ਪੜਚੋਲ ਕਰੋ

Punjab ਆਪਣੀ ਕਮਾਈ ਦਾ 35% ਪੈਸਾ ਮੁਫ਼ਤ ਦੀਆਂ ਸਕੀਮਾਂ ਦੇਣ 'ਤੇ ਲਗਾ ਰਿਹਾ, RBI ਦੀ ਰਿਪੋਰਟ 'ਚ ਸਾਰੇ ਸੂਬਿਆਂ 'ਤੇ ਵੱਡਾ ਖੁਲਾਸਾ

Freebies schemes in Punjab - ਆਰਬੀਆਈ ਦੀ ਇੱਕ ਰਿਪੋਰਟ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਅਜਿਹਾ ਸੂਬੇ ਜੋ ਚੋਣਾਂ ਵਿੱਚ ਮੁਫ਼ਤ ਸਕੀਮਾ ਦੇਣ ਦੇ ਵਾਅਦੇ ਕਰਨ ਵਾਲਾ ਦੇਸ਼ ਦਾ ਸਭ ਤੋਂ ਪਹਿਲਾਂ ਰਾਜ ਹੈ।

ਪੰਜਾਬ ਵਿੱਚ ਲੋਕ ਸਸਤੀ ਬਿਜਲੀ ਦਾ ਆਨੰਦ ਮਾਣ ਰਹੇ ਹਨ। ਫਿਰ ਚਾਹੇ ਕਿਸਾਨ ਹੋਣ ਜਾਂ ਫਿਰ ਘਰਾਂ ਦੀ ਬਿਜਲੀ ਜਾਂ ਸਨਤਕਾਰਾਂ ਨੂੰ ਦਿੱਤੀ ਜਾਂਦੀ ਬਿਜਲੀ 'ਤੇ ਸਬਸਿਡੀ। ਸਾਰੇ ਸਰਕਾਰੀ ਛੋਟਾਂ ਨਾਲ ਬਾਗੋਬਾਗ ਹਨ। ਪਰ ਇਸ ਦਾ ਸਿੱਧਾ ਪੰਜਾਬ ਦੀ ਆਰਥਿਕ ਸਥਿਤੀ ਪੈਂਦਾ ਜਾ ਰਿਹਾ ਹੈ।

ਆਰਬੀਆਈ ਦੀ ਇੱਕ ਰਿਪੋਰਟ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਅਜਿਹਾ ਸੂਬੇ ਜੋ ਚੋਣਾਂ ਵਿੱਚ ਮੁਫ਼ਤ ਸਕੀਮਾ ਦੇਣ ਦੇ ਵਾਅਦੇ ਕਰਨ ਵਾਲਾ ਦੇਸ਼ ਦਾ ਸਭ ਤੋਂ ਪਹਿਲਾਂ ਰਾਜ ਹੈ।

ਪੰਜਾਬ ਨੂੰ ਕਮਾਈ ਸਭ ਟੈਕਸ ਤੋਂ ਹੁੰਦੀ ਹੈ ਅਤੇ ਪੰਜਾਬ ਆਪਣੀ ਕਮਾਈ ਦਾ 35.4 ਫੀਸਦ ਹਿਸਾ ਮੁਫ਼ਤ ਦੀਆਂ ਸਕੀਮਾਂ ਵੰਡਣ 'ਚ ਖਰਚ ਕਰ ਰਿਹਾ ਹੈ।  ਮੱਧ ਪ੍ਰਦੇਸ਼, ਰਾਜਸਥਾਨ, ਪੰਜਾਬ, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਵਰਗੇ ਸੂਬੇ ਆਪਣੀ ਕੁੱਲ ਟੈਕਸ ਕਮਾਈ ਦਾ 35% ਤੱਕ ਮੁਫਤ ਸਕੀਮਾਂ 'ਤੇ ਖਰਚ ਕਰਦੇ ਹਨ।

ਪੰਜਾਬ 35.4% ਨਾਲ ਸਭ ਤੋਂ ਉੱਪਰ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਆਪਣੀ ਕਮਾਈ ਵਿਚੋਂ 28.8% ਮੁਫ਼ਤ ਦੀਆਂ ਸਕੀਮਾਂ ਦੇਣ 'ਤੇ ਖਰਚ ਕਰ ਰਿਹਾ ਹੈ। ਰਾਜਸਥਾਨ 8.6% ਕਮਾਈ ਦਾ ਖਰਚ ਕਰ ਰਿਹਾ ਹੈ। ਆਂਧਰਾ ਪ੍ਰਦੇਸ਼ ਆਪਣੀ ਆਮਦਨ ਦਾ 30.3%, ਝਾਰਖੰਡ 26.7 ਫੀਸਦ ਅਤੇ ਪੱਛਮੀ ਬੰਗਾਲ ਮੁਫ਼ਤ ਸਕੀਮਾਂ ਦੇ ਨਾਮ 'ਤੇ 23.8% ਤੱਕ ਟੈਕਸ ਦਾ ਪੈਸਾ ਖਰਚ ਕਰ ਰਿਹਾ ਹੈ।

ਹਲਾਂਕਿ ਕੇਰਲ ਇਸ ਮਾਮਲੇ ਵਿੱਚ ਸਭ ਤੋਂ ਵਧੀਆ ਹੈ । ਕੇਰਲ ਆਪਣੇ ਸੂਬੇ ਦੇ ਲੋਕਾਂ 'ਤੇ ਮੁਫਤ ਸਕੀਮਾਂ ਦੇ ਨਾਮ 'ਤੇ ਆਪਣੀ ਕਮਾਈ ਵਿਚੋਂ ਸਿਰਫ 0.1%  ਖਰਚ ਕਰਦਾ ਹੈ। ਇਹ ਅੰਕੜੇ 31 ਮਾਰਚ 2023 ਤੱਕ ਦੀ ਆਰਬੀਆਈ ਦੀ ਰਿਪੋਰਟ ਵਿੱਚ ਆਏ ਹਨ।

ਇਸੇ ਤਰ੍ਹਾਂ ਬਿਹਾਰ ਆਪਣੀ ਕਮਾਈ ਦਾ ਸਿਰਫ਼ 2.7% ਅਤੇ ਹਰਿਆਣਾ  0.9% ਮੁਫ਼ਤ ਸਕੀਮਾਂ ਦੇਣ ਵਿੱਚ ਖਰਚ ਕਰਦਾ ਹੈ। ਰਿਪੋਰਟ ਮੁਤਾਬਕ ਪੰਜਾਬ 'ਤੇ ਕੁੱਲ ਘਰੇਲੂ ਉਤਪਾਦ ਦਾ 48 ਫੀਸਦੀ, ਰਾਜਸਥਾਨ 'ਤੇ 40 ਫੀਸਦੀ ਅਤੇ ਮੱਧ ਪ੍ਰਦੇਸ਼ 'ਤੇ 29 ਫੀਸਦੀ ਕਰਜ਼ਾ ਹੈ, ਜਦਕਿ ਇਹ 20 ਫੀਸਦੀ ਤੋਂ ਵੱਧ ਨਹੀਂ ਹੋਣਾ ਚਾਹੀਦਾ। ਰਿਪੋਰਟ ਮੁਤਾਬਕ 15 ਸੂਬੇ ਅਜਿਹੇ ਹਨ ਜਿਨ੍ਹਾਂ ਦਾ ਕਰਜ਼ਾ ਜੀਡੀਪੀ ਦੇ ਮੁਕਾਬਲੇ 30 ਫੀਸਦੀ ਤੋਂ ਵੱਧ ਹੈ।

ਮਾਹਰ ਆਖਦੇ ਹਨ ਕਿ ਜਦੋਂ ਬਜਟ ਘਾਟਾ ਵਧਦਾ ਹੈ ਤਾਂ ਸੂਬਿਆਂ ਨੂੰ ਹੋਰ ਕਰਜ਼ਾ ਲੈਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਅਜਿਹੇ 'ਚ ਆਮਦਨ ਦਾ ਵੱਡਾ ਹਿੱਸਾ ਵਿਆਜ ਦੀ ਅਦਾਇਗੀ 'ਚ ਚਲਾ ਜਾਂਦਾ ਹੈ। ਪੰਜਾਬ, ਤਾਮਿਲਨਾਡੂ ਅਤੇ ਬੰਗਾਲ ਆਪਣੀ ਕਮਾਈ ਦਾ 20% ਤੋਂ ਵੱਧ ਵਿਆਜ਼ ਅਦਾ ਕਰਨ ਵਿੱਚ ਖਰਚ ਕਰ ਰਹੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
ਸਕੂਲ ਦੇ ਪ੍ਰੋਗਰਾਮ 'ਚ ਰਚਿਆ ਛੋਟੇ ਸਾਹਿਬਜ਼ਾਦਿਆਂ ਦਾ ਸਵਾਂਗ, ਵਾਇਰਲ ਹੋਈ ਵੀਡੀਓ, SGPC ਨੇ ਜਤਾਇਆ ਇਤਰਾਜ਼
ਸਕੂਲ ਦੇ ਪ੍ਰੋਗਰਾਮ 'ਚ ਰਚਿਆ ਛੋਟੇ ਸਾਹਿਬਜ਼ਾਦਿਆਂ ਦਾ ਸਵਾਂਗ, ਵਾਇਰਲ ਹੋਈ ਵੀਡੀਓ, SGPC ਨੇ ਜਤਾਇਆ ਇਤਰਾਜ਼
ਆਹ ਏਅਰਲਾਈਂਸ ਹੋਈ ਸਾਈਬਰ ਅਟੈਕ ਦਾ ਸ਼ਿਕਾਰ, ਰੋਕਣੀ ਪਈ ਟਿਕਟਾਂ ਦੀ ਵਿਕਰੀ
ਆਹ ਏਅਰਲਾਈਂਸ ਹੋਈ ਸਾਈਬਰ ਅਟੈਕ ਦਾ ਸ਼ਿਕਾਰ, ਰੋਕਣੀ ਪਈ ਟਿਕਟਾਂ ਦੀ ਵਿਕਰੀ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
ਸਕੂਲ ਦੇ ਪ੍ਰੋਗਰਾਮ 'ਚ ਰਚਿਆ ਛੋਟੇ ਸਾਹਿਬਜ਼ਾਦਿਆਂ ਦਾ ਸਵਾਂਗ, ਵਾਇਰਲ ਹੋਈ ਵੀਡੀਓ, SGPC ਨੇ ਜਤਾਇਆ ਇਤਰਾਜ਼
ਸਕੂਲ ਦੇ ਪ੍ਰੋਗਰਾਮ 'ਚ ਰਚਿਆ ਛੋਟੇ ਸਾਹਿਬਜ਼ਾਦਿਆਂ ਦਾ ਸਵਾਂਗ, ਵਾਇਰਲ ਹੋਈ ਵੀਡੀਓ, SGPC ਨੇ ਜਤਾਇਆ ਇਤਰਾਜ਼
ਆਹ ਏਅਰਲਾਈਂਸ ਹੋਈ ਸਾਈਬਰ ਅਟੈਕ ਦਾ ਸ਼ਿਕਾਰ, ਰੋਕਣੀ ਪਈ ਟਿਕਟਾਂ ਦੀ ਵਿਕਰੀ
ਆਹ ਏਅਰਲਾਈਂਸ ਹੋਈ ਸਾਈਬਰ ਅਟੈਕ ਦਾ ਸ਼ਿਕਾਰ, ਰੋਕਣੀ ਪਈ ਟਿਕਟਾਂ ਦੀ ਵਿਕਰੀ
ਸਰਦੀਆਂ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਹੋ ਜਾਓ ਸਾਵਧਾਨ, ਹਾਰਟ ਅਟੈਕ ਦਾ ਹੋ ਸਕਦੇ ਲੱਛਣ
ਸਰਦੀਆਂ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਹੋ ਜਾਓ ਸਾਵਧਾਨ, ਹਾਰਟ ਅਟੈਕ ਦਾ ਹੋ ਸਕਦੇ ਲੱਛਣ
Alert! ਸਰਕਾਰ ਦੀ ਵਾਰਨਿੰਗ, ਇਨ੍ਹਾਂ ਨੰਬਰਾਂ ਤੋਂ ਆਵੇ ਕਾਲ ਤਾਂ ਭੁੱਲ ਕੇ ਵੀ ਨਾ ਕਰੋ ਗਲਤੀ, ਵੱਡੇ ਸਕੈਮ ਦਾ ਖਤਰਾ
Alert! ਸਰਕਾਰ ਦੀ ਵਾਰਨਿੰਗ, ਇਨ੍ਹਾਂ ਨੰਬਰਾਂ ਤੋਂ ਆਵੇ ਕਾਲ ਤਾਂ ਭੁੱਲ ਕੇ ਵੀ ਨਾ ਕਰੋ ਗਲਤੀ, ਵੱਡੇ ਸਕੈਮ ਦਾ ਖਤਰਾ
ਸਰਦੀਆਂ ਆਉਂਦਿਆਂ ਹੀ ਕਿਤੇ ਤੁਸੀਂ ਵੀ ਤਾਂ ਨਹੀਂ ਹੋ ਰਹੇ ਡਿਪਰੈਸ਼ਨ ਦਾ ਸ਼ਿਕਾਰ, ਮਨ ਉਦਾਸ ਹੋਣ ਦੇ ਪਿੱਛੇ ਹੋ ਸਕਦੇ ਆਹ ਕਾਰਨ
ਸਰਦੀਆਂ ਆਉਂਦਿਆਂ ਹੀ ਕਿਤੇ ਤੁਸੀਂ ਵੀ ਤਾਂ ਨਹੀਂ ਹੋ ਰਹੇ ਡਿਪਰੈਸ਼ਨ ਦਾ ਸ਼ਿਕਾਰ, ਮਨ ਉਦਾਸ ਹੋਣ ਦੇ ਪਿੱਛੇ ਹੋ ਸਕਦੇ ਆਹ ਕਾਰਨ
Telegram ਯੂਜ਼ ਕਰਨ ਵਾਲੇ ਹੋ ਜਾਓ ਸਾਵਧਾਨ! ਤੁਹਾਡੀ ਇੱਕ ਗਲਤੀ ਖਾਲੀ ਕਰ ਦੇਵੇਗੀ ਤੁਹਾਡਾ ਅਕਾਊਂਟ, ਵੱਡੇ ਸਕੈਮ ਦਾ ਖਤਰਾ
Telegram ਯੂਜ਼ ਕਰਨ ਵਾਲੇ ਹੋ ਜਾਓ ਸਾਵਧਾਨ! ਤੁਹਾਡੀ ਇੱਕ ਗਲਤੀ ਖਾਲੀ ਕਰ ਦੇਵੇਗੀ ਤੁਹਾਡਾ ਅਕਾਊਂਟ, ਵੱਡੇ ਸਕੈਮ ਦਾ ਖਤਰਾ
Embed widget