Punjab Weather Today: ਪੰਜਾਬ-ਚੰਡੀਗੜ੍ਹ 'ਚ ਰਾਤਾਂ ਹੋਈਆਂ ਹੋਰ ਠੰਡੀਆਂ; ਨਿਊਨਤਮ ਤਾਪਮਾਨ 0.3°C ਘੱਟ, ਬਠਿੰਡਾ ਸਭ ਤੋਂ ਠੰਡਾ, ਆਉਣ ਵਾਲੇ ਦਿਨਾਂ 'ਚ ਮੌਸਮ ਦਾ ਕੀ ਹੋਵੇਗਾ?
ਪੰਜਾਬ-ਚੰਡੀਗੜ੍ਹ 'ਚ ਰਾਤ ਦੇ ਸਮੇਂ ਤੇਜ਼ੀ ਦੇ ਨਾਲ ਪਾਰਾ ਹੇਠਾਂ ਆ ਰਿਹਾ ਹੈ। ਜਿਸ ਕਰਕੇ ਰਾਤਾਂ ਜ਼ਿਆਦਾ ਠੰਡੀਆਂ ਹੋ ਰਹੀਆਂ ਹਨ। ਕਈ ਥਾਵਾਂ ਉੱਤੇ ਮੱਧਮ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ। ਆਓ ਜਾਣਦੇ ਹਾਂ ਆਉਣ ਵਾਲੇ ਦਿਨਾਂ ਚ ਕਿਵੇਂ ਦਾ ਹੋਏਗਾ ..

Punjab Weather Today: ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਢ ਹੋਰ ਵੱਧ ਗਈ ਹੈ। ਸਵੇਰੇ ਅਤੇ ਸ਼ਾਮ ਦੇ ਸਮੇਂ ਹਾਲਾਤ ਹੋਰ ਖਰਾਬ ਹਨ। ਧੁੰਦ ਵੀ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਨਿਊਨਤਮ ਤਾਪਮਾਨ ਵਿੱਚ 0.3°C ਦੀ ਕਮੀ ਦਰਜ ਕੀਤੀ ਗਈ ਹੈ। ਇਹ ਸਧਾਰਣ ਤਾਪਮਾਨ ਤੋਂ 2.2°C ਘੱਟ ਹੈ। ਸਭ ਤੋਂ ਠੰਡਾ ਬਠਿੰਡਾ ਰਿਹਾ, ਜਿੱਥੇ ਨਿਊਨਤਮ ਤਾਪਮਾਨ 4°C ਮਾਪਿਆ ਗਿਆ। ਰਾਜ ਦੇ ਸਾਰੇ ਸ਼ਹਿਰਾਂ ਦੀ ਹਵਾ ਵੀ ਪ੍ਰਦੂਸ਼ਿਤ ਹੈ ਅਤੇ ਏਕਯੂਆਈ 100 ਤੋਂ ਵੱਧ ਦਰਜ ਕੀਤੀ ਗਈ ਹੈ।
ਆਉਣ ਵਾਲੇ ਹਫ਼ਤੇ ਦਾ ਮੌਸਮ — 2 ਮੁੱਖ ਪੁਆਇੰਟ
ਇਸ ਵੇਲੇ ਮੌਸਮ ਸੁੱਕਾ ਹੈ ਅਤੇ ਆਉਣ ਵਾਲੇ ਹਫ਼ਤੇ ਵਿੱਚ ਵੀ ਜ਼ਿਆਦਾਤਰ ਥਾਵਾਂ 'ਤੇ ਮੌਸਮ ਸੁੱਕਾ ਹੀ ਰਹੇਗਾ। ਕੁਝ ਥਾਵਾਂ 'ਤੇ ਹਲਕੀ ਤੋਂ ਮੱਧਮ ਧੁੰਦ ਪੈ ਸਕਦੀ ਹੈ। ਮੌਸਮ ਵਿਭਾਗ ਅਨੁਸਾਰ, ਅਗਲੇ 24 ਘੰਟਿਆਂ ਵਿੱਚ ਨਿਊਨਤਮ ਤਾਪਮਾਨ ਵਿੱਚ ਵੱਧ ਬਦਲਾਵ ਨਹੀਂ ਹੋਵੇਗਾ। ਇਸ ਤੋਂ ਬਾਅਦ ਅਗਲੇ 3 ਦਿਨਾਂ ਵਿੱਚ ਤਾਪਮਾਨ ਵਿੱਚ ਲਗਭਗ 2°C ਦੀ ਵਾਧਾ ਹੋ ਸਕਦਾ ਹੈ, ਅਤੇ ਫਿਰ 2–3°C ਦੀ ਕਮੀ ਆ ਸਕਦੀ ਹੈ।
ਚੰਡੀਗੜ੍ਹ ਅਤੇ ਪੰਜਾਬ ਦੀ ਹਵਾ ਪ੍ਰਦੂਸ਼ਿਤ
ਸਵੇਰੇ ਛੇ ਵਜੇ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 100 ਤੋਂ ਵੱਧ ਦਰਜ ਕੀਤਾ ਗਿਆ। ਅੰਕ ਇਸ ਤਰ੍ਹਾਂ ਹਨ:
ਅੰਮ੍ਰਿਤਸਰ: AQI 107
ਜਲੰਧਰ: AQI 136
ਖੰਨਾ: AQI 119
ਲੁਧਿਆਣਾ: AQI 136
ਮੰਡੀ ਗੋਬਿੰਦਗੜ੍ਹ: AQI 128
ਪਟਿਆਲਾ: AQI 146
ਰੂਪਨਗਰ: AQI 54
ਇਸੇ ਤਰ੍ਹਾਂ ਚੰਡੀਗੜ੍ਹ ਦੇ ਤਿੰਨ ਮੋਨੀਟਰਿੰਗ ਪੌਇੰਟਾਂ 'ਤੇ AQI ਇਹ ਰਿਹਾ:
ਸੈਕਟਰ-22: AQI 142
ਸੈਕਟਰ-25: AQI 152
ਸੈਕਟਰ-53: AQI 126
ਮੀਂਹ ਨੂੰ ਲੈ ਕੇ IMD ਦੀ ਭਵਿੱਖਬਾਣੀ
ਪੰਜਾਬ ਵਿੱਚ ਵੱਧ ਰਹੀ ਠੰਢ ਦੇ ਦਰਮਿਆਨ ਵਰਖਾ ਨੂੰ ਲੈ ਕੇ ਅਪਡੇਟ ਸਾਹਮਣੇ ਆਇਆ ਹੈ। ਮੌਸਮ ਵਿਭਾਗ ਦੇ ਮੁਤਾਬਕ ਨਵੰਬਰ ਦੇ ਅਖੀਰ ਜਾਂ ਦਸੰਬਰ ਦੀ ਸ਼ੁਰੂਆਤ ਵਿੱਚ ਪੰਜਾਬ ‘ਚ ਮੀਂਹ ਪੈ ਸਕਦਾ ਹੈ। ਵਰਖਾ ਹੋਣ ਤੋਂ ਬਾਅਦ ਰਾਜ ‘ਚ AQI ਵਿੱਚ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















