ਪੜਚੋਲ ਕਰੋ

Punjab New Cabinet: 'ਆਪ' ਸਰਕਾਰ ਦੀ ਕੈਬਨਿਟ 'ਚ ਅਮਨ ਅਰੋੜ ਸਣੇ ਇਨ੍ਹਾਂ ਵੱਡੇ ਚਿਹਰਿਆਂ ਨੂੰ ਨਹੀਂ ਮਿਲੀ ਥਾਂ

ਮੰਤਰੀ ਅਹੁਦੇ ਲਈ ਸਭ ਤੋਂ ਵੱਡੇ ਦਾਅਵੇਦਾਰ ਅਮਨ ਅਰੋੜਾ, ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋ. ਬਲਜਿੰਦਰ ਕੌਰ ਦਾ ਨਾਂ ਪਹਿਲੀ ਸੂਚੀ ਵਿੱਚ ਨਹੀਂ ਹੈ। ਹੁਣ ਚਰਚਾ ਸ਼ੁਰੂ ਹੋ ਗਈ ਹੈ ਕਿ ਉਨ੍ਹਾਂ ਨੂੰ ਮੰਤਰੀ ਕਿਉਂ ਨਹੀਂ ਬਣਾਇਆ ਗਿਆ? 

ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਪਹਿਲੀ ਕੈਬਨਿਟ ਵਿੱਚੋਂ ਵੱਡੇ ਚਿਹਰੇ ਬਾਹਰ ਕਰ ਦਿੱਤੇ ਗਏ ਹਨ। ਮੰਤਰੀ ਅਹੁਦੇ ਲਈ ਸਭ ਤੋਂ ਵੱਡੇ ਦਾਅਵੇਦਾਰ ਅਮਨ ਅਰੋੜਾ, ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋ. ਬਲਜਿੰਦਰ ਕੌਰ ਦਾ ਨਾਂ ਪਹਿਲੀ ਸੂਚੀ ਵਿੱਚ ਨਹੀਂ ਹੈ। ਹੁਣ ਚਰਚਾ ਸ਼ੁਰੂ ਹੋ ਗਈ ਹੈ ਕਿ ਉਨ੍ਹਾਂ ਨੂੰ ਮੰਤਰੀ ਕਿਉਂ ਨਹੀਂ ਬਣਾਇਆ ਗਿਆ? 

ਸੂਤਰਾਂ ਅਨੁਸਾਰ ਇਨ੍ਹਾਂ ਤਿੰਨਾਂ ਨੂੰ ਮੰਤਰੀ ਅਹੁਦੇ ਨਾ ਮਿਲਣ ਦਾ ਕਾਰਨ ਹਾਲ ਹੀ ਵਿੱਚ ਹੋਈਆਂ ਚੋਣਾਂ ਹੋ ਸਕਦੀਆਂ ਹਨ। 'ਆਪ' ਵੱਲੋਂ ਟਿਕਟਾਂ ਦੀ ਵੰਡ 'ਚ ਦੇਰੀ ਹੋਣ 'ਤੇ ਕੁਝ ਮੌਜੂਦਾ ਵਿਧਾਇਕ ਪਾਰਟੀ ਛੱਡਣ ਦੀ ਤਿਆਰੀ ਕਰ ਰਹੇ ਸਨ। ਇਨ੍ਹਾਂ ਵਿੱਚ ਅਮਨ ਅਰੋੜਾ, ਸਰਵਜੀਤ ਕੌਰ ਮਾਣੂੰਕੇ ਅਤੇ ਬਲਜਿੰਦਰ ਕੌਰ ਦੇ ਨਾਂ ਵੀ ਚਰਚਾ ਵਿੱਚ ਸੀ। ਹਾਲਾਂਕਿ ਤਿੰਨਾਂ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਉਹ 'ਆਪ' ਛੱਡ ਕੇ ਕਿਸੇ ਹੋਰ ਪਾਰਟੀ 'ਚ ਜਾ ਰਹੇ ਹਨ। ਇਸ ਦੇ ਨਾਲ ਹੀ 'ਆਪ' ਨੇ ਪਾਰਟੀ ਪੱਧਰ 'ਤੇ ਵੀ ਕਦੇ ਅਜਿਹੀ ਗੱਲ ਨਹੀਂ ਕਹੀ।

2017 ਦੀਆਂ ਚੋਣਾਂ ਵਿੱਚ ‘ਆਪ’ ਦੇ 20 ਉਮੀਦਵਾਰ ਚੋਣ ਜਿੱਤੇ ਸਨ। ਇਨ੍ਹਾਂ ਵਿੱਚੋਂ 10 ਨੇ 2022 ਦੀਆਂ ਚੋਣਾਂ ਆਉਣ ਤੱਕ ਪਾਰਟੀ ਛੱਡ ਦਿੱਤੀ ਸੀ।ਕਈਆਂ ਨੇ ਸਿਆਸਤ ਤੋਂ ਕਿਨਾਰਾ ਕਰ ਲਿਆ ਪਰ ਰੁਪਿੰਦਰ ਰੂਬੀ, ਨਾਜਰ ਮਾਨਸ਼ਾਹੀਆ, ਪਿਰਮਲ ਸਿੰਘ, ਜਗਤਾਰ ਸਿੰਘ ਵਰਗੇ ਵਿਧਾਇਕ ਕਾਂਗਰਸ ਵਿਚ ਚਲੇ ਗਏ। ਉਸ ਸਮੇਂ ਚਰਚਾ ਸੀ ਕਿ 'ਆਪ' ਕਈ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਸਕਦੀ ਹੈ। ਇਸ ਦੇ ਪਿੱਛੇ ਸਰਵੇ ਦਾ ਹਵਾਲਾ ਦਿੱਤਾ ਜਾ ਰਿਹਾ ਸੀ। ਹਾਲਾਂਕਿ 10 ਵਿਧਾਇਕਾਂ ਦੇ ਚਲੇ ਜਾਣ ਤੋਂ ਬਾਅਦ 'ਆਪ' ਦੀ ਦਿੱਲੀ ਲੀਡਰਸ਼ਿਪ 'ਤੇ ਦਬਾਅ ਵਧਣਾ ਸ਼ੁਰੂ ਹੋ ਗਿਆ ਸੀ। ਜਿਸ ਤੋਂ ਬਾਅਦ ਅਚਾਨਕ ਪਹਿਲੀ ਸੂਚੀ ਵਿੱਚ ਅਰੋੜਾ, ਮਾਣੂੰਕੇ ਅਤੇ ਬਲਜਿੰਦਰ ਕੌਰ ਸਮੇਤ 10 ਵਿਧਾਇਕਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ।

ਅਮਨ ਅਰੋੜਾ ਦੀ ਸਭ ਤੋਂ ਵੱਡੀ ਜਿੱਤ
ਅਮਨ ਅਰੋੜਾ ਨੇ ਪੰਜਾਬ ਚੋਣਾਂ ਵਿੱਚ 75,277 ਦੇ ਫਰਕ ਨਾਲ 117 ਸੀਟਾਂ ਜਿੱਤੀਆਂ ਸਨ। ਉਨ੍ਹਾਂ ਸੁਨਾਮ ਤੋਂ ਕਾਂਗਰਸ ਦੇ ਜਸਵਿੰਦਰ ਧੀਮਾਨ ਨੂੰ ਹਰਾਇਆ। ਉਨ੍ਹਾਂ ਬਾਰੇ ਚਰਚਾ ਸੀ ਕਿ ਉਨ੍ਹਾਂ ਨੂੰ ਮੰਤਰੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਅਹਿਮ ਵਿੱਤ ਮੰਤਰਾਲਾ ਵੀ ਦਿੱਤਾ ਜਾ ਸਕਦਾ ਹੈ, ਪਰ ਉਹ ਪਹਿਲੀ ਸੂਚੀ ਵਿੱਚੋਂ ਹੀ ਗਾਇਬ ਹੋ ਗਏ।

7 ਨਵੇਂ ਮੰਤਰੀ ਬਣਾਏ ਜਾਣੇ ਬਾਕੀ ਹਨ
ਪੰਜਾਬ ਵਿੱਚ ਮੁੱਖ ਮੰਤਰੀ ਸਮੇਤ 18 ਮੰਤਰੀ ਹੋ ਸਕਦੇ ਹਨ। ਇਨ੍ਹਾਂ ਵਿੱਚ ਸੀਐਮ ਭਗਵੰਤ ਮਾਨ ਸਮੇਤ 10 ਮੰਤਰੀ ਬਣ ਗਏ ਹਨ। ਅਜੇ 7 ਹੋਰ ਮੰਤਰੀ ਬਣਾਏ ਜਾਣੇ ਬਾਕੀ ਹਨ। ਹੁਣ ਵੇਖਣਾ ਇਹ ਹੋਏਗਾ ਕਿ ਬਾਕੀ 7 ਨਵੇਂ ਮੰਤਰੀਆਂ ਵਿੱਚ ਇਹ ਨਾਮ ਸ਼ਾਮਲ ਹੁੰਦੇ ਹਨ ਜਾਂ ਨਹੀਂ।

 

 

 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ, ਤਿੰਨ ਦਿਨ ਨਹੀਂ ਚੱਲਣਗੀਆਂ ਬੱਸਾਂ
ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ, ਤਿੰਨ ਦਿਨ ਨਹੀਂ ਚੱਲਣਗੀਆਂ ਬੱਸਾਂ
BSNL ਬੰਦ ਕਰ ਰਹੀ ਆਪਣੀ ਆਹ ਸਰਵਿਸ, ਲੱਖਾਂ ਗਾਹਕਾਂ 'ਤੇ ਪਵੇਗਾ ਅਸਰ, 15 ਜਨਵਰੀ ਤੱਕ ਦਾ ਸਮਾਂ
BSNL ਬੰਦ ਕਰ ਰਹੀ ਆਪਣੀ ਆਹ ਸਰਵਿਸ, ਲੱਖਾਂ ਗਾਹਕਾਂ 'ਤੇ ਪਵੇਗਾ ਅਸਰ, 15 ਜਨਵਰੀ ਤੱਕ ਦਾ ਸਮਾਂ
ਸੰਘਣੀ ਧੁੰਦ 'ਚ ਗੱਡੀ ਚਲਾਉਣ ਵੇਲੇ ਹੋ ਰਹੀ ਪਰੇਸ਼ਾਨੀ? ਤਾਂ ਅਪਣਾਓ ਆਹ ਤਰੀਕੇ, ਮਿੰਟਾਂ 'ਚ ਸਾਫ ਹੋ ਜਾਵੇਗੀ FOG
ਸੰਘਣੀ ਧੁੰਦ 'ਚ ਗੱਡੀ ਚਲਾਉਣ ਵੇਲੇ ਹੋ ਰਹੀ ਪਰੇਸ਼ਾਨੀ? ਤਾਂ ਅਪਣਾਓ ਆਹ ਤਰੀਕੇ, ਮਿੰਟਾਂ 'ਚ ਸਾਫ ਹੋ ਜਾਵੇਗੀ FOG
ਗਰਮੀਆਂ ਦੇ ਮੁਕਾਬਲੇ ਸਰਦੀਆਂ 'ਚ ਜ਼ਿਆਦਾ ਖਰਚ ਹੁੰਦੀ ਗੈਸ, ਇਦਾਂ ਕਰੋ ਸਿਲੰਡਰ ਦੀ ਬਚਤ
ਗਰਮੀਆਂ ਦੇ ਮੁਕਾਬਲੇ ਸਰਦੀਆਂ 'ਚ ਜ਼ਿਆਦਾ ਖਰਚ ਹੁੰਦੀ ਗੈਸ, ਇਦਾਂ ਕਰੋ ਸਿਲੰਡਰ ਦੀ ਬਚਤ
Advertisement
ABP Premium

ਵੀਡੀਓਜ਼

Farmers Protest | CM Bhagwant Maan Cm ਮਾਨ ਦਾ ਕੇਂਦਰ ਨੂੰ ਝੱਟਕਾ ਖ਼ੇਤੀ ਖਰੜੇ ਨੂੰ ਕੀਤਾ ਰੱਦBhagwant Maan on Dallewal| CM ਮਾਨ ਨੇ ਡੱਲੇਵਾਲ ਨਾਲ ਕੀਤੀ ਗੱਲਬਾਤ,ਕਿਹਾ-ਲੰਬਾ ਚੱਲੇਗਾ ਸੰਘਰਸ਼ |Farmers ProtestSukhbir Badal |ਲੰਬੇ ਸਮੇਂ ਬਾਅਦ ਮੀਡੀਆ ਸਾਹਮਣੇ ਆਏ ਸੁਖਬੀਰ ਬਾਦਲ ,ਕੱਢੀ ਦਿਲ ਦੀ ਭੜਾਸ |Bhagwant Maan|Akali dalGyani Harpreet Singh |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ, ਤਿੰਨ ਦਿਨ ਨਹੀਂ ਚੱਲਣਗੀਆਂ ਬੱਸਾਂ
ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ, ਤਿੰਨ ਦਿਨ ਨਹੀਂ ਚੱਲਣਗੀਆਂ ਬੱਸਾਂ
BSNL ਬੰਦ ਕਰ ਰਹੀ ਆਪਣੀ ਆਹ ਸਰਵਿਸ, ਲੱਖਾਂ ਗਾਹਕਾਂ 'ਤੇ ਪਵੇਗਾ ਅਸਰ, 15 ਜਨਵਰੀ ਤੱਕ ਦਾ ਸਮਾਂ
BSNL ਬੰਦ ਕਰ ਰਹੀ ਆਪਣੀ ਆਹ ਸਰਵਿਸ, ਲੱਖਾਂ ਗਾਹਕਾਂ 'ਤੇ ਪਵੇਗਾ ਅਸਰ, 15 ਜਨਵਰੀ ਤੱਕ ਦਾ ਸਮਾਂ
ਸੰਘਣੀ ਧੁੰਦ 'ਚ ਗੱਡੀ ਚਲਾਉਣ ਵੇਲੇ ਹੋ ਰਹੀ ਪਰੇਸ਼ਾਨੀ? ਤਾਂ ਅਪਣਾਓ ਆਹ ਤਰੀਕੇ, ਮਿੰਟਾਂ 'ਚ ਸਾਫ ਹੋ ਜਾਵੇਗੀ FOG
ਸੰਘਣੀ ਧੁੰਦ 'ਚ ਗੱਡੀ ਚਲਾਉਣ ਵੇਲੇ ਹੋ ਰਹੀ ਪਰੇਸ਼ਾਨੀ? ਤਾਂ ਅਪਣਾਓ ਆਹ ਤਰੀਕੇ, ਮਿੰਟਾਂ 'ਚ ਸਾਫ ਹੋ ਜਾਵੇਗੀ FOG
ਗਰਮੀਆਂ ਦੇ ਮੁਕਾਬਲੇ ਸਰਦੀਆਂ 'ਚ ਜ਼ਿਆਦਾ ਖਰਚ ਹੁੰਦੀ ਗੈਸ, ਇਦਾਂ ਕਰੋ ਸਿਲੰਡਰ ਦੀ ਬਚਤ
ਗਰਮੀਆਂ ਦੇ ਮੁਕਾਬਲੇ ਸਰਦੀਆਂ 'ਚ ਜ਼ਿਆਦਾ ਖਰਚ ਹੁੰਦੀ ਗੈਸ, ਇਦਾਂ ਕਰੋ ਸਿਲੰਡਰ ਦੀ ਬਚਤ
ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...
ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 39 ਦਿਨ, ਹਾਲਤ ਹੋਈ ਨਾਜ਼ੁਕ, ਹਾਈ ਪਾਵਰ ਕਮੇਟੀ 'ਚ ਨਹੀਂ ਜਾਣਗੇ ਕਿਸਾਨ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 39 ਦਿਨ, ਹਾਲਤ ਹੋਈ ਨਾਜ਼ੁਕ, ਹਾਈ ਪਾਵਰ ਕਮੇਟੀ 'ਚ ਨਹੀਂ ਜਾਣਗੇ ਕਿਸਾਨ
ਪੰਜਾਬ 'ਚ ਪਵੇਗਾ ਮੀਂਹ, ਅਗਲੇ ਕੁਝ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ
ਪੰਜਾਬ 'ਚ ਪਵੇਗਾ ਮੀਂਹ, ਅਗਲੇ ਕੁਝ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ
ਪੰਜਾਬ ਪੁਲਿਸ ਦਾ DSP ਹੋਇਆ ਬਰਖ਼ਾਸਤ, ਪਹਿਲਾਂ ਤੋਂ ਚੱਲ ਰਹੇ ਸੀ ਸਸਪੈਂਡ
ਪੰਜਾਬ ਪੁਲਿਸ ਦਾ DSP ਹੋਇਆ ਬਰਖ਼ਾਸਤ, ਪਹਿਲਾਂ ਤੋਂ ਚੱਲ ਰਹੇ ਸੀ ਸਸਪੈਂਡ
Embed widget