Kamal Kaur Bhabhi Murder Case: ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਵੱਡਾ ਅਪਡੇਟ, ਦੋ ਜਣਿਆਂ ਨੂੰ ਕੀਤਾ ਕਾਬੂ, ਖੁੱਲ੍ਹਣਗੇ ਕਈ ਰਾਜ਼
ਪੰਜਾਬ ਦੇ ਲੁਧਿਆਣਾ ਦੀ ਸੋਸ਼ਲ ਮੀਡੀਆ ਇੰਫਲੂਏਂਸਰ ਕੰਚਨ ਉਰਫ਼ ਕਮਲ ਕੌਰ ਭਾਬੀ (ਉਮਰ 30 ਸਾਲ) ਦੀ ਹੱਤਿਆ ਕਰ ਦਿੱਤੀ ਗਈ। ਉਸ ਦੀ ਲਾਸ਼ ਬੁੱਧਵਾਰ ਰਾਤ ਨੂੰ ਬਠਿੰਡਾ 'ਚ ਉਸ ਦੀ ਆਪਣੀ ਗੱਡੀ ਵਿਚ ਸੜੀ-ਗਲੀ...

ਪੰਜਾਬ ਦੇ ਲੁਧਿਆਣਾ ਦੀ ਸੋਸ਼ਲ ਮੀਡੀਆ ਇੰਫਲੂਏਂਸਰ ਕੰਚਨ ਉਰਫ਼ ਕਮਲ ਕੌਰ ਭਾਬੀ (ਉਮਰ 30 ਸਾਲ) ਦੀ ਹੱਤਿਆ ਕਰ ਦਿੱਤੀ ਗਈ। ਉਸ ਦੀ ਲਾਸ਼ ਬੁੱਧਵਾਰ ਰਾਤ ਨੂੰ ਬਠਿੰਡਾ 'ਚ ਉਸ ਦੀ ਆਪਣੀ ਗੱਡੀ ਵਿਚ ਸੜੀ-ਗਲੀ ਹਾਲਤ 'ਚ ਮਿਲੀ। ਪੁਲਿਸ ਨੇ ਇਸ ਮਾਮਲੇ ਵਿਚ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਅੱਜ ਪੁਲਿਸ ਅਧਿਕਾਰੀ ਇੱਕ ਪ੍ਰੈਸ ਕਾਨਫਰੰਸ ਕਰਕੇ ਮਾਮਲੇ ਦੀ ਪੁਸ਼ਟੀ ਕਰ ਸਕਦੇ ਹਨ।
ਕੰਚਨ ਪਿਛਲੇ 7 ਸਾਲਾਂ ਤੋਂ ਸੋਸ਼ਲ ਮੀਡੀਆ 'ਤੇ ਸਰਗਰਮ ਸੀ, ਪਰ ਲਗਭਗ 3 ਸਾਲਾਂ ਤੋਂ ਉਹ "ਇੰਫਲੂਏਂਸਰ ਕਮਲ ਕੌਰ ਭਾਬੀ" ਦੇ ਨਾਂ 'ਚ ਜਣੀ ਜਾਂਦੀ ਸੀ। ਇਹ ਤਿੰਨ ਸਾਲਾਂ ਤੋਂ ਉਹ ਸੋਸ਼ਲ ਮੀਡੀਆ 'ਤੇ ਵਿਵਾਦਤ ਅਤੇ ਅਸ਼ਲੀਲ ਰੀਲਾਂ ਬਣਾ ਕੇ ਪੋਸਟ ਕਰ ਰਹੀ ਸੀ। ਉਸਦੇ ਅਸ਼ਲੀਲ ਕੰਟੈਂਟ ਨੂੰ ਲੈ ਕੇ 7 ਮਹੀਨੇ ਪਹਿਲਾਂ ਅੱਤਵਾਦੀ ਅਰਸ਼ ਡੱਲਾ ਵਲੋਂ ਉਸਨੂੰ ਮਾਰਨ ਦੀ ਧਮਕੀ ਵੀ ਮਿਲੀ ਸੀ।
ਕੰਚਨ ਪਹਿਲਾਂ ਇੱਕ ਪ੍ਰਾਈਵੇਟ ਬੈਂਕ 'ਚ ਨੌਕਰੀ ਕਰਦੀ ਸੀ, ਪਰ ਕੋਰੋਨਾ ਦੌਰਾਨ ਉਸਨੇ ਨੌਕਰੀ ਛੱਡ ਦਿੱਤੀ। ਹਾਲਾਂਕਿ ਨੌਕਰੀ ਛੱਡਣ ਦਾ ਕਾਰਣ ਸਾਹਮਣੇ ਨਹੀਂ ਆਇਆ। ਉਹ ਲਗਜ਼ਰੀ ਲਾਈਫ ਦੀ ਸ਼ੌਕੀਨ ਸੀ। ਮਹਿੰਗੇ ਸੂਟ ਪਾਉਂਦੀ ਸੀ ਅਤੇ ਮਹਿੰਗੇ ਹੋਟਲਾਂ ਤੇ ਸੈਲੂਨਾਂ 'ਚ ਜਾਂਦੀ ਸੀ। ਉਹ 9 ਜੂਨ ਨੂੰ ਘਰੋਂ ਨਿਕਲੀ ਸੀ, ਪਰ ਉਸ ਤੋਂ ਬਾਅਦ ਵਾਪਸ ਘਰ ਨਹੀਂ ਪਰਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















