Kangana Ranaut: MP ਕੰਗਨਾ ਰਣੌਤ ਨੂੰ ਸੀਐਮ ਮਾਨ ਦੇ ਮੰਤਰੀ ਨੇ ਦਿੱਤਾ ਠੋਕਵਾਂ ਜਵਾਬ, ਕਿਹਾ ਨਾਇਕ ਨਹੀਂ ਖਲਨਾਇਕ ਹੈ ਕੰਗਨਾ
Kangana Ranaut: ਡਾ: ਬਲਬੀਰ ਸਿੰਘ ਨੇ ਕਿਹਾ ਕਿ ਜੇਕਰ ਕੰਗਨਾ ਦੇ ਮਾਤਾ-ਪਿਤਾ ਕਿਸਾਨ ਹਨ ਤਾਂ ਉਹ ਵੀ ਉਸ ਦੇ ਬਿਆਨ ਨਾਲ ਸਹਿਮਤ ਨਹੀਂ ਹੋਣਗੇ। ਕਈ ਲੋਕ ਸੋਚ ਸਮਝ ਕੇ ਬੋਲਦੇ ਹਨ ਅਤੇ ਕਈ ਬੋਲਣ ਤੋਂ ਬਾਅਦ ਸੋਚਦੇ ਹਨ ਪਰ ਕੰਗਨਾ ਇਨ੍ਹਾਂ ਦੋਵਾਂ
Kangana Ranaut: ਬੀਜੇਪੀ ਸੰਸਦ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਤੇ ਗਏ ਬਿਆਨ 'ਤੇ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਕਿਹਾ ਕਿ ਕੰਗਣਾ ਨਾਇਕ ਨਹੀਂ ਸਗੋਂ ਖਲਨਾਇਕ ਹੈ, ਉਸ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਉਹ ਹਮੇਸ਼ਾ ਪੰਜਾਬ ਅਤੇ ਸਾਡੇ ਲੋਕਾਂ ਬਾਰੇ ਵਿਵਾਦਤ ਬਿਆਨ ਦਿੰਦੀ ਰਹਿੰਦੀ ਹੈ। ਹਾਲਾਤ ਅਜਿਹੇ ਹਨ ਕਿ ਭਾਜਪਾ ਨੂੰ ਆਪਣੇ ਬਿਆਨਾਂ ਤੋਂ ਦੂਰ ਰਹਿਣਾ ਪੈ ਰਿਹਾ ਹੈ।
ਡਾ: ਬਲਬੀਰ ਸਿੰਘ ਨੇ ਕਿਹਾ ਕਿ ਜੇਕਰ ਕੰਗਨਾ ਦੇ ਮਾਤਾ-ਪਿਤਾ ਕਿਸਾਨ ਹਨ ਤਾਂ ਉਹ ਵੀ ਉਸ ਦੇ ਬਿਆਨ ਨਾਲ ਸਹਿਮਤ ਨਹੀਂ ਹੋਣਗੇ। ਕਈ ਲੋਕ ਸੋਚ ਸਮਝ ਕੇ ਬੋਲਦੇ ਹਨ ਅਤੇ ਕਈ ਬੋਲਣ ਤੋਂ ਬਾਅਦ ਸੋਚਦੇ ਹਨ ਪਰ ਕੰਗਨਾ ਇਨ੍ਹਾਂ ਦੋਵਾਂ ਸ਼੍ਰੇਣੀਆਂ ਵਿੱਚ ਨਹੀਂ ਹੈ। ਉਹ ਨਾ ਤਾਂ ਬੋਲਣ ਤੋਂ ਪਹਿਲਾਂ ਸੋਚਦੀ ਹੈ ਅਤੇ ਨਾ ਹੀ ਬਾਅਦ ਵਿਚ। ਹੁਣ ਕੰਗਨਾ ਲੋਕ ਸਭਾ 'ਚ ਸਾਂਸਦ ਹੈ, ਉਸ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ।
ਇਹ ਵੀ ਪੜ੍ਹੋ: ਕਲਾਸ ਰੂਮ 'ਚ 3 ਮੁੰਡੇ ਤੇ ਇੱਕ ਕੁੜੀ ਕਰ ਰਹੇ ਸੀ ਗਲਤ ਕੰਮ, ਓਪਰੋਂ ਮਾਸਟਰਾਂ ਦੀ ਪੈ ਗਈ ਰੇਡ
ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਦਰਅਸਲ, ਐਮਪੀ ਕੰਗਨਾ ਨੇ ਮੰਗਲਵਾਰ ਨੂੰ ਮੰਡੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਦੁਬਾਰਾ ਲਾਗੂ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਿੱਥੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੀ ਦੇਸ਼ ਭਰ ਵਿੱਚ ਸ਼ਲਾਘਾ ਹੋਈ ਹੈ, ਉੱਥੇ ਸਿਰਫ਼ ਇੱਕ ਸੂਬੇ ਦੇ ਕਿਸਾਨਾਂ ਨੇ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਸੰਸਦ ਮੈਂਬਰ ਨੇ ਕਿਹਾ ਕਿ ਇਨ੍ਹਾਂ ਕਿਸਾਨਾਂ ਨੂੰ ਖੁਦ ਅੱਗੇ ਆਉਣਾ ਚਾਹੀਦਾ ਹੈ ਅਤੇ ਤਿੰਨੋਂ ਖੇਤੀ ਕਾਨੂੰਨ ਲਾਗੂ ਕਰਨ ਦੀ ਮੰਗ ਕਰਨੀ ਚਾਹੀਦੀ ਹੈ। ਇਹ ਤਿੰਨੋਂ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹਨ।
ਇਹ ਵੀ ਪੜ੍ਹੋ: ਜ਼ਿਆਦਾ ਸੰਭੋਗ ਕਰਨ ਨਾਲ ਔਰਤਾਂ ਦੀ ਉਮਰ ਵੱਧਦੀ ਹੈ ਜਾਂ ਮਰਦਾਂ ਦੀ? ਰਿਸਰਚ 'ਚ ਹੋਇਆ ਵੱਡਾ ਖੁਲਾਸਾ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l.
Join Our Official Telegram Channel: https://t.me/abpsanjhaofficial