Punjab Elections 2022 Live Updates: ਪੰਜਾਬ ਦਾ ਸਿਆਸੀ ਮਾਹੌਲ, ਜਾਣੋ ਸੂਬੇ 'ਚ ਚੋਣਾਂ ਸਬੰਧੀ ਹੋ ਰਹੀ ਹਲਚਲ ਦੀ ਹਰ ਅਪਡੇਟ
ਕਾਂਗਰਸੀ ਵਿਧਾਇਕ ਘੁਬਾਇਆ ਵੀ ਹੋਣਗੇ ਬੀਜੇਪੀ 'ਚ ਸ਼ਾਮਲ? ਦਵਿੰਦਰ ਘੁਬਾਇਆ ਨੇ ਦੱਸੀ ਹਕੀਕਤ
LIVE
Background
ਚੰਡੀਗੜ੍ਹ: ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਭਾਜਪਾ ਵਿੱਚ ਜਾਣ ਦੀ ਚਰਚਾ ਛਿੜੀ ਹੈ। ਇਸ ਬਾਰੇ ਵਿਧਾਇਕ ਘੁਬਾਇਆ ਨੇ ਸਪਸ਼ਟ ਕੀਤਾ ਹੈ ਕਿ ਇਹ ਸਭ ਅਫਵਾਹਾਂ ਹਨ। ਉਨ੍ਹਾਂ ਕਿਹਾ ਸਾਨੂੰ ਕਾਂਗਰਸ ਪਾਰਟੀ ਨੇ ਮਾਣ-ਸਨਮਾਣ ਦਿੱਤਾ ਹੈ। ਅਸੀਂ ਕਿਸੇ ਹੋਰ ਪਾਰਟੀ ਵਿੱਚ ਜਾਣ ਬਾਰੇ ਸੋਚ ਵੀ ਨਹੀਂ ਸਕਦੇ।
ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਇਸ ਨੂੰ ਅਫ਼ਵਾਹ ਦੱਸਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਅਜਿਹੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਵਿਧਾਇਕ ਘੁਬਾਇਆ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੇ ਛੋਟੀ ਉਮਰ ਵਿੱਚ ਉਨ੍ਹਾਂ ਨੂੰ ਇੰਨਾ ਮਾਣ ਸਨਮਾਨ ਦਿੱਤਾ ਹੈ। ਉਹ ਕਿਸੇ ਪਾਰਟੀ ਵਿੱਚ ਜਾਣ ਬਾਰੇ ਸੋਚ ਵੀ ਨਹੀਂ ਸਕਦੇ।
ਦੱਸ ਦਈਏ ਕਿ ਪੰਜਾਬ ਵਿੱਚ ਪਹਿਲਾਂ 14 ਫਰਵਰੀ ਨੂੰ ਇੱਕ ਪੜਾਅ ਵਿੱਚ ਵੋਟਾਂ ਪੈਣੀਆਂ ਸੀ ਪਰ ਸਿਆਸੀ ਪਾਰਟੀਆਂ ਦੀ ਮੰਗ ਤੋਂ ਬਾਅਦ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਤਰੀਕ ਨੂੰ ਬਦਲ ਦਿੱਤਾ ਹੈ। ਨਵੀਂ ਤਰੀਕ ਮੁਤਾਬਕ ਸੂਬੇ 'ਚ ਚੋਣਾਂ 20 ਫਰਵਰੀ ਨੂੰ ਪੈਣਗੀਆਂ। ਦੱਸ ਦੇਈਏ ਕਿ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਇਸ ਮੁੱਦੇ 'ਤੇ ਅਹਿਮ ਬੈਠਕ ਕੀਤੀ ਸੀ। ਇਸ ਮੀਟਿੰਗ ਵਿੱਚ ਸੀ.ਐਮ ਚਰਨਜੀਤ ਸਿੰਘ ਚੰਨੀ, ਬੀਜੇਪੀ ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪੱਤਰ 'ਤੇ ਚਰਚਾ ਕੀਤੀ ਗਈ। ਸਾਰਿਆਂ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਗੁਰੂ ਰਵਿਦਾਸ ਜੈਅੰਤੀ ਦੇ ਮੱਦੇਨਜ਼ਰ 16 ਫਰਵਰੀ ਨੂੰ ਵੋਟਾਂ ਪਾਉਣ ਦੀ ਮਿਤੀ ਵਧਾਉਣ ਦੀ ਮੰਗ ਕੀਤੀ। ਸਾਰੀਆਂ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਵੱਖ-ਵੱਖ ਪੱਤਰ ਲਿਖੇ ਸਨ। ਬਹੁਜਨ ਸਮਾਜ ਪਾਰਟੀ ਨੇ ਵੀ ਇਹ ਮੰਗ ਉਠਾਈ ਸੀ।
ਪ੍ਰਚਾਰ ਲਈ 15 ਦਿਨਾਂ ਦਾ ਸਮਾਂ ਮਿਲੇਗਾ
ਵੋਟਿੰਗ ਦੀ ਤਰੀਕ ਜੋ ਛੇ ਦਿਨ ਵਧਾ ਦਿੱਤੀ ਗਈ ਹੈ, ਉਸ ਮੁਤਾਬਕ ਕੁਝ ਹੋਰ ਬਦਲਾਅ ਕੀਤੇ ਜਾਣਗੇ। ਹੁਣ ਦੀ ਤਰ੍ਹਾਂ ਇਸ ਦਾ ਨੋਟੀਫਿਕੇਸ਼ਨ ਵੀ 25 ਜਨਵਰੀ ਨੂੰ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀ ਪੱਤਰ 1 ਫਰਵਰੀ ਤੱਕ ਭਰੇ ਜਾਣਗੇ। ਉਮੀਦਵਾਰਾਂ ਦੀ ਅੰਤਿਮ ਸੂਚੀ 4 ਫਰਵਰੀ ਨੂੰ ਜਾਰੀ ਕੀਤੀ ਜਾਵੇਗੀ। ਠੀਕ ਪੰਦਰਾਂ ਦਿਨ ਪ੍ਰਚਾਰ ਲਈ ਮਿਲਣਗੇ। ਫਿਰ 16 ਫਰਵਰੀ ਨੂੰ ਸੰਤ ਗੁਰੂ ਰਵਿਦਾਸ ਜੈਅੰਤੀ ਤੋਂ ਚਾਰ ਦਿਨ ਬਾਅਦ ਯਾਨੀ 20 ਫਰਵਰੀ ਨੂੰ ਵੋਟਾਂ ਪੈਣਗੀਆਂ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Punjab election 2022 : ਨਸ਼ਾ ਰਹਿਤ ਅਤੇ ਲਾਲਚ ਮੁਕਤ ਚੋਣਾਂ ਨੂੰ ਯਕੀਨੀ ਬਣਾਉਣ ਲਈ ਰੱਖੀ ਜਾਰੀ ਹੈ ਤਿੱਖੀ ਨਜ਼ਰ : ਡਾ. ਐਸ ਕਰੁਣਾ ਰਾਜੂ
ਸੂਬੇ ਵਿੱਚ ਨਸ਼ਾ- ਮੁਕਤ, ਲਾਲਚ-ਰਹਿਤ ਅਤੇ ਸ਼ਾਂਤੀਮਈ ਢੰਗ ਨਾਲ ਵਿਧਾਨ ਸਭਾ ਚੋਣਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਆਦਰਸ਼ ਚੋਣ ਜਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ ਇਨਫੋਰਸਮੈਂਟ ਏਜੰਸੀਆਂ ਵਲੋਂ 1.74 ਕਰੋੜ ਰੁਪਏ ਦੀ ਨਕਦੀ, 27960.292 ਲੀਟਰ ਸ਼ਰਾਬ, 6476.61 ਲੀਟਰ ਨਾਜਾਇਜ਼ ਸ਼ਰਾਬ , 235069 ਲੀਟਰ ਲਾਹਣ ,1088.01 ਕਿਲੋ ਭੁੱਕੀ, 11.03 ਕਿਲੋ ਅਫੀਮ, 3370.82 ਗ੍ਰਾਮ ਹੈਰੋਇਨ, 123.507 ਗ੍ਰਾਮ ਸਮੈਕ, 2940 ਕੈਪਸੂਲ, 90 ਸ਼ੀਸ਼ੀਆਂ ,92079 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।
Punjab election 2022 : ਸੰਯੁਕਤ ਸਮਾਜ ਮੋਰਚੇ ਵੱਲੋਂ 17 ਹੋਰ ਉਮੀਦਵਾਰਾਂ ਦਾ ਐਲਾਨ
ਸੰਯੁਕਤ ਸਮਾਜ ਮੋਰਚੇ ਨੇ ਅੱਜ ਲੁਧਿਆਣਾ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ 17 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਧਰਮਕੋਟ ਤੋਂ ਹਰਪ੍ਰੀਤ ਸਿੰਘ ,ਜੀਰੇ ਤੋਂ ਮੇਘ ਰਾਜ ਰਲਾ ,ਬੁਢਲਾਡਾ ਤੋਂ ਕ੍ਰਿਸ਼ਨ ਚੌਹਾਨ ,ਨਿਹਾਲ ਸਿੰਘ ਵਾਲਾ ਤੋਂ ਗੁਰਦਿੱਤਾ ਸਿੰਘ ,
ਡੇਰਾਬਸੀ ਤੋਂ ਨਵਜੋਤ ਸਿੰਘ ਸੈਣੀ ,ਲਹਿਰਾਗਾਗਾ ਤੋਂ ਸਤਵੰਤ ਸਿੰਘ ਖੰਡੇਵਾਦ ,ਰਾਜਪੁਰਾ ਤੋਂ ਹਰਵਿੰਦਰ ਸਿੰਘ ,ਬਾਬਾ ਬਕਾਲਾ ਤੋਂ ਗੁਰਨਾਮ ਕੌਰ ਪ੍ਰਿੰਸੀਪਲ ,ਤਲਵੰਡੀ ਸਾਬੋ ਤੋਂ ਸੁਖਬੀਰ ਸਿੰਘ , ਅੰਮ੍ਰਿਤਸਰ ਪੱਛਮੀ ਤੋਂ ਅਮਰਜੀਤ ਸਿੰਘ ,ਰੋਪੜ ਤੋਂ ਦਵਿੰਦਰ ਸਿੰਘ ,ਅੰਮ੍ਰਿਤਸਰ ਪੂਰਬੀ ਤੋਂ ਅਪਾਰ ਸਿੰਘ ਰੰਧਾਵਾ , ਪਟਿਆਲਾ ਦਿਹਾਤੀ ਤੋਂ ਧਰਮਿੰਦਰ ਸ਼ਰਮਾ ,ਨਕੋਦਰ ਤੋਂ ਮਨਦੀਪ ਸਿੰਘ ਸਰਪੰਚ ,ਸ਼ਾਮ ਚੁਰਾਸੀ ਤੋਂ ਠੇਕੇਦਾਰ ਭਗਵਾਨ ਦਾਸ ਸਿੱਧੂ ,ਡੇਰਾ ਬਾਬਾ ਨਾਨਕ ਤੋਂ ਜਗਜੀਤ ਸਿੰਘ ਕਲਾਨੌਰ ,ਖੇਮਕਰਨ ਤੋਂ ਮਾਸਟਰ ਦਲਜੀਤ ਸਿੰਘ ਚੋਣ ਲੜਨਗੇ।
ਲੁਧਿਆਣਾ 'ਚ ਕਾਂਗਰਸੀ ਉਮੀਦਵਾਰ ਕਮਲਜੀਤ ਕੜਵਲ ਅਤੇ ਸਿਮਰਜੀਤ ਬੈਂਸ ਦੇ ਸਮਰਥਕ ਹੋਏ ਆਹਮੋ ਸਾਹਮਣੇ
ਲੁਧਿਆਣਾ ਦੇ ਆਤਮ ਨਗਰ ਹਲਕੇ ਵਿਚ ਅੱਜ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ,ਜਦੋਂ ਹਲਕੇ ਤੋਂ ਵਿਧਾਇਕ ਸਿਮਰਜੀਤ ਬੈਂਸ ਅਤੇ ਕਾਂਗਰਸ ਦੇ ਉਮੀਦਵਾਰ ਕਮਲਜੀਤ ਕੜਵਲ ਦੇ ਸਮਰਥਕ ਆਪਸ ਵਿੱਚ ਉਲਝ ਗਏ। ਜਾਣਕਾਰੀ ਅਨੁਸਾਰ ਪੂਰਾ ਵਿਵਾਦ ਇਕ ਘਰ ਦੇ ਉੱਤੇ ਪੋਸਟਰ ਲਾਉਣ ਨੂੰ ਲੈ ਕੇ ਸ਼ੁਰੂ ਹੋਇਆ ਅਤੇ ਦੋਵਾਂ ਪਾਰਟੀਆਂ ਵੱਲੋਂ ਇਕ ਦੂਜੇ 'ਤੇ ਉਨ੍ਹਾਂ ਦੇ ਪੋਸਟਰ ਉਤਰਵਾਉਣ ਅਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਗਾਏ ਗਏ ਹਨ।
Punjab Election : ਬਰਨਾਲਾ ਸੀਟ ਤੋਂ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਦੇ ਬੇਟੇ ਨੂੰ ਟਿਕਟ ਦੇ ਸਕਦੀ ਹੈ ਕਾਂਗਰਸ
ਕਾਂਗਰਸ ਪਾਰਟੀ ਜਲਦ ਹੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਸਕਦੀ ਹੈ। ਕਾਂਗਰਸ ਦੀ ਦੂਜੀ ਸੂਚੀ ਵਿੱਚ ਸਾਬਕਾ ਰੇਲ ਮੰਤਰੀ ਅਤੇ ਸੀਨੀਅਰ ਆਗੂ ਪਵਨ ਬਾਂਸਲ (Pawan Bansal) ਦੇ ਪੁੱਤਰ ਮਨੀਸ਼ ਬਾਂਸਲ ਨੂੰ ਟਿਕਟ ਮਿਲ ਸਕਦੀ ਹੈ। ਪਵਨ ਬਾਂਸਲ ਦਾ ਪੁੱਤਰ ਮਨੀਸ਼ ਬਾਂਸਲ ਬਰਨਾਲਾ ਤੋਂ ਉਮੀਦਵਾਰੀ ਪੇਸ਼ ਕਰ ਰਿਹਾ ਹੈ।
ਗੁਰਨਾਮ ਸਿੰਘ ਚੜੂਨੀ ਵੱਲੋਂ ਅੱਜ ਵਿਧਾਨ ਸਭਾ ਚੋਣਾਂ ਲਈ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਦਾ ਕੀਤਾ ਐਲਾਨ
1.(ਸਮਾਣਾ ) ਰਛਪਾਲ ਸਿੰਘ ਜੋੜਾਮਾਜਰਾ
2. (ਸ੍ਰੀ ਫਤਿਹਗੜ੍ਹ ਸਾਹਿਬ) ਸਰਬਜੀਤ ਸਿੰਘ ਮੱਖਣ
3.(ਨਾਭਾ) ਬਰਿੰਦਰ ਕੁਮਾਰ ਬਿੱਟੂ
4. ( ਅਜਨਾਲਾ) ਚਰਨਜੀਤ ਸਿੰਘ ਗਾਲਵ
5. (ਦਾਖਾ) ਹਰਪ੍ਰੀਤ ਸਿੰਘ ਮੱਖੂ
6.(ਗੁਰਦਾਸਪੁਰ) ਇੰਦਰਪਾਲ ਸਿੰਘ
7. (ਸ਼ਾਹਕੋਟ) ਡਾ. ਜਗਤਾਰ ਸਿੰਘ ਚੰਦੀ
8.( ਸੰਗਰੂਰ )ਜਗਦੀਪ ਮਿੰਟੂ ਤੂਰ
9. (ਦਿੜਬਾ) ਮਾਲਵਿੰਦਰ ਸਿੰਘ