ਪੜਚੋਲ ਕਰੋ
Punjab Corona Cases: ਇੱਕੋ ਦਿਨ 154 ਲੋਕਾਂ ਦੀ ਕੋਰੋਨਾ ਨਾਲ ਮੌਤ, 8874 ਨਵੇਂ ਕੇਸ, ਅੰਮ੍ਰਿਤਸਰ 'ਚ 25 ਲੋਕਾਂ ਦੀ ਗਈ ਜਾਨ
24 ਘੰਟੇ ਅੰਦਰ 154 ਹੋਰ ਲੋਕ ਕੋਰੋਨਾ ਨਾਲ ਜੰਗ ਹਾਰ ਚੁੱਕੇ ਹਨ।ਜਦਕਿ 8874 ਹੋਰ ਲੋਕ ਇਸ ਮਾਰੂ ਵਾਇਰਸ ਦੇ ਲਪੇਟ ਵਿੱਚ ਆ ਗਏ ਹਨ।
ਚੰਡੀਗੜ੍ਹ: ਘਾਤਕ ਕੋਰੋਨਾਵਾਇਰਸ (Coronavirus) ਪੂਰੇ ਸੂਬੇ (Punjab) ਵਿੱਚ ਆਪਣਾ ਜ਼ੋਰ ਦਿਖਾ ਰਿਹਾ ਹੈ।ਇਸ ਮਾਰੂ ਕੋਵਿਡ (Covid19) ਨੇ ਲੋਕਾਂ ਦੇ ਦਿਲਾਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ।ਪੰਜਾਬ 'ਚ 24 ਘੰਟੇ ਅੰਦਰ 154 ਹੋਰ ਲੋਕ ਕੋਰੋਨਾ ਨਾਲ ਜੰਗ ਹਾਰ ਚੁੱਕੇ ਹਨ।ਜਦਕਿ 8874 ਹੋਰ ਲੋਕ ਇਸ ਮਾਰੂ ਵਾਇਰਸ ਦੇ ਲਪੇਟ ਵਿੱਚ ਆ ਗਏ ਹਨ।
ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕੋਰੋਨਾ ਦਾ ਕਹਿਰ ਵੇਖਣ ਨੂੰ ਮਿਲਿਆ ਹੈ।ਇੱਥੇ ਇੱਕ ਦਿਨ ਵਿੱਚ ਸਭ ਤੋਂ ਵੱਧ 25 ਮੌਤਾਂ ਹੋਈਆਂ ਹਨ।ਇਸ ਸਮੇਂ ਪੰਜਾਬ ਵਿੱਚ ਕੁੱਲ੍ਹ 66568 ਐਕਟਿਵ ਮਰੀਜ਼ ਹਨ। ਪੰਜਾਬ 'ਚ ਮਰਨ ਵਾਲਿਆਂ ਦੀ ਗਿਣਤੀ 9979 ਹੋ ਗਈ ਹੈ।8728 ਮਰੀਜ ਆਕਸੀਜਨ ਸਪੋਰਟ ਤੇ ਹਨ ਜਦਕਿ 238 ਮਰੀਜ਼ ਵੈਂਟੀਲੇਟਰ ਤੇ ਹਨ।ਚੰਗੀ ਗੱਲ ਇਹ ਹੈ ਕਿ 339803 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ।
ਪਿੱਛਲੇ 24 ਘੰਟਿਆ ਦੌਰਾਨ ਅੰਮ੍ਰਿਤਸਰ -25, ਬਰਨਾਲਾ -2, ਬਠਿੰਡਾ -9, ਫਾਜ਼ਿਲਕਾ 9, ਫਿਰੋਜ਼ਪੁਰ -4, ਫਤਿਹਗੜ੍ਹ ਸਾਹਿਬ -3, ਗੁਰਦਾਸਪੁਰ -4, ਹੁਸ਼ਿਆਰਪੁਰ -2, ਜਲੰਧਰ -12, ਲੁਧਿਆਣਾ -19, ਕਪੂਰਥਲਾ -5, ਮਾਨਸਾ -5, ਮੋਗਾ -5, ਐਸ.ਏ.ਐਸ.ਨਗਰ -6, ਮੁਕਤਸਰ -10, ਪਠਾਨਕੋਟ -5, ਪਟਿਆਲਾ -15, ਸੰਗਰੂਰ -12 ਅਤੇ ਤਰਨ ਤਾਰਨ -2 ਲੋਕਾਂ ਦੀ ਮੌਤ ਹੋਈ ਹੈ।
ਪੰਜਾਬ ਵਿੱਚ ਹੁਣ ਤੱਕ 7574249 ਸੈਂਪਲ ਲਏ ਗਏ ਹਨ।ਵੀਰਵਾਰ ਨੂੰ 63576 ਨਮੁਨੇ ਲਏ ਗਏ। ਪੰਜਾਬ ਵਿੱਚ ਕੁੱਲ੍ਹ ਪੌਜ਼ੇਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 416350 ਹੋ ਗਈ ਹੈ।ਭਾਰਤ ’ਚ ਕੋਰੋਨਾ ਦੇ ਮਾਮਲੇ ਕਾਫ਼ੀ ਤੇਜ਼ੀ ਨਾਲ ਵਧ ਰਹੇ ਹਨ।ਪੰਜਾਬ 'ਚ ਵੀ ਕੋਰੋਨਾ ਖਤਰਨਾਕ ਰੂਪ ਧਾਰ ਚੁੱਕਾ ਹੈ।
ਇਨ੍ਹਾਂ ਹਲਾਤਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਸਖ਼ਤੀ ਕਰ ਦਿੱਤੀ ਹੈ ਅਤੇ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਹਨ।ਇਹ ਪਾਬੰਦੀਆਂ 15 ਮਈ ਤੱਕ ਜਾਰੀ ਰਹਿਣਗੀਆਂ।ਕੈਪਟਨ ਅਮਰਿੰਦਰ ਸਿੰਘ ਲੌਕਡਾਊਨ ਦੇ ਪੱਖ ਵਿੱਚ ਨਹੀਂ ਹਨ ਪਰ ਉਨ੍ਹਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਹਲਾਤ ਨਹੀਂ ਸੁਧਰੇ ਤਾਂ ਉਹ ਪੰਜਾਬ ਵਿੱਚ ਵੀ ਮੁਕੰਮਲ ਲੌਕਡਾਊਨ ਲਾਉਣ ਲਈ ਮਜ਼ਬੂਰ ਹੋ ਜਾਣਗੇ।ਹੁਣ ਦੇਖਣਾ ਇਹ ਹੋਏਗਾ ਕੈਪਟਨ ਸਰਕਾਰ ਇਨ੍ਹਾਂ ਚੁਣੌਤੀ ਭਰੇ ਹਲਾਤਾਂ ਨਾਲ ਕਿੰਝ ਨਜਿੱਠਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਮਨੋਰੰਜਨ
ਪੰਜਾਬ
ਪੰਜਾਬ
Advertisement