(Source: ECI/ABP News)
ਕੋਰੋਨਾ ਕਹਿਰ: ਅੱਜ ਪੰਜਾਬ 'ਚ 29 ਲੋਕਾਂ ਦੀ ਮੌਤ, 894 ਨਵੇਂ ਪੌਜ਼ੇਟਿਵ ਕੇਸ
ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 894 ਨਵੇਂ ਕੇਸ ਸਾਹਮਣੇ ਆਏ ਹਨ।
![ਕੋਰੋਨਾ ਕਹਿਰ: ਅੱਜ ਪੰਜਾਬ 'ਚ 29 ਲੋਕਾਂ ਦੀ ਮੌਤ, 894 ਨਵੇਂ ਪੌਜ਼ੇਟਿਵ ਕੇਸ Punjab Coronavirus Updates 29 Deaths, 894 New Cases ਕੋਰੋਨਾ ਕਹਿਰ: ਅੱਜ ਪੰਜਾਬ 'ਚ 29 ਲੋਕਾਂ ਦੀ ਮੌਤ, 894 ਨਵੇਂ ਪੌਜ਼ੇਟਿਵ ਕੇਸ](https://static.abplive.com/wp-content/uploads/sites/5/2020/06/22234804/Coronavirus-test.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 894 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 19856 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ 29 ਮੌਤ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 491 ਹੋ ਗਈ ਹੈ।
ਪੰਜਾਬ 'ਚ ਇੱਕੋ ਦਿਨ 29 ਲੋਕਾਂ ਦੀ ਮੌਤ ਹੋ ਗਈ।ਇਹ ਇੱਕੋ ਦਿਨ 'ਚ ਹੋਈਆਂ ਮੌਤਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ।ਅੱਜ ਲੁਧਿਆਣਾ ਤੋਂ 9, ਪਟਿਆਲਾ ਤੋਂ 5, ਜਲੰਧਰ ਤੋਂ 4, ਗੁਰਦਾਸਪੁਰ ਤੋਂ 3 ਅਤੇ ਅੰਮ੍ਰਿਤਸਰ, ਫਰੀਦਕੋਟ, ਫਿਰੋਜ਼ਪੁਰ, ਕਪੂਰਥਲਾ ਅਤੇ ਰੋਪੜ ਤੋਂ ਇੱਕ-ਇੱਕ ਮੌਤ ਹੋਈ ਹੈ।
ਬੁਧਵਾਰ ਨੂੰ 894 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ ਮਰੀਜ਼ ਲੁਧਿਆਣਾ ਤੋਂ ਸਾਹਮਣੇ ਆਏ ਹਨ।ਇੱਥੇ 303 ਨਵੇਂ ਕੋਰੋਨਾ ਕੇਸ ਅੱਜ ਸਾਹਮਣੇ ਆਏ।ਅੱਜ ਕੁੱਲ੍ਹ452 ਮਰੀਜ਼ ਸਿਹਤਯਾਬ ਹੋਏ ਹਨ।
ਸੂਬੇ 'ਚ ਕੁੱਲ 622127 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 19856 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 12943 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 6422 ਲੋਕ ਐਕਟਿਵ ਮਰੀਜ਼ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)