ਪੜਚੋਲ ਕਰੋ

ਪੰਜਾਬ ਕੈਬਨਿਟ ਨੇ ਪੰਜਾਬ ਪੇਂਡੂ ਵਿਕਾਸ (ਸੋਧ) ਆਰਡੀਨੈਂਸ-2022 'ਤੇ ਲਾਈ ਮੋਹਰ, ਕਿਸਾਨਾਂ ਤੇ ਪੇਂਡੂ ਖੇਤਰਾਂ ਨੂੰ ਫਾਇਦਾ ਮਿਲਣ ਦਾ ਦਾਅਵਾ

ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਆਰਡੀਐਫ ਨੂੰ ਵੱਖ-ਵੱਖ ਉਦੇਸ਼ਾਂ/ਗਤੀਵਿਧੀਆਂ ਲਈ ਖਰਚ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਮੰਡੀਆਂ/ਖਰੀਦ ਕੇਂਦਰਾਂ ਤੱਕ ਪਹੁੰਚ ਸੜਕਾਂ ਦਾ ਨਿਰਮਾਣ ਜਾਂ ਮੁਰੰਮਤ ਤੇ ਸਟਰੀਟ ਲਾਈਟਾਂ ਲਾਉਣਾ ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ਢੋਆ-ਢੁਆਈ ਦੇ ਯੋਗ ਬਣਾਇਆ ਜਾ ਸਕੇਗਾ।

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਪੰਜਾਬ ਪੇਂਡੂ ਵਿਕਾਸ (ਸੋਧ) ਆਰਡੀਨੈਂਸ-2022 ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲਾ ਅੱਜ ਸਵੇਰੇ ਮੁੱਖ ਮੰਤਰੀ ਦਫ਼ਤਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।

ਸਰਕਾਰੀ ਬੁਲਾਰੇ ਮੁਤਾਬਕ ਇਸ ਦੇ ਨਤੀਜੇ ਵਜੋਂ ਭਾਰਤ ਸਰਕਾਰ ਦੇ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਦੇ ਖੁਰਾਕ ਤੇ ਜਨਤਕ ਵੰਡ ਵਿਭਾਗ ਵੱਲੋਂ 24 ਫਰਵਰੀ, 2020 ਨੂੰ ਤੈਅ ਕੀਤੇ ਸੋਧੇ ਹੋਏ ਨਿਯਮਾਂ ਦੀ ਲੀਹ ਉਤੇ ਪੰਜਾਬ ਪੇਂਡੂ ਵਿਕਾਸ ਐਕਟ-1987 ਵਿੱਚ ਤਰਮੀਮ ਕੀਤੀ ਗਈ ਹੈ।

ਗੌਰਤਲਬ ਹੈ ਕਿ ਭਾਰਤ ਸਰਕਾਰ ਨੇ 23 ਅਕਤੂਬਰ, 2020 ਨੂੰ ਆਪਣੇ ਪੱਤਰ ਰਾਹੀਂ ਸਾਉਣੀ ਮੰਡੀਕਰਨ ਸੀਜ਼ਨ (ਕੇਐਮਐਸ), 2020 ਲਈ ਆਰਜ਼ੀ ਲਾਗਤ ਸ਼ੀਟ (ਪੀਸੀਐਸ) ਭੇਜੀ ਸੀ ਜਿਸ ਵਿੱਚ ਅਧਿਕਾਰਤ ਬਕਾਏ ਦੇ ਤੌਰ ਉਤੇ ਘੱਟੋ-ਘੱਟ ਸਮਰਥਨ ਮੁੱਲ ਉਤੇ ਪੇਂਡੂ ਵਿਕਾਸ ਫੰਡ (ਆਰਡੀਐਫ) ਦੀ ਤਿੰਨ ਫੀਸਦੀ ਦਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਹਾਲਾਂਕਿ, ਪੀਸੀਐਸ ਮੁਤਾਬਕ "ਸੂਬੇ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਤੋਂ ਕੀਤੀਆਂ ਕਟੌਤੀਆਂ ਨਾਲ ਸਬੰਧਤ ਮਾਮਲੇ ਤੇ ਖਰੀਦ ਕੇਂਦਰ ਦੇ ਵਿਕਾਸ ਦੇ ਉਦੇਸ਼ ਲਈ ਪੇਂਡੂ ਵਿਕਾਸ ਫੀਸ ਦੀ ਵਰਤੋਂ ਜਾਂਚ ਅਧੀਨ ਹੈ।"

ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਆਰਡੀਐਫ ਨੂੰ ਵੱਖ-ਵੱਖ ਉਦੇਸ਼ਾਂ/ਗਤੀਵਿਧੀਆਂ ਲਈ ਖਰਚ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਮੰਡੀਆਂ/ਖਰੀਦ ਕੇਂਦਰਾਂ ਤੱਕ ਪਹੁੰਚ ਸੜਕਾਂ ਦਾ ਨਿਰਮਾਣ ਜਾਂ ਮੁਰੰਮਤ ਤੇ ਸਟਰੀਟ ਲਾਈਟਾਂ ਲਾਉਣਾ ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ਢੋਆ-ਢੁਆਈ ਦੇ ਯੋਗ ਬਣਾਇਆ ਜਾ ਸਕੇਗਾ, ਨਵੀਆਂ ਮੰਡੀਆਂ/ਖਰੀਦ ਕੇਂਦਰਾਂ ਦਾ ਨਿਰਮਾਣ/ਵਿਕਾਸ ਤੇ ਪੁਰਾਣੀਆਂ ਮੰਡੀਆਂ/ਕੱਚੇ ਫੜ੍ਹਾਂ/ਖਰੀਦ ਕੇਂਦਰਾਂ ਦਾ ਵਿਕਾਸ, ਪੀਣ ਵਾਲੇ ਪਾਣੀ ਦੀ ਸਪਲਾਈ ਦੀ ਵਿਵਸਥਾ ਤੇ ਮੰਡੀਆਂ/ਖਰੀਦ ਕੇਂਦਰਾਂ ਵਿੱਚ ਸਾਫ-ਸਫਾਈ ਵਿੱਚ ਸੁਧਾਰ ਕਰਨਾ, ਖਰੀਦ ਕਾਰਜਾਂ ਨਾਲ ਜੁੜੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਚੰਗੀਆਂ ਸਹੂਲਤਾਂ ਨਾਲ ਲੈਸ ਰੈਸਟ ਹਾਊਸ/ਰੈਣ ਬਸੇਰੇ/ਸ਼ੈੱਡ ਮੁਹੱਈਆ ਕਰਵਾਉਣਾ ਸ਼ਾਮਲ ਹੈ।

ਇਸੇ ਤਰ੍ਹਾਂ ਪੇਂਡੂ ਵਿਕਾਸ ਫੰਡ ਖਰੀਦੇ ਗਏ ਸਟਾਕ ਨੂੰ ਭੰਡਾਰ ਕਰਨ ਲਈ ਮੰਡੀਆਂ ਵਿੱਚ ਸਟੋਰੇਜ ਸਹੂਲਤਾਂ ਵਧਾਉਣ ਲਈ ਖਰਚਿਆ ਜਾਵੇਗਾ ਤਾਂ ਜੋ ਸੂਬੇ ਵਿੱਚ ਖਰੀਦ ਤੇ ਮੰਡੀਕਰਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ, ਕਰਜ਼ੇ ਦੇ ਬੋਝ ਹੇਠ ਦੱਬੇ ਸੂਬੇ ਦੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨਾ ਤਾਂ ਜੋ ਦਬਾਅ ਹੇਠ ਵਿਕਰੀ ਦੀ ਕਿਸੇ ਵੀ ਸੰਭਾਵਨਾ ਨੂੰ ਖਤਮ ਕੀਤਾ ਜਾ ਸਕੇ। ਮੰਡੀ ਜਾਂ ਸੂਬਾ ਪੱਧਰ ਉਤੇ ਫਸਲ ਦੀ ਖਰੀਦ ਜਾਂ ਜ਼ਮੀਨੀ ਰਿਕਾਰਡ, ਫਸਲ ਦੇ ਸਰਵੇਖਣ, ਕਿਸਾਨਾਂ ਦੀ ਕੰਪਿਊਟ੍ਰੀਕਿਤ ਪਛਾਣ ਨਾਲ ਸਬੰਧਤ ਹਾਰਡਵੇਅਰ/ਸਾਫਟਵੇਅਰ ਦਾ ਵਿਕਾਸ ਕਰਨਾ ਜੋ ਪਾਰਦਰਸ਼ਤਾ ਨੂੰ ਹੋਰ ਬਿਹਤਰ ਬਣਾਉਣ ਦੇ ਨਾਲ-ਨਾਲ ਖਰੀਦ ਗਤੀਵਿਧੀਆਂ ਨੂੰ ਵੀ ਸੁਖਾਲਾ ਬਣਾ ਸਕਦਾ ਹੈ।

ਇਸੇ ਤਰ੍ਹਾਂ ਕੰਪਿਊਟਰਾਈਜ਼ਡ ਇਲੈਕਟ੍ਰਾਨਿਕ ਕੰਡਾ, ਤੋਲ ਨਾਲ ਸਬੰਧਤ ਸਹੂਲਤਾਂ, ਗੁਣਵੱਤਾ ਜਾਂਚ ਉਪਕਰਨ, ਮੰਡੀ/ਖਰੀਦ ਕੇਂਦਰਾਂ ਵਿੱਚ ਸੁਵਿਧਾਵਾਂ ਨੂੰ ਘੋਖਣਾ ਅਤੇ ਇਸ ਦਾ ਈ-ਖਰੀਦ ਵਿਧੀ ਨਾਲ ਏਕੀਕਰਣ ਤੋਂ ਇਲਾਵਾ ਸਫਾਈ, ਛਾਂਟੀ, ਸੁਕਾਉਣ, ਅਨਾਜ ਦੀ ਗੁਣਵੱਤਾ ਦਾ ਅਧਿਐਨ, ਛੋਟੇ ਸ਼ਿਪਿੰਗ ਸਾਇਲੋਜ਼, ਬਾਰਦਾਨਾ ਤੇ ਸਿਲਾਈ ਦੀਆਂ ਸਹੂਲਤਾਂ ਸਮੇਤ ਮੰਡੀਆਂ ਨੂੰ ਸਵੈ-ਚਲਿਤ ਤੇ ਮਸ਼ੀਨੀਕਰਨ ਨਾਲ ਲੈਸ ਕਰਨਾ ਸ਼ਾਮਲ ਹੈ। ਇਸ ਕਦਮ ਨਾਲ ਮੰਡੀਆਂ/ਖਰੀਦ ਕਾਰਜਾਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਵੰਡੀਆਂ ਮੁਫਤ ਕਾਰਾਂ, 10 ਸਾਲ ਤੋਂ ਵੱਧ ਸਮੇਂ ਤੋਂ ਕੰਮ ਕਰਨ ਵਾਲਿਆਂ ਨੂੰ ਤੋਹਫਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

TRAI New OTP Rule: 11 ਦਸੰਬਰ ਤੋਂ ਬਦਲਣਗੇ ਮੈਸੇਜਿੰਗ ਨਿਯਮ, Jio, Airtel, Vi ਅਤੇ BSNL ਯੂਜ਼ਰਸ ਜ਼ਰੂਰ ਜਾਣ ਲੈਣ
TRAI New OTP Rule: 11 ਦਸੰਬਰ ਤੋਂ ਬਦਲਣਗੇ ਮੈਸੇਜਿੰਗ ਨਿਯਮ, Jio, Airtel, Vi ਅਤੇ BSNL ਯੂਜ਼ਰਸ ਜ਼ਰੂਰ ਜਾਣ ਲੈਣ
Punjab News: ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਸਭ ਦੀਆਂ ਨਜ਼ਰਾਂ, ਕੱਲ੍ਹ ਆਏਗਾ ਵੱਡਾ ਫੈਸਲਾ, ਬੀਜੇਪੀ ਲੀਡਰ ਸਿਰਸਾ ਵੀ ਕੀਤਾ ਤਲਬ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਸਭ ਦੀਆਂ ਨਜ਼ਰਾਂ, ਕੱਲ੍ਹ ਆਏਗਾ ਵੱਡਾ ਫੈਸਲਾ, ਬੀਜੇਪੀ ਲੀਡਰ ਸਿਰਸਾ ਵੀ ਕੀਤਾ ਤਲਬ
ਦਿੱਲੀ ‘ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ AAP, 70 ਸੀਟਾਂ 'ਤੇ ਚੋਣ ਲੜਨ ਦੀ ਖਿੱਚੀ ਤਿਆਰੀ..., ਜਾਣੋ ਹੁਣ ਤੱਕ ਕੀ ਬਣ ਰਹੇ ਨੇ ਸਮੀਕਰਨ ?
ਦਿੱਲੀ ‘ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ AAP, 70 ਸੀਟਾਂ 'ਤੇ ਚੋਣ ਲੜਨ ਦੀ ਖਿੱਚੀ ਤਿਆਰੀ..., ਜਾਣੋ ਹੁਣ ਤੱਕ ਕੀ ਬਣ ਰਹੇ ਨੇ ਸਮੀਕਰਨ ?
Shocking: ਮਸ਼ਹੂਰ ਮਾਡਲ ਨੇ ਪਤੀ ਨੂੰ 5 ਗੋ*ਲੀਆਂ ਮਾਰ ਉਤਾਰਿਆ ਮੌ*ਤ ਦੇ ਘਾਟ, ਫਿਰ ਖੁਦ ਦੀ ਲਈ ਜਾ*ਨ
Shocking: ਮਸ਼ਹੂਰ ਮਾਡਲ ਨੇ ਪਤੀ ਨੂੰ 5 ਗੋ*ਲੀਆਂ ਮਾਰ ਉਤਾਰਿਆ ਮੌ*ਤ ਦੇ ਘਾਟ, ਫਿਰ ਖੁਦ ਦੀ ਲਈ ਜਾ*ਨ
Advertisement
ABP Premium

ਵੀਡੀਓਜ਼

Photography ਦੇ ਸ਼ੌਂਕ ਨੇ ਜਿੰਦਗੀ ਬਦਲੀ, ਹਰ ਤਸਵੀਰ 'ਚ ਹੈ Motivationਸਾਬਕਾ IAS ਤੇ ਮੋਟਿਵੇਸ਼ਨਲ ਸਪੀਕਰ ਵਿਵੇਕ ਅਤਰੇ ਨੇ ਦਿੱਤੇ ਨੌਜਵਾਨਾਂ ਲਈ Tipsਇੰਗਲੈਂਡ ਦੀ ਫੌਜ 'ਚ ਭਰਤੀ ਹੋਇਆ ਪੰਜਾਬੀ, ਮਾਂ ਨੇ ਆਂਗਨਵਾੜੀ 'ਚ ਕੰਮ ਕਰ ਪਾਲਿਆ ਪੁੱਤਢਾਬੇ 'ਤੇ ਰੋਟੀ ਖਾਂਦੇ-ਖਾਂਦੇ, ਦੋ ਧਿਰਾਂ 'ਚ ਹੋ ਗਈ ਲੜਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
TRAI New OTP Rule: 11 ਦਸੰਬਰ ਤੋਂ ਬਦਲਣਗੇ ਮੈਸੇਜਿੰਗ ਨਿਯਮ, Jio, Airtel, Vi ਅਤੇ BSNL ਯੂਜ਼ਰਸ ਜ਼ਰੂਰ ਜਾਣ ਲੈਣ
TRAI New OTP Rule: 11 ਦਸੰਬਰ ਤੋਂ ਬਦਲਣਗੇ ਮੈਸੇਜਿੰਗ ਨਿਯਮ, Jio, Airtel, Vi ਅਤੇ BSNL ਯੂਜ਼ਰਸ ਜ਼ਰੂਰ ਜਾਣ ਲੈਣ
Punjab News: ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਸਭ ਦੀਆਂ ਨਜ਼ਰਾਂ, ਕੱਲ੍ਹ ਆਏਗਾ ਵੱਡਾ ਫੈਸਲਾ, ਬੀਜੇਪੀ ਲੀਡਰ ਸਿਰਸਾ ਵੀ ਕੀਤਾ ਤਲਬ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਸਭ ਦੀਆਂ ਨਜ਼ਰਾਂ, ਕੱਲ੍ਹ ਆਏਗਾ ਵੱਡਾ ਫੈਸਲਾ, ਬੀਜੇਪੀ ਲੀਡਰ ਸਿਰਸਾ ਵੀ ਕੀਤਾ ਤਲਬ
ਦਿੱਲੀ ‘ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ AAP, 70 ਸੀਟਾਂ 'ਤੇ ਚੋਣ ਲੜਨ ਦੀ ਖਿੱਚੀ ਤਿਆਰੀ..., ਜਾਣੋ ਹੁਣ ਤੱਕ ਕੀ ਬਣ ਰਹੇ ਨੇ ਸਮੀਕਰਨ ?
ਦਿੱਲੀ ‘ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ AAP, 70 ਸੀਟਾਂ 'ਤੇ ਚੋਣ ਲੜਨ ਦੀ ਖਿੱਚੀ ਤਿਆਰੀ..., ਜਾਣੋ ਹੁਣ ਤੱਕ ਕੀ ਬਣ ਰਹੇ ਨੇ ਸਮੀਕਰਨ ?
Shocking: ਮਸ਼ਹੂਰ ਮਾਡਲ ਨੇ ਪਤੀ ਨੂੰ 5 ਗੋ*ਲੀਆਂ ਮਾਰ ਉਤਾਰਿਆ ਮੌ*ਤ ਦੇ ਘਾਟ, ਫਿਰ ਖੁਦ ਦੀ ਲਈ ਜਾ*ਨ
Shocking: ਮਸ਼ਹੂਰ ਮਾਡਲ ਨੇ ਪਤੀ ਨੂੰ 5 ਗੋ*ਲੀਆਂ ਮਾਰ ਉਤਾਰਿਆ ਮੌ*ਤ ਦੇ ਘਾਟ, ਫਿਰ ਖੁਦ ਦੀ ਲਈ ਜਾ*ਨ
'AAP' ਵਿਧਾਇਕ ਨੂੰ ਸੁਣਾਈ ਗਈ 2 ਸਾਲ ਦੀ ਸਜ਼ਾ, ਇਸ ਮਾਮਲੇ 'ਚ ਅਦਾਲਤ ਨੇ ਸੁਣਾਇਆ ਫੈਸਲਾ
'AAP' ਵਿਧਾਇਕ ਨੂੰ ਸੁਣਾਈ ਗਈ 2 ਸਾਲ ਦੀ ਸਜ਼ਾ, ਇਸ ਮਾਮਲੇ 'ਚ ਅਦਾਲਤ ਨੇ ਸੁਣਾਇਆ ਫੈਸਲਾ
Gautam Gambhir: ਗੌਤਮ ਗੰਭੀਰ ਨੇ ਅਚਾਨਕ ਕਿਉਂ ਛੱਡੀ ਟੀਮ ਇੰਡੀਆ ਦੀ ਕੋਚਿੰਗ, ਜਾਣੋ ਕੌਣ ਬਣਿਆ ਨਵਾਂ ਮੁੱਖ ਕੋਚ ?
ਗੌਤਮ ਗੰਭੀਰ ਨੇ ਅਚਾਨਕ ਕਿਉਂ ਛੱਡੀ ਟੀਮ ਇੰਡੀਆ ਦੀ ਕੋਚਿੰਗ, ਜਾਣੋ ਕੌਣ ਬਣਿਆ ਨਵਾਂ ਮੁੱਖ ਕੋਚ ?
Punjab Weather: ਪੰਜਾਬ 'ਚ ਨਜ਼ਰ ਆਏਗਾ ਚੱਕਰਵਾਤੀ ਤੂਫਾਨ ਦਾ ਅਸਰ! ਮੀਂਹ ਤੋਂ ਬਾਅਦ ਠੁਰ੍ਹ-ਠੁਰ੍ਹ ਕੰਬਣਗੇ ਲੋਕ, ਜਾਣੋ ਤਾਜ਼ਾ ਅਪਡੇਟ
ਪੰਜਾਬ 'ਚ ਨਜ਼ਰ ਆਏਗਾ ਚੱਕਰਵਾਤੀ ਤੂਫਾਨ ਦਾ ਅਸਰ! ਮੀਂਹ ਤੋਂ ਬਾਅਦ ਠੁਰ੍ਹ-ਠੁਰ੍ਹ ਕੰਬਣਗੇ ਲੋਕ, ਜਾਣੋ ਤਾਜ਼ਾ ਅਪਡੇਟ
LPG Costly: ਮਹਿੰਗਾਈ ਦਾ ਝਟਕਾ, ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ, ਤੁਹਾਡੇ ਸ਼ਹਿਰ 'ਚ ਕਿੰਨਾ ਮਹਿੰਗਾ LPG, ਜਾਣੋ ਰੇਟ
ਮਹਿੰਗਾਈ ਦਾ ਝਟਕਾ, ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ, ਤੁਹਾਡੇ ਸ਼ਹਿਰ 'ਚ ਕਿੰਨਾ ਮਹਿੰਗਾ LPG, ਜਾਣੋ ਰੇਟ
Embed widget