(Source: ECI/ABP News)
ਵੱਡੀ ਖਬਰ ! ਐੱਸਬੀਆਈ ਦੀ ਮੇਨ ਬ੍ਰਾਂਚ ’ਚੋਂ 35 ਲੱਖ ਦਾ ਕੈਸ਼ ਲੈ ਕੇ ਫਰਾਰ ਹੋਇਆ ਬੱਚਾ , ਜਾਂਚ ’ਚ ਜੁਟੀ ਪੁਲਿਸ
ਪਟਿਆਲਾ: ਸ਼ਹਿਰ ਦੇ ਸ਼ੇਰਾਂਵਾਲਾ ਗੇਟ ਤੋਂ ਵੱਡੀ ਖਬਰ ਸਾਹਮਣੇ ਆਈ ਜਿੱਥੇ ਸਥਿਤ ਐਸਬੀਆਈ ਬੈਂਕ ਦੀ ਮੇਨ ਬ੍ਰਾਂਚ ਵਿਚੋਂ ਇਕ ਬੱਚਾ ਅੱਜ 35 ਲੱਖ ਦੀ ਨਕਦੀ ਲੈ ਕੇ ਫਰਾਰ ਹੋ ਗਿਆ।
![ਵੱਡੀ ਖਬਰ ! ਐੱਸਬੀਆਈ ਦੀ ਮੇਨ ਬ੍ਰਾਂਚ ’ਚੋਂ 35 ਲੱਖ ਦਾ ਕੈਸ਼ ਲੈ ਕੇ ਫਰਾਰ ਹੋਇਆ ਬੱਚਾ , ਜਾਂਚ ’ਚ ਜੁਟੀ ਪੁਲਿਸ Punjab News: Child escaped with cash of 35 lakhs from SBI main branch, police involved in investigation ਵੱਡੀ ਖਬਰ ! ਐੱਸਬੀਆਈ ਦੀ ਮੇਨ ਬ੍ਰਾਂਚ ’ਚੋਂ 35 ਲੱਖ ਦਾ ਕੈਸ਼ ਲੈ ਕੇ ਫਰਾਰ ਹੋਇਆ ਬੱਚਾ , ਜਾਂਚ ’ਚ ਜੁਟੀ ਪੁਲਿਸ](https://feeds.abplive.com/onecms/images/uploaded-images/2022/08/02/dd73de99d772fd0653f13897a8a4d8de1659438361_original.jpg?impolicy=abp_cdn&imwidth=1200&height=675)
ਪਟਿਆਲਾ: ਸ਼ਹਿਰ ਦੇ ਸ਼ੇਰਾਂਵਾਲਾ ਗੇਟ ਤੋਂ ਵੱਡੀ ਖਬਰ ਸਾਹਮਣੇ ਆਈ ਜਿੱਥੇ ਸਥਿਤ ਐਸਬੀਆਈ ਬੈਂਕ ਦੀ ਮੇਨ ਬ੍ਰਾਂਚ ਵਿਚੋਂ ਇਕ ਬੱਚਾ 35 ਲੱਖ ਦੀ ਨਕਦੀ ਲੈ ਕੇ ਫਰਾਰ ਹੋ ਗਿਆ।ਜਾਣਕਾਰੀ ਮੁਤਾਬਕ ਇਹ ਘਟਨਾ ਐਸਬੀਆਈ ਦੀ ਮੇਨ ਬ੍ਰਾਂਚ ਦੀ ਉਸ ਥਾਂ ’ਤੇ ਵਾਪਰੀ ਜੋ ਪਾਬੰਦੀਸ਼ੁਦਾ ਏਰੀਆ ਹੈ। ਭਾਵ ਇਥੇ ਬੈਂਕ ਦਾ ਕੈਸ਼ ਪਿਆ ਹੁੰਦਾ ਹੈ ਤੇ ਉਥੇ ਕੋਈ ਵੀ ਅੰਦਰ ਨਹੀਂ ਜਾ ਸਕਦਾ ਪਰ ਅੱਜ ਇਸ ਥਾਂ ਤੋਂ ਇਕ ਬੱਚਾ ਇਕ ਨੋਟਾਂ ਵਾਲਾ ਬੈਗ ਚੁੱਕ ਕੇ ਫਰਾਰ ਹੋ ਗਿਆ। ਬੈਂਕ ਦੇ ਮੁਲਾਜ਼ਮਾਂ ਮੁਤਾਬਕ ਇਹ ਕੈਸ਼ ਏਟੀਐਮਾਂ ਵਿਚ ਪਾਉਣ ਲਈ ਰੱਖਿਆ ਗਿਆ ਸੀ ਤੇ ਇਸ ਵਿਚ 35 ਲੱਖ ਕੈਸ਼ ਸੀ। ਇਸ ਘਟਨਾ ਤੋਂ ਬਾਅਦ ਬੈਂਕ ਵਿਚ ਮੁਲਾਜ਼ਮਾਂ ਨੂੰ ਭਾਜੜਾਂ ਪੈ ਗਈਆਂ। ਮੌਕੇ ’ਤੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਮੌਕੇ ’ਤੇ ਪਹੁੰਚ ਗਏ ਹਨ। ਬੈਂਕ ਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ।
ਹਾਸਲ ਜਾਣਕਾਰੀ ਮੁਤਾਬਕ ਪੁਲਿਸ ਦੇ ਸਖ਼ਤ ਪਹਿਰੇ ਦੇ ਬਾਵਜੂਦ ਸ਼ੇਰਾਂ ਵਾਲੇ ਗੇਟ ਕੋਲ ਸਥਿਤ ਸਟੇਟ ਬੈਂਕ ਆਫ ਇੰਡੀਆ ’ਚੋਂ 35 ਲੱਖ ਰੁਪਏ ਚੋਰੀ ਕਰ ਲਏ। ਬੈਂਕ ਦੇ ਮੁਲਾਜ਼ਮ ਇੱਥੇ ਸਥਿਤ ਏਟੀਐਮ ਵਿੱਚ ਪੈਸੇ ਪਾਉਣ ਲਈ ਆਏ ਸਨ। ਰੁਪਇਆਂ ਵਾਲਾ ਬੈਗ ਬੈਂਕ ਦੇ ਇਕ ਕਾਊਟਰ ’ਚ ਪਿਆ ਸੀ, ਜਿਸ ਦੀ ਪਹਿਲਾਂ ਤੋਂ ਖੜ੍ਹੇ 8 ਸਾਲਾਂ ਬੱਚੇ ਨੂੰ ਪਤਾ ਸੀ। ਜਿਵੇ ਹੀ ਕਾਊਂਟਰ ਤੋਂ ਮੁਲਾਜ਼ਮ ਗਿਆ ਲੜਕਾ ਬੇਂਕ ’ਚੋਂ ਨੋਟਾਂ ਵਾਲਾ ਬੈਗ ਲੈ ਕੇ ਫ਼ਰਾਰ ਹੋ ਗਿਆ।
ਘਟਨਾ ਦੀ ਇਤਲਾਹ ਮਿਲਣ ਤੋਂ ਬਾਅਦ ਪੁਲਿਸ ਨੇ ਸ਼ਹਿਰ ਵਿਚ ਚੌਕਸੀ ਵਧਾ ਦਿੱਤੀ। ਪੁਲੀਸ ਅਧਿਕਾਰੀਆਂ ਸਮੇਤ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਵੀ ਆਪਣੀ ਪੁਲੀਸ ਟੀਮ ਸਮੇਤ ਮੌਕੇ ’ਤੇ ਪੁੱਜੇ।
ਪੁਲਿਸ ਦੀ ਫੋਰੈਂਸਿਕ ਟੀਮ ਨੇ ਵੀ ਜਾਂਚ ਕੀਤੀ। ਬੈਗ ਚੁੱਕਣ ਤੇ ਚੁੱਕ ਕੇ ਭੱਜਣ ਵਾਲੇ ਇਸ ਲੜਕੇ ਦੀ ਸੀਸੀਟੀਵੀ ਕੈਮਰਿਆਂ ਵਿੱਚ ਵੀ ਰਿਕਾਰਡਿੰਗ ਹੋ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਇਲਾਕੇ ’ਤੇ ਪੁਲਿਸ ਦਾ ਜਾਲ ਵਿਛਿਆ ਹੋਇਆ ਹੈ ਤੇ ਬੈਂਕ ਦੇ ਸਾਹਮਣੇ ਟਰੈਫਿਕ ਪੁਲਿਸ ਦਾ ਦਫ਼ਤਰ ਹੈ। ਕਾਲੀ ਮਾਤਾ ਦਾ ਮੰਦਰ ਵੀ ਬੈਂਕ ਦੇ ਨਾਲ ਲੱਗਦਾ ਹੈ। ਮੰਦਰ ਦੀ ਸੁਰੱਖਿਆ ਲਈ ਵੱਡੀ ਪੱਧਰ ’ਤੇ ਪੁਲਿਸ ਤਾਇਨਾਤ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)