ਪੰਜਾਬ ਪੁਲਿਸ ਦਾ ਨਵਾਂ ਐਕਸ਼ਨ, ਟ੍ਰੈਫਿਕ ਨਿਯਮ ਤੋੜੇ ਤਾਂ ਲਾਇਸੈਂਸ ਦਾ ਬਲੀਦਾਨ!
ਪੰਜਾਬ ਪੁਲਿਸ ਨੇ ਜ਼ਿਆਦਾ ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਨੂੰ ਚੰਗੇ ਡਰਾਈਵਰ ਬਣਨ ਤੇ ਆਵਾਜਾਈ ਦੇ ਨਿਯਮਾਂ ਦਾ ਪਾਲਣ ਕਰਨ ਦੇ ਨਾਲ ਸਾਰੇ ਨਿਯਮਾਂ ਤੋਂ ਜਾਣੂ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਸ ਲਈ ਟਵਿਟਰ ‘ਤੇ ਹਾਸਮਈ ਮੀਮ ਨੂੰ ਸ਼ੇਅਰ ਕੀਤਾ ਹੈ।
ਚੰਡੀਗੜ੍ਹ: ਪੰਜਾਬ ਪੁਲਿਸ ਨੇ ਜ਼ਿਆਦਾ ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਨੂੰ ਚੰਗੇ ਡਰਾਈਵਰ ਬਣਨ ਤੇ ਆਵਾਜਾਈ ਦੇ ਨਿਯਮਾਂ ਦਾ ਪਾਲਣ ਕਰਨ ਦੇ ਨਾਲ ਸਾਰੇ ਨਿਯਮਾਂ ਤੋਂ ਜਾਣੂ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਸ ਲਈ ਟਵਿਟਰ ‘ਤੇ ਹਾਸਮਈ ਮੀਮ ਨੂੰ ਸ਼ੇਅਰ ਕੀਤਾ ਹੈ। ਇਸ ‘ਚ ਲਿਖਿਆ ਹੈ, “ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨਾ... ਡ੍ਰਾਈਵਿੰਗ ਲਾਇਸੈਂਸ ਦਾ ਬਲੀਦਾਨ ਕਰਨਾ ਹੋਵੇਗਾ।”
The sign of a good driver is the ability to be aware of all traffic rules. Stay alert, stay safe or else you might sacrifice your driving license. #PunjabPolice #SacredRules #SacredGames2 pic.twitter.com/YBDkM5qvM6
— Punjab Police India (@PunjabPoliceInd) 16 July 2019
ਪੁਲਿਸ ਵਿਭਾਗ ਵੱਲੋਂ ਸਭ ਨੂੰ ਚੇਤਾਵਨੀ ਦਿੱਤੀ ਗਈ ਹੈ ਤੇ ਨਾਲ ਹੀ ਉਨ੍ਹਾਂ ਨੂੰ ਅਲਰਟ ਤੇ ਸੁਰੱਖਿਅਤ ਰਹਿਣ ਦੀ ਬੇਨਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਨਿਯਮ ਦਾ ਉਲੰਘਣ ਹੋਇਆ ਤਾਂ ਡ੍ਰਾਈਵਿੰਗ ਲਾਇਸੈਂਸ ਜ਼ਬਤ ਹੋ ਜਾਵੇਗਾ।
What about zero traffic sense here in Ludhiana? I guess nobody seems interested to make the smart city actually a smart city.
— Nilesh Gupta (@29nileshgupta) 16 July 2019
ਪੰਜਾਬ ਪੁਲਿਸ ਨੇ ਇਸ ਬਾਰੇ ਕੈਪਸ਼ਨ ਦਿੰਦੇ ਹੋਏ ਲਿਖਿਆ, “ਇੱਕ ਚੰਗੇ ਚਾਲਕ ਦੀ ਨਿਸ਼ਾਨੀ ਹੈ ਸਾਰਟ ਟ੍ਰੈਫਿਕ ਨਿਯਮਾਂ ਤੋਂ ਜਾਣੂ ਹੋਣਾ। ਚੌਕਸ ਰਹੋ, ਸੁਰੱਖਿਅਤ ਰਹੋ ਜਾਂ ਤੁਸੀਂ ਆਪਣੇ ਡ੍ਰਾਈਵਿੰਗ ਲਾਇਸੈਂਸ ਦੀ ਕੁਰਬਾਨੀ ਦੇ ਸਕਦੇ ਹੋ।”
Good effort but u guys should aware people about traffic rules on ground first.
— Gurwinder singh (@Gurvvinder) 16 July 2019
ਇਹ ਹਾਸਮਈ ਮੀਮ ਨੈੱਟਫਲਿਕਸ ਦੇ ਸ਼ੋਅ ‘ਸੈਕ੍ਰੇਡ ਗੇਮਸ-2’ ‘ਤੇ ਆਧਾਰਤ ਹਨ। ਇਹ ਸ਼ੋਅ ਨੈੱਟਫਲਿਕਸ ‘ਤੇ 15 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ਇਸ ‘ਚ ਸੈਫ ਅਲੀ ਖ਼ਾਨ, ਨਵਾਜ਼ੂਦੀਨ ਸਿਦੀਕੀ ਤੇ ਰਾਧਿਕਾ ਆਪਟੇ ਹਨ। ਇਸ ਸੀਰੀਜ਼ ‘ਚ ਇਸ ਵਾਰ ਕਲਕੀ ਕੋਚਲੀਨ ਨਾਲ ਰਣਵੀਰ ਸ਼ੋਰੀ ਨੂੰ ਵੀ ਐਂਟਰੀ ਮਿਲੀ ਹੈ।
Right. But Only dedicated professional police force can ensure this.
— A K Devgan (@devgan_ak) 16 July 2019