Punjab News: ਇਨ੍ਹਾਂ ਇਲਾਕਿਆਂ 'ਚ 6 ਘੰਟੇ ਲਈ ਬਿਜਲੀ ਰਹੇਗੀ ਬੰਦ, ਪੰਜਾਬੀ ਦੇਣ ਧਿਆਨ
ਪੰਜਾਬ ਸਟੇਟ ਪਾਵਰਕੌਮ ਲਿਮਿਟਡ ਦੇ ਸਬ ਆਫ਼ਿਸ ਤਖ਼ਤਗੜ੍ਹ ਦੇ ਅਤਿਰਿਕਤ ਸਹਾਇਕ ਅਭਿਯੰਤਾ ਕੁਲਵਿੰਦਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਵੀਰਵਾਰ 30 ਅਕਤੂਬਰ ਯਾਨੀਕਿ ਅੱਜ ਨੂੰ ਅਬਿਆਨਾ ਫੀਡਰ ਹੇਠ ਆਉਣ ਵਾਲੇ ਇਲਾਕਿਆਂ ਚ ਬਿਜਲੀ ਦਾ ਕੱਟ..

Punjab News: ਪੰਜਾਬ ਦੇ ਨੂਰਪੁਰਬੇਦੀ ਤੋਂ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਜਿੱਥੇ ਬਿਜਲੀ ਕੱਟ ਲੱਗਣ ਦੀ ਸੂਚਨਾ ਮਿਲੀ ਹੈ। ਪੰਜਾਬ ਸਟੇਟ ਪਾਵਰਕੌਮ ਲਿਮਿਟਡ ਦੇ ਸਬ ਆਫ਼ਿਸ ਤਖ਼ਤਗੜ੍ਹ ਦੇ ਅਤਿਰਿਕਤ ਸਹਾਇਕ ਅਭਿਯੰਤਾ ਕੁਲਵਿੰਦਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਵੀਰਵਾਰ 30 ਅਕਤੂਬਰ ਯਾਨੀਕਿ ਅੱਜ ਨੂੰ ਅਬਿਆਨਾ ਫੀਡਰ ਹੇਠ ਆਉਣ ਵਾਲੇ ਇਲਾਕਿਆਂ ਚ ਬਿਜਲੀ ਦਾ ਕੱਟ ਰਹੇਗਾ।
ਇਹ ਨਗਰ ਕੁੱਝ ਇਸ ਤਰ੍ਹਾਂ ਨੇ ਨੰਗਲ, ਅਬਿਆਨਾ, ਮਾਧੋਪੁਰ, ਦਹੀਰਪੁਰ, ਬਟਾਰਲਾ, ਟਿੱਬਾ ਟੱਪਰਿਆਂ, ਹਰਿਪੁਰ ਫੂਲੜੇ, ਖੱਡ ਬਠਲੌਰ, ਨੀਲੀ ਰਾਜਗੀਰੀ ਅਤੇ ਖੱਡ ਰਾਜਗੀਰੀ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਚੱਲ ਰਹੇ ਕੰਮ ਕਾਰਨ ਬਿਜਲੀ ਕਟੌਤੀ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ, ਇਸ ਲਈ ਖਪਤਕਾਰਾਂ ਨੂੰ ਬਿਜਲੀ ਦੀ ਵਿਕਲਪਕ ਵਿਵਸਥਾ ਕਰਕੇ ਰੱਖਣੀ ਚਾਹੀਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















