ਢਾਬਿਆਂ 'ਤੇ ਚੱਲਦਾ ਨਾਜ਼ਾਇਜ਼ ਸ਼ਰਾਬ ਦਾ ਕਾਰੋਬਾਰ, ਤਿੰਨ ਢਾਬੇ ਸੀਲ, ਹੁਣ ਹੋਣਗੇ ਵੱਡੇ ਖੁਲਾਸੇ
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਸੌ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਪੰਜਾਬ ਦੇ ਵੱਖ-ਵੱਖ ਢਾਬਿਆਂ ਤੋਂ ਇਹ ਜ਼ਹਿਰੀਲੀ ਸ਼ਰਾਬ ਸਪਲਾਈ ਕੀਤੀ ਜਾਂਦੀ ਸੀ
ਪਟਿਆਲਾ: ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਸੌ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਪੰਜਾਬ ਦੇ ਵੱਖ-ਵੱਖ ਢਾਬਿਆਂ ਤੋਂ ਇਹ ਜ਼ਹਿਰੀਲੀ ਸ਼ਰਾਬ ਸਪਲਾਈ ਕੀਤੀ ਜਾਂਦੀ ਸੀ। ਪਟਿਆਲਾ ਦੇ ਸ਼ੰਭੂ ਨਜ਼ਦੀਕ ਝਿਲਮਿਲ ਢਾਬਾ, ਗਰੀਨ ਢਾਬਾ ਤੇ ਡਿੰਪਲ ਢਾਬਾ ਨੂੰ ਸੀਲ ਕਰ ਦਿੱਤਾ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ ਕੁਝ ਲੋਕ ਸ਼ਰਾਬ ਦੇ ਟਰੱਕਾਂ ਤੋਂ ਥੋੜ੍ਹੀ ਬਹੁਤ ਸ਼ਰਾਬ ਚੋਰੀ ਕਰਦੇ ਸਨ, ਇਨ੍ਹਾਂ ਟਰੱਕਾਂ ਦੇ ਡਰਾਇਵਰ ਇਹ ਢਾਬਿਆਂ ਤੋਂ ਰੋਟੀ ਖਾਣ ਲਈ ਰੁਕਦੇ ਸਨ। ਪੁਲਿਸ ਨੇ ਤਿੰਨ ਢਾਬਾ ਮਾਲਕਾਂ ਖਿਲਾਫ ਪਰਚਾ ਦਰਜ ਕਰ ਗ੍ਰਿਫਤਾਰ ਕੀਤਾ ਹੈ। ਪੰਜਾਬ 'ਚ ਇੰਨੇ ਲੋਕਾਂ ਦੀ ਸ਼ਰਾਬ ਪੀਣ ਤੋਂ ਬਾਅਦ ਮੌਤ ਹੋਣ ਮਗਰੋਂ ਪੁਲਿਸ ਉਸ ਸ਼ਰਾਬ ਦੀ ਕੈਮੀਕਲ ਜਾਂਚ ਵੀ ਕਰ ਰਹੀ ਹੈ।
ਇਸ ਦੌਰਾਨ ਕਾਂਗਰਸੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ, ਇਸ ਮਾਮਲੇ 'ਚ ਪੂਰੀ ਜਾਂਚ ਹੋਏਗੀ ਤੇ ਕਿਸੇ ਕਿਸਮਸ ਦਾ ਪੱਖਪਾਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਸਾਰੀ ਪੁਲਿਸ ਦਾ ਧਿਆਨ ਕੋਰੋਨਾ ਵੱਲ ਹੀ ਸੀ ਇਸ ਲਈ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਮੌਕੇ ਦਾ ਫਾਇਦਾ ਚੁੱਕਿਆ ਹੈ।