(Source: ECI/ABP News)
ਪੰਜਾਬ ਸਰਕਾਰ ਸੋਸ਼ਲ ਮੀਡੀਆ ਲਈ ਭਰਤੀਆਂ ਕਰ ਰਹੀ, ਨਾ ਟੈਸਟ ਤੇ ਨਾ ਹੀ ਇੰਟਰਵਿਊ ਰੱਖੀ: ਬਰਿੰਦਰ ਢਿੱਲੋਂ
ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰਾ ਢਿੱਲੋਂ ਨੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਸਰਕਾਰ ਆਪਣਾ ਸੋਸ਼ਲ ਮੀਡੀਆ ਚਲਾਉਣ ਲਈ ਨਵੀਆਂ ਭਰਤੀਆਂ ਕਰਨ ਜਾ ਰਹੀ ਹੈ, ਜਿਸ ਵਿੱਚ ਕਿਸੇ ਕਿਸਮ ਦਾ ਕੋਈ ਟੈਸਟ ਨਹੀਂ ਲਿਆ ਜਾ ਰਿਹਾ
![ਪੰਜਾਬ ਸਰਕਾਰ ਸੋਸ਼ਲ ਮੀਡੀਆ ਲਈ ਭਰਤੀਆਂ ਕਰ ਰਹੀ, ਨਾ ਟੈਸਟ ਤੇ ਨਾ ਹੀ ਇੰਟਰਵਿਊ ਰੱਖੀ: ਬਰਿੰਦਰ ਢਿੱਲੋਂ Punjab Govt Recruits for Social Media, neither tests nor interviews : Brindar Dhillon ਪੰਜਾਬ ਸਰਕਾਰ ਸੋਸ਼ਲ ਮੀਡੀਆ ਲਈ ਭਰਤੀਆਂ ਕਰ ਰਹੀ, ਨਾ ਟੈਸਟ ਤੇ ਨਾ ਹੀ ਇੰਟਰਵਿਊ ਰੱਖੀ: ਬਰਿੰਦਰ ਢਿੱਲੋਂ](https://feeds.abplive.com/onecms/images/uploaded-images/2022/04/29/2f6f48d67336f0e1c06a5afd62233915_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰਾ ਢਿੱਲੋਂ ਨੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਸਰਕਾਰ ਆਪਣਾ ਸੋਸ਼ਲ ਮੀਡੀਆ ਚਲਾਉਣ ਲਈ ਨਵੀਆਂ ਭਰਤੀਆਂ ਕਰਨ ਜਾ ਰਹੀ ਹੈ, ਜਿਸ ਵਿੱਚ ਕਿਸੇ ਕਿਸਮ ਦਾ ਕੋਈ ਟੈਸਟ ਨਹੀਂ ਲਿਆ ਜਾ ਰਿਹਾ ਤੇ ਨਾ ਹੀ ਕਿਸੇ ਕਿਸਮ ਦੀ ਇੰਟਰਵਿਊ ਲਈ ਜਾ ਰਹੀ ਹੈ, ਆਪਣੀ ਪਾਰਟੀ ਦੇ ਲੋਕਾਂ ਨੂੰ ਸਰਕਾਰੀ ਤਨਖਾਹ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸਰਕਾਰ ਵੇਲੇ ਕੋਈ ਗਲਤ ਭਰਤੀ ਹੋਈ ਹੈ ਤਾਂ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਤੇ ਜੋ ਵੀ ਇਸ ਲਈ ਜ਼ਿੰਮੇਵਾਰ ਹੈ, ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਹੁਣ ਉਨ੍ਹਾਂ ਦਾ ਕੰਮ ਕਰਨਾ ਹੈ, ਨਾ ਕੇ ਇਲਜ਼ਾਮ ਲਗਾਉਣਾ, ਇਲਜ਼ਾਮ ਲਗਾਉਣਾ ਵਿਰੋਧੀਆਂ ਦਾ ਕੰਮ ਹੁੰਦਾ ਹੈ।
ਬਰਿੰਦਰ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਬਹੁਤ ਵੱਡੀ ਘਾਟ ਹੈ ਪਰ ਇਹ ਲੋਕ ਇਸਨੂੰ ਦੇਸ਼ ਵਿੱਚ ਕਮੀ ਦੱਸ ਰਹੇ ਹਨ, ਜਦੋਂ ਉਨ੍ਹਾਂ ਨੇ ਐਲਾਨ ਕੀਤਾ ਸੀ ਤਾਂ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਪੰਜਾਬ ਦੇ ਹਾਲਾਤ ਕਿਹੋ ਜਿਹੇ ਹਨ ਤੇ ਪੰਜਾਬ ਵਿੱਚ ਬਿਜਲੀ ਦੀ ਕਿੰਨੀ ਲੋੜ ਹੈ, ਇਹ ਐਲਾਨ ਸੋਚ ਕੇ ਕਰਨੇ ਚਾਹੀਦੇ ਸੀ। ਅੱਜ ਦੇਸ਼ ਦੀ ਸਮੱਸਿਆ ਦੱਸ ਕੇ ਬਚ ਨਹੀਂ ਸਕਦੇ।
ਉਨ੍ਹਾਂ ਕਿਹਾ ਕਿ ਸਰਕਾਰ ਪੰਚਾਇਤੀ ਜਮੀਨ ਤੋਂ ਕਬਜ਼ਾ ਛੁਡਵਾਉਣ ਲਈ ਕੇਬਲ ਡਰਾਮਾ ਕਰ ਰਹੀ ਹੈ, ਅਜੇ ਤੱਕ ਸਿਰਫ ਇੱਕ ਜ਼ਮੀਨ ਖਾਲੀ ਕਾਰਵਾਈ ਹੈ ਤੇ ਓਥੇ ਮੰਤਰੀ ਦਾ ਕੋਈ ਕੰਮ ਨਹੀਂ ਸੀ ਪਰ ਮੰਤਰੀ ਉਥੇ ਬਾਬਈ ਲਈ ਜਾਂਦੇ ਹਨ, ਮੰਤਰੀ ਕੋਈ ਪਹਿਲਵਾਨ ਨਹੀਂ, ਜਿਸ ਨੇ ਕਬਜਾ ਕਰਵਾਉਣਾ ਸੀ। 3:00 ਆਪਣੇ ਦਫਤਰ ਵਿੱਚ ਬੈਠ ਕੇ ਕੰਮ ਕਰੇ, ਜਿਸ ਦਿਨ ਪੰਜਾਬ ਸਰਕਾਰ ਬਾਕੀ ਜ਼ਮੀਨਾਂ ਤੋਂ ਛੁਟਕਾਰਾ ਪਾ ਲਵੇਗੀ, ਮੈਂ ਉਸ ਦਿਨ ਇਸ ਮੁੱਦੇ 'ਤੇ ਗੱਲ ਕਰਾਂਗਾ, ਹੁਣ ਤੱਕ ਇਸ ਮੁੱਦੇ 'ਤੇ ਸਿਰਫ ਡਰਾਮਾ ਹੀ ਹੋ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)