ਪੜਚੋਲ ਕਰੋ

Weather Update: ਪੰਜਾਬ 'ਚ 8 ਜ਼ਿਲ੍ਹਿਆਂ ਲਈ ਆਰੇਂਜ ਅਲਰਟ ਜਾਰੀ, ਬਾਕੀਆਂ 'ਚ ਹਲਕਾ ਮੀਂਹ ਪੈਣ ਦੀ ਸੰਭਾਵਨਾ, ਜਾਣੋ ਮੌਸਮ ਦਾ ਹਾਲ

Punjab Weather Update: ਸੂਬੇ ਭਰ 'ਚ ਬੁੱਧਵਾਰ ਨੂੰ ਆਰੇਂਜ ਅਤੇ ਯੈਲੋ ਅਲਰਟ ਦੇ ਬਾਵਜੂਦ ਜ਼ਿਆਦਾਤਰ ਜ਼ਿਲ੍ਹਿਆਂ 'ਚ ਮੀਂਹ ਨਹੀਂ ਪਿਆ। ਜਿਸ ਕਾਰਨ ਨਮੀ ਅਤੇ ਤਾਪਮਾਨ ਵੱਧ ਗਿਆ। ਅੱਜ ਵੀ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

Punjab Weather Update: ਪੰਜਾਬ ਵਿੱਚ ਅੱਜ ਵੀ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਕਈ ਜ਼ਿਲ੍ਹਿਆਂ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਪੈ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਮਾਨਸੂਨ ਦੀ ਕਮੀ ਕਾਰਨ ਸੂਬੇ ਦਾ ਤਾਪਮਾਨ ਇਕ ਵਾਰ ਫਿਰ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 4.1 ਡਿਗਰੀ ਵੱਧ ਦਰਜ ਕੀਤਾ ਗਿਆ।

ਬੁੱਧਵਾਰ ਨੂੰ ਸੂਬੇ ਭਰ 'ਚ ਆਰੇਂਜ ਅਤੇ ਯੈਲੋ ਅਲਰਟ ਦੇ ਬਾਵਜੂਦ ਜ਼ਿਆਦਾਤਰ ਜ਼ਿਲ੍ਹਿਆਂ 'ਚ ਮੀਂਹ ਨਹੀਂ ਪਿਆ। ਜਿਸ ਕਾਰਨ ਨਮੀ ਅਤੇ ਤਾਪਮਾਨ ਵੱਧ ਗਿਆ। ਅੱਜ ਵੀ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਹ ਆਰੇਂਜ ਅਲਰਟ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਬਰਨਾਲਾ, ਸੰਗਰੂਰ ਅਤੇ ਮਾਨਸਾ ਲਈ ਹਨ। ਜਦੋਂ ਕਿ ਪੂਰੇ ਸੂਬੇ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਇਹ ਅਲਰਟ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਤੱਕ ਸੀਮਤ ਹੋਣ ਜਾ ਰਿਹਾ ਹੈ।

ਮੌਸਮ ਵਿਭਾਗ ਮੁਤਾਬਕ ਬੰਗਾਲ ਦੀ ਖਾੜੀ 'ਚ ਦਬਾਅ ਕਾਰਨ ਨਮੀ ਵਾਲੀਆਂ ਹਵਾਵਾਂ ਪੰਜਾਬ ਅਤੇ ਹਰਿਆਣਾ 'ਚ ਨਹੀਂ ਪਹੁੰਚ ਸਕੀਆਂ ਹਨ। ਇਸ ਤੋਂ ਇਲਾਵਾ ਵੈਸਟਰਨ ਡਿਸਟਰਬੈਂਸ ਵੀ ਪੂਰੀ ਤਰ੍ਹਾਂ ਐਕਟਿਵ ਨਹੀਂ ਹੋ ਰਿਹਾ ਹੈ। ਜਿਸ ਕਾਰਨ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਸੋਕੇ ਦੀ ਸਥਿਤੀ ਪੈਦਾ ਹੋ ਰਹੀ ਹੈ। ਪੰਜਾਬ ਵਿੱਚ 1 ਜੂਨ ਤੋਂ 30 ਜੁਲਾਈ ਤੱਕ 44 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਜਦੋਂ ਕਿ ਹਰਿਆਣਾ ਵਿੱਚ 42% ਘੱਟ, ਚੰਡੀਗੜ੍ਹ ਵਿੱਚ 57% ਘੱਟ ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ 34% ਘੱਟ ਮੀਂਹ ਪਿਆ ਹੈ। ਜਿਸ ਕਾਰਨ ਇਨ੍ਹਾਂ ਸੂਬਿਆਂ ਨੂੰ ਰੈੱਡ ਜ਼ੋਨ ਵਿੱਚ ਰੱਖਿਆ ਗਿਆ ਹੈ।

15 ਜ਼ਿਲ੍ਹਿਆਂ ਵਿੱਚ ਸੋਕੇ ਵਰਗੇ ਹਾਲਾਤ
ਪੰਜਾਬ ਦੇ 23 ਵਿੱਚੋਂ ਪਠਾਨਕੋਟ ਹੀ ਅਜਿਹਾ ਜ਼ਿਲ੍ਹਾ ਹੈ ਜਿੱਥੇ 1 ਜੂਨ ਤੋਂ 30 ਜੁਲਾਈ ਤੱਕ ਆਮ ਮੀਂਹ ਪੈ ਰਿਹਾ ਹੈ। ਆਮ ਨਾਲੋਂ ਸਿਰਫ਼ 7% ਜ਼ਿਆਦਾ ਬਾਰਿਸ਼ ਹੋਈ ਹੈ। ਜਦੋਂ ਕਿ ਤਰਨਤਾਰਨ ਵਿੱਚ 17 ਫੀਸਦੀ ਅਤੇ ਮਾਨਸਾ ਵਿੱਚ 16 ਫੀਸਦੀ ਘੱਟ ਮੀਂਹ ਪਿਆ ਹੈ ਅਤੇ ਇਨ੍ਹਾਂ ਨੂੰ ਆਮ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਜਦੋਂ ਕਿ ਬਠਿੰਡਾ ਅਤੇ ਫਤਿਹਗੜ੍ਹ ਸਾਹਿਬ ਵਿੱਚ 75 ਫੀਸਦੀ, ਫ਼ਿਰੋਜ਼ਪੁਰ ਵਿੱਚ 71 ਫੀਸਦੀ, ਐਸਏਐਸ ਨਗਰ ਵਿੱਚ 72 ਫੀਸਦੀ ਅਤੇ ਮੋਗਾ ਵਿੱਚ 60 ਫੀਸਦੀ ਘੱਟ ਮੀਂਹ ਪਿਆ ਹੈ। ਘੱਟ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਜਿੱਥੇ ਪਿਛਲੇ ਸਾਲ ਪੂਰਾ ਪੰਜਾਬ ਹੜ੍ਹਾਂ ਦੀ ਲਪੇਟ ਵਿਚ ਸੀ, ਉੱਥੇ ਇਸ ਸਾਲ ਸੋਕੇ ਦੀ ਸਥਿਤੀ ਬਣੀ ਹੋਈ ਹੈ। ਮੀਂਹ ਨਾ ਪੈਣ ਕਰਕੇ ਕਿਸਾਨ ਪੂਰੀ ਤਰ੍ਹਾਂ ਧਰਤੀ ਹੇਠਲੇ ਪਾਣੀ ’ਤੇ ਨਿਰਭਰ ਹੋ ਗਏ ਹਨ, ਜੋ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ‘ਨਹੀਂ ਚਾਹੀਦਾ ਇਹੋ ਜਿਹਾ ਬਦਲਾਅ ! ਮੰਡੀਆਂ ‘ਚ ਝੋਨੇ ਵੇਚਣ ਆਏ ਕਿਸਾਨਾਂ 'ਤੇ ਲਾਠੀਚਾਰਜ, ਕੇਂਦਰ ਨਾਲ ਪੰਜਾਬ ਸਰਕਾਰ ਨੇ ਮਿਲਾਇਆ ਹੱਥ’
Farmer Protest: ‘ਨਹੀਂ ਚਾਹੀਦਾ ਇਹੋ ਜਿਹਾ ਬਦਲਾਅ ! ਮੰਡੀਆਂ ‘ਚ ਝੋਨੇ ਵੇਚਣ ਆਏ ਕਿਸਾਨਾਂ 'ਤੇ ਲਾਠੀਚਾਰਜ, ਕੇਂਦਰ ਨਾਲ ਪੰਜਾਬ ਸਰਕਾਰ ਨੇ ਮਿਲਾਇਆ ਹੱਥ’
Punjab Weather Update: ਪੰਜਾਬ ਦੇ 5 ਜ਼ਿਲ੍ਹਿਆਂ 'ਚ ਧੁੰਦ ਦਾ ਯੈਲੋ ਅਲਰਟ: ਚੰਡੀਗੜ੍ਹ 'ਚ ਰੈੱਡ ਅਲਰਟ ਜਾਰੀ; ਜ਼ਹਿਰੀਲੀ ਹਵਾ ਨੇ ਸਾਹ ਲੈਣਾ ਕੀਤਾ ਮੁਸ਼ਕਿਲ
ਪੰਜਾਬ ਦੇ 5 ਜ਼ਿਲ੍ਹਿਆਂ 'ਚ ਧੁੰਦ ਦਾ ਯੈਲੋ ਅਲਰਟ: ਚੰਡੀਗੜ੍ਹ 'ਚ ਰੈੱਡ ਅਲਰਟ ਜਾਰੀ; ਜ਼ਹਿਰੀਲੀ ਹਵਾ ਨੇ ਸਾਹ ਲੈਣਾ ਕੀਤਾ ਮੁਸ਼ਕਿਲ
ਗੁਰਪਤਵੰਤ ਪੰਨੂ ਨੇ ਰਾਮ ਮੰਦਰ ਨੂੰ ਉਡਾਉਣ ਦੀ ਦਿੱਤੀ ਧਮਕੀ, ਕਿਹਾ- ਅਯੁੱਧਿਆ 'ਚ ਹੋਵੇਗੀ ਹਿੰਸਾ, ਹਿੰਦੂਤਵ ਵਿਚਾਰਧਾਰਾ ਦੀ ਹਿਲਾ ਦਿਆਂਗੇ ਨੀਂਹ
ਗੁਰਪਤਵੰਤ ਪੰਨੂ ਨੇ ਰਾਮ ਮੰਦਰ ਨੂੰ ਉਡਾਉਣ ਦੀ ਦਿੱਤੀ ਧਮਕੀ, ਕਿਹਾ- ਅਯੁੱਧਿਆ 'ਚ ਹੋਵੇਗੀ ਹਿੰਸਾ, ਹਿੰਦੂਤਵ ਵਿਚਾਰਧਾਰਾ ਦੀ ਹਿਲਾ ਦਿਆਂਗੇ ਨੀਂਹ
ਰੇਲਵੇ ਯਾਤਰੀਆਂ ਲਈ ਜ਼ਰੂਰੀ ਖ਼ਬਰ! ਹੁਣ ਲੁਧਿਆਣਾ ਨਹੀਂ ਰੁਕਣਗੀਆਂ ਆਹ ਰੇਲਾਂ, ਦੇਖੋ ਪੂਰੀ ਲਿਸਟ
ਰੇਲਵੇ ਯਾਤਰੀਆਂ ਲਈ ਜ਼ਰੂਰੀ ਖ਼ਬਰ! ਹੁਣ ਲੁਧਿਆਣਾ ਨਹੀਂ ਰੁਕਣਗੀਆਂ ਆਹ ਰੇਲਾਂ, ਦੇਖੋ ਪੂਰੀ ਲਿਸਟ
Advertisement
ABP Premium

ਵੀਡੀਓਜ਼

ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਦੀ ਹਵਾ ਹੋਈ ਜ਼ਹਿਰੀਲੀਗੁਰਪਤਵੰਤ ਪੰਨੂ ਨੇ ਦਿੱਤੀ ਧਮਕੀ, ਕਿਥੇ ਹੋ ਸਕਦੀ ਵਾਰਦਾਤ ਦੇਖੋ ਵੀਡੀਓCJI Sanjiv Khanna Oath: ਜਸਟਿਸ ਸੰਜੀਵ ਖੰਨਾ ਬਣੇ 51ਵੇਂ ਚੀਫ਼ ਜਸਟਿਸਲਾਂਚ ਹੋ ਗਈ ਨਵੀਂ Maruti Dezire, ਜਾਣੋ ਕੀ ਹੈ ਕੀਮਤ ਤੇ ਨਵੇਂ ਫੀਚਰ..

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ‘ਨਹੀਂ ਚਾਹੀਦਾ ਇਹੋ ਜਿਹਾ ਬਦਲਾਅ ! ਮੰਡੀਆਂ ‘ਚ ਝੋਨੇ ਵੇਚਣ ਆਏ ਕਿਸਾਨਾਂ 'ਤੇ ਲਾਠੀਚਾਰਜ, ਕੇਂਦਰ ਨਾਲ ਪੰਜਾਬ ਸਰਕਾਰ ਨੇ ਮਿਲਾਇਆ ਹੱਥ’
Farmer Protest: ‘ਨਹੀਂ ਚਾਹੀਦਾ ਇਹੋ ਜਿਹਾ ਬਦਲਾਅ ! ਮੰਡੀਆਂ ‘ਚ ਝੋਨੇ ਵੇਚਣ ਆਏ ਕਿਸਾਨਾਂ 'ਤੇ ਲਾਠੀਚਾਰਜ, ਕੇਂਦਰ ਨਾਲ ਪੰਜਾਬ ਸਰਕਾਰ ਨੇ ਮਿਲਾਇਆ ਹੱਥ’
Punjab Weather Update: ਪੰਜਾਬ ਦੇ 5 ਜ਼ਿਲ੍ਹਿਆਂ 'ਚ ਧੁੰਦ ਦਾ ਯੈਲੋ ਅਲਰਟ: ਚੰਡੀਗੜ੍ਹ 'ਚ ਰੈੱਡ ਅਲਰਟ ਜਾਰੀ; ਜ਼ਹਿਰੀਲੀ ਹਵਾ ਨੇ ਸਾਹ ਲੈਣਾ ਕੀਤਾ ਮੁਸ਼ਕਿਲ
ਪੰਜਾਬ ਦੇ 5 ਜ਼ਿਲ੍ਹਿਆਂ 'ਚ ਧੁੰਦ ਦਾ ਯੈਲੋ ਅਲਰਟ: ਚੰਡੀਗੜ੍ਹ 'ਚ ਰੈੱਡ ਅਲਰਟ ਜਾਰੀ; ਜ਼ਹਿਰੀਲੀ ਹਵਾ ਨੇ ਸਾਹ ਲੈਣਾ ਕੀਤਾ ਮੁਸ਼ਕਿਲ
ਗੁਰਪਤਵੰਤ ਪੰਨੂ ਨੇ ਰਾਮ ਮੰਦਰ ਨੂੰ ਉਡਾਉਣ ਦੀ ਦਿੱਤੀ ਧਮਕੀ, ਕਿਹਾ- ਅਯੁੱਧਿਆ 'ਚ ਹੋਵੇਗੀ ਹਿੰਸਾ, ਹਿੰਦੂਤਵ ਵਿਚਾਰਧਾਰਾ ਦੀ ਹਿਲਾ ਦਿਆਂਗੇ ਨੀਂਹ
ਗੁਰਪਤਵੰਤ ਪੰਨੂ ਨੇ ਰਾਮ ਮੰਦਰ ਨੂੰ ਉਡਾਉਣ ਦੀ ਦਿੱਤੀ ਧਮਕੀ, ਕਿਹਾ- ਅਯੁੱਧਿਆ 'ਚ ਹੋਵੇਗੀ ਹਿੰਸਾ, ਹਿੰਦੂਤਵ ਵਿਚਾਰਧਾਰਾ ਦੀ ਹਿਲਾ ਦਿਆਂਗੇ ਨੀਂਹ
ਰੇਲਵੇ ਯਾਤਰੀਆਂ ਲਈ ਜ਼ਰੂਰੀ ਖ਼ਬਰ! ਹੁਣ ਲੁਧਿਆਣਾ ਨਹੀਂ ਰੁਕਣਗੀਆਂ ਆਹ ਰੇਲਾਂ, ਦੇਖੋ ਪੂਰੀ ਲਿਸਟ
ਰੇਲਵੇ ਯਾਤਰੀਆਂ ਲਈ ਜ਼ਰੂਰੀ ਖ਼ਬਰ! ਹੁਣ ਲੁਧਿਆਣਾ ਨਹੀਂ ਰੁਕਣਗੀਆਂ ਆਹ ਰੇਲਾਂ, ਦੇਖੋ ਪੂਰੀ ਲਿਸਟ
ਪੈਟਰੋਲ ਪੰਪ 'ਤੇ ਤੁਸੀਂ ਫ੍ਰੀ 'ਚ ਵਰਤ ਸਕਦੇ ਆਹ ਸੁਵਿਧਾਵਾਂ, ਇੱਥੇ ਦੋਖੇ ਪੂਰੀ ਲਿਸਟ
ਪੈਟਰੋਲ ਪੰਪ 'ਤੇ ਤੁਸੀਂ ਫ੍ਰੀ 'ਚ ਵਰਤ ਸਕਦੇ ਆਹ ਸੁਵਿਧਾਵਾਂ, ਇੱਥੇ ਦੋਖੇ ਪੂਰੀ ਲਿਸਟ
iPhone ਦੇ ਸ਼ੌਕੀਨਾਂ ਨੂੰ ਵੱਡਾ ਝਟਕਾ! ਹੁਣ ਨਹੀਂ ਮਿਲਣਗੇ ਇਹ ਤਿੰਨ ਮਾਡਲ, ਕੰਪਨੀ ਨੇ ਅਚਾਨਕ ਕੀਤੇ ਬੰਦ
iPhone ਦੇ ਸ਼ੌਕੀਨਾਂ ਨੂੰ ਵੱਡਾ ਝਟਕਾ! ਹੁਣ ਨਹੀਂ ਮਿਲਣਗੇ ਇਹ ਤਿੰਨ ਮਾਡਲ, ਕੰਪਨੀ ਨੇ ਅਚਾਨਕ ਕੀਤੇ ਬੰਦ
Radhika Merchant Pregnant: ਅੰਬਾਨੀ ਪਰਿਵਾਰ ਦੇ ਘਰ ਗੂੰਜਣਗੀਆਂ ਕਿਲਕਾਰੀਆਂ, ਨੂੰਹ ਰਾਧਿਕਾ ਵਿਆਹ ਦੇ 7 ਮਹੀਨਿਆਂ 'ਚ ਬਣਨ ਵਾਲੀ ਮਾਂ ?
ਅੰਬਾਨੀ ਪਰਿਵਾਰ ਦੇ ਘਰ ਗੂੰਜਣਗੀਆਂ ਕਿਲਕਾਰੀਆਂ, ਨੂੰਹ ਰਾਧਿਕਾ ਵਿਆਹ ਦੇ 7 ਮਹੀਨਿਆਂ 'ਚ ਬਣਨ ਵਾਲੀ ਮਾਂ ?
ਲੁਟੇਰਿਆਂ ਨੇ ਸਕੂਲ ਟੀਚਰ ਤੋਂ ਖੋਹੀ 3 ਤੋਲੇ ਦੀ ਚੈਨ, ਰੈੱਡ ਲਾਈਟ 'ਤੇ ਵਾਪਰੀ ਘਟਨਾ
ਲੁਟੇਰਿਆਂ ਨੇ ਸਕੂਲ ਟੀਚਰ ਤੋਂ ਖੋਹੀ 3 ਤੋਲੇ ਦੀ ਚੈਨ, ਰੈੱਡ ਲਾਈਟ 'ਤੇ ਵਾਪਰੀ ਘਟਨਾ
Embed widget