ਮੁਲਾਜ਼ਮਾਂ ਨੇ ਜਗਾਈ ਕੈਪਟਨ ਸਰਕਾਰ, ਮੰਤਰੀ ਦੀ ਕੋਠੀ 'ਚ ਸੱਦੀ ਮੀਟਿੰਗ
ਸਰਕਾਰ ਵੱਲੋਂ ਮੰਗਾਂ ਨਾ ਮੰਨਦਿਆਂ ਦੇਖ ਮੁਲਾਜ਼ਮਾਂ ਨੇ ਇਕੱਠਿਆਂ ਛੁੱਟੀ 'ਤੇ ਜਾਣ ਦਾ ਫੈਸਲਾ ਕੀਤਾ ਸੀ। ਮੁਲਾਜ਼ਮਾਂ ਦੇ ਇਸ ਫੈਸਲੇ ਤੋਂ ਬਾਅਦ ਕੈਪਟਨ ਸਰਕਾਰ ਹਰਕਤ 'ਚ ਆਈ ਹੈ। ਇਸ ਤੋਂ ਬਾਅਦ ਹੀ ਤ੍ਰਿਪਤ ਰਜਿੰਦਰ ਬਾਜਵਾ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਜ਼ਮਾਂ ਦੀ ਮੀਟਿੰਗ ਤੈਅ ਕੀਤੀ ਗਈ।

ਚੰਡੀਗੜ੍ਹ: ਸਿਵਲ ਸੈਕਟਰੀਏਟ ਦੇ ਮੁਲਾਜ਼ਮਾਂ ਨੂੰ ਮਨਾਉਣ ਲਈ ਤ੍ਰਿਪਤ ਰਜਿੰਦਰ ਬਾਜਵਾ ਦੀ ਕੋਠੀ ਵਿੱਚ ਮੀਟਿੰਗ ਹੋ ਰਹੀ ਹੈ। ਦਰਅਸਲ ਆਪਣੀਆਂ ਮੰਗਾਂ ਮੰਨੇ ਜਾਣ ਕਾਰਨ ਮੁਲਾਜ਼ਮ ਕਲਮ ਛੱਡੋ ਹੜਤਾਲ 'ਤੇ ਹਨ।
ਸਰਕਾਰ ਵੱਲੋਂ ਮੰਗਾਂ ਨਾ ਮੰਨਦਿਆਂ ਦੇਖ ਮੁਲਾਜ਼ਮਾਂ ਨੇ ਇਕੱਠਿਆਂ ਛੁੱਟੀ 'ਤੇ ਜਾਣ ਦਾ ਫੈਸਲਾ ਕੀਤਾ ਸੀ। ਮੁਲਾਜ਼ਮਾਂ ਦੇ ਇਸ ਫੈਸਲੇ ਤੋਂ ਬਾਅਦ ਕੈਪਟਨ ਸਰਕਾਰ ਹਰਕਤ 'ਚ ਆਈ ਹੈ। ਇਸ ਤੋਂ ਬਾਅਦ ਹੀ ਤ੍ਰਿਪਤ ਰਜਿੰਦਰ ਬਾਜਵਾ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਜ਼ਮਾਂ ਦੀ ਮੀਟਿੰਗ ਤੈਅ ਕੀਤੀ ਗਈ।
ਇਨ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ ਹਨ ਕਿ ਮੋਂਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਲਾਗੂ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਮੋਬਾਇਲ ਭੱਤਿਆਂ 'ਚ ਕੀਤੀ ਗਈ ਕਟੌਤੀ ਦਾ ਫੈਸਲਾ ਵਾਪਸ ਲਿਆ ਜਾਵੇ। ਇਹ ਵੀ ਮੰਗ ਕੀਤੀ ਗਈ ਕਿ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਦੀ ਉਡੀਕ ਕਰਕੇ ਤਨਖਾਹ 'ਚ ਸ਼ਰਤਾਂ ਲਗਾਈਆਂ ਜਾਣ।
ਫੇਸਬੁੱਕ ਵਿਵਾਦ 'ਤੇ ਕੰਪਨੀ ਕਰਮਚਾਰੀਆਂ ਵੱਲੋਂ ਕੰਪਨੀ ਨੂੰ ਚਿੱਠੀ, ਪਾਲਿਸੀ 'ਤੇ ਵੱਡੇ ਸਵਾਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ