ਪੜਚੋਲ ਕਰੋ

ਅਹੁਦਾ ਸੰਭਾਲਦੇ ਹੀ ਐਕਸ਼ਨ 'ਚ ਆਏ ਬਲਕਾਰ ਸਿੰਘ, ਕਿਹਾ ਨਗਰ ਨਿਗਮਾਂ, ਕੌਂਸਲਾਂ 'ਚ ਭ੍ਰਿਸ਼ਟਾਚਾਰੀਆਂ ਦੀ ਖੈਰ ਨਹੀਂ

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਅੱਜ ਜ਼ੋਰ ਦੇ ਕੇ ਕਿਹਾ, ਸੂਬੇ ਦੇ ਸਾਰੇ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਵਿੱਚ ਜ਼ੀਰੋ ਟਾਲਰੈਂਸ ਨੀਤੀ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ ਤਾਂ ਜੋ ਪੰਜਾਬ ਦੀਆਂ ਸਾਰੀਆਂ ਸਥਾਨਕ ਸੰਸਥਾਵਾਂ

Punjab News : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਅੱਜ ਜ਼ੋਰ ਦੇ ਕੇ ਕਿਹਾ, ਸੂਬੇ ਦੇ ਸਾਰੇ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਵਿੱਚ ਜ਼ੀਰੋ ਟਾਲਰੈਂਸ ਨੀਤੀ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ ਤਾਂ ਜੋ ਪੰਜਾਬ ਦੀਆਂ ਸਾਰੀਆਂ ਸਥਾਨਕ ਸੰਸਥਾਵਾਂ 'ਚ ਸੁਚਾਰੂ ਅਤੇ  ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਨੂੰ ਯਕੀਨੀ ਬਣਾਇਆ ਜਾ ਸਕੇ।

 ਬੁਨਿਆਦੀ ਸਹੂਲਤਾਂ ਦੀ ਉਪਲਬਧਤਾ 'ਤੇ ਦਿੱਤਾ ਜਾਵੇਗਾ ਜ਼ੋਰ
 
ਇਸ ਮੌਕੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਵਿਧਾਇਕ ਰਮਨ ਅਰੋੜਾ, ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੇ ਨਾਲ ਸਥਾਨਕ ਸਰਕਟ ਹਾਊਸ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ, ਸ਼ਹਿਰ ਵਿੱਚ ਬੁਨਿਆਦੀ ਸਹੂਲਤਾਂ ਦੀ ਉਪਲਬਧਤਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਪੀਣ ਵਾਲਾ ਸਵੱਛ ਪਾਣੀ, ਸਾਫ-ਸਫਾਈ, ਬਿਹਤਰ ਸੜਕੀ ਬੁਨਿਆਦੀ ਢਾਂਚਾ, ਸਟ੍ਰੀਟ ਲਾਈਟਿੰਗ ਵਰਗੇ ਲਾਭ ਦਿੱਤੇ ਜਾ ਸਕਣ। ਉਹਨਾਂ ਅੱਗੇ ਕਿਹਾ, ਜਲੰਧਰ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫਰਕ ਨਾਲ ਜਿਤਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤੇ ਵਿਸ਼ਵਾਸ਼ ਦਿਖਾਇਆ ਹੈ। ਹੁਣ ਸਾਡਾ ਫਰਜ ਬਣਦਾ ਹੈ ਕਿ ਸ਼ਹਿਰ ਨੂੰ ਸੂਬੇ ਦੇ ਮੋਹਰੀ ਸ਼ਹਿਰਾਂ ਵਿੱਚੋਂ ਇੱਕ ਬਣਾ ਕੇ ਜਲੰਧਰ ਦੇ ਲੋਕਾਂ ਦੀਆਂ ਆਸਾਂ ਨੂੰ ਪੂਰਾ ਕਰੀਏ। ਉਹਨਾਂ ਇਹ ਵੀ ਦੱਸਿਆ ਕਿ ਇਸ ਸ਼ਹਿਰ ਦੇ ਵਿਕਾਸ ਨੂੰ ਨਵੀਆਂ ਲੀਹਾਂ 'ਤੇ ਲਿਆਉਣ ਲਈ ਜਲੰਧਰ ਵਿੱਚ ਕਈ ਵਿਸ਼ੇਸ਼ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਉਹਨਾਂ ਕਿਹਾ, ਬਹੁਤ ਜਲਦ ਹੀ ਇਹ ਸਭ ਨੂੰ ਜ਼ਾਹਿਰ ਵੀ ਹੋ ਜਾਵੇਗਾ ਕਿ ਸਰਕਾਰ ਜਲੰਧਰ ਸ਼ਹਿਰ ਲਈ ਵੱਡੇ ਪ੍ਰੋਜੈਕਟ ਸੁਰੂ ਕਰਨ ਲਈ ਪੂਰੀ ਤਰਾਂ ਤਿਆਰ ਹੈ।

ਸਥਾਨਕ ਸਰਕਟ ਹਾਊਸ ਵਿਖੇ ਮੰਤਰੀ ਦਾ ਸਵਾਗਤ

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਦੇ ਸ਼ਹਿਰ ਪਹੁੰਚਣ ‘ਤੇ ਪੰਜਾਬ ਪੁਲਿਸ ਦੀ ਟੁਕੜੀ ਨੇ ਗਾਰਡ ਆਫ ਆਨਰ ਦਿੱਤਾ ਜਦਕਿ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾਂ ਪ੍ਰਸ਼ਾਸਨ ਨੇ ਸਥਾਨਕ ਸਰਕਟ ਹਾਊਸ ਵਿਖੇ ਮੰਤਰੀ ਦਾ ਸਵਾਗਤ ਕੀਤਾ।
 
ਇਸ ਮੌਕੇ ਬੋਲਦਿਆਂ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਜਲੰਧਰ ਜ਼ਿਲ੍ਹਾ ਨੂੰ ਪੰਜਾਬ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਹੈ, ਜਿਸ ਨਾਲ ਇਸ ਸ਼ਹਿਰ ਦੇ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ। ਉਨਾਂ ਕੈਬਨਿਟ ਮੰਤਰੀ ਬਲਕਾਰ ਸਿੰਘ ਨੂੰ ਮੰਤਰੀ ਵਜੋਂ ਸ਼ਾਮਲ ਹੋਣ ’ਤੇ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਜਲੰਧਰ ਦੇ ਲੋਕਾਂ ਦੀਆਂ ਆਸਾਂ ’ਤੇ ਖਰੇ ਉਤਰਨਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਸਟੇਟ ਕੰਟੇਨਰ ਅਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ  ਅੰਮ੍ਰਿਤਪਾਲ ਸਿੰਘ, ‘ਆਪ’ ਆਗੂ ਸੁਰਿੰਦਰ ਸਿੰਘ ਸੋਢੀ, ਦਿਨੇਸ਼ ਢੱਲ, ਮਹਿੰਦਰ ਭਗਤ ਆਦਿ ਹਾਜ਼ਰ ਸਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਦੇ 3 ਖਿਡਾਰੀ ਸਰਬ-ਉੱਚ ਖੇਡ ਪੁਰਸਕਾਰਾਂ ਨਾਲ ਸਨਮਾਨਿਤ, ਸਰਕਾਰ ਨੇ ਦਿੱਤੀ ਵਧਾਈ, ਜਾਣੋ ਕੌਣ ਨੇ ਇਹ ਪੰਜਾਬ ਦੇ ਮਾਣ ?
Punjab News: ਪੰਜਾਬ ਦੇ 3 ਖਿਡਾਰੀ ਸਰਬ-ਉੱਚ ਖੇਡ ਪੁਰਸਕਾਰਾਂ ਨਾਲ ਸਨਮਾਨਿਤ, ਸਰਕਾਰ ਨੇ ਦਿੱਤੀ ਵਧਾਈ, ਜਾਣੋ ਕੌਣ ਨੇ ਇਹ ਪੰਜਾਬ ਦੇ ਮਾਣ ?
Kangana Ranaut: ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' 'ਤੇ ਪੁਆੜਾ! ਸਿਨੇਮਿਆਂ ਦੇ ਬਾਹਰ ਡਟੇ ਸਿੱਖ
Kangana Ranaut: ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' 'ਤੇ ਪੁਆੜਾ! ਸਿਨੇਮਿਆਂ ਦੇ ਬਾਹਰ ਡਟੇ ਸਿੱਖ
Farmers Protest: ਪੀਐਮ ਮੋਦੀ ਨੂੰ ਘੇਰਨ ਵਾਲੇ ਕਿਸਾਨਾਂ 'ਤੇ ਸਖਤ ਐਕਸ਼ਨ, ਗ੍ਰਿਫਤਾਰੀ ਵਰੰਟ, ਘਰਾਂ 'ਤੇ ਰੇਡ
Farmers Protest: ਪੀਐਮ ਮੋਦੀ ਨੂੰ ਘੇਰਨ ਵਾਲੇ ਕਿਸਾਨਾਂ 'ਤੇ ਸਖਤ ਐਕਸ਼ਨ, ਗ੍ਰਿਫਤਾਰੀ ਵਰੰਟ, ਘਰਾਂ 'ਤੇ ਰੇਡ
Sidhu Moosewala:  ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਲੌਕ', ਮੌਤ ਤੋਂ ਬਾਅਦ 9ਵਾਂ ਗਾਣਾ
Sidhu Moosewala: ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਲੌਕ', ਮੌਤ ਤੋਂ ਬਾਅਦ 9ਵਾਂ ਗਾਣਾ
Advertisement
ABP Premium

ਵੀਡੀਓਜ਼

Canada|Job Crisis|ਕੈਨੇਡਾ 'ਚ ਪੰਜਾਬੀਆਂ ਨੂੰ ਵੱਡਾ ਝਟਕਾ!10 ਲੱਖ ਨੌਜਵਾਨਾਂ ਦੀਆਂ ਜਾਣਗੀਆਂ ਨੌਕਰੀਆਂ|abp sanjha|Farmer Protest | ਕਿਸਾਨਾਂ ਵੱਲੋਂ PM Modi ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ?Protest against Kangana Ranaut's film Emergency |ਫ਼ਿਲਮ ਐਮਰਜੈਂਸੀ 'ਤੇ ਵਿਵਾਦ, ਮਾਹੌਲ ਹੋਇਆ ਤਣਾਅਪੂਰਨ|EMERGENCY | KANGANA RANAUT | ਜੇ 'ਮਸਾਲਾ' ਨਾ ਹੋਵੇ ਤਾਂ ਫਿਲਮ ਨੀ ਚੱਲਦੀ; 'ਐਮਰਜੈਂਸੀ' 'ਤੇ ਭੜਕੇ Raja Warring

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ 3 ਖਿਡਾਰੀ ਸਰਬ-ਉੱਚ ਖੇਡ ਪੁਰਸਕਾਰਾਂ ਨਾਲ ਸਨਮਾਨਿਤ, ਸਰਕਾਰ ਨੇ ਦਿੱਤੀ ਵਧਾਈ, ਜਾਣੋ ਕੌਣ ਨੇ ਇਹ ਪੰਜਾਬ ਦੇ ਮਾਣ ?
Punjab News: ਪੰਜਾਬ ਦੇ 3 ਖਿਡਾਰੀ ਸਰਬ-ਉੱਚ ਖੇਡ ਪੁਰਸਕਾਰਾਂ ਨਾਲ ਸਨਮਾਨਿਤ, ਸਰਕਾਰ ਨੇ ਦਿੱਤੀ ਵਧਾਈ, ਜਾਣੋ ਕੌਣ ਨੇ ਇਹ ਪੰਜਾਬ ਦੇ ਮਾਣ ?
Kangana Ranaut: ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' 'ਤੇ ਪੁਆੜਾ! ਸਿਨੇਮਿਆਂ ਦੇ ਬਾਹਰ ਡਟੇ ਸਿੱਖ
Kangana Ranaut: ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' 'ਤੇ ਪੁਆੜਾ! ਸਿਨੇਮਿਆਂ ਦੇ ਬਾਹਰ ਡਟੇ ਸਿੱਖ
Farmers Protest: ਪੀਐਮ ਮੋਦੀ ਨੂੰ ਘੇਰਨ ਵਾਲੇ ਕਿਸਾਨਾਂ 'ਤੇ ਸਖਤ ਐਕਸ਼ਨ, ਗ੍ਰਿਫਤਾਰੀ ਵਰੰਟ, ਘਰਾਂ 'ਤੇ ਰੇਡ
Farmers Protest: ਪੀਐਮ ਮੋਦੀ ਨੂੰ ਘੇਰਨ ਵਾਲੇ ਕਿਸਾਨਾਂ 'ਤੇ ਸਖਤ ਐਕਸ਼ਨ, ਗ੍ਰਿਫਤਾਰੀ ਵਰੰਟ, ਘਰਾਂ 'ਤੇ ਰੇਡ
Sidhu Moosewala:  ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਲੌਕ', ਮੌਤ ਤੋਂ ਬਾਅਦ 9ਵਾਂ ਗਾਣਾ
Sidhu Moosewala: ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਲੌਕ', ਮੌਤ ਤੋਂ ਬਾਅਦ 9ਵਾਂ ਗਾਣਾ
ਖਾਣਾ ਬਣਾਉਣ ਵੇਲੇ ਘਰ 'ਚ ਫਟਿਆ ਸਿਲੰਡਰ, ਅੱਗ 'ਚ ਝੁਲਸੇ 4 ਜੀਅ, PGI ਕੀਤਾ ਰੈਫਰ
ਖਾਣਾ ਬਣਾਉਣ ਵੇਲੇ ਘਰ 'ਚ ਫਟਿਆ ਸਿਲੰਡਰ, ਅੱਗ 'ਚ ਝੁਲਸੇ 4 ਜੀਅ, PGI ਕੀਤਾ ਰੈਫਰ
ਸਿਰਫ ਸ਼ੱਕਰ ਖਾਣ ਨਾਲ ਹੀ ਨਹੀਂ, ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਵੀ ਹੁੰਦਾ Diabetes ਦਾ ਖਤਰਾ
ਸਿਰਫ ਸ਼ੱਕਰ ਖਾਣ ਨਾਲ ਹੀ ਨਹੀਂ, ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਵੀ ਹੁੰਦਾ Diabetes ਦਾ ਖਤਰਾ
ਸਰਦੀਆਂ 'ਚ ਕੇਲੇ ਦਾ ਸੇਵਨ ਕਰਨਾ ਚਾਹੀਦਾ ਜਾਂ ਨਹੀਂ? ਜਾਣੋ ਸਿਹਤ ਮਾਹਿਰਾਂ ਤੋਂ
ਸਰਦੀਆਂ 'ਚ ਕੇਲੇ ਦਾ ਸੇਵਨ ਕਰਨਾ ਚਾਹੀਦਾ ਜਾਂ ਨਹੀਂ? ਜਾਣੋ ਸਿਹਤ ਮਾਹਿਰਾਂ ਤੋਂ
8ਵੇਂ ਤਨਖਾਹ ਕਮਿਸ਼ਨ ਨੂੰ ਮਿਲੀ ਮੰਜ਼ੂਰੀ, ਹੁਣ ਕਿੰਨੀ ਹੋਵੇਗੀ ਤੁਹਾਡੀ ਤਨਖਾਹ, ਇਦਾਂ ਸਮਝੋ ਪੂਰਾ ਫਾਰਮੂਲਾ
8ਵੇਂ ਤਨਖਾਹ ਕਮਿਸ਼ਨ ਨੂੰ ਮਿਲੀ ਮੰਜ਼ੂਰੀ, ਹੁਣ ਕਿੰਨੀ ਹੋਵੇਗੀ ਤੁਹਾਡੀ ਤਨਖਾਹ, ਇਦਾਂ ਸਮਝੋ ਪੂਰਾ ਫਾਰਮੂਲਾ
Embed widget