ਬ੍ਰੇਕਿੰਗ! ਪੰਜਾਬ 'ਚ ਮੰਤਰੀਆਂ ਨੂੰ ਵੰਡੇ ਵਿਭਾਗ, ਜਾਣੋ ਕਿਸ ਮੰਤਰੀ ਨੂੰ ਮਿਲਿਆ ਕਿਹੜਾ ਵਿਭਾਗ
Bhagwant Mann Cabinet 2022: ਸੀਐਮ ਭਗਵੰਤ ਮਾਨ ਗ੍ਰਹਿ ਮੰਤਰਾਲਾ ਆਪਣੇ ਕੋਲ ਰੱਖਣਗੇ। ਹਰਪਾਲ ਚੀਮਾ ਨੂੰ ਪੰਜਾਬ ਦਾ ਵਿੱਤ ਮੰਤਰੀ ਨਿਯੁਕਤ ਕੀਤਾ ਗਿਆ ਹੈ। ਹਰਪਾਲ ਚੀਮਾ ਹੁਣ ਪੰਜਾਬ ਦਾ ਬਜਟ ਪੇਸ਼ ਕਰਨਗੇ।
ਰਵਨੀਤ ਕੌਰ ਦੀ ਰਿਪੋਰਟ
Bhagwant Mann Cabinet 2022: ਸੋਮਵਾਰ ਨੂੰ ਪੰਜਾਬ 'ਚ ਭਗਵੰਤ ਮਾਨ ਦੀ ਕੈਬਨਿਟ 'ਚ ਵਿਭਾਗਾਂ ਦੀ ਵੰਡ ਹੋ ਗਈ ਹੈ। ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਕਾਫੀ ਵਿਚਾਰ-ਵਟਾਂਦਰੇ ਤੋਂ ਬਾਅਦ ਸਹੁੰ ਚੁੱਕਣ ਵਾਲੇ ਮੰਤਰੀਆਂ ਨੂੰ ਵਿਭਾਗ ਵੰਡੇ ਦਿੱਤੇ ਹਨ। ਆਓ ਜਾਣਦੇ ਹਾਂ ਕਿਸ ਵਿਧਾਇਕ ਨੂੰ ਕਿਹੜਾ ਮੰਤਰਾਲਾ ਦਿੱਤਾ ਗਿਆ ਹੈ।
ਸੀਐਮ ਭਗਵੰਤ ਮਾਨ ਗ੍ਰਹਿ ਮੰਤਰਾਲਾ ਆਪਣੇ ਕੋਲ ਰੱਖਣਗੇ।
ਹਰਪਾਲ ਚੀਮਾ ਨੂੰ ਪੰਜਾਬ ਦਾ ਵਿੱਤ ਮੰਤਰੀ ਨਿਯੁਕਤ ਕੀਤਾ ਗਿਆ ਹੈ।
ਹਰਪਾਲ ਚੀਮਾ ਹੁਣ ਪੰਜਾਬ ਦਾ ਬਜਟ ਪੇਸ਼ ਕਰਨਗੇ।
ਸਿੱਖਿਆ ਮੰਤਰਾਲਾ ਮੀਤ ਹੇਅਰ ਦੇ ਹਿੱਸੇ ਗਿਆ ਹੈ।
ਵਿਜੇ ਸਿੰਗਲਾ ਨੂੰ ਸਿਹਤ ਵਿਭਾਗ ਜਦਕਿ ਡਾ.ਹਰਜੋਤ ਬੈਂਸ ਹੋਣਗੇ ਕਾਨੂੰਨ ਤੇ ਸੈਰ ਸਪਾਟਾ ਮੰਤਰੀ।
ਡਾ: ਬਲਜੀਤ ਕੌਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਹੋਣਗੇ।
ਹਰਭਜਨ ਸਿੰਘ ਹੋਣਗੇ ਬਿਜਲੀ ਮੰਤਰੀ।
ਖੁਰਾਕ ਤੇ ਸਪਲਾਈ ਵਿਭਾਗ ਲਾਲ ਚੰਦ ਕੋਲ ਹੋਵੇਗਾ।
ਕੁਲਦੀਪ ਸਿੰਘ ਧਾਲੀਵਾਲ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਹੋਣਗੇ।
ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਹੋਣਗੇ।
ਬ੍ਰਹਮ ਸ਼ੰਕਰ ਕੋਲ ਪਾਣੀ ਦੇ ਨਾਲ-ਨਾਲ ਆਫ਼ਤ ਮੰਤਰਾਲਾ ਵੀ ਹੋਵੇਗਾ।
Punjab CM Bhagwant Mann keeps the Home Dept of the state. Harpal Cheema appointed as the state's Finance Minister, Gurmeet Singh Meet Hayer appointed as Education Minister, Dr Vijay Singla appointed as the Health Minister, Harjot S Bains appointed as the Law & Tourism Minister
— ANI (@ANI) March 21, 2022
ਪਿਛਲੇ ਦਿਨੀਂ ਪਹਿਲੇ ਪੜਾਅ 'ਚ 10 ਮੰਤਰੀਆਂ ਨੇ ਸਹੁੰ ਚੁੱਕੀ ਸੀ। ਮਾਨ ਦੀ ਕੈਬਨਿਟ ਪਿਛਲੀ ਕਾਂਗਰਸ ਦੀ ਚਰਨਜੀਤ ਚੰਨੀ ਸਰਕਾਰ ਦੇ ਮੁਕਾਬਲੇ ਕਈ ਪੱਖਾਂ ਤੋਂ ਵਿਲੱਖਣ ਹੈ। ਭਗਵੰਤ ਮਾਨ ਦੀ ਕੈਬਨਿਟ ਬਾਰੇ ਬੇਹੱਦ ਦਿਲਚਸਪ ਤੱਥ ਹਨ। ਮਾਨ ਦੇ ਮੰਤਰੀਆਂ ਦਾ ਪਿਛਲੀਆਂ ਸਰਕਾਰਾਂ ਦੇ ਮੰਤਰੀਆਂ ਨਾਲ ਮੁਕਾਬਲਾ ਕੀਤੇ ਜਾਵੇ ਤਾਂ ਹੈਰਾਨ ਕਰਨ ਵਾਲੀਆਂ ਗੱਲ਼ਾਂ ਸਾਹਮਣੇ ਆਉਂਦੀਆਂ ਹਨ।
10 ਨਵੇਂ ਮੰਤਰੀਆਂ 'ਚ ਦੋ ਲੱਖਪਤੀ ਹਨ। ਇਨ੍ਹਾਂ 'ਚ ਲਾਲਚੰਦ ਕਟਾਰੂਚੱਕ ਕੋਲ 6 ਲੱਖ ਤੇ ਗੁਰਮੀਤ ਸਿੰਘ ਮੀਤ ਹੇਅਰ ਕੋਲ 44 ਲੱਖ ਦੀ ਜਾਇਦਾਦ ਹੈ। ਸਰਕਾਰ ਦੇ ਸਾਰੇ ਮੰਤਰੀਆਂ ਦੀ ਕੁੱਲ ਜਾਇਦਾਦ 72 ਕਰੋੜ ਹੈ। ਇਸ ਦੇ ਨਾਲ ਹੀ ਚੰਨੀ ਸਰਕਾਰ ਦੇ ਮੰਤਰੀਆਂ ਦੀ ਕੁੱਲ ਜਾਇਦਾਦ 348 ਕਰੋੜ ਰੁਪਏ ਸੀ। ਚੰਨੀ ਸਰਕਾਰ 'ਚ ਮੰਤਰੀ ਰਹਿ ਚੁੱਕੇ ਰਾਣਾ ਗੁਰਜੀਤ ਦੀ ਇਕੱਲੇ 170 ਕਰੋੜ ਦੀ ਜਾਇਦਾਦ ਦੇ ਮਾਲਕ ਸਨ। ਇਸ ਲਿਹਾਜ਼ ਨਾਲ 'ਆਪ' ਦੇ ਨਵੇਂ ਮੰਤਰੀਆਂ ਦੀ ਕੁੱਲ ਜਾਇਦਾਦ ਵੀ ਉਨ੍ਹਾਂ ਦੇ ਅੱਧੇ ਦੇ ਬਰਾਬਰ ਨਹੀਂ।
ਉਮਰ ਦੇ ਲਿਹਾਜ਼ ਨਾਲ ਵੀ ਮਾਨ ਦੀ ਕੈਬਨਿਟ ਨੌਜਵਾਨ ਚਿਹਰਿਆਂ ਨਾਲ ਭਰੀ ਹੋਈ ਹੈ। ਮਾਨ ਦੇ ਮੰਤਰੀ ਮੰਡਲ 'ਚ ਮੁੱਖ ਮੰਤਰੀ ਸਮੇਤ 11 ਮੰਤਰੀਆਂ ਦੀ ਔਸਤ ਉਮਰ 46 ਸਾਲ ਹੈ। ਜਦਕਿ ਚੰਨੀ ਸਰਕਾਰ 'ਚ ਇਹ ਔਸਤ ਉਮਰ 59 ਸਾਲ ਸੀ। ਮਾਨ ਸਰਕਾਰ ਦੇ ਸਭ ਤੋਂ ਅਮੀਰ ਮੰਤਰੀ ਬ੍ਰਹਮਸ਼ੰਕਰ ਜ਼ਿੰਪਾ ਹਨ, ਜਿਨ੍ਹਾਂ ਦੀ 8 ਕਰੋੜ ਦੀ ਜਾਇਦਾਦ ਹੈ। ਲਾਲਚੰਦ ਕਟਾਰੂਚੱਕ ਕੋਲ ਸਭ ਤੋਂ ਘੱਟ 6 ਲੱਖ ਦੀ ਜਾਇਦਾਦ ਹੈ।






















