Balbir Sidhu Interview: ਪੰਜਾਬ 'ਚ ਕੋਰੋਨਾ ਵੈਕਸੀਨ ਦੀ ਘਾਟ, ਮਹਾਮਾਰੀ ਪੀਕ 'ਤੇ, ਜਾਣੋ ਕੀ ਬੋਲੇ ਪੰਜਾਬ ਦੇ ਸਿਹਤ ਮੰਤਰੀ
ਕੋਰੋਨਾ ਟੀਕਿਆਂ ਦੀ ਘਾਟ ਇਸ ਸਮੇਂ ਪੰਜਾਬ ਵਿਚ ਸਭ ਤੋਂ ਵੱਡਾ ਮੁੱਦਾ ਹੈ। ਇਸ 'ਤੇ ਏਬੀਪੀ ਸਾਂਝਾ ਦੇ ਰਿਪੋਟਰ ਸਚਿਨ ਕੁਮਾਰ ਨੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨਾਲ ਖਾਸ ਗੱਲਬਾਤ ਕੀਤੀ।
ਚੰਡੀਗੜ੍ਹ: ਇਸ ਸਮੇਂ ਦੇਸ਼ ਦੇ ਨਾਲ ਪੰਜਾਬ 'ਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨੇ ਕੋਹਰਾਮ ਮਚਾਇਆ ਹੋਇਆ ਹੈ। ਲੋਕਾਂ ਨੂੰ ਸਿਹਤ ਸਹੂਲਤਾਂ ਦੀ ਘਾਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਨਾਲ ਹੀ ਇੱਕ ਮਈ ਤੋਂ ਕੋੋਰੋਨਾ ਵੈਕਸੀਨ ਦੇ ਤੀਜੇ ਪੜਾਅ ਦੀ ਸ਼ੁਰੂਆਤ ਹੋਣੀ ਸੀ ਜਿਸ 'ਚ ਕੁਝ ਦੇਰੀ ਹੋਈ। ਅਤੇ ਇਸ ਦਾ ਕਾਰਨ ਸੀ ਕਈ ਸੂਬਿਆਂ ਵਿੱਚ ਵੈਕਸੀਨ ਦਾ ਖ਼ਤਮ ਹੋਣਾ। ਇਨ੍ਹਾਂ ਸੂਬਿਆਂ 'ਚ ਪੰਜਾਬ ਵੀ ਸ਼ਾਮਲ ਰਿਹਾ।
ਕੋਰੋਨਾ ਟੀਕਿਆਂ ਦੀ ਘਾਟ ਇਸ ਸਮੇਂ ਪੰਜਾਬ ਵਿਚ ਸਭ ਤੋਂ ਵੱਡਾ ਮੁੱਦਾ ਹੈ। ਇਸ 'ਤੇ ਏਬੀਪੀ ਸਾਂਝਾ ਦੇ ਰਿਪੋਟਰ ਸਚਿਨ ਕੁਮਾਰ ਨੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨਾਲ ਖਾਸ ਗੱਲਬਾਤ ਕੀਤੀ। ਸਿਹਤ ਮੰਤਰੀ ਨੇ ਕਿਹਾ ਹੈ ਕਿ ਸਾਨੂੰ ਹਰ ਦਿਨ ਤਿੰਨ ਲੱਖ ਖੁਰਾਕ ਮਿਲਦੀ ਹੈ। ਜੇ ਸਾਨੂੰ ਹਰ ਦਿਨ ਤਿੰਨ ਲੱਖ ਖੁਰਾਕ ਮਿਲਦੀ ਰਹੇ ਤਾਂ ਅਸੀਂ 2 ਮਹੀਨਿਆਂ ਵਿਚ ਪੂਰੇ ਪੰਜਾਬ ਵਿਚ ਟੀਕਾਕਰਨ ਕਰਵਾ ਸਕਦੇ ਹਾਂ।
ਉਨ੍ਹਾਂ ਨੇ ਏਬੀਪੀ ਸਾਂਝਾ ਨਾਲ ਗੱਲ ਕਰਦਿਆਂ ਕਿਹਾ ਕਿ ਮਹਾਂਮਾਰੀ ਇਸ ਸਮੇਂ ਸਿਖਰਾਂ 'ਤੇ ਹੈ, ਲੋਕ ਸਮਝ ਰਹੇ ਹਨ ਕਿ ਜੇਕਰ ਉਨ੍ਹਾਂ ਨੇ ਟੀਕਾ ਲਗਵਾਇਆ ਤਾਂ ਉਹ ਇਸ ਮਹਾਂਮਾਰੀ ਤੋਂ ਬਚ ਸਕਣਗੇ। ਨਾਲ ਹੀ ਬਲਵੀਰ ਸਿੱਧੂ ਨੇ ਕਿਹਾ ਕਿ ਅਸੀਂ ਵੈਕਸੀਨ ਲਈ ਭੁਗਤਾਨ ਜਮ੍ਹਾ ਕਰਵਾ ਦਿੱਤਾ ਹੈ, ਅਸੀਂ 10 ਕਰੋੜ ਰੁਪਏ ਭੇਜੇ ਹਨ। ਪਰ ਹੁਣ ਅਸੀਂ ਵੈਕਸੀਨ ਦੀ ਉਡੀਕ ਕਰ ਰਹੇ ਹਾਂ।
ਪੰਜਾਬ ਦੇ ਸਿਹਤ ਮੰਤਰੀ ਨੇ ਸਾਡੀ ਟੀਮ ਨਾਲ ਗੱਲ ਕਰਦਿਆਂ ਕਿਹਾ ਕਿ ਜੇਕਰ ਉਹ ਸਾਨੂੰ ਵਧੇਰੇ ਟੀਕੇ ਭੇਜਦੇ ਹਨ ਤਾਂ ਅਸੀਂ ਹੋਰ ਪੈਸੇ ਵੀ ਦੇਵਾਂਗੇ। ਅਸੀਂ ਹਰ ਰੋਜ਼ ਉਨ੍ਹਾਂ ਨਾਲ ਵੈਕਸੀਨ ਜਲਦੀ ਦੇਣ ਲਈ ਗੱਲ ਕਰਦੇ ਹਾਂ। ਪਰ ਉਨ੍ਹਾਂ ਦਾ ਕੇਂਦਰ ਸਰਕਾਰ 'ਤੇ ਕੰਟਰੋਲ ਹੈ, ਉਹ ਸਾਨੂੰ ਉਸੇ ਤਰ੍ਹਾਂ ਟੀਕੇ ਭੇਜਦੇ ਹਨ ਜਿਵੇਂ ਕੇਂਦਰ ਸਰਕਾਰ ਉਨ੍ਹਾਂ ਨੂੰ ਅਲਾਟ ਕਰਦੀ ਹੈ। ਸਿੱਧੂ ਨੇ ਕਿਹਾ ਕਿ ਅੱਜ ਸ਼ਾਮ ਅਸੀਂ ਬਿਲਕੁਲ ਡਰਾਈ ਹੋ ਜਾਵਾਂਗੇ। ਸਾਡੇ ਕੋਲ ਕੱਲ੍ਹ ਲਈ ਵੈਕਸੀਨ ਨਹੀਂ ਬਚੇਗੀ।
ਇਹ ਵੀ ਪੜ੍ਹੋ: ਕਿਸਾਨਾਂ ਦੀ ਹਮਾਇਤ ਤੋਂ ਵਪਾਰੀ ਤੇ ਦੁਕਾਨਦਾਰ ਖੁਸ਼, 8 ਮਈ ਤੋਂ ਪਹਿਲਾਂ ਹੀ ਦੁਕਾਨਾਂ ਖੁੱਲ੍ਹਣ ਦੀ ਉਮੀਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin