(Source: ECI/ABP News)
Punjab News: ਰਾਘਵ ਚੱਢਾ, ਸੰਜੀਵ ਅਰੋੜਾ ਤੇ ਡਾਕਟਰ ਅਸ਼ੋਕ ਮਿੱਤਲ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ, 'ਆਪ' ਨੇ ਕਿਹਾ- ਲੋਕਾਂ ਦੀ ਆਵਾਜ਼ ਹੋਵੇਗੀ ਮਜ਼ਬੂਤ
Punjab News: ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸੰਜੀਵ ਅਰੋੜਾ, ਰਾਘਵ ਚੱਢਾ ਅਤੇ ਡਾ: ਅਸ਼ੋਕ ਕੁਮਾਰ ਮਿੱਤਲ ਨੇ ਸੋਮਵਾਰ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ।
![Punjab News: ਰਾਘਵ ਚੱਢਾ, ਸੰਜੀਵ ਅਰੋੜਾ ਤੇ ਡਾਕਟਰ ਅਸ਼ੋਕ ਮਿੱਤਲ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ, 'ਆਪ' ਨੇ ਕਿਹਾ- ਲੋਕਾਂ ਦੀ ਆਵਾਜ਼ ਹੋਵੇਗੀ ਮਜ਼ਬੂਤ Punjab News: Raghav Chadha, Sanjeev Arora and Ashok Mittal takes oath as Rajya Sabha member Punjab News: ਰਾਘਵ ਚੱਢਾ, ਸੰਜੀਵ ਅਰੋੜਾ ਤੇ ਡਾਕਟਰ ਅਸ਼ੋਕ ਮਿੱਤਲ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ, 'ਆਪ' ਨੇ ਕਿਹਾ- ਲੋਕਾਂ ਦੀ ਆਵਾਜ਼ ਹੋਵੇਗੀ ਮਜ਼ਬੂਤ](https://feeds.abplive.com/onecms/images/uploaded-images/2022/05/02/0908c08ee56d22c03e4978db8ce3ce92_original.webp?impolicy=abp_cdn&imwidth=1200&height=675)
Punjab News: ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸੰਜੀਵ ਅਰੋੜਾ, ਰਾਘਵ ਚੱਢਾ ਅਤੇ ਡਾ: ਅਸ਼ੋਕ ਕੁਮਾਰ ਮਿੱਤਲ ਨੇ ਸੋਮਵਾਰ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ ਰਾਜ ਸਭਾ ਦੇ ਤਿੰਨ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ। ਇਨ੍ਹਾਂ ਤਿੰਨਾਂ ਦੇ ਸਹੁੰ ਚੁੱਕਣ ਤੋਂ ਬਾਅਦ 'ਆਪ' ਪਾਰਟੀ ਨੇ ਕਿਹਾ ਹੈ ਕਿ ਹੁਣ ਸੰਸਦ 'ਚ ਲੋਕਾਂ ਦੀ ਆਵਾਜ਼ ਮਜ਼ਬੂਤ ਹੋਵੇਗੀ। ਇਹ ਤਿੰਨੇ 'ਆਪ' ਆਗੂ ਮਾਰਚ ਵਿੱਚ ਪੰਜਾਬ ਤੋਂ ਬਿਨਾਂ ਮੁਕਾਬਲਾ ਰਾਜ ਸਭਾ ਮੈਂਬਰ ਚੁਣੇ ਗਏ ਸਨ, ਕਿਉਂਕਿ ਕਿਸੇ ਹੋਰ ਸਿਆਸੀ ਪਾਰਟੀ ਨੇ ਰਾਜ ਸਭਾ ਚੋਣਾਂ ਲਈ ਉਮੀਦਵਾਰ ਨਹੀਂ ਖੜ੍ਹੇ ਕੀਤੇ ਸਨ।
ਰਾਘਵ ਚੱਢਾ 'ਆਪ' ਪਾਰਟੀ 'ਚ ਵੱਡੇ ਨੇਤਾਵਾਂ 'ਚ ਗਿਣੇ ਜਾਂਦੇ ਹਨ, ਪੰਜਾਬ 'ਚ 'ਆਪ' ਦੀ ਜਿੱਤ ਪਿੱਛੇ ਰਾਘਵ ਚੱਢਾ ਦਾ ਵੱਡਾ ਹੱਥ ਹੈ। ਇਸ ਦੇ ਨਾਲ ਹੀ, ਡਾ: ਅਸ਼ੋਕ ਮਿੱਤਲ ਪੰਜਾਬ ਦੇ ਫਗਵਾੜਾ ਵਿੱਚ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਦੇ ਸੰਸਥਾਪਕ ਹਨ, ਜੋ ਕਿ ਰਾਜ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਹੈ। ਇਸ ਦੇ ਨਾਲ ਹੀ ਤੀਜੇ ਸੰਸਦ ਮੈਂਬਰ ਸੰਜੀਵ ਅਰੋੜਾ ਲੁਧਿਆਣਾ ਦੇ ਇੱਕ ਜਾਣੇ-ਪਛਾਣੇ ਕਾਰੋਬਾਰੀ ਹਨ ਜੋ ਕ੍ਰਿਸ਼ਨ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਚਲਾਉਂਦੇ ਹਨ। ਇਸ ਟਰੱਸਟ ਵਿੱਚ ਹੁਣ ਤੱਕ 160 ਤੋਂ ਵੱਧ ਕੈਂਸਰ ਪੀੜਤਾਂ ਦਾ ਮੁਫ਼ਤ ਇਲਾਜ ਕੀਤਾ ਜਾ ਚੁੱਕਾ ਹੈ।
ਹਰ ਕਿਸੇ ਦੀਆਂ ਉਮੀਦਾਂ 'ਤੇ ਖਰਾ ਉਤਰਾਂਗਾ
ਰਾਘਵ ਚੱਢਾ ਨੇ ਸਹੁੰ ਚੁੱਕਣ ਤੋਂ ਬਾਅਦ ਕਿਹਾ ਕਿ ਅੱਜ ਤੋਂ ਮੇਰੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਹੋ ਰਿਹਾ ਹੈ, ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਬਹੁਤ ਵੱਡਾ ਦਿਨ ਹੈ। ਅੱਜ ਮੈਂ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਜਾ ਰਿਹਾ ਹਾਂ। ਮੈਂ ਆਪਣੇ ਗੁਰੂ ਅਤੇ ਨੇਤਾ ਅਰਵਿੰਦ ਕੇਜਰੀਵਾਲ ਜੀ ਅਤੇ ਮੇਰੇ ਵੱਡੇ ਵੀਰ ਭਗਵੰਤ ਮਾਨ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਸਾਰਿਆਂ ਦੀਆਂ ਉਮੀਦਾਂ 'ਤੇ ਖਰਾ ਉਤਰਾਂਗਾ। ਇਸ ਦੇ ਨਾਲ ਹੀ ਦੇਸ਼ 'ਚ ਹੋ ਰਹੀ ਬਿਜਲੀ ਦੀ ਸਮੱਸਿਆ 'ਤੇ 'ਆਪ' ਸਾਂਸਦ ਨੇ ਕਿਹਾ ਕਿ ਸਿਰਫ 1-2 ਸੂਬੇ ਹੀ ਨਹੀਂ, ਸਗੋਂ ਦੇਸ਼ ਦੇ 16 ਸੂਬੇ ਕੋਲੇ ਅਤੇ ਬਿਜਲੀ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੇ ਹਨ। ਮੇਰਾ ਮੰਨਣਾ ਹੈ ਕਿ ਰਾਜਨੀਤੀ ਤੋਂ ਇਲਾਵਾ ਸਾਰੀਆਂ ਪਾਰਟੀਆਂ ਨੂੰ ਇਸ ਦਿਸ਼ਾ 'ਚ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਕੋਲਾ, ਰੇਲ ਅਤੇ ਬਿਜਲੀ ਮੰਤਰਾਲੇ ਨੂੰ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਕੰਮ ਕਰਨਾ ਚਾਹੀਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)