾਸ਼ਾਂ ਮਿਲੀਆਂ।
ਖਾਲਿਸਤਾਨੀਆਂ ਦੇ ਨਿਸ਼ਾਨੇ 'ਤੇ ਪੰਜਾਬੀ ਇੰਡਸਟਰੀ! ਗਾਇਕ ਐਲੀ ਮਾਂਗਟ ਨੂੰ ਮਾਰਨ ਦੀ ਸਾਜਸ਼ ਨਾਕਾਮ, ਦੋ ਸ਼ੂਟਰ ਗ੍ਰਿਫਤਾਰ
ਪੰਜਾਬੀ ਇੰਡਸਟਰੀ 'ਤੇ ਇੰਨੀਂ ਦਿਨੀਂ ਦਿਨੀਂ ਬੁਰਾ ਦੌਰ ਚੱਲ ਰਿਹਾ ਹੈ। ਬੀਤੇ ਦਿਨੀਂ ਗਿੱਪੀ ਗਰੇਵਾਲ ਦੇ ਵੈਨਕੂਵਰ ਸਥਿਤ ਘਰ 'ਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਹਮਲਾ ਕੀਤਾ ਗਿਆ। ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਖਾਲਿਸਤਾਨੀ ਅੱਤਵਾਦੀਆਂ ਦੀ ਨਜ਼ਰ ਵੀ ਪੰਜਾਬੀ ਇੰਡਸਟਰੀ 'ਤੇ ਹੈ। ਕੈਨੇਡਾ ਸਥਿਤ ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਉਰਫ਼ ਅਰਸ਼ ਡੱਲਾ ਲਈ ਕੰਮ ਕਰਨ ਵਾਲੇ ਦੋ ਸ਼ੂਟਰਾਂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਦਿੱਲੀ ਵਿੱਚ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਸੂਚਨਾ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਪੂਰਬੀ ਦਿੱਲੀ ਦੇ ਮਯੂਰ ਵਿਹਾਰ ਇਲਾਕੇ 'ਚ ਗੋਲੀਬਾਰੀ ਦੇ ਕੁਝ ਸਮੇਂ ਬਾਅਦ ਗੋਲੀਬਾਰੀ ਕਰਨ ਵਾਲੇ ਰਾਜਪ੍ਰੀਤ ਸਿੰਘ ਉਰਫ਼ ਰਾਜਾ (25) ਅਤੇ ਵਰਿੰਦਰ ਸਿੰਘ ਉਰਫ਼ ਵਿੰਮੀ (22) ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਨੇ ਪੰਜ ਰਾਉਂਡ ਫਾਇਰ ਕੀਤੇ ਜਿਨ੍ਹਾਂ ਵਿੱਚੋਂ ਦੋ ਇੱਕ ਪੁਲਿਸ ਅਧਿਕਾਰੀ ਦੀ ਬੁਲੇਟ ਪਰੂਫ਼ ਜੈਕੇਟ ਵਿੱਚ ਲੱਗੇ।






















