Sidhu Targets: ਨਵਜੋਤ ਸਿੱਧੂ ਵੱਲੋਂ ਮੁੜ ਧੁੰਆਂਧਾਰ 'ਬੈਟਿੰਗ', ਆਪਣੀ ਸਰਕਾਰ ਖਿਲਾਫ ਹੀ ਜੜੇ ਚੌਕੇ-ਛੱਕੇ
Punjab Congress: ਨਵਜੋਤ ਸਿੱਧੂ ਨੇ ਸੂਬੇ ਦੀ ਪੁਨਰ ਸੁਰਜੀਤੀ ਤੇ ਭਲਾਈ ਲਈ ਇੱਕ ਰੋਡਮੈਪ 'ਤੇ ਜ਼ੋਰ ਦਿੰਦਿਆਂ ਲੋਕਾਂ ਨੂੰ "ਲੌਲੀਪੌਪ" ਲਈ ਨਹੀਂ ਸਗੋਂ ਵਿਕਾਸ ਦੇ ਏਜੰਡੇ 'ਤੇ ਵੋਟ ਪਾਉਣ ਲਈ ਕਿਹਾ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress Navjot Singh SIdhu) ਨੇ ਆਪਣੀ ਹੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਬਿਜਲੀ ਦਰਾਂ ਵਿੱਚ ਤਿੰਨ ਰੁਪਏ ਪ੍ਰਤੀ ਯੂਨਿਟ ਦੀ ਕਟੌਤੀ (Punjab Electricity Price Cut) ਕਰਨ ਦੇ ਫੈਸਲੇ ਨੂੰ ‘ਲੌਲੀਪੌਪ’ ਕਰਾਰ ਦਿੱਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਭਲਾਈ ਨਾਲ ਸਬੰਧਤ ਏਜੰਡੇ ’ਤੇ ਹੀ ਵੋਟ ਪਾਉਣ।
ਦੱਸ ਦਈਏ ਕਿ ਨਵਜੋਤ ਸਿੱਧੂ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਘਰੇਲੂ ਖੇਤਰ 'ਚ ਬਿਜਲੀ ਦਰਾਂ 'ਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਤੇ ਸਰਕਾਰੀ ਕਰਮਚਾਰੀਆਂ ਲਈ ਮਹਿੰਗਾਈ ਭੱਤਾ ਵਧਾਉਣ ਦਾ ਐਲਾਨ ਕੀਤਾ ਹੈ।
#WATCH | Punjab Congress chief Navjot S Sidhu says, "Decisions will be taken in this court.Don't think that Guru doesn't do justice.He assays. By doing that he changed govts...Real workers are like jewels in sand, put them in Punjab's crown. In the end,I say Main Hoon Na" (01.11) pic.twitter.com/NjnwNMEbnS
— ANI (@ANI) November 2, 2021
ਪੰਜਾਬ ਵਿੱਚ ਸੰਯੁਕਤ ਹਿੰਦੂ ਮਹਾਸਭਾ ਦੇ ਇੱਕ ਸਮਾਗਮ ਵਿੱਚ ਸਿੱਧੂ ਨੇ ਹੈਰਾਨੀ ਜਤਾਈ ਕਿ ਕੀ ਕੋਈ ਸੂਬੇ ਦੀ ਭਲਾਈ ਦੀ ਗੱਲ ਕਰੇਗਾ। ਉਨ੍ਹਾਂ ਕਿਹਾ ਕਿ ਉਹ ਲੌਲੀਪੌਪ ਦਿੰਦੇ ਹਨ, ਇਹ ਮੁਫਤ ਹੈ, ਜੋ ਮੁਫਤ ਹੈ, ਉਹ ਇਨ੍ਹਾਂ ਦੋ ਮਹੀਨਿਆਂ 'ਚ ਹੋ ਰਿਹਾ ਹੈ।
ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸਿੱਧੂ ਨੇ ਜਨਤਾ ਨੂੰ ਸਵਾਲ ਕੀਤਾ ਕਿ ਜਿਹੜੇ ਸਿਆਸਤਦਾਨ ਵਾਅਦੇ ਕਰ ਰਹੇ ਹਨ, ਉਹ ਵਾਅਦੇ ਕਿਵੇਂ ਪੂਰੇ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੀ ਪੁਨਰ ਸੁਰਜੀਤੀ ਤੇ ਭਲਾਈ ਲਈ ਇੱਕ ਰੋਡਮੈਪ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਲੋਕਾਂ ਨੂੰ "ਲੌਲੀਪੌਪ" ਲਈ ਨਹੀਂ, ਸਗੋਂ ਵਿਕਾਸ ਦੇ ਏਜੰਡੇ 'ਤੇ ਵੋਟ ਪਾਉਣ ਲਈ ਕਿਹਾ। ਸਿੱਧੂ ਨੇ ਕਿਹਾ ਕਿ ਤੁਹਾਡੇ ਮਨ ਵਿੱਚ ਇੱਕ ਸਵਾਲ ਜ਼ਰੂਰ ਹੋਣਾ ਚਾਹੀਦਾ ਹੈ ਕਿ ਕੀ ਇਰਾਦਾ ਸਿਰਫ਼ ਸਰਕਾਰ ਬਣਾਉਣ ਦਾ ਹੈ ਜਾਂ ਝੂਠ ਬੋਲ ਕੇ ਸੱਤਾ ਵਿੱਚ ਆਉਣ ਦਾ, 500 ਵਾਅਦੇ ਕਰਨ ਜਾਂ ਸੂਬੇ ਦੀ ਭਲਾਈ ਕਰਨ ਦਾ ਹੈ।"
ਦੱਸ ਦਈਏ ਕਿ ਪੰਜਾਬ 'ਚ ਘਰੇਲੂ ਬਿਜਲੀ ਦੀਆਂ ਦਰਾਂ 3 ਰੁਪਏ ਸਸਤੀਆਂ ਕਰਨ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਚਰਨਜੀਤ ਚੰਨੀ 'ਤੇ ਨਿਸ਼ਾਨਾ ਸਾਧਿਆ ਹੈ। 'ਆਪ' ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਡਰਾਮੇਬਾਜ਼ ਚੰਨੀ ਸਾਹਬ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੀਆਂ ਅੱਖਾਂ 'ਚ ਮਿੱਟੀ ਪਾਉਣ ਦਾ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ: Money Laundering Case: ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਈਡੀ ਨੇ ਕੀਤਾ ਗ੍ਰਿਫਤਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: