Punjab Corona Guidelines: ਕੋਰੋਨਾ ਕਹਿਰ ਨੂੰ ਵੇਖਦਿਆਂ ਕੈਪਟਨ ਸਰਕਾਰ ਨੇ ਵਧਾਈ ਸਖ਼ਤੀ, 30 ਅਪਰੈਲ ਤੱਕ ਪਾਬੰਦੀਆਂ
ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਵਿੱਚ ਹੋਰ ਸਖਤੀ ਕੀਤੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੇ ਸਿਆਸੀ ਇਕੱਠ 'ਤੇ ਪਾਬੰਦੀ ਲਾਉਣ ਦੇ ਆਦੇਸ਼ ਦਿੱਤੇ ਹਨ। ਉਲੰਘਣਾ ਕਰਨ ਵਾਲੇ ਖਿਲਾਫ ਡੀਐਮਏ ਤੇ ਮਹਾਂਮਾਰੀ ਐਕਟ ਤਹਿਤ ਮਾਮਲਾ ਦਰਜ ਹੋਵੇਗਾ।

ਚੰਡੀਗੜ੍ਹ: ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਵਿੱਚ ਹੋਰ ਸਖਤੀ ਕੀਤੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੇ ਸਿਆਸੀ ਇਕੱਠ 'ਤੇ ਪਾਬੰਦੀ ਲਾਉਣ ਦੇ ਆਦੇਸ਼ ਦਿੱਤੇ ਹਨ। ਉਲੰਘਣਾ ਕਰਨ ਵਾਲੇ ਖਿਲਾਫ ਡੀਐਮਏ ਤੇ ਮਹਾਂਮਾਰੀ ਐਕਟ ਤਹਿਤ ਮਾਮਲਾ ਦਰਜ ਹੋਵੇਗਾ।
ਇਸ ਦੇ ਨਾਲ ਹੀ ਨਾਈਟ ਕਰਫ਼ਿਊ ਪੂਰੇ ਪ੍ਰਦੇਸ਼ ਵਿਚ ਲਾਉਣ ਸਮੇਤ 30 ਅਪ੍ਰੈਲ ਤੱਕ ਸਖ਼ਤੀਆਂ ਲਾਗੂ ਰਹਿਣਗੀਆਂ। ਖ਼ੁਸ਼ੀ ਤੇ ਗ਼ਮੀ ਮੌਕੇ ਹੋਣ ਵਾਲੇ ਇਕੱਠ ਬਾਹਰੀ ਤੌਰ 'ਤੇ 100 ਤੱਕ ਸੀਮਤ ਰਹਿਣਗੇ ਅੰਦਰੂਨੀ ਤੌਰ 'ਤੇ 50 ਲੋਕ ਇਕੱਠੇ ਹੋਣ ਸਕਣਗੇ। ਮਾਸਕ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਲਾਜ਼ਮੀ ਹੋਵੇਗਾ।
Punjab Government imposes night curfew from 9pm-5am across the entire State till April 30, also bans political gatherings in the State pic.twitter.com/8lKIXxF3MP
— ANI (@ANI) April 7, 2021






















