ਸਿੱਧੀ ਬਿਜਾਈ ਦੀ ਸ਼ੁਰੂਆਤ ਕਰਨ ਟ੍ਰੈਕਟਰ ਲੈ ਕੇ ਖੇਤ 'ਚ ਉਤਰੀ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ
ਮੋਗਾ: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਹੋ ਚੁੱਕੀ ਹੈ। ਪਾਣੀ ਬਚਾਉਣ ਲਈ ਸਰਕਾਰ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਸਫਲ ਬਣਾਉਣ ਲਈ ਮੰਤਰੀ-ਵਿਧਾਇਕ ਵੀ ਪੂਰੀ ਵਾਹ ਲਾ ਰਹੇ ਹਨ।
ਮੋਗਾ: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਹੋ ਚੁੱਕੀ ਹੈ। ਪਾਣੀ ਬਚਾਉਣ ਲਈ ਸਰਕਾਰ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਸਫਲ ਬਣਾਉਣ ਲਈ ਮੰਤਰੀ-ਵਿਧਾਇਕ ਵੀ ਪੂਰੀ ਵਾਹ ਲਾ ਰਹੇ ਹਨ। ਮੋਗੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਪਿੰਡ ਚੜਿੱਕ ਵਿੱਚ ਖੇਤ 'ਚ ਆਪ ਟਰੈਕਟਰ ਚਲਾ ਕੇ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ। ਕਿਸਾਨ ਗੁਰਮੁਖ ਸਿੰਘ ਦੇ ਖੇਤ ਵਿੱਚ ਆਪਣੇ ਆਪ ਟਰੈਕਟਰ ਚਲਾਕੇ ਵਿਧਾਇਕ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ। ਇਸ ਮੌਕੇ ਵਿਧਾਇਕ ਦੇ ਨਾਲ-ਨਾਲ ਡਿਪਟੀ ਕਮੀਸ਼ਨਰ ਅਤੇ ਖੇਤੀਬਾੜੀ ਦੇ ਅਧਿਕਾਰੀ ਵੀ ਮੌਜੂਦ ਰਹੇ ।
ਜਾਣਕਾਰੀ ਦਿੰਦੇ ਹੋਏ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਪਾਰੰਪਰਿਕ ਫਸਲ ਚੱਕਰ ਤੋਂ ਬਾਹਰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੋਰ ਫਸਲਾਂ ਉੱਤੇ ਐੱਮਐੱਸਪੀ ਦੇਣ ਦੀ ਘੋਸ਼ਣਾ ਬਹਤ ਜਲਦੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਾਣੀ ਦੀ ਕਮੀ ਨੂੰ ਰੋਕਣ ਲਈ ਕਿਸਾਨਾਂ ਨੂੰ ਪੰਜਾਬ ਸਰਕਾਰ ਦੇ ਐਲਾਨ ਉੱਤੇ ਧਿਆਨ ਦੇਣਾ ਚਾਹੀਦਾ ਹੈ ਜਿਸ 'ਚ ਕਿਹਾ ਗਿਆ ਕਿ ਸਿੱਧੀ ਬਿਜਾਈ ਕਰਨ 'ਤੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕਡ਼ ਦੀ ਸਬਸਿਡੀ ਦਿੱਤੀ ਜਾਵੇਗੀ । ਉਨ੍ਹਾਂ ਨੇ ਕਿਹਾ ਕਿ ਸਿੱਧੀ ਬਿਜਾਈ ਤੋਂ ਪਾਣੀ ਦਾ ਵੀ ਬਚਤ ਹੋਵੇਗੀ ਅਤੇ ਫਸਲ ਵੀ ਜ਼ਿਆਦਾ ਹੋਵੇਗੀ।
ਮੋਗਾ DC ਕੁਲਵੰਤ ਸਿੰਘ ਨੇ ਕਿਹਾ ਕਿ ਇਸ ਸਾਲ ਮੋਗਾ ਜਿਲ੍ਹੇ ਵਿੱਚ 57 , 000 ਹੇਕਟੇਇਰ ਵਿੱਚ ਸਿੱਧੀ ਬਿਜਾਈ ਦਾ ਟੀਚਾ ਹੈ । ਕਿਸਾਨਾਂ ਵਿੱਚ ਕਾਫ਼ੀ ਉਤਸ਼ਾਹ ਹੈ ਜਿਸ ਨਾਲ ਇਹ ਟੀਚਾ ਆਸਾਨੀ ਤੋਂ ਹਾਸਲ ਹੋ ਜਾਵੇਗਾ ।
ਉੱਥੇ ਹੀ ਕਈ ਕਿਸਾਨਾਂ ਨੇ ਦੱਸਿਆ ਕਿ ਪਿਛਲੇ 3 - 4 ਸਾਲਾਂ ਤੋਂ ਉਹਨਾਂ ਵੱਲੋਂ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ ਜਿਸ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ । ਸਿੱਧੀ ਬਿਜਾਈ ਤੋਂ ਪਾਣੀ ਦੇ ਨਾਲ ਸਮੇਂ ਦੀ ਵੀ ਬਚਤ ਹੋਵੇਗੀ, ਫਸਲ ਵੀ ਜ਼ਿਆਦਾ ਹੋਵੇਗੀ।