ਅੰਮ੍ਰਿਤਸਰ: ਖਾਲਸਾ ਕਾਲਜ ਦੇ ਬਾਹਰ ਫਾਇਰਿੰਗ 'ਤੇ ਭੜਕੀ ਭਾਜਪਾ ਤੇ ਕਾਂਗਰਸ, CM ਮਾਨ ਨੂੰ ਪੁੱਛੇ ਇਹ ਤਿੱਖੇ ਸਵਾਲ
ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ 'ਚ ਖਾਲਸਾ ਕਾਲਜ ਦੇ ਬਾਹਰ ਦੋ ਧੜਿਆਂ ਵਿਚਾਲੇ ਝੜਪ ਦੌਰਾਨ ਗੋਲੀਬਾਰੀ ਵੀ ਹੋਈ। ਇਸ ਝੜਪ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖ਼ਮੀ ਹੋ ਗਿਆ।
ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ 'ਚ ਖਾਲਸਾ ਕਾਲਜ ਦੇ ਬਾਹਰ ਦੋ ਧੜਿਆਂ ਵਿਚਾਲੇ ਝੜਪ ਦੌਰਾਨ ਗੋਲੀਬਾਰੀ ਵੀ ਹੋਈ। ਇਸ ਝੜਪ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ। ਪੁਲਿਸ ਮੁਤਾਬਕ ਇਹ ਗੈਂਗ ਵਾਰ ਨਹੀਂ ਸਗੋਂ ਰੁਟੀਨ ਅਪਰਾਧ ਸੀ।
ਕਾਂਗਰਸੀ ਆਗੂ ਵੱਲੋਂ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਟਵੀਟ ਕੀਤਾ ਗਿਆ , ਜਿਸ 'ਚ ਲਿਖਿਆ ਕਿ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਸਾਹਮਣੇ ਚੱਲੀਆਂ ਗੋਲੀਆਂ ਵਿੱਚ ਇੱਕ ਨੌਜਵਾਨ ਲਵਪ੍ਰੀਤ ਦੀ ਮੌਤ ਹੋ ਗਈ ਹੈ, ਜਦਕਿ ਦੂਜਾ ਨੌਜਵਾਨ ਜੋਬਨਜੀਤ ਆਪਣੀ ਜਾਨ ਦੀ ਲੜਾਈ ਲੜ ਰਿਹਾ ਹੈ। ਬੱਸ ਦੀਆਂ ਸਵਾਰੀਆਂ ਨੂੰ ਦਿਨ-ਦਿਹਾੜੇ ਹੀ ਬੰਦੂਕ ਦੀ ਨੋਕ 'ਤੇ ਲੁੱਟ ਲਿਆ ਗਿਆ। ਕੀ ਕਾਨੂੰਨ ਵਿਵਸਥਾ ਨੂੰ ਸੰਭਾਲਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਤੋਂ ਇਜਾਜ਼ਤ ਲੈਣਗੇ ?
अभी अमृतसर के खालसा कालेज के सामने चली गोलियों में एक युवक लवप्रीत की मौत हो गयी है,जबकि दूसरा युवक जोबनजीत ज़िंदगी मौत की लड़ायी लड़ रहा है।
— Pargat Singh (@PargatSOfficial) June 1, 2022
सुबह ही बंदूक की नोक पर बस यात्रीयों को लूट लूटा गया था।@BhagwantMann जी कानून की व्यवस्था सम्भालने के लिए भी दिल्ली से आज्ञा लेंगे क्या? pic.twitter.com/IebrjGa3ic
ਪਰਗਟ ਸਿੰਘ ਨੇ ਪੁਲੀਸ ਵੱਲੋਂ ਇਸ ਘਟਨਾ ਨੂੰ ਰੁਟੀਨ ਜੁਰਮ ਦੱਸਿਆ ਜਾਣ ’ਤੇ ਇਤਰਾਜ਼ ਜਤਾਇਆ ਗਿਆ ਹੈ। ਇਸ ਦੇ ਨਾਲ ਹੀ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੇ ਵੀ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ । ਉਨ੍ਹਾਂ ਟਵੀਟ ਕੀਤਾ, ''ਅੰਮ੍ਰਿਤਸਰ ਦੇ ਖਾਲਸਾ ਕਾਲਜ 'ਚ ਦੋ ਗੁੱਟਾਂ ਵਿਚਾਲੇ ਗੋਲੀਬਾਰੀ, 24 ਸਾਲਾ ਲਵਪ੍ਰੀਤ ਸਿੰਘ ਦੀ ਮੌਤ, ਪੰਜਾਬ 'ਚ ਕਾਨੂੰਨ ਵਿਵਸਥਾ ਚਰਮਰਾ ਗਈ ਹੈ ਪਰ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਪੁਲਸ ਨੂੰ ਕਹਿ ਰਹੇ ਹਨ ਕਿ ਕੇਜਰੀਵਾਲ ਵਿਰੋਧੀ ਟਵੀਟ ਦੀ ਜਾਂਚ ਕਰਨ ਅਤੇ ਕਾਰਵਾਈ ਕਰਨ।
Firing between 2 Groups at Khalsa college Amritsar, 24 years Lovepreet Singh died. Law and Order has Collapsed in Punjab but @ArvindKejriwal and @raghav_chadha is telling police to check Anti Kejriwal tweets and take action pic.twitter.com/xpRkp7VVAn
— Tajinder Pal Singh Bagga (@TajinderBagga) June 1, 2022