Punjab Lok Sabha Election Result Live 2024: ਪੰਜਾਬ 'ਚ ਕਾਂਗਰਸ ਵੱਡੀ ਲੀਡ ਨਾਲ ਅੱਗੇ, 'ਆਪ' ਦੂਜੇ ਨੰਬਰ 'ਤੇ, ਭਾਜਪਾ ਦਾ ਖਾਤਾ ਵੀ ਨਹੀਂ ਖੁੱਲ੍ਹਿਆ, ਜਾਣੋ ਹਰੇਕ ਅਪਡੇਟ
Punjab Lok Sabha Election Result Live 2024: Result Live 2024: ਪੰਜਾਬ ਚ 1 ਜੂਨ ਨੂੰ 13 ਦੀਆਂ 13 ਸੀਟਾਂ 'ਤੇ ਵੋਟਾਂ ਪਈਆਂ ਸਨ, ਉੱਥੇ ਹੀ ਅੱਜ 4 ਜੂਨ ਨੂੰ ਨਤੀਜੇ ਆ ਜਾਣਗੇ। ਜਾਣੋ ਹਰੇਕ ਅਪਡੇਟ
LIVE
Background
Punjab Lok Sabha Election Result Live 2024: ਪੰਜਾਬ ਵਿੱਚ ਅਖੀਰਲੇ ਪੜਾਅ ਤਹਿਤ 1 ਜੂਨ ਨੂੰ 13 ਦੀਆਂ 13 ਸੀਟਾਂ 'ਤੇ ਵੋਟਾਂ ਪਈਆਂ ਸਨ, ਉੱਥੇ ਹੀ ਅੱਜ 4 ਜੂਨ ਨੂੰ ਨਤੀਜੇ ਆ ਜਾਣਗੇ, ਲੋਕਾਂ ਨੂੰ ਪਤਾ ਲੱਗ ਜਾਵੇਗਾ ਆਖਿਰ ਕਿਸ ਦੇ ਹੱਥ ਵਿੱਚ ਸਤਾ ਜਾਂਦੀ ਹੈ। ਚੋਣ ਨਤੀਜਿਆਂ ਦੇ ਰੁਝਾਨ ਕੁਝ ਦੇਰ ਵਿੱਚ ਆਉਣੇ ਸ਼ੁਰੂ ਹੋ ਜਾਣਗੇ। ਜਲਦੀ ਹੀ ਪਤਾ ਲੱਗ ਜਾਵੇਗਾ ਕਿ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤੇਗਾ। ਵੋਟਾਂ ਦੀ ਗਿਣਤੀ 4 ਜੂਨ ਤੋਂ ਸ਼ੁਰੂ ਹੋਵੇਗੀ।
ਪੰਜਾਬ 'ਚ ਮੁਕਾਬਲਾ 4 ਵੱਡੀਆਂ ਪਾਰਟੀਆਂ ਵਿਚਕਾਰ ਹੈ, ਜਿਸ 'ਚ ਸੂਬੇ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਹੈ, ਜਦਕਿ ਬਾਕੀ ਪਾਰਟੀਆਂ 'ਚ ਕਾਂਗਰਸ, ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਅੰਮ੍ਰਿਤਪਾਲ ਸਿੰਘ ਸਮੇਤ ਹੋਰ ਪ੍ਰਮੁੱਖ ਆਜ਼ਾਦ ਉਮੀਦਵਾਰ ਸ਼ਾਮਲ ਹਨ।
ਪੰਜਾਬ ਵਿਚ ਲੋਕ ਸਭਾ ਵੋਟਾਂ ਦੀ ਗਿਣਤੀ 4 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਸੂਬੇ ਦੇ 48 ਭਵਨਾਂ ਤੇ 27 ਥਾਵਾਂ ‘ਤੇ ਕੁੱਲ 117 ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ। ਲਗਭਗ 15,000 ਮੁਲਾਜ਼ਮਾਂ ਦੀ ਡਿਊਟੀ ਕਾਊਂਟਿੰਗ ਵਿਚ ਲਗਾਈ ਗਈ ਹੈ। ਹਰੇਕ ਜ਼ਿਲ੍ਹੇ ਵਿਚ 450 ਤੋਂ ਵੱਧ ਪੁਲਿਸ ਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਮੁਲਾਜ਼ਮ ਗਿਣਤੀ ਕੇਂਦਰਾਂ ਦੀ ਸੁਰੱਖਿਆ ਵਿਚ ਤਾਇਨਾਤ ਰਹਿਣਗੇ। ਹਰ ਕਾਊਂਟਿੰਗ ਸੈਂਟਰ ‘ਤੇ ਇਕ ਸੁਪਰਵਾਈਜ਼ਰ, ਮਾਈਕ੍ਰੋ ਆਬਜ਼ਰਵਰ ਤੇ ਸਹਾਇਕ ਸਟਾਫ ਰਹੇਗਾ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਾ ਹੋਵੇ। ਦੁਪਹਿਰ ਤੱਕ ਚੋਣ ਨਤੀਜੇ ਸਾਫ ਹੋਣ ਦੀ ਸੰਭਾਵਨਾ ਹੈ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਜ਼ਿਆਦਾਤਰ ਗਿਣਤੀ ਸਥਾਨ ਜ਼ਿਲ੍ਹਾ ਹੈੱਡ ਕੁਆਰਟਰਾਂ ਵਿਚ ਸਥਿਤ ਹਨ ਜਦੋਂ ਕਿ 7 ਸਥਾਨ ਜ਼ਿਲ੍ਹਾ ਹੈੱਡ ਕੁਆਰਟਰਾਂ ਤੋਂ ਬਾਹਰ ਹਨ ਜਿਨ੍ਹਾਂ ਵਿਚ ਅਜਨਾਲਾ, ਬਾਬਾ ਬਕਾਲਾ, ਅਬੋਹਰ, ਮਲੋਟ, ਧੂਰੀ, ਛੋਕਰਾ ਰਾਹੋਂ-ਨਵਾਂਸ਼ਹਿਰ ਤੇ ਖੂਨੀ ਮਾਜਰਾ (ਖਰੜ) ਸ਼ਾਮਲ ਹੈ। ਸੰਗਰੂਰ ਤੇ ਨਵਾਂਸ਼ਹਿਰ ਵਿਚ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਗਿਣਤੀ ਨਹੀਂ ਕੀਤੀ ਜਾਵੇਗੀ।
ਗਿਣਤੀ ਕੇਂਦਰਾਂ ‘ਤੇ ਸਟ੍ਰਾਂਗ ਰੂਮ ਵਿਚ EVM ਦੀ ਸੁਰੱਖਿਆ ਨੂੰ ਸਰਵਉੱਚ ਪਹਿਲ ਦਿੱਤੀ ਗਈ ਹੈ। ਇਹ ਸਟ੍ਰਾਂਗ ਰੂਮ ਡਬਲ ਲਾਕ ਸਿਸਟਮ ਨਾਲ ਸੁਰੱਖਿਅਤ ਹਨ ਤੇ ਲਗਾਤਾਰ ਸੀਸੀਟੀਵੀ ਦੀ ਨਿਗਰਾਨੀ ਵਿਚ ਹਨ। ਪਾਰਟੀਆਂ ਦੇ ਪ੍ਰਤੀਨਿਧੀ ਹਰੇਕ ਸਟਰਾਂਗ ਰੂਮ ਦੇ ਬਾਹਰ ਲਗਾਈ LED ਸਕ੍ਰੀਨ ‘ਤੇ ਸੁਰੱਖਿਆ ਦੀ ਨਿਗਰਾਨੀ ਕਰ ਸਕਦੇ ਹਨ ਜੋ ਆਸ-ਪਾਸ ਦੇ ਖੇਤਰ ਦੀ ਲਾਈਵ ਫੁਟੇਜ ਪ੍ਰਦਰਸ਼ਿਤ ਕਰਦੀ ਹੈ।
Lok Saha Elections Result 2024: ਵਲਟੋਹਾ ਨੂੰ ਨਹੀਂ ਮਿਲੀ ਪੰਥਕ ਵੋਟ, ਅੰਮ੍ਰਿਤਪਾਲ ਸਿੰਘ ਤੋਂ ਮਿਲੀਆਂ 3 ਲੱਖ ਘੱਟ ਵੋਟਾਂ
Khadur Sahib: ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਪੰਥਕ ਵੋਟ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਭੁਗਤੀ ਹੈ। ਪੰਥਕ ਪਾਰਟੀ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੂੰ ਅੰਮ੍ਰਿਤਪਾਲ ਸਿੰਘ ਨਾਲੋਂ 303349 ਘੱਟ ਵੋਟ ਮਿਲੇ ਹਨ। ਹੋਰ ਤਾਂ ਹੋਰ ਵਲਟੋਹਾ ਨੂੰ ਸਿਰਫ 82988 ਵੋਟਾਂ ਨਾਲ ਚੌਥੇ ਨੰਬਰ ਉਪਰ ਰਹਿਣਾ ਪਿਆ ਹੈ।
Punjab Lok Sabha Election Results 2024: ਪੰਜਾਬ ਵਿੱਚ ਕਾਂਗਰਸ ਉਮੀਦਵਾਰ ਡਾ: ਧਰਮਵੀਰ ਗਾਂਧੀ ਦੀ ਜਿੱਤ
ਪੰਜਾਬ ਦੀ ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਡਾ.ਧਰਮਵੀਰ ਗਾਂਧੀ ਨੇ ਜਿੱਤ ਦਰਜ ਕੀਤੀ ਹੈ। ਪੰਜਾਬ ਦੇ ਵਿੱਚ ਕਾਂਗਰਸ ਵੱਲੋਂ 13 ਤੋਂ ਸੱਤ ਸੀਟਾਂ 'ਤੇ ਸ਼ਾਨਦਾਰ ਜਿੱਤ ਦਰਜ ਕਰ ਲਈ ਹੈ।
Lok Sabha Results: ਫਰੀਦਕੋਟ ਤੋਂ ਹਾਰ ਮਿਲਣ ਤੋਂ ਬਾਅਦ ਕਰਮਜੀਤ ਅਨਮੋਲ ਨੇ ਦਿੱਤਾ ਇਹ ਬਿਆਨ
Lok Sabha Election Results 2024: ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਾਫੀ ਦਿਲਚਸਪ ਚੱਲ ਰਹੀਆਂ ਹਨ। ਹੈਰਾਨ ਕਰਨਾ ਵਾਲੇ ਜਿੱਤ ਦੇ ਅੰਕੜੇ ਸਾਹਮਣੇ ਆ ਰਹੇ ਹਨ। ਪੰਜਾਬ ਦੇ ਵਿੱਚ ਜਿੱਤੇ ਆਪ 13-0 ਦਾ ਦਾਅਵਾ ਕਰ ਰਹੀ ਸੀ, ਪਰ ਉਹ ਪੂਰਾ ਹੁੰਦਾ ਹੋਇਆ ਨਜ਼ਰ ਨਹੀਂ ਆਇਆ। ਜਿਸ ਕਰਕੇ ਕਈ ਸੀਟਾਂ ਉੱਤੇ ਆਪ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।ਫਰੀਦਕੋਟ ਤੋਂ ਹਾਰ ਮਿਲਣ ਤੋਂ ਬਾਅਦ ਕਰਮਜੀਤ ਅਨਮੋਲ ਮੀਡੀਆ ਸਾਹਮਣੇ ਆਏ। ਕਿਹਾ ਕਿ ਲੋਕਾਂ ਨੇ ਜੋ ਫਤਵਾ ਦਿਤਾ ਹੈ ਮੈਂ ਸਿਰ ਮੱਥੇ ਪਰਵਾਨ ਕਰਦਾ ਹਾਂ। ਮੈਂ ਸਰਦਾਰ ਸਰਬਜੀਤ ਸਿੰਘ ਖਾਲਸਾ ਨੂੰ ਲੱਖ-ਲੱਖ ਵਧਾਈ ਦਿੰਦਾ ਹਾਂ।
ਚੰਡੀਗੜ੍ਹ ਤੋਂ ਕਾਂਗਰਸ ਦੇ ਮਨੀਸ਼ ਤਿਵਾੜੀ ਦੀ ਜਿੱਤ
ਚੰਡੀਗੜ੍ਹ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਭਾਜਪਾ ਦੇ ਸੰਜੇ ਟੰਡਨ ਨੂੰ 3613 ਵੋਟਾਂ ਨਾਲ ਹਰਾਇਆ ਹੈ।
ਜਲੰਧਰ ਵਾਲਿਆਂ ਨੇ ਨਕਾਰੇ ਦਲ ਬਦਲੂ, ਚਰਨਜੀਤ ਚੰਨੀ 1 ਲੱਖ 75 ਹਜ਼ਾਰ ਤੋਂ ਵੱਧ ਵੋਟਾਂ ਨਾਲ ਜੇਤੂ
ਜਲੰਧਰ ਤੋਂ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ 1 ਲੱਖ 75 ਹਜ਼ਾਰ 993 ਵੋਟਾਂ ਨਾਲ ਜੇਤੂ ਰਹੇ ਹਨ। ਜਲੰਧਰ ਲੋਕ ਸਭਾ ਸੀਟ ਤੋਂ ਸੁਸ਼ੀਲ ਰਿੰਕੂ ਦੂਜੇ ਨੰਬਰ ਉੱਤੇ ਰਹੇ ਹਨ। ਦੂਜੇ ਸਥਾਨ ਉੱਪਰ ਭਾਜਪਾ ਦੇ ਸ਼ੁਸ਼ੀਲ ਕੁਮਾਰ ਰਿੰਕੂ ਨੂੰ 214060 ਵੋਟਾਂ ਪਈਆਂ ਹਨ ਜਦੋਂ ਕਿ ਆਮ ਆਦਮੀ ਪਾਰਟੀ ਦੇ ਪਵਨ ਕੁਮਾਰ ਟੀਨੂੰ ਨੂੰ 208889 ਵੋਟਾਂ ਮਿਲੀਆਂ ਹਨ