ਪੰਜਾਬ ’ਚ ਖੁੱਲ੍ਹ ਗਏ ਸਕੂਲ, ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਖਾਸ ਧਿਆਨ
ਜਿਹੜੇ ਵਿਦਿਆਰਥੀ ਆਨਲਾਈਨ ਕਲਾਸਾਂ ਲਾਉਣਾ ਚਾਹੁਣ, ਉਹ ਲਾ ਸਕਦੇ ਹਨ। ਵਿਦਿਆਰਥੀ ਆਪਣੇ ਮਾਪਿਆਂ ਦੀ ਲਿਖਤੀ ਸਹਿਮਤੀ ਤੋਂ ਬਾਅਦ ਹੀ ਸਕੂਲ ਜਾ ਸਕਣਗੇ
ਚੰਡੀਗੜ੍ਹ: ਅੱਜ ਤੋਂ ਪੰਜਾਬ ’ਚ ਵੀ 9ਵੀਂ ਤੋਂ ਲੈ ਕੇ12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹ ਗਏ ਹਨ। ਪੰਜਾਬ ਸਰਕਾਰ ਨੇ ਕੰਟੇਨਮੈਂਟ ਜ਼ੋਨ ਤੋਂ ਬਾਹਰ ਸਕੂਲ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਸਿੱਖਿਆ ਵਿਭਾਗ ਨੇ ਇਸ ਲਈ ਐਸਓਪੀ (ਮਿਆਰੀ ਸੰਚਾਲਨ ਕਾਰਜ-ਵਿਧੀ) ਜਾਰੀ ਕੀਤੀ ਹੈ। ਐਸਓਪੀ ਲਾਗੂ ਕਰਵਾਉਣ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ। ਸਕੂਲ ਭਾਵੇਂ ਖੋਲ੍ਹੇ ਗਏ ਹਨ ਪਰ ਆਨਲਾਈਨ ਸਿੱਖਿਆ ਰਾਹੀਂ ਬੱਚਿਆਂ ਦੀ ਪੜ੍ਹਾਈ ਨੂੰ ਜਾਰੀ ਰੱਖਿਆ ਜਾਵੇਗਾ ਕਿਉਂਕਿ ਸਾਰੇ ਵਿਦਿਆਰਥੀਆਂ ਦੀ ਸਕੂਲ ਵਿੱਚ ਹਾਜ਼ਰੀ ਜ਼ਰੂਰੀ ਨਹੀਂ ਹੋਵੇਗੀ।
ਕੈਪਟਨ ਦੇ ਐਕਸ਼ਨ 'ਤੇ ਸਭ ਦੀਆਂ ਨਜ਼ਰਾਂ, ਅਕਾਲੀ ਦਲ ਤੇ 'ਆਪ' ਦੀ ਵੀ ਫੁੱਲ ਤਿਆਰੀ
ਦੱਸਿਆ ਗਿਆ ਹੈ ਕਿ ਜਿਹੜੇ ਵਿਦਿਆਰਥੀ ਆਨਲਾਈਨ ਕਲਾਸਾਂ ਲਾਉਣਾ ਚਾਹੁਣ, ਉਹ ਲਾ ਸਕਦੇ ਹਨ। ਵਿਦਿਆਰਥੀ ਆਪਣੇ ਮਾਪਿਆਂ ਦੀ ਲਿਖਤੀ ਸਹਿਮਤੀ ਤੋਂ ਬਾਅਦ ਹੀ ਸਕੂਲ ਜਾ ਸਕਣਗੇ। ਕੋਵਿਡ ਪ੍ਰੋਟੋਕੋਲ ਅਧੀਨ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ ਤੇ ਇਸ ਦੀ ਕੋਈ ਅਦਲਾ-ਬਦਲੀ ਨਹੀਂ ਕੀਤੀ ਜਾਵੇਗੀ। ਮਾਪਿਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਬੱਚਿਆਂ ਨੂੰ ਜਨਤਕ ਸਥਾਨਾਂ ਉੱਤੇ ਘੱਟ ਤੋਂ ਘੱਟ ਗੱਲਬਾਤ ਦੇ ਨਾਲ-ਨਾਲ ਪੂਰੀ ਬਾਂਹ ਵਾਲੇ ਕੱਪੜੇ ਪਹਿਨਣ ਦੀ ਹੱਲਾਸ਼ੇਰੀ ਦੇਣ।
ਤਿੰਨ ਘੰਟੇ ਖੁੱਲ੍ਹਣਗੇ ਸਕੂਲ
ਦਿਨ ਵਿੱਚ ਸਕੂਲ ਤਿੰਨ ਘੰਟਿਆਂ ਲਈ ਖੁੱਲ੍ਹਣਗੇ। ਜੇ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੱਧ ਹੈ, ਤਾਂ ਉਸ ਮਾਮਲੇ ਵਿੱਚ ਦੋ ਸ਼ਿਫ਼ਟਾਂ ਵਿੱਚ ਕਲਾਸਾਂ ਲੈਣ ਜਾਂ ਬਦਲਵੇਂ ਦਿਨਾਂ ’ਚ ਵਿਦਿਆਰਥੀਆਂ ਨੂੰ ਸੱਦਣ ਦਾ ਫ਼ੈਸਲਾ ਸਕੂਲ ਆਪਣੇ ਪੱਧਰ ਉੱਤੇ ਲੈ ਸਕਦੇ ਹਨ।
ਇਹ ਸਾਵਧਾਨੀਆਂ ਰੱਖਣੀਆਂ ਹੋਣਗੀਆਂ
ਕੰਟੇਨਮੈਂਟ ਖੇਤਰ ਤੋਂ ਸਕੂਲਾਂ ’ਚ ਨਹੀਂ ਜਾਣਗੇ ਅਧਿਆਪਕ ਤੇ ਵਿਦਿਆਰਥੀ
ਸਕੂਲਾਂ ’ਚ ਪੈਰਾਂ ਨਾਲ ਚੱਲਣ ਵਾਲੀਆਂ ਹੈਂਡ ਸੈਨੀਟਾਈਜ਼ਰ ਮਸ਼ੀਨਾਂ ਰੱਖਣਾ ਹੋਵੇਗਾ ਲਾਜ਼ਮੀ
ਵਿਦਿਅਕ ਅਦਾਰਿਆਂ ਵਿੱਚ ਥਰਮਾਮੀਟਰ, ਸਾਬਣ ਤੇ ਹੋਰ ਜ਼ਰੂਰੀ ਸਾਮਾਨ ਰੱਖਣਾ ਵੀ ਹੋਵੇਗਾ ਲਾਜ਼ਮੀ
ਸਕੂਲ ਬੱਸਾਂ ਤੇ ਵੈਨਾਂ ਚਲਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਸੈਨੀਟਾਈਜ਼ ਕਰਨਾ ਹੋਵੇਗਾ
ਕਲਾਸਾਂ ਵਿੱਚ ਵਿਦਿਆਰਥੀਆਂ ਦੀਆਂ ਸੀਟਾਂ ਵਿਚਾਲੇ ਛੇ ਫ਼ੁੱਟ ਦੀ ਦੂਰੀ ਉੱਤੇ ਨਿਸ਼ਾਨ ਬਣਾਉਣੇ ਲਾਜ਼ਮੀ
ਵਿਦਿਅਕ ਸੰਸਥਾਨਾਂ ਵਿੱਚ ਜਾਗਰੂਕ ਕਰਨ ਵਾਲੇ ਪੋਸਟਰ, ਸੰਦੇਸ਼, ਸਟਿੱਕਰ ਤੇ ਸੰਕੇਤ ਲਾਉਣੇ ਲਾਜ਼ਮੀ
ਪ੍ਰਾਰਥਨਾ ਸਭਾ ਵੀ ਕਲਾਸਾਂ ਜਾਂ ਖੁੱਲ੍ਹੀਆਂ ਥਾਵਾਂ ’ਤੇ ਕਰਵਾਈ ਜਾਵੇ
ਹਾਲ ਵਿੱਚ ਹੋਵੇ ਅਧਿਆਪਕਾਂ ਦੀ ਹਾਜ਼ਰੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Education Loan Information:
Calculate Education Loan EMI