Punjab Weather Today: ਗਰਮੀ ਕੱਢ ਰਹੀ ਵੱਟ! ਪੰਜਾਬ ਦੇ 13 ਜ਼ਿਲ੍ਹਿਆਂ 'ਚ 3 ਦਿਨਾਂ ਲਈ ਹੀਟਵੇਵ ਅਲਰਟ, ਰਾਤ ਨੂੰ ਵੀ ਲੱਗੇਗੀ ਲੂ
ਪੰਜਾਬੀਓ ਹੋ ਸਾਵਧਾਨ! ਸੂਰਜ ਦੇਵ ਬਰਸਾਉਣਗੇ ਗਰਮੀ ਦਾ ਕਹਿਰ, ਅੱਜ ਅੱਜ ਪੰਜਾਬ 'ਚ ਤਾਪਮਾਨ 45 ਡਿਗਰੀ ਨੂੰ ਪਾਰ ਕਰ ਸਕਦਾ ਹੈ। IMD ਨੇ ਪੰਜਾਬ ਲਈ ਤਿੰਨ ਦਿਨਾਂ ਲਈ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਹੈ।

Punjab Heatwave Alert: ਭਾਰਤੀ ਮੌਸਮ ਵਿਭਾਗ ਨੇ ਪੰਜਾਬ ਲਈ ਤਿੰਨ ਦਿਨਾਂ ਲਈ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਹੈ। ਸਿਰਫ਼ ਦਿਨ ਦੀ ਨਹੀਂ, ਰਾਤ ਦੀ ਗਰਮੀ ਵੀ ਲੋਕਾਂ ਨੂੰ ਪਰੇਸ਼ਾਨ ਕਰੇਗੀ। ਵਿਭਾਗ ਦੇ ਅਨੁਸਾਰ ਰਾਜ ਵਿੱਚ ਤਾਪਮਾਨ ਆਮ ਤੋਂ ਕਾਫੀ ਵੱਧ ਰਹਿਣ ਦੀ ਸੰਭਾਵਨਾ ਹੈ।
ਦੂਜੇ ਪਾਸੇ, 12 ਜੂਨ ਤੋਂ ਹਾਲਾਤ ਆਮ ਹੋਣ ਦੀ ਗੱਲ ਕਹੀ ਜਾ ਰਹੀ ਹੈ। ਰਾਜ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 2.5 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ, ਜੋ ਆਮ ਤੌਰ 'ਤੇ 3.5 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੈ।
ਸਭ ਤੋਂ ਵੱਧ ਤਾਪਮਾਨ ਬਠਿੰਡਾ 'ਚ 44.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਘੱਟੋ-ਘੱਟ ਤਾਪਮਾਨ ਵਿੱਚ ਵੀ 1.2 ਡਿਗਰੀ ਸੈਲਸੀਅਸ ਦੀ ਵਾਧੂ ਹੋਈ ਹੈ, ਜੋ ਆਮ ਤੋਂ 3 ਡਿਗਰੀ ਵੱਧ ਹੈ। ਅੱਜ ਪੰਜਾਬ 'ਚ ਤਾਪਮਾਨ 45 ਡਿਗਰੀ ਨੂੰ ਪਾਰ ਕਰ ਸਕਦਾ ਹੈ।
13 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ
ਅੱਜ, 9 ਜੂਨ ਨੂੰ ਪੰਜਾਬ ਦੇ 13 ਜ਼ਿਲ੍ਹਿਆਂ — ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ, ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਫ਼ਰੀਦਕੋਟ ਅਤੇ ਮੁਕਤਸਰ — ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਇਸਦੇ ਨਾਲ ਹੀ ਲੁਧਿਆਣਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮਾਨਸਾ, ਬਠਿੰਡਾ ਅਤੇ ਮੋਗਾ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
10 ਜੂਨ ਨੂੰ ਵੀ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਔਰੇਂਜ ਚੇਤਾਵਨੀ ਜਾਰੀ ਰਹੇਗੀ, ਪਰ 11 ਜੂਨ ਤੋਂ ਹਾਲਾਤਾਂ ਵਿੱਚ ਕੁਝ ਸੁਧਾਰ ਹੋਣ ਦੀ ਉਮੀਦ ਹੈ। 12 ਜੂਨ ਤੱਕ ਸੂਬੇ ਭਰ ਵਿੱਚ ਹਵਾਮਾਨ ਨਾਰਮਲ ਹੋਣ ਦੀ ਸੰਭਾਵਨਾ ਹੈ।
9 ਜ਼ਿਲ੍ਹਿਆਂ ਵਿੱਚ ਪਾਰ ਹੋਇਆ 40°C ਤਾਪਮਾਨ
ਅੰਮ੍ਰਿਤਸਰ ਵਿੱਚ 44.0°C, ਲੁਧਿਆਣਾ ਵਿੱਚ 43.4°C, ਪਟਿਆਲਾ ਵਿੱਚ 42.8°C, ਪਠਾਨਕੋਟ ਵਿੱਚ 43.0°C ਅਤੇ ਬਠਿੰਡਾ ਵਿੱਚ 43.4°C ਤਾਪਮਾਨ ਦਰਜ ਕੀਤਾ ਗਿਆ।
ਗੁਰਦਾਸਪੁਰ ਵਿੱਚ 39.0°C, ਬਠਿੰਡਾ ਵਿੱਚ 44.8°C, ਫ਼ਰੀਦਕੋਟ ਵਿੱਚ 43.0°C, ਫ਼ਿਰੋਜ਼ਪੁਰ ਵਿੱਚ 42.3°C ਅਤੇ ਹੁਸ਼ਿਆਰਪੁਰ ਵਿੱਚ 40.9°C ਤਾਪਮਾਨ ਰਿਕਾਰਡ ਹੋਇਆ।
ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਕੁਝ ਦਿਨਾਂ ਤੱਕ ਇਹ ਗਰਮੀ ਅਜਿਹੀ ਹੀ ਬਣੀ ਰਹਿ ਸਕਦੀ ਹੈ। ਲੋਕਾਂ ਨੂੰ ਬੇਵਜ੍ਹਾ ਧੁੱਪ ਵਿੱਚ ਨਿਕਲਣ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਗਈ ਹੈ। ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਸੰਬੰਧੀ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ। ਵਾਰ-ਵਾਰ ਪਾਣੀ ਦਾ ਸੇਵਨ ਕਰੋ ਅਤੇ ਜੇਕਰ ਕਿਸੇ ਜ਼ਰੂਰੀ ਕੰਮ ਕਰਕੇ ਘਰ ਤੋਂ ਬਾਹਰ ਨਿਕਲਣਾ ਪਏ ਤਾਂ ਸਿਰ ਢੱਕ ਕੇ ਜਾਂ ਛੱਤਰੀ ਲੈ ਕੇ ਜ਼ਰੂਰ ਜਾਓ।






















