Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ! ਸੈਨਟਰੀ ਇੰਸਪੈਕਟਰ ਮੁਅੱਤਲ, ਇਸ ਵਜ੍ਹਾ ਕਰਕੇ ਡਿੱਗੀ ਗਾਜ਼
ਫਗਵਾੜਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਲਾਵਾਰਿਸ ਲਾਸ਼ ਨੂੰ ਕੂੜੇ ਵਾਲੇ ਵਾਹਨ ਵਿੱਚ ਲਿਜਾਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ‘ਚ ਸਰਕਾਰ ਵੱਲੋਂ ਸੈਨਟਰੀ ਇੰਸਪੈਕਟਰ ਨੂੰ ਸਸਪੈਂਡ...

ਫਗਵਾੜਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਲਾਵਾਰਿਸ ਲਾਸ਼ ਨੂੰ ਕੂੜੇ ਵਾਲੇ ਵਾਹਨ ਵਿੱਚ ਲਿਜਾਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ‘ਚ ਸਰਕਾਰ ਵੱਲੋਂ ਸੈਨਟਰੀ ਇੰਸਪੈਕਟਰ ਹਿਤੇਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਸਥਾਨਕ ਨਿਕਾਇਆਂ ਵਿਭਾਗ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਸੀ ਕਿ ਕੂੜੇ ਦੀ ਗੱਡੀ ਵਿੱਚ ਹਸਪਤਾਲ ਤੋਂ ਸ਼ਮਸ਼ਾਨ ਘਾਟ ਤੱਕ ਲਾਵਾਰਿਸ ਲਾਸ਼ ਨੂੰ ਲਿਜਾਇਆ ਗਿਆ। ਇਸ ਕਾਰਨ ਹੀ ਵਿਭਾਗ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਰਿਪੋਰਟ ਦੇ ਅਧਾਰ ‘ਤੇ ਅੱਗੇ ਦੀ ਕਾਰਵਾਈ ਤੈਅ ਕੀਤੀ ਜਾਵੇਗੀ। ਮੁਅੱਤਲੀ ਦੌਰਾਨ ਸੈਨਟਰੀ ਇੰਸਪੈਕਟਰ ਹਿਤੇਸ਼ ਨੂੰ ਜਲੰਧਰ ਨਗਰ ਨਿਗਮ ਵਿੱਚ ਰਿਪੋਰਟ ਕਰਨੀ ਹੋਵੇਗੀ। ਸਥਾਨਕ ਨਿਕਾਇਆਂ ਵਿਭਾਗ ਦੇ ਡਾਇਰੈਕਟਰ ਕੁਲਵੰਤ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।

ਫਗਵਾੜਾ ਵਿੱਚ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਲਾਵਾਰਿਸ ਲਾਸ਼ ਨੂੰ ਕੂੜੇ ਵਾਲੀ ਗੱਡੀ ਵਿੱਚ ਪਾ ਕੇ ਅੰਤਿਮ ਸਸਕਾਰ ਲਈ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਨਿਗਮ ਕਰਮਚਾਰੀਆਂ ਨੇ ਦੱਸਿਆ ਕਿ ਲਾਵਾਰਿਸ ਲਾਸ਼ਾਂ ਨੂੰ ਅੰਤਿਮ ਸਸਕਾਰ ਲਈ ਲਿਜਾਣ ਵਾਸਤੇ ਨਿਗਮ ਵੱਲੋਂ ਕੂੜੇ ਵਾਲੀ ਗੱਡੀ ਦਾ ਹੀ ਇਸਤੇਮਾਲ ਕੀਤਾ ਜਾਂਦਾ ਹੈ। ਨਿਗਮ ਕੋਲ ਕੋਈ ਲਾਸ਼ ਵਾਹਨ ਨਹੀਂ ਹੈ ਅਤੇ ਇਸ ਗੱਲ ਦੀ ਜਾਣਕਾਰੀ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਵੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















