ਵੱਡੀ ਖਬਰ ! 2022 ਵਿਧਾਨ ਸਭਾ ਚੋਣ ਦੇ ਕਾਂਗਰਸ ਪਾਰਟੀ ਉਮੀਦਵਾਰ ਰਹੇ ਡਾ.ਆਸ਼ੂ ਬੰਗੜ ਗ੍ਰਿਫਤਾਰ
Punjab News: ਮੋਗਾ ਪੁਲਿਸ ਵੱਲੋਂ ਕਾਂਗਰਸੀ ਆਗੂ ਆਸ਼ੂ ਬੰਗੜ ਨੂੰ ਉਹਨਾਂ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਆਸ਼ੂ ਬੰਗੜ ਫਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਦੇ 2022 ਵਿਧਾਨਸਭਾ ਦੇ ਉਮੀਦਵਾਰ ਸਨ।
Punjab News: ਮੋਗਾ ਪੁਲਿਸ ਵੱਲੋਂ ਕਾਂਗਰਸੀ ਆਗੂ ਆਸ਼ੂ ਬੰਗੜ ਨੂੰ ਉਹਨਾਂ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਆਸ਼ੂ ਬੰਗੜ ਫਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਦੇ 2022 ਵਿਧਾਨਸਭਾ ਦੇ ਉਮੀਦਵਾਰ ਸਨ। ਉਹਨਾਂ 'ਤੇ ਇਲਜ਼ਾਮ ਹਨ ਕਿ ਉਹਨਾਂ ਨੇ ਵਿਦੇਸ਼ ਭੇਜਣ 'ਚ ਫਰਜ਼ੀ ਦਸਤਾ ਤਿਆਰ ਕੀਤਾ ਹੈ
ਪੁਲਿਸ ਦੀ ਕਾਰਵਾਈ ਖਿਲਾਫ ਆਸ਼ੂ ਬੰਗੜ ਦੇ ਪਰਿਵਾਰ ਅਤੇ ਮੋਗਾ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਮੋਗਾ ਸਿਟੀ 1 ਦੇ ਥਾਣੇ ਦੇ ਬਾਹਰ ਧਰਨਾ ਦਿੱਤਾ।
ਮੋਗਾ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਅਤੇ ਬਾਘਾਪੁਰਾਣਾ ਤੋਂ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਮਾਲਵਿਕਾ ਸੂਦ ਵੀ ਪਹੁੰਚੇ ਉੱਥੇ ਹੀ ਆਸ਼ੂ ਬੰਗੜ ਦੀ ਪਤਨੀ ਨੇ ਦੱਸਿਆ ਕਿ ਸਵੇਰੇ 9 ਵਜੇ ਮੋਗਾ ਪੁਲਿਸ ਨੇ ਉਸਨੂੰ ਘਰੋਂ ਲੇ ਆਏ ਅਤੇ ਘਰ ਦੀ ਤਲਾਸ਼ੀ ਲਈ, ਕੁੱਝ ਨਹੀਂ ਮਿਲਿਆ।ਸਾਨੂੰ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਉਹਨਾਂ ਨੂੰ ਕਿਉਂ ਗ੍ਰਿਫ਼ਤਾਰ ਕੀਤਾ ਗਿਆ ।
Shinzo Abe News: ਸ਼ਿੰਜੋ ਆਬੇ ਦੀ ਮੌਤ 'ਤੇ ਪੀਐਮ ਮੋਦੀ ਨੇ ਦੇਸ਼ ਵਿੱਚ ਇੱਕ ਦਿਨ ਦੇ ਰਾਸ਼ਟਰੀ ਸੋਗ ਦਾ ਕੀਤਾ ਐਲਾਨ
ਓਹਨਾ ਨੇ ਇਲਜ਼ਾਮ ਲਾਇਆ ਕਿ ਮੋਗਾ ਦੀ ਵਿਧਾਇਕ ਅਮਨਦੀਪ ਕੌਰ ਨੇ ਝੂਠੇ ਕੇਸ 'ਚ ਫਸਾ ਰਹੀ ਹੈ । ਪੁਲਿਸ ਇਸ ਬਾਰੇ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹੈ, ਮੋਗਾ ਪੁਲਿਸ ਨੇ ਆਸ਼ੂ ਬੰਗੜ ਦੇ ਖਿਲਾਫ਼ ਥਾਣਾ ਸਿਟੀ 1 ਮੋਗਾ ਵਿੱਚ ਐਫ.ਆਈ.ਆਰ ਨੰ.0156, ਧਾਰਾ 420, 465, 467, 468, 120 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਕਿਸਾਨ ਅੰਦੋਲਨ ਬਾਰੇ ਟਿੱਪਣੀ 'ਤੇ ਘਿਰੀ ਕੰਗਨਾ ਰਣੌਤ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, 11 ਜੁਲਾਈ ਨੂੰ ਸੁਣਵਾਈ
ਦੋ ਬਾਲਗਾਂ ਵਿਚਕਾਰ ਮਰਜ਼ੀ ਨਾਲ ਜਿਨਸੀ ਸਬੰਧ ਧਾਰਾ 376 ਤਹਿਤ ਬਲਾਤਕਾਰ ਨਹੀਂ ਹੋ ਸਕਦੇ, ਕੇਰਲ ਹਾਈ ਕੋਰਟ ਦਾ ਬਿਆਨ