Punjab Covid Cases: ਪੰਜਾਬ 'ਚ ਕੋਰੋਨਾ ਨੂੰ ਲੱਗੀ ਬ੍ਰੇਕ! ਚੋਣ ਰੈਲੀਆਂ ਲਈ ਮਿਲ ਸਕਦੀ ਇਜਾਜ਼ਤ
Punjab Covid Cases: ਪੰਜਾਬ 'ਚ ਕੋਰੋਨਾ ਤੋਂ ਵੱਡੀ ਰਾਹਤ ਮਿਲੀ ਹੈ। 33 ਦਿਨਾਂ ਬਾਅਦ ਪੰਜਾਬ ਵਿੱਚ 24 ਘੰਟਿਆਂ ਵਿੱਚ ਮਰੀਜ਼ਾਂ ਦੀ ਗਿਣਤੀ ਇੱਕ ਹਜ਼ਾਰ ਤੋਂ ਘੱਟ ਹੋ ਗਈ ਹੈ। ਦਸ ਦਈਏ 5 ਫਰਵਰੀ ਨੂੰ ਪੰਜਾਬ ਵਿੱਚ 988 ਕੋਰੋਨਾ ਦੇ ਨਵੇਂ ਮਰੀਜ਼
Punjab Covid Cases: ਪੰਜਾਬ 'ਚ ਕੋਰੋਨਾ ਤੋਂ ਵੱਡੀ ਰਾਹਤ ਮਿਲੀ ਹੈ। 33 ਦਿਨਾਂ ਬਾਅਦ ਪੰਜਾਬ ਵਿੱਚ 24 ਘੰਟਿਆਂ ਵਿੱਚ ਮਰੀਜ਼ਾਂ ਦੀ ਗਿਣਤੀ ਇੱਕ ਹਜ਼ਾਰ ਤੋਂ ਘੱਟ ਹੋ ਗਈ ਹੈ। ਦਸ ਦਈਏ 5 ਫਰਵਰੀ ਨੂੰ ਪੰਜਾਬ ਵਿੱਚ 988 ਕੋਰੋਨਾ ਦੇ ਨਵੇਂ ਮਰੀਜ਼ ਪਾਏ ਗਏ ਹਨ ਅਤੇ 14 ਮਰੀਜ਼ਾਂ ਨੇ ਕੋਰੋਨਾ ਕਾਰਨ ਦਮ ਤੋੜਿਆ ਹੈ। ਇਸ ਤੋਂ ਪਹਿਲਾਂ 4 ਜਨਵਰੀ ਨੂੰ 1,027 ਪੌਜ਼ੀਟਿਵ ਮਾਮਲੇ ਸਾਹਮਣੇ ਆਏ ਸਨ। ਹੁਣ ਪੰਜਾਬ ਵਿੱਚ ਕੋਰੋਨਾ ਦਾ Possitivity rate 3.30% ਤੱਕ ਆ ਗਿਆ ਹੈ। ਕੋਰੋਨਾ ਮਾਮਲਿਆਂ ਕਾਰਨ ਚੋਣ ਕਮਿਸ਼ਨ ਵੱਲੋਂ ਰੈਲੀਆਂ ਅਤੇ ਰੋਜ ਸ਼ੋਅਜ਼ 'ਤੇ ਰੋਕ ਲਗਾਈ ਗਈ ਸੀ ਅਤੇ 11 ਫਰਵਰੀ ਨੂੰ ਇਸ 'ਤੇ ਮੁੜ ਫੈਸਲਾ ਸੁਣਾਇਆ ਜਾਵੇਗਾ।
ਲਾਈਫ ਸੇਵਿੰਗ ਸਪੋਰਟ 'ਤੇ ਘਟੇ ਮਰੀਜ਼-
ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਪੰਜਾਬ ਵਿੱਚ ਵੀ ਕਮੀ ਆਉਣ ਲੱਗੀ ਹੈ। ਪਿਛਲੇ 9 ਦਿਨਾਂ ਤੋਂ, ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 20 ਤੋਂ ਉੱਪਰ ਸੀ। ਹਾਲਾਂਕਿ ਸ਼ਨੀਵਾਰ ਨੂੰ ਮਰੀਜ਼ਾਂ ਦੀ ਗਿਣਤੀ ਘੱਟ ਕੇ 14 ਹੋ ਗਈ। ਇਸ ਤੋਂ ਇਲਾਵਾ ਹੁਣ ਲਾਈਫ ਸੇਵਿੰਗ ਸਪੋਰਟ 'ਤੇ ਮਰੀਜ਼ਾਂ ਦੀ ਗਿਣਤੀ ਵੀ ਘੱਟ ਰਹੀ ਹੈ। ਸ਼ਨੀਵਾਰ ਨੂੰ, 954 ਮਰੀਜ਼ ਲਾਈਫ ਸੇਵਿੰਗ ਸਪੋਰਟ 'ਤੇ ਰਹਿ ਗਏ ਹਨ।
ਪੰਜਾਬ ਵਿੱਚ ਹੁਣ ਸਿਰਫ਼ 4 ਜ਼ਿਲ੍ਹੇ ਅਜਿਹੇ ਹਨ ਜਿੱਥੇ Possitivity rate 5% ਤੋਂ ਵੱਧ ਹੈ ਅਤੇ ਇਹਨਾਂ ਚੋਂ ਜ਼ਿਆਦਾਤਰ ਕੇਸ ਮੁਹਾਲੀ ਵਿੱਚ ਹਨ। ਬੀਤੇ ਦਿਨ ਇੱਥੇ 139 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਬਾਅਦ ਬਠਿੰਡਾ ਜਿੱਥੇ 70 ਕੇਸ ਪਾਏ ਗਏ। ਰੋਪੜ ਵਿੱਚ, 5.23% Possitivity rate ਨਾਲ 34 ਕੇਸ ਪਾਏ ਗਏ ਹਨ। ਨਵਾਂਸ਼ਹਿਰ ਪੰਜਾਬ ਦਾ ਇਕਲੌਤਾ ਜ਼ਿਲ੍ਹਾ ਹੈ ਜਿੱਥੇ ਸਕਾਰਾਤਮਕਤਾ ਦਰ 1% ਤੋਂ ਘੱਟ ਹੈ।
ਦਸ ਦਈਏ ਕਿ ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੇ ਕੇਸ ਵੀ ਕੱਲ੍ਹ ਦੇ ਮੁਕਾਬਲੇ ਅੱਜ ਘਟੇ ਹਨ। ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 1 ਲੱਖ 7 ਹਜ਼ਾਰ 474 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 865 ਲੋਕਾਂ ਦੀ ਮੌਤ ਹੋਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :