Punjab Weather Today: ਸਾਰੇ ਜ਼ਿਲ੍ਹੇ ਹੜ੍ਹ ਦੀ ਚਪੇਟ ‘ਚ, ਜਾਣੋ ਕਿੱਥੇ-ਕਿੱਥੇ ਪਏਗਾ ਮੀਂਹ; ਰਾਵੀ ਦਾ ਵਧਿਆ ਪਾਣੀ ਪੱਧਰ, ਸਤਲੁਜ-ਘੱਗਰ ਉਫਾਨ ‘ਤੇ, ਕੇਂਦਰੀ ਖੇਤੀਬਾੜੀ ਮੰਤਰੀ ਸਣੇ ਇਹ ਨਾਮੀ ਨੇਤਾ ਅੱਜ ਪੰਜਾਬ ਦੌਰੇ 'ਤੇ
ਪੰਜਾਬ ਦੇ ਸਾਰੇ 23 ਜ਼ਿਲ੍ਹੇ ਹੜ੍ਹ ਦੀ ਚਪੇਟ ਵਿੱਚ ਹਨ। ਹਾਲਾਂਕਿ ਹੁਣ ਮੀਂਹ ਰੁਕਣ ਤੋਂ ਬਾਅਦ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ, ਪਰ ਫਿਰ ਵੀ ਸਤਲੁਜ ਅਤੇ ਘੱਗਰ ਦਰਿਆ ਉਫਾਨ ‘ਤੇ ਹਨ।

ਪੰਜਾਬ ਦੇ ਸਾਰੇ 23 ਜ਼ਿਲ੍ਹੇ ਹੜ੍ਹ ਦੀ ਚਪੇਟ ਵਿੱਚ ਹਨ। ਹਾਲਾਂਕਿ ਹੁਣ ਮੀਂਹ ਰੁਕਣ ਤੋਂ ਬਾਅਦ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ, ਪਰ ਫਿਰ ਵੀ ਸਤਲੁਜ ਅਤੇ ਘੱਗਰ ਦਰਿਆ ਉਫਾਨ ‘ਤੇ ਹਨ। ਬੀਤੇ ਦਿਨ ਮਾਧੋਪੁਰ ਹੈਡਵਰਕ ਤੋਂ ਛੱਡਿਆ ਪਾਣੀ ਰਾਵੀ ਦਾ ਪਾਣੀ ਪੱਧਰ ਇੱਕ ਵਾਰ ਫਿਰ ਵਧਾ ਰਿਹਾ ਹੈ।
ਮੌਸਮ ਵਿਭਾਗ ਨੇ ਵੀਰਵਾਰ ਲਈ ਪੰਜਾਬ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ। 8 ਸਤੰਬਰ ਤੱਕ ਮੌਸਮ ਸਧਾਰਣ ਰਹੇਗਾ, ਪਰ 9 ਸਤੰਬਰ ਤੋਂ ਨਵਾਂ ਵੈਸਟਨ ਡਿਸਟਰਬਨ (Western Disturbance) ਸਰਗਰਮ ਹੋਵੇਗਾ।
ਖੇਤੀਬਾੜੀ ਮੰਤਰੀ ਸਣੇ ਇਹ ਨਾਮੀ ਨੇਤਾ ਅੱਜ ਪੰਜਾਬ ਦੌਰੇ 'ਤੇ
ਪੰਜਾਬ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਆ ਰਹੇ ਹਨ।
ਇਸ ਸਾਲ ਪੰਜਾਬ ਵਿੱਚ ਸਭ ਤੋਂ ਵੱਧ ਨੁਕਸਾਨ ਰਾਵੀ ਨੇ ਕੀਤਾ। ਕਈ ਪਿੰਡਾਂ ਵਿੱਚੋਂ ਹੜ੍ਹ ਦਾ ਪਾਣੀ ਹਾਲਾਂਕਿ ਹੌਲੀ-ਹੌਲੀ ਉਤਰ ਗਿਆ ਹੈ, ਪਰ ਤਬਾਹੀ ਦੇ ਨਜ਼ਾਰੇ ਹੁਣ ਸਾਹਮਣੇ ਆ ਰਹੇ ਹਨ। ਲੋਕਾਂ ਦੇ ਘਰਾਂ ਵਿੱਚ ਰੇਤ ਜੰਮ ਗਈ ਹੈ ਅਤੇ ਖੇਤਾਂ ਵਿੱਚ ਫ਼ਸਲਾਂ ਰੇਤ ਦੀ ਚਪੇਟ ਵਿੱਚ ਆ ਗਈਆਂ ਹਨ।
ਇਨਾ ਹੀ ਨਹੀਂ, ਘਰਾਂ ਦੀ ਹਾਲਤ ਕਾਫ਼ੀ ਖੌਫਨਾਕ ਹੋ ਚੁੱਕੀ ਹੈ। ਕੰਧਾਂ ‘ਚ ਦਰਾਰਾਂ ਆ ਚੁੱਕੀਆਂ ਹਨ, ਕਈ ਛੱਤਾਂ ਢਹਿ ਗਈਆਂ ਹਨ। ਕੱਚੇ ਘਰ ਰਹਿਣ-ਜੋਗੇ ਨਹੀਂ ਰਹੇ। ਲੋਕ ਹੁਣ ਮੁਆਵਜ਼ੇ ਅਤੇ ਦੁਬਾਰਾ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਲਈ ਕੇਂਦਰੀ ਅਤੇ ਰਾਜ ਸਰਕਾਰ ਵੱਲ ਤੱਕ ਰਹੇ ਹਨ। ਪਰ ਦੁੱਖ ਦੀ ਗੱਲ ਹੈ ਕਿ ਰਾਤ ਤੋਂ ਇੱਕ ਵਾਰ ਫਿਰ ਅੰਮ੍ਰਿਤਸਰ ਦੇ ਰਮਦਾਸ ਇਲਾਕੇ ਵਿੱਚ ਰਾਵੀ ਦਾ ਪਾਣੀ ਚੜ੍ਹਣਾ ਸ਼ੁਰੂ ਹੋ ਗਿਆ ਹੈ।
ਮੀਂਹ ਦਾ ਫਲੈਸ਼ ਅਲਰਟ ਜਾਰੀ
ਪੰਜਾਬ ਦੇ ਤਿੰਨ ਜ਼ਿਲ੍ਹਿਆਂ ਮਾਨਸਾ, ਸੰਗਰੂਰ ਅਤੇ ਬਰਨਾਲਾ ਲਈ ਤੇਜ਼ ਮੀਂਹ ਦਾ ਫਲੈਸ਼ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਸਵੇਰੇ 9 ਵਜੇ ਤੱਕ ਇੱਥੇ ਤੇਜ਼ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਨੇੜਲੇ ਇਲਾਕਿਆਂ ‘ਚ ਵੀ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।
ਅੰਮ੍ਰਿਤਸਰ ‘ਚ ਮੁੜ ਹੜ੍ਹ ਦਾ ਪਾਣੀ ਚੜ੍ਹਣਾ ਸ਼ੁਰੂ ਹੋ ਗਿਆ ਹੈ। ਅੰਮ੍ਰਿਤਸਰ ਦੇ ਲਗਭਗ 140 ਪਿੰਡ ਹੜ੍ਹ ਦੀ ਚਪੇਟ ‘ਚ ਹਨ। ਪਿਛਲੇ ਦਿਨਾਂ ਹੜ੍ਹ ਦਾ ਪਾਣੀ ਲਗਾਤਾਰ ਘਟ ਰਿਹਾ ਸੀ ਅਤੇ ਜ਼ਿਆਦਾਤਰ ਪਿੰਡਾਂ ‘ਚੋਂ ਪਾਣੀ ਨਿਕਲ ਗਿਆ ਸੀ, ਜਿਸ ਨਾਲ ਹੋਇਆ ਨੁਕਸਾਨ ਸਾਹਮਣੇ ਆ ਰਿਹਾ ਸੀ।
ਇਸ ਕਾਰਨ ਨਾ ਸਿਰਫ਼ ਅੰਮ੍ਰਿਤਸਰ ਸਗੋਂ ਗੁਰਦਾਸਪੁਰ ਦਾ ਡੇਰਾ ਬਾਬਾ ਨਾਨਕ ਇਲਾਕਾ ਵੀ ਹੜ੍ਹ ਦੀ ਚਪੇਟ ‘ਚ ਆਇਆ ਹੋਇਆ ਹੈ। ਜੇ ਇੱਥੇ ਪਾਣੀ ਹੋਰ ਵਧਦਾ ਹੈ ਤਾਂ ਸਾਰਾ ਇਲਾਕਾ ਮੁੜ ਹੜ੍ਹ ਦੀ ਲਪੇਟ ‘ਚ ਆ ਸਕਦਾ ਹੈ।






















