Punjab Weather Update: ਪਹਾੜਾਂ 'ਚ ਬਰਫਬਾਰੀ, ਤਾਂ ਪੰਜਾਬ-ਹਰਿਆਣਾ ਅਤੇ ਦਿੱਲੀ 'ਚ ਬਾਰਿਸ਼, ਡਿੱਗਿਆ ਪਾਰਾ! ਜਾਣੋ IMD ਦਾ ਤਾਜ਼ਾ ਅਪਡੇਟ
ਵੀਰਵਾਰ ਤੋਂ ਹੀ ਮੌਸਮ ਨੇ ਕਰਵਟ ਲੈ ਲਈ ਹੈ। ਬੀਤੇ ਦਿਨ ਤੋਂ ਹੀ ਪੰਜਾਬ ਸਣੇ ਹਰਿਆਣਾ, ਦਿੱਲੀ ਦੇ ਵਿੱਚ ਮੀਂਹ ਪੈ ਰਿਹਾ ਹੈ। ਜਿਸ ਕਰਕੇ ਵੱਧ ਰਿਹਾ ਪਾਰਾ ਹੁਣ ਹੇਠਾਂ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ। 28 ਫਰਵਰੀ ਨੂੰ ਵੀ ਤੜਕ ਸਵੇਰ ਤੋਂ ਮੀਂਹ ਜਾਰੀ

Punjab Weather Update: ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਵਿੱਚ ਵੀਰਵਾਰ ਨੂੰ ਬਦਲਾਅ ਵੇਖਣ ਨੂੰ ਮਿਲਿਆ। ਪੂਰੇ ਦਿਨ ਬੱਦਲ ਛਾਏ ਰਹੇ, ਹਲਕੀਆਂ ਹਵਾਵਾਂ ਵਗਦੀਆਂ ਰਹੀਆਂ ਅਤੇ ਬੂੰਦਾਬਾਂਦੀ ਵੀ ਹੋਈ। ਚੰਡੀਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਦਿਨ ਦੌਰਾਨ ਹਲਕੀ ਬਾਰਿਸ਼ ਹੋਣ ਕਾਰਨ ਅਧਿਕਤਮ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਦੱਸਿਆ ਕਿ ਅੰਬਾਲਾ ਅਤੇ ਪੰਚਕੂਲਾ ਸਮੇਤ ਹਰਿਆਣਾ ਦੇ ਕੁਝ ਹਿੱਸਿਆਂ ਅਤੇ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਪਠਾਨਕੋਟ ਵਿੱਚ ਵੀ ਬਾਰਿਸ਼ ਹੋਈ। ਜੇਕਰ ਅੱਜ ਸ਼ੁੱਕਰਵਾਰ ਦੇ ਮੌਸਮ ਦੀ ਗੱਲ ਕਰੀਏ ਤਾਂ ਬੂੰਦਾਬਾਂਦੀ ਅਜੇ ਵੀ ਜਾਰੀ ਹੈ, ਠੰਡੀ ਹਵਾਵਾਂ ਚੱਲ ਰਹੀਆਂ ਹਨ, ਜਿਸ ਕਰਕੇ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਚੰਡੀਗੜ੍ਹ 'ਚ 2.5 ਮਿਮੀ ਬਾਰਿਸ਼
ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ, ਚੰਡੀਗੜ੍ਹ ਵਿੱਚ ਦਿਨ ਦੌਰਾਨ 2.5 ਮਿਮੀ ਬਾਰਿਸ਼ ਹੋਈ। ਇਸ ਦੌਰਾਨ ਸ਼ਹਿਰ ਦਾ ਅਧਿਕਤਮ ਤਾਪਮਾਨ 21.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਬੁੱਧਵਾਰ ਨੂੰ ਇਹ 28.9 ਡਿਗਰੀ ਸੀ।
ਅੰਬਾਲਾ ਵਿੱਚ ਅਧਿਕਤਮ ਤਾਪਮਾਨ 20.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਬੁੱਧਵਾਰ ਦੇ ਤਾਪਮਾਨ ਨਾਲ ਲਗਭਗ 10 ਡਿਗਰੀ ਘੱਟ ਹੈ।
ਹਿਸਾਰ ਵਿੱਚ ਦਿਨ ਦਾ ਤਾਪਮਾਨ 22.3 ਡਿਗਰੀ ਸੈਲਸੀਅਸ ਰਿਹਾ, ਜੋ ਬੁੱਧਵਾਰ ਤੋਂ 8 ਡਿਗਰੀ ਘੱਟ ਸੀ।
ਅੰਮ੍ਰਿਤਸਰ ਵਿੱਚ ਅਧਿਕਤਮ ਤਾਪਮਾਨ 21.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਬੁੱਧਵਾਰ ਦੇ ਤਾਪਮਾਨ ਨਾਲ 4 ਡਿਗਰੀ ਘੱਟ ਸੀ।
ਲੁਧਿਆਣਾ ਵਿੱਚ ਅਧਿਕਤਮ ਤਾਪਮਾਨ 21 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇੱਕ ਦਿਨ ਪਹਿਲਾਂ ਦੀ ਤੁਲਨਾ ਵਿੱਚ 7 ਡਿਗਰੀ ਘੱਟ ਸੀ।
ਉੱਧਰ, ਪਟਿਆਲਾ ਅਤੇ ਪਠਾਨਕੋਟ ਵਿੱਚ ਅਧਿਕਤਮ ਤਾਪਮਾਨ 20.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਫਰੀਦਾਬਾਦ ਵਿੱਚ ਬੁੱਧਵਾਰ ਨੂੰ ਜਿੱਥੇ ਦਿਨ ਦਾ ਤਾਪਮਾਨ 28 ਤੋਂ 29 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਉੱਥੇ ਵੀਰਵਾਰ ਨੂੰ ਇਹ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ, ਵੀਰਵਾਰ ਨੂੰ ਫਰੀਦਾਬਾਦ ਦਾ ਘੱਟੋ-ਘੱਟ ਤਾਪਮਾਨ 19.8 ਡਿਗਰੀ ਸੈਲਸੀਅਸ ਰਿਹਾ। ਸ਼ੁੱਕਰਵਾਰ ਨੂੰ ਵੀ ਸਾਰੇ ਦਿਨ ਬੱਦਲ ਛਾਏ ਰਹਿਣਗੇ ਤੇ ਰੁਕ-ਰੁਕ ਕੇ ਮੀਂਹ ਪੈਂਦੇ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਤਾਪਮਾਨ ਵਿੱਚ ਵੀ ਬਦਲਾਅ ਆ ਸਕਦਾ ਹੈ।
ਜੰਮੂ-ਕਸ਼ਮੀਰ, ਉੱਤਰਾਖੰਡ ਅਤੇ ਹਿਮਾਚਲ 'ਚ ਭਾਰੀ ਬਰਫਬਾਰੀ ਤੇ ਬਾਰਿਸ਼, ਔਰੇਂਜ ਅਲਰਟ ਜਾਰੀ
ਮੌਸਮ ਵਿਭਾਗ ਦੀ ਪੂਰਵਾਨੁਮਾਨ ਮੁਤਾਬਕ, ਜੰਮੂ-ਕਸ਼ਮੀਰ 'ਚ ਵਿੱਛੋਭ ਦਾ ਵੱਡਾ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ। ਪਹਾੜੀ ਇਲਾਕਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ, ਜਦਕਿ ਉੱਚਾਈ ਵਾਲੇ ਖੇਤਰਾਂ 'ਚ ਜ਼ਬਰਦਸਤ ਬਰਫਬਾਰੀ ਹੋ ਰਹੀ ਹੈ। ਨੀਚਲੇ ਇਲਾਕਿਆਂ ਵਿੱਚ ਬਾਰਿਸ਼ ਦਾ ਦੌਰ ਜਾਰੀ ਹੈ।
ਇਹੀ ਹਾਲ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦਾ ਵੀ ਹੈ। ਮੌਸਮ ਵਿਭਾਗ ਮੁਤਾਬਕ, ਇਹ ਬਾਰਿਸ਼ ਅਤੇ ਬਰਫਬਾਰੀ ਦਾ ਦੌਰ ਇਸ ਵੀਕਐਂਡ ਅਤੇ ਅਗਲੇ ਹਫ਼ਤੇ ਦੇ ਸ਼ੁਰੂਆਤ ਤੱਕ ਜਾਰੀ ਰਹੇਗਾ। ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਵੀ ਸ਼ੁੱਕਰਵਾਰ ਨੂੰ ਕੁਝ ਖੇਤਰਾਂ 'ਚ ਭਾਰੀ ਬਾਰਿਸ਼ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਨੇ ਇਸ ਨੂੰ ਦੇਖਦੇ ਹੋਏ ਔਰੇਂਜ ਅਲਰਟ ਜਾਰੀ ਕੀਤਾ ਹੈ। ਭਾਰੀ ਬਰਫਬਾਰੀ ਅਤੇ ਬਾਰਿਸ਼ ਲਈ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ-ਹਰਿਆਣਾ, ਪੂਰਵੀ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਲਈ ਵੀ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।






















