(Source: ECI/ABP News)
ਵੱਡੀ ਖ਼ਬਰ ! ਸੰਘਰਸ਼ ਨੂੰ ਪਿਆ ਬੂਰ, ਪੰਜਾਬ ਸਰਕਾਰ ਨੇ ਡੀ.ਏ ’ਚ ਕੀਤਾ 4 ਫ਼ੀਸਦ ਦਾ ਵਾਧਾ
Punjab News: ਸੀਐਮ ਭਗਵੰਤ ਮਾਨ ਅਨੁਸਾਰ ਡੀਏ ਵਿੱਚ 4% ਵਾਧੇ ਦਾ ਫੈਸਲਾ 1 ਦਸੰਬਰ 2023 ਤੋਂ ਲਾਗੂ ਹੋਵੇਗਾ। ਇਸ ਫੈਸਲੇ 'ਤੇ ਮਨਿਸਟਰੀਅਲ ਸਟਾਫ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਪਰ ਸਰਕਾਰ ਨੂੰ ਹੋਰ ਮੰਗਾਂ 'ਤੇ ਵਿਚਾਰ ਕਰਨ ਲਈ ਕਿਹਾ ਗਿਆ ਹੈ।
![ਵੱਡੀ ਖ਼ਬਰ ! ਸੰਘਰਸ਼ ਨੂੰ ਪਿਆ ਬੂਰ, ਪੰਜਾਬ ਸਰਕਾਰ ਨੇ ਡੀ.ਏ ’ਚ ਕੀਤਾ 4 ਫ਼ੀਸਦ ਦਾ ਵਾਧਾ Punjab government has increased the DA by 4 percent, the decision will be considered effective from December 1, 2023. ਵੱਡੀ ਖ਼ਬਰ ! ਸੰਘਰਸ਼ ਨੂੰ ਪਿਆ ਬੂਰ, ਪੰਜਾਬ ਸਰਕਾਰ ਨੇ ਡੀ.ਏ ’ਚ ਕੀਤਾ 4 ਫ਼ੀਸਦ ਦਾ ਵਾਧਾ](https://feeds.abplive.com/onecms/images/uploaded-images/2023/12/18/34ac241190ae08aa1a53917c8804697c1702892928563674_original.jpeg?impolicy=abp_cdn&imwidth=1200&height=675)
Punjab News:ਪੰਜਾਬ ਵਿੱਚ ਮਨਿਸਟੀਰੀਅਲ ਸਰਵਿਸ ਯੂਨੀਅਨ ਦੀ 8 ਨਵੰਬਰ ਤੋਂ ਸ਼ੁਰੂ ਹੋਈ ਹੜਤਾਲ 40 ਦਿਨਾਂ ਬਾਅਦ ਖ਼ਤਮ ਹੋ ਗਈ ਹੈ। ਵਾਅਦੇ ਮੁਤਾਬਕ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮਨਿਸਟੀਰੀਅਲ ਸਟਾਫ਼ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਸੀਐਮ ਮਾਨ ਨੇ ਮਨਿਸਟੀਰੀਅਲ ਸਟਾਫ਼ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦੇ ਹੋਏ ਡੀਏ ਵਿੱਚ 4 ਫ਼ੀਸਦੀ ਵਾਧੇ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਹੋਰ ਮੰਗਾਂ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਸੀਐਮ ਭਗਵੰਤ ਮਾਨ ਅਨੁਸਾਰ ਡੀਏ ਵਿੱਚ 4% ਵਾਧੇ ਦਾ ਫੈਸਲਾ 1 ਦਸੰਬਰ 2023 ਤੋਂ ਲਾਗੂ ਹੋਵੇਗਾ। ਇਸ ਫੈਸਲੇ 'ਤੇ ਮਨਿਸਟਰੀਅਲ ਸਟਾਫ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਪਰ ਸਰਕਾਰ ਨੂੰ ਹੋਰ ਮੰਗਾਂ 'ਤੇ ਵਿਚਾਰ ਕਰਨ ਲਈ ਕਿਹਾ ਗਿਆ ਹੈ। ਇਹ ਮੀਟਿੰਗ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਹੋਈ। ਇਸ ਦੇ ਨਾਲ ਹੀ ਉਮੀਦ ਜਤਾਈ ਜਾ ਰਹੀ ਹੈ ਕਿ ਦਸੰਬਰ ਮਹੀਨੇ ਦੀ ਰੁਕੀ ਹੋਈ ਤਨਖਾਹ ਵੀ ਜਲਦ ਹੀ ਮੁਲਾਜ਼ਮਾਂ ਦੇ ਖਾਤਿਆਂ 'ਚ ਜਮ੍ਹਾ ਹੋ ਜਾਵੇਗੀ।
ਅੱਜ ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਤੇ ਉਹਨਾਂ ਦੇ ਮਸਲਿਆਂ 'ਤੇ ਵਿਸਥਾਰ ਸਹਿਤ ਚਰਚਾ ਕੀਤੀ...
— Bhagwant Mann (@BhagwantMann) December 18, 2023
ਇੱਕ ਵੱਡੀ ਖੁਸ਼ਖ਼ਬਰੀ ਸਾਂਝੀ ਕਰ ਰਿਹਾ ਹਾਂ ਕਿ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫਾ ਦੇਣ ਜਾ ਰਹੇ ਹਾਂ...DA 'ਚ 4 ਫੀਸਦੀ ਦਾ ਵਾਧਾ ਕੀਤਾ ਜਾਂਦਾ ਹੈ ਜੋ ਕਿ 1 ਦਸੰਬਰ 2023 ਤੋਂ ਲਾਗੂ ਮੰਨਿਆ…
ਜ਼ਿਕਰਯੋਗ ਹੈ ਕਿ ਇਸ ਹੜਤਾਲ ਕਾਰਨ 43 ਵਿਭਾਗਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ। ਇਸ ਵਿੱਚ ਜ਼ਿਲ੍ਹੇ ਦੇ ਡੀਸੀ ਦਫ਼ਤਰ, ਟਰਾਂਸਪੋਰਟ ਵਿਭਾਗ, ਜਨ ਸਿਹਤ ਵਿਭਾਗ, ਮਾਲ ਵਿਭਾਗ, ਖ਼ਜ਼ਾਨਾ ਦਫ਼ਤਰ, ਸਿੱਖਿਆ ਵਿਭਾਗ, ਫੂਡ ਸਪਲਾਈ ਵਿਭਾਗ, ਸਿਹਤ ਵਿਭਾਗ, ਖੇਤੀਬਾੜੀ ਵਿਭਾਗ, ਸੜਕ ਵਿਭਾਗ, ਸਿੰਚਾਈ ਵਿਭਾਗ ਸਮੇਤ ਕਰੀਬ 43 ਵਿਭਾਗਾਂ ਦਾ ਕੰਮ ਕਾਰ ਠੱਪ ਹੋ ਗਿਆ ਸੀ।
ਇਸ ਬਾਬਤ ਮਨਿਸਟੀਰੀਅਲ ਮੁਲਾਜ਼ਮ ਆਗੂ ਜਗਦੀਸ਼ ਠਾਕੁਰ ਨੇ ਕਿਹਾ ਕਿ ਮੁਲਾਜ਼ਮ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਮਹਿੰਗਾਈ ਭੱਤੇ ਦੀਆਂ ਬਕਾਇਆ ਤਿੰਨ ਕਿਸ਼ਤਾਂ ਜਾਰੀ ਕਰਨਾ ਅਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਉਨ੍ਹਾਂ ਦੀਆਂ ਮੁੱਖ ਮੰਗਾਂ ਹਨ। ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਸਰਕਾਰ ਵੱਲੋਂ ਉਨ੍ਹਾਂ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)