ਪੰਜਾਬ 'ਚ 24 ਘੰਟਿਆਂ ਦੌਰਾਨ 2 ਕੋਰੋਨਾ ਮਰੀਜ਼ਾਂ ਦੀ ਮੌਤ , 576 ਲੋਕਾਂ 'ਚ ਹੋਈ ਕੋਰੋਨਾ ਦੀ ਪੁਸ਼ਟੀ
ਪੰਜਾਬ 'ਚ ਵੀਰਵਾਰ ਨੂੰ 24 ਘੰਟਿਆਂ 'ਚ 2 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ, ਜਦਕਿ 576 ਲੋਕਾਂ 'ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਰਾਜ ਦੀ ਸੰਕਰਮਣ ਦਰ ਰਿਕਾਰਡ 4.19 ਪ੍ਰਤੀਸ਼ਤ ਤੱਕ ਵਧ ਗਈ ਹੈ। ਮੋਹਾਲੀ ਸਮੇਤ ਅੱਠ ਜ਼ਿਲ੍ਹਿਆਂ ਵਿੱਚ ਸਥਿਤੀ ਵਿਗੜ ਚੁੱਕੀ ਹੈ।
ਚੰਡੀਗੜ੍ਹ : ਪੰਜਾਬ 'ਚ ਵੀਰਵਾਰ ਨੂੰ 24 ਘੰਟਿਆਂ 'ਚ 2 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ, ਜਦਕਿ 576 ਲੋਕਾਂ 'ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਰਾਜ ਦੀ ਸੰਕਰਮਣ ਦਰ ਰਿਕਾਰਡ 4.19 ਪ੍ਰਤੀਸ਼ਤ ਤੱਕ ਵਧ ਗਈ ਹੈ। ਮੋਹਾਲੀ ਸਮੇਤ ਅੱਠ ਜ਼ਿਲ੍ਹਿਆਂ ਵਿੱਚ ਸਥਿਤੀ ਵਿਗੜ ਚੁੱਕੀ ਹੈ। ਇਕੱਲੇ ਮੋਹਾਲੀ ਵਿੱਚ 134 ਅਤੇ ਲੁਧਿਆਣਾ ਵਿੱਚ 90 ਨਵੇਂ ਮਰੀਜ਼ ਸਾਹਮਣੇ ਆਏ ਹਨ।
ਪੰਜਾਬ ਦੇ ਸਿਹਤ ਵਿਭਾਗ ਅਨੁਸਾਰ ਲੁਧਿਆਣਾ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਵਿੱਚ 1-1 ਕੋਰੋਨਾ ਸੰਕਰਮਿਤ ਦੀ ਮੌਤ ਹੋ ਚੁੱਕੀ ਹੈ। ਲੁਧਿਆਣਾ ਜ਼ਿਲ੍ਹੇ ਵਿੱਚ 70, ਪਟਿਆਲਾ ਵਿੱਚ 37, ਰੋਪੜ ਵਿੱਚ 35, ਅੰਮ੍ਰਿਤਸਰ ਵਿੱਚ 34, ਹੁਸ਼ਿਆਰਪੁਰ ਵਿੱਚ 32, ਬਠਿੰਡਾ ਵਿੱਚ 30, ਪਠਾਨਕੋਟ ਵਿੱਚ 24, ਫਤਿਹਗੜ੍ਹ ਸਾਹਿਬ ਵਿੱਚ 18, ਫਰੀਦਕੋਟ, ਗੁਰਦਾਸਪੁਰ ਵਿੱਚ 14, ਐਸਬੀਐਸ ਨਗਰ ਵਿੱਚ 10-10 , ਬਰਨਾਲਾ ਵਿੱਚ 8 , ਮੋਗਾ- ਸੰਗਰੂਰ ਵਿੱਚ 6-6, ਫ਼ਿਰੋਜ਼ਪੁਰ ਵਿੱਚ 5, ਕਪੂਰਥਲਾ - ਮੁਕਤਸਰ ਵਿੱਚ 3-3 , ਫ਼ਾਜ਼ਿਲਕਾ, ਮਾਨਸਾ, ਤਰਨਤਾਰਨ ਵਿੱਚ 2-2 ਅਤੇ ਮਲੇਰਕੋਟਲਾ ਵਿੱਚ 1 ਨਵਾਂ ਇਨਫੈਕਸ਼ਨ ਦਾ ਮਾਮਲਾ ਮਿਲਿਆ ਹੈ।
ਹਰਿਆਣਾ ਵਿੱਚ ਸੰਕਰਮਣ ਦੇ 660 ਨਵੇਂ ਮਾਮਲੇ, ਇੱਕ ਦੀ ਮੌਤ
ਹਰਿਆਣਾ 'ਚ ਕੋਰੋਨਾ ਇਨਫੈਕਸ਼ਨ ਦੇ 660 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਗੁਰੂਗ੍ਰਾਮ 'ਚ ਇਕ ਮਰੀਜ਼ ਦੀ ਜਾਨ ਚਲੀ ਗਈ ਹੈ। ਹੁਣ ਹਰਿਆਣਾ ਵਿੱਚ ਸਰਗਰਮ ਮਰੀਜ਼ਾਂ ਦੀ ਕੁੱਲ ਗਿਣਤੀ 2735 ਹੋ ਗਈ ਹੈ। ਇਨ੍ਹਾਂ ਵਿੱਚੋਂ 2629 ਮਰੀਜ਼ ਹੋਮ ਆਈਸੋਲੇਸ਼ਨ ਵਿੱਚ ਹਨ। ਸੰਕਰਮਣ ਦਰ 4.72 ਹੈ ਅਤੇ ਰਿਕਵਰੀ ਦਰ 98.70 ਪ੍ਰਤੀਸ਼ਤ ਹੈ।
ਡੇਂਗੂ ਅਤੇ ਮਲੇਰੀਆ ਦੇ ਅੰਕੜੇ ਛਿਪਾ ਰਿਹਾ ਵਿਭਾਗ
ਬਰਸਾਤ ਦੇ ਮੌਸਮ ਕਾਰਨ ਹਰਿਆਣਾ ਵਿੱਚ ਡੇਂਗੂ ਅਤੇ ਮਲੇਰੀਆ ਦਾ ਖਤਰਾ ਵਧਦਾ ਜਾ ਰਿਹਾ ਹੈ। ਡੇਂਗੂ ਅਤੇ ਮਲੇਰੀਆ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹਾਲਾਂਕਿ ਹੈੱਡਕੁਆਰਟਰ ਵੱਲੋਂ ਅੰਕੜੇ ਜਾਰੀ ਨਹੀਂ ਕੀਤੇ ਜਾ ਰਹੇ ਹਨ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਵੀ ਹਾਲ ਹੀ ਵਿੱਚ ਰਾਸ਼ਟਰੀ ਵੈਕਟਰਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਬਾਰੇ ਮੀਟਿੰਗ ਕੀਤੀ ਸੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਫੌਗਿੰਗ ਕਰਵਾਈ ਜਾਵੇ ਪਰ ਫੌਗਿੰਗ ਸਬੰਧੀ ਵੀ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ। ਜ਼ਿਲ੍ਹਿਆਂ ਵਿੱਚ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ।