Punjab Weather Report: ਮੌਸਮ ਵਿਭਾਗ ਦਾ ਅਲਰਟ! ਪੰਜਾਬ 'ਚ ਮੁੜ ਪਵੇਗੀ ਬਾਰਸ਼, ਕੜਾਕੇ ਦੀ ਠੰਢ ਤੇ ਧੁੰਦ ਵੀ ਛਾਈ ਰਹੇਗੀ
Punjab Weather and Pollution Report Today: ਪੰਜਾਬ 'ਚ ਠੰਢ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 2 ਦਿਨਾਂ 'ਚ ਠੰਢ ਵਧਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਧੁੰਦ ਵੀ ਰਹੇਗੀ। ਇਸ ਦੌਰਾਨ ਮੀਂਹ ਰੁਕਣ ਤੋਂ ਬਾਅਦ ਤਾਪਮਾਨ
Punjab Weather and Pollution Report Today: ਪੰਜਾਬ 'ਚ ਠੰਢ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 2 ਦਿਨਾਂ 'ਚ ਠੰਢ ਵਧਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਧੁੰਦ ਵੀ ਰਹੇਗੀ। ਇਸ ਦੌਰਾਨ ਮੀਂਹ ਰੁਕਣ ਤੋਂ ਬਾਅਦ ਤਾਪਮਾਨ ਵੀ ਹੇਠਾਂ ਆ ਗਿਆ ਹੈ। ਇਸ ਦੇ ਨਾਲ ਹੀ ਪੱਛਮੀ ਗੜਬੜੀ ਦੇ ਐਕਟਿਵ ਹੋਣ ਕਾਰਨ ਸੂਬੇ 'ਚ ਇੱਕ ਵਾਰ ਫਿਰ ਮੀਂਹ ਪੈਣ ਦੀ ਸੰਭਾਵਨਾ ਹੈ। ਇਹੀ ਕਾਰਨ ਹੈ ਕਿ ਕੱਲ੍ਹ ਤੋਂ ਆਸਮਾਨ 'ਤੇ ਬੱਦਲ ਛਾਏ ਰਹਿਣਗੇ।
Under the influence of another WD scattered/fairly widespread light/moderate rain/snow very likely over Western Himalayan Region during 08th - 09th February and isolated light rainfall likely over northern parts of Punjab & Haryana-Chandigarh on 08th & 09th February, 2022.
— India Meteorological Department (@Indiametdept) February 5, 2022
ਮੌਸਮ ਵਿਭਾਗ ਨੇ 9 ਫ਼ਰਵਰੀ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਬਾਅਦ ਮੌਸਮ ਬੇਸ਼ੱਕ ਸਾਫ਼ ਹੋ ਜਾਵੇਗਾ ਪਰ ਠੰਢ ਤੋਂ ਕੋਈ ਰਾਹਤ ਨਹੀਂ ਮਿਲੇਗੀ। ਮੌਸਮ ਵਿਭਾਗ ਮੁਤਾਬਕ ਫ਼ਰਵਰੀ ਦੇ ਦੂਜੇ ਹਫ਼ਤੇ ਤੋਂ ਬਾਅਦ ਹੀ ਠੰਢ ਘੱਟ ਜਾਵੇਗੀ। ਚੜ੍ਹਦੇ ਸੂਰਜ ਕਾਰਨ ਤਾਪਮਾਨ ਵਧੇਗਾ ਤੇ ਹੌਲੀ-ਹੌਲੀ ਸਰਦੀ ਘਟੇਗੀ। ਦੂਜੇ ਪਾਸੇ ਮੀਂਹ ਤੋਂ ਬਾਅਦ ਪੰਜਾਬ 'ਚ ਹਵਾ ਪ੍ਰਦੂਸ਼ਣ ਵਿੱਚ ਕਾਫੀ ਸੁਧਾਰ ਹੋਇਆ ਹੈ ਤੇ ਬਹੁਤੀਆਂ ਥਾਵਾਂ 'ਤੇ ਆਮ ਕੈਟਾਗਰੀ 'ਚ ਪਹੁੰਚ ਗਿਆ ਹੈ। ਆਓ ਜਾਣਦੇ ਹਾਂ ਕਿ ਅੱਜ ਪੰਜਾਬ ਦੇ ਵੱਡੇ ਸ਼ਹਿਰਾਂ ਦਾ ਮੌਸਮ ਕਿਵੇਂ ਰਹੇਗਾ?
ਅੰਮ੍ਰਿਤਸਰ
ਅੰਮ੍ਰਿਤਸਰ 'ਚ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਤੇ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਸਵੇਰ ਵੇਲੇ ਧੁੰਦ ਛਾਈ ਰਹੇਗੀ ਤੇ ਦਿਨ ਵੇਲੇ ਮੌਸਮ ਸਾਫ਼ ਰਹੇਗਾ। ਹਵਾ ਗੁਣਵੱਤਾ ਸੂਚਕ ਅੰਕ 173 'ਤੇ 'ਦਰਮਿਆਨੇ' ਪੱਧਰ 'ਤੇ ਦਰਜ ਕੀਤਾ ਗਿਆ ਹੈ।
ਜਲੰਧਰ
ਜਲੰਧਰ 'ਚ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਸਵੇਰੇ ਧੁੰਦ ਰਹੇਗੀ, ਬਾਅਦ 'ਚ ਮੌਸਮ ਸਾਫ਼ ਹੋ ਜਾਵੇਗਾ। ਇਸ ਦੇ ਨਾਲ ਹੀ ਏਅਰ ਕੁਆਲਿਟੀ ਇੰਡੈਕਸ 94 ਹੈ, ਜੋ ਕਿ ਆਮ ਕੈਟਾਗਰੀ 'ਚ ਆਉਂਦਾ ਹੈ।
ਲੁਧਿਆਣਾ
ਅੱਜ ਲੁਧਿਆਣਾ 'ਚ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਮੌਸਮ ਸਾਫ਼ ਰਹੇਗਾ ਪਰ ਇਸ ਤੋਂ ਪਹਿਲਾਂ ਧੁੰਦ ਛਾਈ ਰਹੇਗੀ। ਹਵਾ ਗੁਣਵੱਤਾ ਸੂਚਕਾਂਕ ਆਮ ਕੈਟਾਗਰੀ 'ਚ 96 ਹੈ।
ਇਹ ਵੀ ਪੜ੍ਹੋ: Coronavirus India updates : ਕੋਰੋਨਾ ਤੋਂ ਵੱਡੀ ਰਾਹਤ! ਦੇਸ਼ 'ਚ ਕੇਸ ਘਟੇ, 24 ਘੰਟਿਆਂ 'ਚ 1 ਲੱਖ 7 ਹਜ਼ਾਰ ਨਵੇਂ ਮਾਮਲੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ