ਪੜਚੋਲ ਕਰੋ

Punjab News: ਏਸ਼ਿਆਈ ਖੇਡਾਂ ਦੇ ਇਤਿਹਾਸ 'ਚ ਪੰਜਾਬ ਦਾ ਸਰਵੋਤਮ ਪ੍ਰਦਰਸ਼ਨ, ਪਹਿਲੀ ਵਾਰ 15 ਤੋਂ ਵੱਧ ਜਿੱਤੇ ਤਮਗ਼ੇ, CM ਮਾਨ ਜੇਤੂਆਂ ਨੂੰ ਨਗਦ ਇਨਾਮ ਰਾਸ਼ੀ ਨਾਲ ਕਰਨਗੇ ਸਨਮਾਨਤ

Asian Games: ਇਸ ਤੋਂ ਪਹਿਲਾਂ ਪੰਜਾਬ ਦੇ ਖਿਡਾਰੀਆਂ ਨੇ 1951 ਵਿੱਚ ਨਵੀਂ ਦਿੱਲੀ ਵਿਖੇ ਪਹਿਲੀਆਂ ਏਸ਼ਿਆਈ ਖੇਡਾਂ ਵਿੱਚ ਕੁੱਲ 15 ਤਮਗ਼ੇ ਜਿੱਤੇ ਸਨ।

Punjab News:  ਹਾਂਗਜ਼ੂ ਵਿਖੇ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਖੇਡ ਦਲ ਨੇ ਜਿੱਥੇ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਦਿਖਾਇਆ ਹੈ ਉਥੇ ਪੰਜਾਬ ਦੇ ਖਿਡਾਰੀਆਂ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਏਸ਼ਿਆਈ ਖੇਡਾਂ ਵਿੱਚ ਪਹਿਲੀ ਵਾਰ 15 ਤੋਂ ਵੱਧ ਤਮਗ਼ੇ ਹਾਸਲ ਕੀਤੇ ਹਨ। ਭਾਰਤ ਨੇ ਤੀਰਅੰਦਾਜ਼ੀ ਦੇ ਮਹਿਲਾ ਕੰਪਾਊਂਡ ਟੀਮ ਮੁਕਾਬਲੇ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ ਜਿਸ ਵਿੱਚ ਪੰਜਾਬ ਦੇ ਮਾਨਸਾ ਜ਼ਿਲੇ ਦੇ ਪਿੰਡ ਮੰਢਾਲੀ ਦੀ ਪ੍ਰਨੀਤ ਕੌਰ ਅਹਿਮ ਮੈਂਬਰ ਸੀ।

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਏਸ਼ਿਆਈ ਖੇਡਾਂ ਦੇ 72 ਸਾਲਾਂ ਇਤਿਹਾਸ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਇਸ ਵਾਰ ਹਾਂਗਜ਼ੂ ਵਿਖੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਕੁੱਲ 16 ਤਮਗ਼ੇ ਜਿੱਤ ਲਏ ਹਨ ਜਦੋਂ ਕਿ ਪੁਰਸ਼ ਹਾਕੀ ਤੇ ਪੁਰਸ਼ ਕ੍ਰਿਕਟ ਦੇ ਮੁਕਾਬਲੇ ਬਾਕੀ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਖਿਡਾਰੀਆਂ ਨੇ 1951 ਵਿੱਚ ਨਵੀਂ ਦਿੱਲੀ ਵਿਖੇ ਪਹਿਲੀਆਂ ਏਸ਼ਿਆਈ ਖੇਡਾਂ ਵਿੱਚ ਕੁੱਲ 15 ਤਮਗ਼ੇ ਜਿੱਤੇ ਸਨ।

ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਖੇਡਾਂ ਦੇ ਨਕਸ਼ੇ ਵਿੱਚ ਮੋਹਰੀ ਸੂਬਾ ਬਣਾਉਣ ਦੇ ਸੁਫ਼ਨੇ ਨੂੰ ਪੂਰਾ ਕਰਨ ਵਾਲੇ ਖਿਡਾਰੀ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਉਤੇ ਬਣੀ ਨਵੀਂ ਖੇਡ ਨੀਤੀ ਤਹਿਤ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਤਿਆਰੀ ਲਈ ਇਨਾਮ ਰਾਸ਼ੀ ਦਿੱਤੀ ਗਈ ਜਿਸ ਤਹਿਤ 58 ਖਿਡਾਰੀਆਂ ਨੂੰ 8 ਲੱਖ ਰੁਪਏ ਪ੍ਰਤੀ ਖਿਡਾਰੀ ਦੇ ਹਿਸਾਬ ਨਾਲ ਕੁੱਲ 4.64 ਕਰੋੜ ਰੁਪਏ ਇਨਾਮ ਰਾਸ਼ੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹੁਣ ਸਾਰੇ ਖੇਡ ਦਲ ਦੀ ਵਾਪਸੀ ਉਪਰੰਤ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸਾਰੇ ਤਮਗ਼ਾ ਜੇਤੂ ਖਿਡਾਰੀਆਂ ਦਾ ਨਗਦ ਇਨਾਮ ਰਾਸ਼ੀ ਨਾਲ ਸਨਮਾਨਤ ਕਰਨਗੇ।

ਖੇਡ ਮੰਤਰੀ ਨੇ ਜੇਤੂਆਂ ਨੂੰ ਮੁਬਾਰਕਬਾਦ ਦਿੰਦਿਆਂ ਹਾਕੀ ਤੇ ਕ੍ਰਿਕਟ ਖਿਡਾਰੀਆਂ ਨੂੰ ਅਗਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਤੀਰਅੰਦਾਜ਼ੀ ਵਿੱਚ ਸੋਨ ਤਮਗ਼ਾ ਜਿੱਤਣ ਵਾਲੀ ਪੰਜਾਬ ਦੀ ਪ੍ਰਨੀਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਛੋਟੀ ਉਮਰ ਇਸ ਖਿਡਾਰਨ ਨੇ ਵੱਡੀ ਪ੍ਰਾਪਤੀ ਕਰਕੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਖਿਡਾਰੀਆਂ ਦੇ ਕੋਚਾਂ ਅਤੇ ਮਾਪਿਆਂ ਸਿਰ ਇਨ੍ਹਾਂ ਦੀਆਂ ਪ੍ਰਾਪਤੀਆਂ ਦਾ ਸਿਹਰਾ ਵੀ ਬੰਨ੍ਹਿਆ।

ਪੰਜਾਬ ਦੇ 20 ਖਿਡਾਰੀਆਂ ਨੇ ਹੁਣ ਤੱਕ ਅਥਲੈਟਿਕਸ, ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ, ਕ੍ਰਿਕਟ, ਰੋਇੰਗ ਤੇ ਬੈਡਮਿੰਟਨ ਵਿੱਚ ਛੇ ਸੋਨੇ, ਛੇ ਚਾਂਦੀ ਤੇ ਚਾਰ ਕਾਂਸੀ ਦੇ ਤਮਗ਼ਿਆਂ ਨਾਲ ਕੁੱਲ 16 ਤਮਗ਼ੇ ਜਿੱਤੇ ਹਨ।  ਪੰਜਾਬ ਦੀ ਹਰਮਿਲਨ ਬੈਂਸ ਨੇ 1500 ਮੀਟਰ ਤੋਂ ਬਾਅਦ 800 ਮੀਟਰ ਵਿੱਚ ਵੀ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਮੰਜੂ ਰਾਣੀ ਨੇ 35 ਕਿਲੋਮੀਟਰ ਪੈਦਲ ਦੌੜ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22-11-2024

ਹੁਣ ਸਰਦਾਰਾਂ 'ਤੇ ਨਹੀਂ ਬਣਨਗੇ ਚੁਟਕਲੇ? ਸੁਪਰੀਮ ਕੋਰਟ ਨੇ ਦੱਸਿਆ ਅਹਿਮ ਮੁੱਦਾ, ਸੁਝਾਅ ਦੇਣ ਲਈ ਕਿਹਾ

Canada Study Visa: ਕੈਨੇਡਾ ਸਰਕਾਰ ਵੱਲੋਂ ਹੋਰ ਸਖਤੀ! ਹੁਣ ਆਸਾਨ ਨਹੀਂ ਹੋਵੇਗਾ ਕਾਲਜ ਬਦਲਣਾ, ਅਜਿਹਾ ਕਰਨ ’ਤੇ Deport ਦਾ ਖਤਰਾ !

Vitamin B-12 Foods: ਆਂਡੇ ਨਾਲ ਖਾਓ ਇਹ ਚੀਜ਼ਾਂ, ਸਰੀਰ 'ਚ ਵਿਟਾਮਿਨ ਬੀ-12 ਦੀ ਕਮੀ ਕੁੱਝ ਹੀ ਦਿਨਾਂ ‘ਚ ਹੋ ਜਾਏਗੀ ਦੂਰ

ABP Premium

ਵੀਡੀਓਜ਼

MP Amritpal Singh 'ਤੇ ਤੱਤੇ ਹੋਏ Bikram Singh Majithia | Abp SanjhaSikh | 30 ਲੱਖ ਸਿੱਖ ਬਣੇ ਈਸਾਈ! ਸੁੱਤੀ ਪਈ ਸਿੱਖ ਕੌਮ - BJP ਲੀਡਰ | Abp SanjhaCM  Maan ਨੇ ਰੱਜਕੇ ਕੀਤੀ ਰਾਜਪਾਲ ਦੀ ਕੀਤੀ ਤਾਰੀਫ਼ , ਕਿਹਾ- ਜਦੋਂ ਦਾ ਇਨ੍ਹਾਂ ਨੇ ਕੰਮ ਸਾਂਭਿਆ ਚੰਗੀ ਚੱਲ ਰਹੀ ਸਰਕਾਰSikh | ਬੇਅਦਬੀ! ਸ੍ਰੀ ਗੁਰੂ ਨਾਨਕ ਦੇਵ ਜੀ ਬਣਕੇ ਆਇਆ ਬੰਦਾ Punjab 'ਚ ਵੱਡਾ ਹੰਗਾਮਾ | ABP Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22-11-2024
ਹੁਣ ਸਰਦਾਰਾਂ 'ਤੇ ਨਹੀਂ ਬਣਨਗੇ ਚੁਟਕਲੇ? ਸੁਪਰੀਮ ਕੋਰਟ ਨੇ ਦੱਸਿਆ ਅਹਿਮ ਮੁੱਦਾ, ਸੁਝਾਅ ਦੇਣ ਲਈ ਕਿਹਾ
ਹੁਣ ਸਰਦਾਰਾਂ 'ਤੇ ਨਹੀਂ ਬਣਨਗੇ ਚੁਟਕਲੇ? ਸੁਪਰੀਮ ਕੋਰਟ ਨੇ ਦੱਸਿਆ ਅਹਿਮ ਮੁੱਦਾ, ਸੁਝਾਅ ਦੇਣ ਲਈ ਕਿਹਾ
Canada Study Visa: ਕੈਨੇਡਾ ਸਰਕਾਰ ਵੱਲੋਂ ਹੋਰ ਸਖਤੀ! ਹੁਣ ਆਸਾਨ ਨਹੀਂ ਹੋਵੇਗਾ ਕਾਲਜ ਬਦਲਣਾ, ਅਜਿਹਾ ਕਰਨ ’ਤੇ Deport ਦਾ ਖਤਰਾ !
Canada Study Visa: ਕੈਨੇਡਾ ਸਰਕਾਰ ਵੱਲੋਂ ਹੋਰ ਸਖਤੀ! ਹੁਣ ਆਸਾਨ ਨਹੀਂ ਹੋਵੇਗਾ ਕਾਲਜ ਬਦਲਣਾ, ਅਜਿਹਾ ਕਰਨ ’ਤੇ Deport ਦਾ ਖਤਰਾ !
Vitamin B-12 Foods: ਆਂਡੇ ਨਾਲ ਖਾਓ ਇਹ ਚੀਜ਼ਾਂ, ਸਰੀਰ 'ਚ ਵਿਟਾਮਿਨ ਬੀ-12 ਦੀ ਕਮੀ ਕੁੱਝ ਹੀ ਦਿਨਾਂ ‘ਚ ਹੋ ਜਾਏਗੀ ਦੂਰ
Vitamin B-12 Foods: ਆਂਡੇ ਨਾਲ ਖਾਓ ਇਹ ਚੀਜ਼ਾਂ, ਸਰੀਰ 'ਚ ਵਿਟਾਮਿਨ ਬੀ-12 ਦੀ ਕਮੀ ਕੁੱਝ ਹੀ ਦਿਨਾਂ ‘ਚ ਹੋ ਜਾਏਗੀ ਦੂਰ
ਪੈਸਾ ਹੀ ਪੈਸਾ! ਪੋਸਟ ਆਫਿਸ ਦੀ ਇਹ ਸਕੀਮ ਸਾਰੀ ਉਮਰ ਦੇਏਗੀ ਲਾਭ! ਹਰ ਮਹੀਨੇ ਮਿਲਣਗੇ 20500 ਰੁਪਏ, ਜਾਣੋ ਪੂਰੀ ਡਿਟੇਲ

Punjab News: ਪੰਚਾਇਤੀ ਚੋਣਾਂ ਮੌਕੇ 15 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ SDO ਤੇ ਖੇਤੀਬਾੜੀ ਸਬ-ਇੰਸਪੈਕਟਰ ਖਿਲਾਫ ਮੁਕੱਦਮਾ ਦਰਜ

International Criminal Court ਵੱਲੋਂ ਵੱਡਾ ਐਕਸ਼ਨ! ਇਜ਼ਰਾਈਲ ਦੇ PM ਨੇਤਨਯਾਹੂ ਖਿਲਾਫ ਗ੍ਰਿਫਤਾਰੀ ਵਾਰੰਟ ਕੀਤਾ ਜਾਰੀ

ਲੇਟ ਸੌਂਣਾ ਤੇ ਛੇਤੀ ਉੱਠਣਾ ਸਿਹਤ ਲਈ ਬਹੁਤ ਖ਼ਤਰਨਾਕ, ਸਰੀਰ ਨੂੰ ਘੇਰ ਲੈਂਦੀਆਂ ਨੇ ਭਿਆਨਕ ਬਿਮਾਰੀਆਂ, ਜਾਣੋ ਕਿਵੇਂ ਕਰੀਏ ਬਚਾਅ

Embed widget