Punjab News: ਐਤਵਾਰ ਨੂੰ ਪੰਜਾਬ ਦੇ ਇਨ੍ਹਾਂ ਖੇਤਰਾਂ 'ਚ ਬਿਜਲੀ ਬੰਦ, 5 ਘੰਟੇ ਰਹੇਗੀ ਬੱਤੀ ਗੁੱਲ
ਪੰਜਾਬ ਦੇ ਜਲਾਲਾਬਾਦ ਖੇਤਰ ਵਿੱਚ ਐਤਵਾਰ ਨੂੰ ਬਿਜਲੀ ਬੰਦ ਰਹਿਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਲੋਕ ਪਹਿਲਾਂ ਹੀ ਸਾਵਧਾਨੀ ਵਰਤਦੇ ਹੋਏ ਪਾਣੀ ਦੀ ਟੈਂਕੀ ਭਰ ਕੇ ਰੱਖਣ, ਇਸ ਤੋਂ ਇਲਾਵਾ ਮੋਬਾਈਲ ਫੋਨ ਵੀ ਚਾਰਜ ਕਰਕੇ ਰੱਖਣ...

Power cut in these areas of Punjab on Sunday: ਪੰਜਾਬ ਦੇ ਜਲਾਲਾਬਾਦ ਖੇਤਰ ਵਿੱਚ ਐਤਵਾਰ ਨੂੰ ਬਿਜਲੀ ਬੰਦ ਰਹਿਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਜਲਾਲਾਬਾਦ ਦੇ ਸ਼ਹਿਰੀ SDO ਸੰਦੀਪ ਕੁਮਾਰ ਨੇ ਦੱਸਿਆ ਕਿ 9 ਨਵੰਬਰ 2025, ਦਿਨ ਐਤਵਾਰ ਨੂੰ ਜ਼ਰੂਰੀ ਮੁਰੰਮਤ ਦੇ ਕੰਮ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ 11 ਕੇ.ਵੀ. ਫੀਡਰ ਫਾਜ਼ਿਲਕਾ ਰੋਡ ਅਤੇ 11 ਕੇ.ਵੀ. ਟੈਲੀਫ਼ੋਨ ਐਕਸਚੇਂਜ ਫੀਡਰ ਤੋਂ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਵਾਲੇ ਇਲਾਕਿਆਂ 'ਚ ਰਹੇਗੀ ਬਿਜਲੀ ਬੰਦ
ਇਸ ਬਿਜਲੀ ਬੰਦ ਕਾਰਨ ਕਾਹਨੇ ਵਾਲਾ ਰੋਡ, ਫਾਜ਼ਿਲਕਾ ਰੋਡ, ਗੁਮਾਨੀ ਵਾਲਾ ਰੋਡ, ਥਾਣਾ ਬਾਜ਼ਾਰ, ਸਿੰਘ ਸਭਾ ਗੁਰਦੁਆਰਾ, ਅਗਰਵਾਲ ਕਾਲੋਨੀ, ਗਾਂਧੀ ਨਗਰ, ਨਵੀਂ ਤਹਿਸੀਲ, ਬਸਤੀ ਹਾਈ ਸਕੂਲ, ਜੰਮੂ ਬਸਤੀ ਅਤੇ ਘੰਟਾਘਰ ਚੌਂਕ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਬਿਜਲੀ ਸੇਵਾ ਪ੍ਰਭਾਵਿਤ ਰਹੇਗੀ। ਅਧਿਕਾਰੀਆਂ ਨੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾ ਲੈਣ ਤੇ ਬਿਜਲੀ ਬੰਦ ਸਮੇਂ ਦੌਰਾਨ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ।
ਲੋਕ ਇਹ ਕੰਮ ਪਹਿਲਾਂ ਹੀ ਕਰਕੇ ਰੱਖ ਲੈਣ
ਬਿਜਲੀ ਜਾਣ ਤੋਂ ਪਹਿਲਾਂ ਕੁਝ ਛੋਟੀਆਂ ਪਰ ਜ਼ਰੂਰੀ ਤਿਆਰੀਆਂ ਕਰਕੇ ਤੁਸੀਂ ਕਾਫ਼ੀ ਪਰੇਸ਼ਾਨੀ ਤੋਂ ਬਚ ਸਕਦੇ ਹੋ। ਜਿਵੇਂ ਕਿ—ਜੇ ਪਾਣੀ ਦੀ ਮੋਟਰ ਬਿਜਲੀ ਨਾਲ ਚਲਦੀ ਹੈ, ਤਾਂ ਪਹਿਲਾਂ ਹੀ ਟੈਂਕ ਭਰ ਲਵੋ। ਮੋਬਾਈਲ ਤੇ ਪਾਵਰ ਬੈਂਕ ਚਾਰਜ ਕਰ ਲਵੋ, ਇਮਰਜੈਂਸੀ ਲਾਈਟ ਜਾਂ ਟਾਰਚ ਤਿਆਰ ਰੱਖੋ, ਖਾਣਾ ਗਰਮ ਕਰਨਾ ਹੋਵੇ ਤਾਂ ਪਹਿਲਾਂ ਹੀ ਕਰ ਲਵੋ ਅਤੇ ਫਰਿੱਜ ਜਾਂ ਡੀਪ ਫ੍ਰੀਜ਼ਰ ਬਾਰ-ਬਾਰ ਨਾ ਖੋਲ੍ਹੋ। ਇਸ ਤਰ੍ਹਾਂ ਦੀਆਂ ਛੋਟੀਆਂ ਸਾਵਧਾਨੀਆਂ ਨਾਲ ਬਿਜਲੀ ਕੱਟ ਦੌਰਾਨ ਜ਼ਿੰਦਗੀ ਆਸਾਨ ਰਹੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















