(Source: ECI/ABP News)
Punjab Weather: ਸੰਘਣੀ ਧੁੰਦ 'ਚ ਕਈ ਵਾਹਨ ਆਪਸ 'ਚ ਟਕਰਾਏ, ਸੂਬੇ 'ਚ ਦੋ ਦਿਨਾਂ ਲਈ ਰੈੱਡ ਅਲਰਟ
Punjab weather: ਪੰਜਾਬ 'ਚ ਅਗਲੇ 72 ਘੰਟਿਆਂ ਦੌਰਾਨ ਕੜਾਕੇ ਦੀ ਸਰਦੀ ਰਹੇਗੀ। ਇਸ ਦੌਰਾਨ ਤਾਪਮਾਨ 'ਚ ਕੋਈ ਫਰਕ ਨਹੀਂ ਪਵੇਗਾ। ਅਗਲੇ ਦੋ ਦਿਨ ਬਹੁਤ ਠੰਡੇ ਦਿਨ ਹੋਣ ਵਾਲੇ ਹਨ।
![Punjab Weather: ਸੰਘਣੀ ਧੁੰਦ 'ਚ ਕਈ ਵਾਹਨ ਆਪਸ 'ਚ ਟਕਰਾਏ, ਸੂਬੇ 'ਚ ਦੋ ਦਿਨਾਂ ਲਈ ਰੈੱਡ ਅਲਰਟ Punjab Weather News many vehicles collided in dense fog, red alert for two days in the state Punjab Weather: ਸੰਘਣੀ ਧੁੰਦ 'ਚ ਕਈ ਵਾਹਨ ਆਪਸ 'ਚ ਟਕਰਾਏ, ਸੂਬੇ 'ਚ ਦੋ ਦਿਨਾਂ ਲਈ ਰੈੱਡ ਅਲਰਟ](https://feeds.abplive.com/onecms/images/uploaded-images/2023/01/04/c509a237d2e338155bb2e3d20929281b1672795764446339_8.jpg?impolicy=abp_cdn&imwidth=1200&height=675)
Punjab weather: ਪੰਜਾਬ 'ਚ ਅਗਲੇ 72 ਘੰਟਿਆਂ ਦੌਰਾਨ ਕੜਾਕੇ ਦੀ ਸਰਦੀ ਰਹੇਗੀ। ਇਸ ਦੌਰਾਨ ਤਾਪਮਾਨ 'ਚ ਕੋਈ ਫਰਕ ਨਹੀਂ ਪਵੇਗਾ। ਅਗਲੇ ਦੋ ਦਿਨ ਬਹੁਤ ਠੰਡੇ ਦਿਨ ਹੋਣ ਵਾਲੇ ਹਨ। ਰੈੱਡ ਅਲਰਟ ਦਾ ਐਲਾਨ ਕਰਦੇ ਹੋਏ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਦੋ ਦਿਨਾਂ ਤੱਕ ਪੂਰੇ ਸੂਬੇ ਵਿੱਚ ਸੀਤ ਲਹਿਰ ਬਣੀ ਰਹੇਗੀ। ਜ਼ਿਆਦਾਤਰ ਇਲਾਕਿਆਂ 'ਚ ਸੰਘਣੀ ਧੁੰਦ ਬਣੀ ਰਹੇਗੀ। ਅਜਿਹੇ 'ਚ ਡਰਾਈਵਰਾਂ ਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ। ਮੰਗਲਵਾਰ ਨੂੰ ਕਈ ਥਾਵਾਂ 'ਤੇ ਸੰਘਣੀ ਧੁੰਦ ਦੇਖਣ ਨੂੰ ਮਿਲੀ। ਅੰਮ੍ਰਿਤਸਰ, ਪਠਾਨਕੋਟ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਰਹੀ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅਗਲੇ ਪੰਜ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਅਗਲੇ ਤਿੰਨ ਦਿਨਾਂ ਬਾਅਦ ਪੰਜਾਬ ਦਾ ਤਾਪਮਾਨ ਦੋ ਤੋਂ ਤਿੰਨ ਡਿਗਰੀ ਵੱਧ ਸਕਦਾ ਹੈ।
ਪੰਜਾਬ ਵਿੱਚ ਸੰਘਣੀ ਧੁੰਦ ਕਾਰਨ ਸੜਕ ਹਾਦਸਿਆਂ ਵਿੱਚ ਵਾਧਾ ਹੋਇਆ ਹੈ। ਸੰਘਣੀ ਧੁੰਦ ਕਾਰਨ ਸੰਗਰੂਰ-ਭਵਾਨੀਗੜ੍ਹ ਰੋਡ 'ਤੇ ਕਾਲਾਝਾਰ ਟੋਲ ਪਲਾਜ਼ਾ ਨੇੜੇ ਬਠਿੰਡਾ ਦੀ ਤਲਵੰਡੀ ਸਾਬੋ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਜ਼ੀਜ਼ ਖਾਨ ਦੀ ਸਕਾਰਪੀਓ ਗੱਡੀ ਡਿਵਾਈਡਰ ਨਾਲ ਜਾ ਟਕਰਾਈ। ਇਸ ਹਾਦਸੇ 'ਚ ਉਸ ਦੀ ਮੌਤ ਹੋ ਗਈ, ਜਦਕਿ ਸਾਥੀ ਸ਼ਮਸ਼ੇਰ ਖਾਨ ਅਤੇ ਗੰਨਮੈਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਉਸ ਦੀ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ 'ਚ ਅਗਲੇ ਦੋ ਦਿਨਾਂ ਲਈ ਰੈੱਡ ਅਲਰਟ ਦਾ ਐਲਾਨ ਕੀਤਾ ਹੈ।
ਪਟਿਆਲਾ ਦੇ ਪਿੰਡ ਬਾਮਣਾ ਨੇੜੇ ਅਗਰਸੇਨ ਧਾਗਾ ਮਿੱਲ ਵਿੱਚ ਠੰਢ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਗਾਜੇਵਾਲ ਪੁਲੀਸ ਚੌਕੀ ਅਨੁਸਾਰ ਨੌਜਵਾਨ ਦੀ ਪਛਾਣ ਵਿਦਿਆਧਰ ਧੀਉੜੀ (28) ਵਾਸੀ ਜ਼ਿਲ੍ਹਾ ਕਟਕ (ਉੜੀਸਾ) ਵਜੋਂ ਹੋਈ ਹੈ, ਜੋ ਇੱਕ ਧਾਗਾ ਮਿੱਲ ਵਿੱਚ ਮਜ਼ਦੂਰ ਵਜੋਂ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਡਾਕਟਰਾਂ ਅਨੁਸਾਰ ਨੌਜਵਾਨ ਦੀ ਮੌਤ ਠੰਢ ਕਾਰਨ ਹੋਈ ਹੈ।
ਮਾਨਸਾ 'ਚ ਸੰਘਣੀ ਧੁੰਦ ਕਾਰਨ ਸਿਰਸਾ-ਬਰਨਾਲਾ ਰੋਡ 'ਤੇ ਰੇਲਵੇ ਓਵਰਬ੍ਰਿਜ 'ਤੇ ਪੰਜ ਵਾਹਨਾਂ ਦੀ ਇੱਕੋ ਸਮੇਂ ਟੱਕਰ ਹੋ ਗਈ। ਓਵਰਬ੍ਰਿਜ 'ਤੇ ਪਹਿਲੀ ਬੋਲੈਰੋ ਪਿਕਅੱਪ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਦੇ ਪਿੱਛੇ ਪੀਆਰਟੀਸੀ ਦੀ ਬੱਸ ਵੀ ਟਕਰਾ ਗਈ। ਹਾਦਸੇ ਦੇ ਕੁਝ ਦੇਰ ਬਾਅਦ ਹੀ ਇੱਕ ਕਾਰ ਉੱਥੇ ਆ ਕੇ ਰੁਕੀ ਅਤੇ ਪਿੱਛੇ ਆ ਰਹੇ ਮੋਟਰਸਾਈਕਲ ਸਵਾਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਪਿੱਛੇ ਤੋਂ ਆ ਰਹੀ ਇੱਕ ਬੋਲੈਰੋ ਨੇ ਵੀ ਉਸ ਨੂੰ ਟੱਕਰ ਮਾਰ ਦਿੱਤੀ। ਇਸ ਵਿੱਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)