ਪੜਚੋਲ ਕਰੋ

Punjab Weather: ਆਗਾਮੀ ਮਾਨਸੂਨ ਸੀਜ਼ਨ ਦੌਰਾਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ: ਅਨੁਰਾਗ ਵਰਮਾ

ਡਿਪਟੀ ਕਮਿਸ਼ਨਰਾਂ ਨੂੰ ਪਿਛਲੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਰਣਨੀਤਕ ਥਾਵਾਂ ’ਤੇ ਮਿੱਟੀ ਨਾਲ ਭਰੇ ਈ.ਸੀ. ਥੈਲਿਆਂ ਦਾ ਸਟਾਕ ਰੱਖਣ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਕੀਤੇ ਗਏ ਕੰਮਾਂ ਦਾ ਜਾਇਜ਼ਾ ਲੈਣ ਅਤੇ ਆਪਣੇ ਅਧਿਕਾਰ ਖੇਤਰ ਅਧੀਨ ਨਾਜ਼ੁਕ ਥਾਵਾਂ ਦਾ ਦੌਰਾ ਕਰ ਕੇ ਸਮੀਖਿਆ ਕਰਨ।

Punjab Weather: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਗਾਮੀ ਮਾਨਸੂਨ ਸੀਜ਼ਨ ਦੌਰਾਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਦਿੱਤੇ ਨਿਰਦੇਸ਼ਾਂ ਉਤੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਸਬੰਧਤ ਵਿਭਾਗਾਂ ਦੇ ਉਚ ਅਧਿਕਾਰੀਆਂ ਅਤੇ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਕੇ ਹੜ੍ਹਾਂ ਦੀ ਰੋਕਥਾਮ ਸਬੰਧੀ ਕੰਮਾਂ ਦੀ ਸਥਿਤੀ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ।

ਮੁੱਖ ਸਕੱਤਰ ਵਰਮਾ ਨੇ ਕਿਹਾ ਕਿ ਸੂਬਾ ਸਰਕਾਰ ਆਉਣ ਵਾਲੇ ਮਾਨਸੂਨ ਸੀਜ਼ਨ ਦੌਰਾਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਵੱਡੀ ਗਿਣਤੀ ਵਿੱਚ ਕੰਮ ਪ੍ਰਗਤੀ ਅਧੀਨ ਹਨ ਜੋ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਮੁਕੰਮਲ ਕਰ ਲਏ ਜਾਣਗੇ। ਹੜ੍ਹਾਂ ਦੇ ਸੀਜ਼ਨ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਨੋਟਿਸ ਲੈਂਦਿਆਂ ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਪਿਛਲੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਰਣਨੀਤਕ ਥਾਵਾਂ ’ਤੇ ਮਿੱਟੀ ਨਾਲ ਭਰੇ ਈ.ਸੀ. ਥੈਲਿਆਂ ਦਾ ਸਟਾਕ ਰੱਖਣ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਕੀਤੇ ਗਏ ਕੰਮਾਂ ਦਾ ਜਾਇਜ਼ਾ ਲੈਣ ਅਤੇ ਆਪਣੇ ਅਧਿਕਾਰ ਖੇਤਰ ਅਧੀਨ ਨਾਜ਼ੁਕ ਥਾਵਾਂ ਦਾ ਦੌਰਾ ਕਰ ਕੇ ਸਮੀਖਿਆ ਕਰਨ।

ਮੁੱਖ ਸਕੱਤਰ ਨੇ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਜਲ ਸਰੋਤ ਵਿਭਾਗ ਵੱਲੋਂ ਪਹਿਲੀ ਵਾਰ ਸਟੇਟ ਡਿਜ਼ਾਸਟਰ ਮਿਟੀਗੇਸ਼ਨ ਫੰਡ (ਐਸ.ਡੀ.ਐਮ.ਐਫ.) ਰਾਹੀਂ 75 ਕਰੋੜ ਰੁਪਏ ਦੀ ਲਾਗਤ ਵਾਲੇ 65 ਕੰਮ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਮਗਨਰੇਗਾ ਅਧੀਨ ਅਤੇ ਉਨ੍ਹਾਂ ਨਾਲ ਮਿਲ ਕੇ ਲਗਭਗ 150 ਕਰੋੜ ਰੁਪਏ ਦੇ 716 ਕੰਮ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਲਗਭਗ 15 ਕਰੋੜ ਰੁਪਏ ਦੇ 129 ਕੰਮ ਵਿਭਾਗੀ ਮਸ਼ੀਨਰੀ ਰਾਹੀਂ ਪੂਰੇ ਕੀਤੇ ਜਾਣੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਤਰਜੀਹ ਅਤੇ ਜ਼ਰੂਰਤ ਦੇ ਆਧਾਰ ’ਤੇ ਸਟੇਟ ਫੰਡਾਂ ਰਾਹੀਂ ਲਗਭਗ 81 ਕਰੋੜ ਰੁਪਏ ਦੇ 327 ਕੰਮ ਕੀਤੇ ਜਾਣ ਦੀ ਤਜਵੀਜ਼ ਹੈ। ਇਸ ਤਰ੍ਹਾਂ ਜਲ ਸਰੋਤ ਵਿਭਾਗ ਵੱਲੋਂ ਸਾਲ 2024-25 ਵਿੱਚ ਲਗਭਗ 321 ਕਰੋੜ ਰੁਪਏ ਦੇ ਕੁੱਲ 1237 ਕੰਮ ਕੀਤੇ ਜਾਣਗੇ। ਇਸ ਵਾਰ ਡਰੇਨਾਂ ਦੇ ਕਿਨਾਰਿਆਂ ’ਤੇ ਬਾਂਸ ਦੇ ਪੌਦੇ ਲਗਾ ਕੇ ਨਵੀਂ ਪਹਿਲਕਦਮੀ ਸ਼ੁਰੂ ਕੀਤੀ ਹੈ। ਬਾਂਸ ਦੇ ਪੌਦੇ ਕੁਦਰਤੀ ਰੁਕਾਵਟ ਵਜੋਂ ਕੰਮ ਕਰਦੇ ਹਨ ਅਤੇ ਡਰੇਨਾਂ ਦੇ ਕਿਨਾਰਿਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਦੇ ਹਨ। ਡਰੇਨਾਂ ਦੇ ਨਾਲ ਕੁੱਲ 2,50,000 ਬਾਂਸ ਦੇ ਪੌਦੇ ਲਗਾਏ ਗਏ ਹਨ। ਵਿਭਾਗ ਵੱਲੋਂ ਹੜ੍ਹ੍ਹਾਂ ਦੀ ਰੋਕਥਾਮ ਲਈ ਚੈਕ ਡੈਮਾਂ ਦੀ ਉਸਾਰੀ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ। ਡਰੇਨਾਂ/ਚੋਅ ’ਤੇ ਲਗਭਗ 432 ਚੈਕ ਡੈਮ ਬਣਾਏ ਗਏ ਹਨ।
 
ਮੁੱਖ ਸਕੱਤਰ ਵਰਮਾ ਨੇ ਐਨ.ਐਚ.ਏ.ਆਈ., ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਨੂੰ ਹੜ੍ਹ੍ਹਾਂ ਦੇ ਪਾਣੀ ਵਿਚ ਆਉਣ ਵਾਲੀਆਂ ਸੰਭਾਵਿਤ ਰੁਕਾਵਟਾਂ ਨੂੰ ਦੂਰ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਪਾਣੀ ਦੇ ਵਹਾਅ ਵਿਚ ਕੋਈ ਰੁਕਾਵਟ ਨਾ ਆਵੇ। ਐਨ.ਐਚ.ਏ.ਆਈ. ਨੇ ਕਿਹਾ ਕਿ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਡਰੇਨਾਂ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇਗਾ।

ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਵਿੱਤ ਅਜੋਏ ਕੁਮਾਰ ਸਿਨਹਾ, ਪ੍ਰਮੁੱਖ ਸਕੱਤਰ ਜਲ ਸਰੋਤ ਕ੍ਰਿਸ਼ਨ ਕੁਮਾਰ, ਸਕੱਤਰ ਲੋਕ ਨਿਰਮਾਣ ਪ੍ਰਿਆਂਕ ਭਾਰਤੀ, ਸਕੱਤਰ ਮਾਲ ਅਰਸ਼ਦੀਪ ਸਿੰਘ ਥਿੰਦ, ਸਕੱਤਰ ਵਿੱਤ ਦਿਪਰਵਾ ਲਾਕੜਾ, ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤ ਅਮਿਤ ਕੁਮਾਰ, ਸਕੱਤਰ ਖੇਤੀਬਾੜੀ ਅਜੀਤ ਜੋਸ਼ੀ ਅਤੇ ਵੀਡਿਓ ਕਾਨਫਰੰਸਿੰਗ ਰਾਹੀਂ ਐਨ.ਐਚ.ਆਈ. ਦੇ ਅਧਿਕਾਰੀ ਅਤੇ ਸਮੂਹ ਡਿਪਟੀ ਕਮਿਸ਼ਨਰ ਹਾਜ਼ਰ ਸਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ 'ਚ ਵੱਡਾ ਕਾਂਡ! ਬੇਖੌਫ ਹੋ ਕੇ ਵੱਢ'ਤਾ ਨੌਜਵਾਨ, ਸਹਿਮੇ ਇਲਾਕੇ ਦੇ ਲੋਕ
ਪੰਜਾਬ 'ਚ ਵੱਡਾ ਕਾਂਡ! ਬੇਖੌਫ ਹੋ ਕੇ ਵੱਢ'ਤਾ ਨੌਜਵਾਨ, ਸਹਿਮੇ ਇਲਾਕੇ ਦੇ ਲੋਕ
ਲੋਕ ਸਭਾ 'ਚ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਪਾਸ, ਅਮਿਤ ਸ਼ਾਹ ਬੋਲੇ- ਭਾਰਤ ਕੋਈ ਧਰਮਸ਼ਾਲਾ ਨਹੀਂ ਹੈ...
ਲੋਕ ਸਭਾ 'ਚ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਪਾਸ, ਅਮਿਤ ਸ਼ਾਹ ਬੋਲੇ- ਭਾਰਤ ਕੋਈ ਧਰਮਸ਼ਾਲਾ ਨਹੀਂ ਹੈ...
PRTC ਬੱਸ ਮੁਲਾਜ਼ਮ ਨੇ ਕੀਤੀ ਆਤਮਹੱਤਿਆ, ਸੁਸਾਇਡ ਨੋਟ 'ਚ ਦੱਸੀ ਸਾਰੀ ਕਹਾਣੀ
PRTC ਬੱਸ ਮੁਲਾਜ਼ਮ ਨੇ ਕੀਤੀ ਆਤਮਹੱਤਿਆ, ਸੁਸਾਇਡ ਨੋਟ 'ਚ ਦੱਸੀ ਸਾਰੀ ਕਹਾਣੀ
ਸਰਕਾਰ ਸ਼ੁਰੂ ਕਰਨ ਲੱਗੀ Ola-Uber-Rapido ਵਰਗੀ Taxi ਸਰਵਿਸ, ਗ੍ਰਹਿ ਮੰਤਰੀ ਦਾ ਵੱਡਾ ਐਲਾਨ
ਸਰਕਾਰ ਸ਼ੁਰੂ ਕਰਨ ਲੱਗੀ Ola-Uber-Rapido ਵਰਗੀ Taxi ਸਰਵਿਸ, ਗ੍ਰਹਿ ਮੰਤਰੀ ਦਾ ਵੱਡਾ ਐਲਾਨ
Advertisement
ABP Premium

ਵੀਡੀਓਜ਼

ਹਰਜੋਤ ਬੈਂਸ ਵਿਧਾਨਸਭਾ 'ਚ ਹੋ ਗਏ ਤੱਤੇ, ਬਾਜਵਾ ਨੂੰ ਸੁਣਾਈਆਂ ਖਰੀਆਂ-ਖਰੀਆਂ'ਨਾਂ ਭਾਵੇਂ ਬਾਜਵਾ ਮਾਡਲ ਰੱਖ ਲਓ, ਪਰ ਫਾਲਟ ਤਾਂ ਦੱਸ ਦਿਓ'ਆਪ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਪ੍ਰਤਾਪ ਬਾਜਵਾ ਨਾਲ ਤੂੰ ਤੂੰ ਮੈਂ ਮੈਂਕਿਸਾਨਾਂ ਦੀ ਇਕੱਤਰਤਾ ਤੋਂ ਪਹਿਲਾਂ ਪੁਲਿਸ ਛਾਉਣੀ 'ਚ ਤਬਦੀਲ ਹੋਇਆ ਘਨੌਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਵੱਡਾ ਕਾਂਡ! ਬੇਖੌਫ ਹੋ ਕੇ ਵੱਢ'ਤਾ ਨੌਜਵਾਨ, ਸਹਿਮੇ ਇਲਾਕੇ ਦੇ ਲੋਕ
ਪੰਜਾਬ 'ਚ ਵੱਡਾ ਕਾਂਡ! ਬੇਖੌਫ ਹੋ ਕੇ ਵੱਢ'ਤਾ ਨੌਜਵਾਨ, ਸਹਿਮੇ ਇਲਾਕੇ ਦੇ ਲੋਕ
ਲੋਕ ਸਭਾ 'ਚ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਪਾਸ, ਅਮਿਤ ਸ਼ਾਹ ਬੋਲੇ- ਭਾਰਤ ਕੋਈ ਧਰਮਸ਼ਾਲਾ ਨਹੀਂ ਹੈ...
ਲੋਕ ਸਭਾ 'ਚ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਪਾਸ, ਅਮਿਤ ਸ਼ਾਹ ਬੋਲੇ- ਭਾਰਤ ਕੋਈ ਧਰਮਸ਼ਾਲਾ ਨਹੀਂ ਹੈ...
PRTC ਬੱਸ ਮੁਲਾਜ਼ਮ ਨੇ ਕੀਤੀ ਆਤਮਹੱਤਿਆ, ਸੁਸਾਇਡ ਨੋਟ 'ਚ ਦੱਸੀ ਸਾਰੀ ਕਹਾਣੀ
PRTC ਬੱਸ ਮੁਲਾਜ਼ਮ ਨੇ ਕੀਤੀ ਆਤਮਹੱਤਿਆ, ਸੁਸਾਇਡ ਨੋਟ 'ਚ ਦੱਸੀ ਸਾਰੀ ਕਹਾਣੀ
ਸਰਕਾਰ ਸ਼ੁਰੂ ਕਰਨ ਲੱਗੀ Ola-Uber-Rapido ਵਰਗੀ Taxi ਸਰਵਿਸ, ਗ੍ਰਹਿ ਮੰਤਰੀ ਦਾ ਵੱਡਾ ਐਲਾਨ
ਸਰਕਾਰ ਸ਼ੁਰੂ ਕਰਨ ਲੱਗੀ Ola-Uber-Rapido ਵਰਗੀ Taxi ਸਰਵਿਸ, ਗ੍ਰਹਿ ਮੰਤਰੀ ਦਾ ਵੱਡਾ ਐਲਾਨ
ਪੰਜਾਬ 'ਚ 31 ਕਰੋੜ ਦੀ ਹੈਰੋਇਨ ਜ਼ਬਤ, ਫੜੇ 7 ਤਸਕਰ, ਜਾਣੋ ਪੂਰਾ ਮਾਮਲਾ
ਪੰਜਾਬ 'ਚ 31 ਕਰੋੜ ਦੀ ਹੈਰੋਇਨ ਜ਼ਬਤ, ਫੜੇ 7 ਤਸਕਰ, ਜਾਣੋ ਪੂਰਾ ਮਾਮਲਾ
ਵੱਡਾ ਹਾਦਸਾ! 44 ਲੋਕਾਂ ਨਾਲ ਸਮੁੰਦਰ 'ਚ ਡੁੱਬੀ ਪਣਡੁੱਬੀ, 6 ਦੀ ਮਰਨ ਦੀ ਸੰਭਾਵਨਾ
ਵੱਡਾ ਹਾਦਸਾ! 44 ਲੋਕਾਂ ਨਾਲ ਸਮੁੰਦਰ 'ਚ ਡੁੱਬੀ ਪਣਡੁੱਬੀ, 6 ਦੀ ਮਰਨ ਦੀ ਸੰਭਾਵਨਾ
ਹੁਣ ਫਿਰ ਵਧਣਗੀਆਂ ਦੁੱਧ ਦੀਆਂ ਕੀਮਤਾਂ, ਸਰਕਾਰ ਨੇ ਲਿਆ ਆਹ ਫੈਸਲਾ, 1 ਲੀਟਰ ਦੇ ਦੇਣੇ ਪੈਣਗੇ ਇੰਨੇ ਪੈਸੇ
ਹੁਣ ਫਿਰ ਵਧਣਗੀਆਂ ਦੁੱਧ ਦੀਆਂ ਕੀਮਤਾਂ, ਸਰਕਾਰ ਨੇ ਲਿਆ ਆਹ ਫੈਸਲਾ, 1 ਲੀਟਰ ਦੇ ਦੇਣੇ ਪੈਣਗੇ ਇੰਨੇ ਪੈਸੇ
ਭਾਰਤ ਆਉਣਗੇ ਪੁਤੀਨ, ਰੂਸ-ਯੂਕਰੇਨ ਯੁੱਧ ਤੋਂ ਬਾਅਦ ਹੋਵੇਗਾ ਪਹਿਲਾ ਦੌਰਾ, ਇਸ ਮੁੱਦੇ 'ਤੇ ਹੋ ਸਕਦੀ ਚਰਚਾ
ਭਾਰਤ ਆਉਣਗੇ ਪੁਤੀਨ, ਰੂਸ-ਯੂਕਰੇਨ ਯੁੱਧ ਤੋਂ ਬਾਅਦ ਹੋਵੇਗਾ ਪਹਿਲਾ ਦੌਰਾ, ਇਸ ਮੁੱਦੇ 'ਤੇ ਹੋ ਸਕਦੀ ਚਰਚਾ
Embed widget